ਆਲ-ਇਮਰਾਨ · 115/200
ਅਨੁਵਾਦ ਉਚਾਰਨ — ਆਲ-ਇਮਰਾਨ
وَمَا يَفْعَلُوا مِنْ خَيْرٍ فَلَن يُكْفَرُوهُ ۗ وَاللَّهُ عَلِيمٌ بِالْمُتَّقِينَ ۝١١٥
Wa maa yaf`aloo min khairin falai yukfarooh; wallaahu `aleemun bilmuttaqeen
📖 ਪੰਜਾਬੀ ਵਿੱਚ
115਼ ਇਹ ਲੋਕ ਜੋ ਵੀ ਨੇਕੀ ਕਰਨਗੇ ਉਹਨਾਂ ਦੀ ਬੇਕਦਰੀ ਨਹੀਂ ਕੀਤੀ ਜਾਵੇਗੀ ਅਤੇ ਅੱਲਾਹ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੇ।
🎧 ਸੁਣੋ

📜 ਆਇਤ 113-117 — ਆਲ-ਇਮਰਾਨ

113۞ لَيْسُوا سَوَاءً ۗ مِّنْ أَهْلِ الْكِتَابِ أُمَّةٌ قَائِمَةٌ يَتْلُونَ آيَاتِ اللَّهِ آنَاءَ اللَّيْلِ وَهُمْ يَسْجُدُونَ
113਼ ਇਹ ਸਾਰੇ ਹੀ ਇੱਕੋ-ਜਿਹੇ ਨਹੀਂ ਹਨ ਸਗੋਂ ਇਹਨਾਂ ਕਿਤਾਬ ਵਾਲਿਆਂ (ਯਹੂਦੀਆਂ) ਵਿੱਚੋਂ ਇਕ ਗਰੋਹ ਅਜਿਹਾ ਵੀ ਹੇ ਜਿਹੜਾ ਹੱਕ ’ਤੇ ਖੜ੍ਹਣ ਵਾਲਾ ਹੇ, ਉਹ ਰਾਤਾਂ ਨੂੰ ਅੱਲਾਹ ਦੀਆਂ ਆਇਤਾਂ (ਕੁਰਆਨ) ਨੂੰ ਪੜ੍ਹਦਾ ਹੇ ਅਤੇ (ਆਪਣੇ ਪਾਲਣਹਾਰ ਦੇ ਅੱਗੇ) ਸਿਜਦਾ ਵੀ ਕਰਦਾ ਹੇ।
114يُؤْمِنُونَ بِاللَّهِ وَالْيَوْمِ الْآخِرِ وَيَأْمُرُونَ بِالْمَعْرُوفِ وَيَنْهَوْنَ عَنِ الْمُنكَرِ وَيُسَارِعُونَ فِي الْخَيْرَاتِ وَأُولَٰئِكَ مِنَ الصَّالِحِينَ
114਼ ਇਹ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਵੀ ਰੱਖਦੇ ਹਨ ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ ਅਤੇ ਨੇਕੀ ਦੇ ਕੰਮਾਂ ਵਿਚ ਦੂਜੇ ਨਾਲੋ ਅੱਗੇ ਵਧਣ ਵਿਚ ਛੇਤੀ ਕਰਦੇ ਹਨ, ਇਹ ਭਲੇ ਤੇ ਨੇਕ ਲੋਕਾਂ ਵਿੱਚੋਂ ਹਨ।
115وَمَا يَفْعَلُوا مِنْ خَيْرٍ فَلَن يُكْفَرُوهُ ۗ وَاللَّهُ عَلِيمٌ بِالْمُتَّقِينَ
115਼ ਇਹ ਲੋਕ ਜੋ ਵੀ ਨੇਕੀ ਕਰਨਗੇ ਉਹਨਾਂ ਦੀ ਬੇਕਦਰੀ ਨਹੀਂ ਕੀਤੀ ਜਾਵੇਗੀ ਅਤੇ ਅੱਲਾਹ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੇ।
116إِنَّ الَّذِينَ كَفَرُوا لَن تُغْنِيَ عَنْهُمْ أَمْوَالُهُمْ وَلَا أَوْلَادُهُم مِّنَ اللَّهِ شَيْئًا ۖ وَأُولَٰئِكَ أَصْحَابُ النَّارِ ۚ هُمْ فِيهَا خَالِدُونَ
116਼ ਕਾਫ਼ਿਰਾਂ ਦੀ ਦੌਲਤ ਅਤੇ ਔਲਾਦ ਅੱਲਾਹ ਕੋਲ (ਅਜ਼ਾਬ ਤੋਂ ਬਚਾਉਣ ਲਈ) ਕਿਸੇ ਕੰਮ ਨਹੀਂ ਆਵੇਗੀ, ਇਹ ਲੋਕ ਤਾਂ ਨਰਕੀ ਹਨ ਅਤੇ ਸਦਾ ਉੱਥੇ ਰਹਿਣਗੇ।
117مَثَلُ مَا يُنفِقُونَ فِي هَٰذِهِ الْحَيَاةِ الدُّنْيَا كَمَثَلِ رِيحٍ فِيهَا صِرٌّ أَصَابَتْ حَرْثَ قَوْمٍ ظَلَمُوا أَنفُسَهُمْ فَأَهْلَكَتْهُ ۚ وَمَا ظَلَمَهُمُ اللَّهُ وَلَٰكِنْ أَنفُسَهُمْ يَظْلِمُونَ
117਼ ਇਹ ਕਾਫ਼ਿਰ ਇਸ ਸੰਸਾਰ ਵਿਚ ਜੋ ਖ਼ਰਚ ਕਰਦੇ ਹਨ ਉਸ ਦੀ ਮਿਸਾਲ ਤਾਂ ਉਸ ਹਨੇਰੀ ਵਾਂਗ ਹੇ ਜਿਸ ਵਿਚ ਪਾਲਾ ਹੋਵੇ ਅਤੇ ਉਹ ਉਨ੍ਹਾਂ ਦੀ ਖੇਤੀ ਉੱਤੇ ਚੱਲੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ’ਤੇ ਆਪ ਜ਼ੁਲਮ ਕੀਤਾ ਹੇ, ਉਸ ਦਾ ਸਤਿਆਨਾਸ਼ ਕਰ ਦੇਵੇ। ਅੱਲਾਹ ਨੇ ਇਹਨਾਂ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਇਹਨਾਂ ਕਾਫ਼ਿਰਾਂ ਨੇ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਹੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
115ਆਇਤ

ਅਨੁਵਾਦ — ਆਲ-ਇਮਰਾਨ 115

ਸੂਰਾ ਆਲ-ਇਮਰਾਨ ਆਇਤ 115 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 115਼ ਇਹ ਲੋਕ ਜੋ ਵੀ ਨੇਕੀ ਕਰਨਗੇ ਉਹਨਾਂ ਦੀ ਬੇਕਦਰੀ…

ਸੂਰਾ ਆਇਤ 115/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 113–117. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers