ਆਲ-ਇਮਰਾਨ · 173/200
ਅਨੁਵਾਦ ਉਚਾਰਨ — ਆਲ-ਇਮਰਾਨ
الَّذِينَ قَالَ لَهُمُ النَّاسُ إِنَّ النَّاسَ قَدْ جَمَعُوا لَكُمْ فَاخْشَوْهُمْ فَزَادَهُمْ إِيمَانًا وَقَالُوا حَسْبُنَا اللَّهُ وَنِعْمَ الْوَكِيلُ ۝١٧٣
Allazeena qaala lahumun naasu innan naasa qad jama`oo lakum fakhshawhuin fazaadahum eemaannanwa wa qaaloo hasbunal laahu wa ni`malwakeel
📖 ਪੰਜਾਬੀ ਵਿੱਚ
173਼ ਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ (ਕਾਫ਼ਿਰਾਂ ਨੇ ਤਾਂ) ਤੁਹਾਡੇ ਵਿਰੁੱਧ ਇਕ ਵੱਡੀ ਫ਼ੌਜ ਇਕੱਤਰ ਕੀਤੀ ਹੋਈ ਹੇ, ਤੁਸੀਂ ਉਹਨਾਂ (ਨਾਲ ਲੜਾਈ ਕਰਨ) ਤੋਂ ਡਰੋ, ਪ੍ਰੰਤੂ ਇਸ ਗੱਲ ਨੇ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਆਖਣ ਲੱਗੇ “ਹਸਬੁਨੱਲਾਹੁ ਵ ਨਿਅਮਲ ਵਕੀਲ”1 ਭਾਵ ਸਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੇ, ਉਹੀਓ ਸਾਰੇ ਕੰਮ ਸੰਵਾਰਣ ਵਾਲਾ ਹੇ।
🎧 ਸੁਣੋ

📜 ਆਇਤ 171-175 — ਆਲ-ਇਮਰਾਨ

171۞ يَسْتَبْشِرُونَ بِنِعْمَةٍ مِّنَ اللَّهِ وَفَضْلٍ وَأَنَّ اللَّهَ لَا يُضِيعُ أَجْرَ الْمُؤْمِنِينَ
171਼ ਉਹ ਅੱਲਾਹ ਦੇ ਇਨਾਮ ਅਤੇ ਉਸ ਦੇ ਫਜ਼ਲਾਂ ਤੋਂ ਬਹੁਤ ਖ਼ੁਸ਼ ਹਨ (ਅਤੇ ਇਸ ਗੱਲ ’ਤੇ ਵੀ ਸੰਤੁਸ਼ਟ ਹਨ ਕਿ) ਅੱਲਾਹ ਈਮਾਨ ਵਾਲਿਆਂ ਦੇ ਨੇਕ ਕੰਮਾਂ ਨੂੰ ਆਜਾਈਂ ਨਹੀਂ ਕਰੇਗਾ।
172الَّذِينَ اسْتَجَابُوا لِلَّهِ وَالرَّسُولِ مِن بَعْدِ مَا أَصَابَهُمُ الْقَرْحُ ۚ لِلَّذِينَ أَحْسَنُوا مِنْهُمْ وَاتَّقَوْا أَجْرٌ عَظِيمٌ
172਼ ਜਿਹੜੇ ਲੋਕਾਂ ਨੇ ਅੱਲਾਹ ਅਤੇ ਰਸੂਲ ਦੇ ਹੁਕਮਾਂ ਨੂੰ ਪਰਵਾਨ ਕੀਤਾ ਜਦੋਂ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ, ਉਹਨਾਂ ਵਿੱਚੋਂ ਜਿਨ੍ਹਾਂ ਨੇ ਭਲੇ ਕੰਮ ਕੀਤੇ ਅਤੇ ਬੁਰਾਈ ਤੋਂ ਪਰਹੇਜ਼ ਕੀਤਾ ਉਹਨਾਂ ਲਈ ਬੜਾ ਵੱਡਾ ਬਦਲਾ ਹੇ।
173الَّذِينَ قَالَ لَهُمُ النَّاسُ إِنَّ النَّاسَ قَدْ جَمَعُوا لَكُمْ فَاخْشَوْهُمْ فَزَادَهُمْ إِيمَانًا وَقَالُوا حَسْبُنَا اللَّهُ وَنِعْمَ الْوَكِيلُ
173਼ ਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ (ਕਾਫ਼ਿਰਾਂ ਨੇ ਤਾਂ) ਤੁਹਾਡੇ ਵਿਰੁੱਧ ਇਕ ਵੱਡੀ ਫ਼ੌਜ ਇਕੱਤਰ ਕੀਤੀ ਹੋਈ ਹੇ, ਤੁਸੀਂ ਉਹਨਾਂ (ਨਾਲ ਲੜਾਈ ਕਰਨ) ਤੋਂ ਡਰੋ, ਪ੍ਰੰਤੂ ਇਸ ਗੱਲ ਨੇ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਆਖਣ ਲੱਗੇ “ਹਸਬੁਨੱਲਾਹੁ ਵ ਨਿਅਮਲ ਵਕੀਲ”1 ਭਾਵ ਸਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੇ, ਉਹੀਓ ਸਾਰੇ ਕੰਮ ਸੰਵਾਰਣ ਵਾਲਾ ਹੇ।
174فَانقَلَبُوا بِنِعْمَةٍ مِّنَ اللَّهِ وَفَضْلٍ لَّمْ يَمْسَسْهُمْ سُوءٌ وَاتَّبَعُوا رِضْوَانَ اللَّهِ ۗ وَاللَّهُ ذُو فَضْلٍ عَظِيمٍ
174਼ ਅਤੇ ਉਹ ਅੱਲਾਹ ਦੇ ਇਨਾਮ ਅਤੇ ਉਸ ਦੀਆਂ ਮਿਹਰਾਂ ਸਦਕਾ ਉਹ (ਜੰਗ ਵਿੱਚੋਂ) ਘਰ ਪਰਤ ਆਏ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਅੱਲਾਹ ਦੀ ਮਰਜ਼ੀ ਦੀ ਪਾਲਣਾ ਕੀਤੀ, ਅੱਲਾਹ ਡਾਢਾ ਫ਼ਜ਼ਲ ਫ਼ਰਮਾਉਣ ਵਾਲਾ ਹੇ।
175إِنَّمَا ذَٰلِكُمُ الشَّيْطَانُ يُخَوِّفُ أَوْلِيَاءَهُ فَلَا تَخَافُوهُمْ وَخَافُونِ إِن كُنتُم مُّؤْمِنِينَ
175਼ ਇਹ ਤਾਂ ਸ਼ੈਤਾਨ ਹੀ ਹੇ ਜਿਹੜਾ ਆਪਣੇ ਸਾਥੀਆਂ (ਕਾਫ਼ਿਰਾਂ) ਤੋਂ (ਮੋਮਿਨਾਂ) ਨੂੰ ਡਰਾਉਂਦਾ ਹੇ। (ਹੇ ਮੁਸਲਮਾਨੋ!) ਸੋ ਤੁਸੀਂ ਉਹਨਾਂ ਕਾਫ਼ਿਰਾਂ ਤੋਂ ਨਾ ਡਰੋ (ਸਗੋਂ) ਮੈਥੋਂ ਡਰੋ ਜੇ ਤੁਸੀਂ (ਸੱਚੇ) ਮੋਮਿਨ ਹੋ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
173ਆਇਤ

ਅਨੁਵਾਦ — ਆਲ-ਇਮਰਾਨ 173

ਸੂਰਾ ਆਲ-ਇਮਰਾਨ ਆਇਤ 173 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 173਼ ਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ…

ਸੂਰਾ ਆਇਤ 173/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 171–175. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers