ਅਲ-ਕਸਸ · 84/88
ਅਨੁਵਾਦ ਉਚਾਰਨ — ਅਲ-ਕਸਸ
مَن جَاءَ بِالْحَسَنَةِ فَلَهُ خَيْرٌ مِّنْهَا ۖ وَمَن جَاءَ بِالسَّيِّئَةِ فَلَا يُجْزَى الَّذِينَ عَمِلُوا السَّيِّئَاتِ إِلَّا مَا كَانُوا يَعْمَلُونَ ۝٨٤
Man jaaa`a bilhasanati falahoo khairum minhaa wa man jaaa`a bissaiyi`ati falaa yujzal lazeena `amilus saiyiaati illaa maa kaanoo ya`maloon
📖 ਪੰਜਾਬੀ ਵਿੱਚ
84਼ ਜਿਹੜਾ ਕੋਈ (ਕਿਆਮਤ ਦਿਹਾੜੇ) ਨੇਕੀ ਲਿਆਵੇਗਾ ਉਸ ਨੂੰ ਉਸ (ਨੇਕੀ) ਤੋਂ ਵਧੀਆ ਬਦਲਾ ਮਿਲੇਗਾ ਜਿਹੜਾ ਕੋਈ ਬੁਰਾਈ ਲਿਆਵੇਗਾ ਤਾਂ ਭੈੜੀਆਂ ਕਰਤੂਤਾਂ ਕਰਨ ਵਾਲੇ ਨੂੰ ਉਹੀ ਬਦਲਾ ਮਿਲੇਗਾ, ਜੋ ਉਹ ਕਰਮ ਕਰਦੇ ਸਨ।

🎧 ਸੁਣੋ


📜 ਆਇਤ 82-86 — ਅਲ-ਕਸਸ

82وَأَصْبَحَ الَّذِينَ تَمَنَّوْا مَكَانَهُ بِالْأَمْسِ يَقُولُونَ وَيْكَأَنَّ اللَّهَ يَبْسُطُ الرِّزْقَ لِمَن يَشَاءُ مِنْ عِبَادِهِ وَيَقْدِرُ ۖ لَوْلَا أَن مَّنَّ اللَّهُ عَلَيْنَا لَخَسَفَ بِنَا ۖ وَيْكَأَنَّهُ لَا يُفْلِحُ الْكَافِرُونَ
82਼ ਅਤੇ ਜਿਹੜੇ ਲੋਕੀ ਕੱਲ ਤੀਕ ਉਸ ਵਾਂਗ ਅਮੀਰ ਬਣਨ ਦੀ ਇੱਛਾ ਰੱਖਦੇ ਸੀ, ਉਹ ਸਵੇਰ ਨੂੰ ਉਠ ਕੇ ਕਹਿਣ ਲੱਗੇ, ਹਾਏ ਅਫ਼ਸੋਸ (ਸਾਡੀ ਭੁੱਲ ਉੱਤੇ)! ਅੱਲਾਹ ਆਪਣੇ ਬੰਦਿਆ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਖੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਚਾਹੇ ਤਾਂ) ਤੰਗ ਵੀ ਕਰ ਦਿੰਦਾ ਹੈ। ਜੇ ਅੱਲਾਹ ਸਾਡੇ ’ਤੇ ਆਪਣੀ ਕ੍ਰਿਪਾ ਨਾ ਕਰਦਾ ਤਾਂ ਸਾਨੂੰ ਵੀ ਧੁਸਾ ਦਿੰਦਾ। ਕੀ ਤੁਸੀਂ ਨਹੀਂ ਜਾਣਦੇ ਕਿ ਨਾ-ਸ਼ੁਕਰੇ ਕਦੇ ਸਫ਼ਲ ਨਹੀਂ ਹੁੰਦੇ?
83تِلْكَ الدَّارُ الْآخِرَةُ نَجْعَلُهَا لِلَّذِينَ لَا يُرِيدُونَ عُلُوًّا فِي الْأَرْضِ وَلَا فَسَادًا ۚ وَالْعَاقِبَةُ لِلْمُتَّقِينَ
83਼ ਉਹ ਆਖ਼ਿਰਤ ਦਾ ਘਰ(ਸਵਰਗ) ਅਸੀਂ ਉਹਨਾਂ ਲੋਕਾਂ ਨੂੰ ਹੀ ਬਖ਼ਸ਼ਾਂਗੇ ਜਿਹੜੇ ਧਰਤੀ ’ਤੇ ਨਾ ਵਡਿਆਈ ਚਾਹੁੰਦੇ ਹਨ ਤੇ ਨਾ ਹੀ ਫ਼ਸਾਦ। ਰੱਬ ਤੋਂ ਡਰਨ ਵਾਲਿਆਂ ਦਾ ਹੀ ਵਧੀਆ ਅੰਤ ਹੋਵੇਗਾ।1
84مَن جَاءَ بِالْحَسَنَةِ فَلَهُ خَيْرٌ مِّنْهَا ۖ وَمَن جَاءَ بِالسَّيِّئَةِ فَلَا يُجْزَى الَّذِينَ عَمِلُوا السَّيِّئَاتِ إِلَّا مَا كَانُوا يَعْمَلُونَ
84਼ ਜਿਹੜਾ ਕੋਈ (ਕਿਆਮਤ ਦਿਹਾੜੇ) ਨੇਕੀ ਲਿਆਵੇਗਾ ਉਸ ਨੂੰ ਉਸ (ਨੇਕੀ) ਤੋਂ ਵਧੀਆ ਬਦਲਾ ਮਿਲੇਗਾ ਜਿਹੜਾ ਕੋਈ ਬੁਰਾਈ ਲਿਆਵੇਗਾ ਤਾਂ ਭੈੜੀਆਂ ਕਰਤੂਤਾਂ ਕਰਨ ਵਾਲੇ ਨੂੰ ਉਹੀ ਬਦਲਾ ਮਿਲੇਗਾ, ਜੋ ਉਹ ਕਰਮ ਕਰਦੇ ਸਨ।
85إِنَّ الَّذِي فَرَضَ عَلَيْكَ الْقُرْآنَ لَرَادُّكَ إِلَىٰ مَعَادٍ ۚ قُل رَّبِّي أَعْلَمُ مَن جَاءَ بِالْهُدَىٰ وَمَنْ هُوَ فِي ضَلَالٍ مُّبِينٍ
85਼ (ਹੇ ਨਬੀ!) ਜਿਸ ਅੱਲਾਹ ਨੇ ਤੁਹਾਡੇ ’ਤੇ ਇਹ (.ਕੁਰਆਨ) ਨਾਜ਼ਿਲ ਕੀਤਾ ਹੈ ਲਾਜ਼ਮਨ ਉਹ ਤੁਹਾਨੂੰ ਵਧੀਆ ਅੰਤ ਤਕ ਪਹੁੰਚਾਉਣ ਵਾਲਾ ਹੈ। ਆਖ ਦਿਓ ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕੌਣ ਹਿਦਾਇਤ ਦੇ ਨਾਲ (ਅੱਲਾਹ ਕੋਲ) ਆਇਆ ਹੈ ਤੇ ਕੌਣ ਗੁਮਰਾਹੀ ਨਾਲ ਆਇਆ ਹੈ।
86وَمَا كُنتَ تَرْجُو أَن يُلْقَىٰ إِلَيْكَ الْكِتَابُ إِلَّا رَحْمَةً مِّن رَّبِّكَ ۖ فَلَا تَكُونَنَّ ظَهِيرًا لِّلْكَافِرِينَ
86਼ (ਹੇ ਨਬੀ!) ਤੁਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪ ਵੱਲ ਇਹ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਾਵੇਗੀ। ਇਹਤਾਂ ਤੁਹਾਡੇ ਰੱਬ ਦੀਆਂ ਮਿਹਰਾਂ ਸਦਕੇ ਹੀ ਉੱਤਰਿਆ ਹੈ। ਸੋ ਹੁਣ ਤੁਸੀਂ ਕਦੇ ਵੀ ਕਾਫ਼ਿਰਾਂ ਦਾ ਸਹਾਇਕ ਨਹੀਂ ਬਣੋ। (ਭਾਵ ਕੋਈ ਕੰਮ ਜਾਂ ਗੱਲ ਅਜਿਹੀ ਨਾ ਕਰੋ ਜਿਸ ਤੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਭ ਹੋਵੇ)।
ਅਲ-ਕਸਸਕੁਰਾਨ ਸੂਚੀ
88ਆਇਤ
MeccanRevelation
84ਆਇਤ

ਅਨੁਵਾਦ — ਅਲ-ਕਸਸ 84

ਸੂਰਾ ਅਲ-ਕਸਸ ਆਇਤ 84 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 84਼ ਜਿਹੜਾ ਕੋਈ (ਕਿਆਮਤ ਦਿਹਾੜੇ) ਨੇਕੀ ਲਿਆਵੇਗਾ ਉਸ ਨੂੰ ਉਸ…

ਸੂਰਾ ਆਇਤ 84/88 — ਅਲ-ਕਸਸ القصص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਸਸ ਸੁਣੋ, ਅਲ-ਕਸਸ ਅਨੁਵਾਦ, ਅਲ-ਕਸਸ mp3, ਅਲ-ਕਸਸ pdf. ਆਇਤ 82–86. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers