ਸਬਾ · 17/54
ਅਨੁਵਾਦ ਉਚਾਰਨ — ਸਬਾ
ذَٰلِكَ جَزَيْنَاهُم بِمَا كَفَرُوا ۖ وَهَلْ نُجَازِي إِلَّا الْكَفُورَ ۝١٧
Zaalika jazainaahum bimaa kafaroo wa hal nujaazeee illal kafoor
📖 ਪੰਜਾਬੀ ਵਿੱਚ
17਼ ਇਹ ਸਜ਼ਾ ਅਸੀਂ ਉਹਨਾਂ ਨੂੰ ਉਹਨਾਂ ਦੀ ਨਾ-ਸ਼ੁਕਰੀ ਦੀ ਦਿੱਤਾ ਸੀ। ਅਸੀਂ ਨਾ-ਸ਼ੁਕਰਿਆਂ ਨੂੰ ਹੀ ਸਜ਼ਾ ਦਿੰਦੇ ਹਾਂ।

🎧 ਸੁਣੋ


📜 ਆਇਤ 15-19 — ਸਬਾ

15لَقَدْ كَانَ لِسَبَإٍ فِي مَسْكَنِهِمْ آيَةٌ ۖ جَنَّتَانِ عَن يَمِينٍ وَشِمَالٍ ۖ كُلُوا مِن رِّزْقِ رَبِّكُمْ وَاشْكُرُوا لَهُ ۚ بَلْدَةٌ طَيِّبَةٌ وَرَبٌّ غَفُورٌ
15਼ ਸਬਾ (ਕੌਮ) ਲਈ ਉਸ ਦੀ ਆਪਣੀ ਬਸਤੀ ਵਿਚ ਇਕ ਵੱਡੀ (ਰੱਬ ਦੀ) ਨਿਸ਼ਾਨੀ ਮੌਜੂਦ ਸੀ। ਇਸ (ਬਸਤੀ) ਦੇ ਸੱਜੇ ਤੇ ਖੱਬੇ ਪਾਸੇ ਦੋ ਬਾਗ਼ ਸਨ। ਅਸੀਂ ਉਹਨਾਂ (ਬਸਤੀ ਵਾਲਿਆਂ) ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਰੱਬ ਦੀ ਬਖ਼ਸ਼ੀ ਹੋਈ ਰੋਜ਼ੀ ਖਾਓ ਅਤੇ ਉਸ ਦਾ ਧੰਨਵਾਦ ਕਰੋ। ਇਹ ਪਵਿੱਤਰ ਬਸਤੀ ਹੈ ਅਤੇ ਤੁਹਾਡਾ ਰੱਬ ਵੱਡਾ ਬਖ਼ਸ਼ਣਹਾਰ ਹੈ।
16فَأَعْرَضُوا فَأَرْسَلْنَا عَلَيْهِمْ سَيْلَ الْعَرِمِ وَبَدَّلْنَاهُم بِجَنَّتَيْهِمْ جَنَّتَيْنِ ذَوَاتَيْ أُكُلٍ خَمْطٍ وَأَثْلٍ وَشَيْءٍ مِّن سِدْرٍ قَلِيلٍ
16਼ ਪਰ ਜਦੋਂ ਉਹਨਾਂ (ਬਸਤੀਆਂ ਵਾਲਿਆਂ) ਨੇ (ਸ਼ੁਕਰ ਅਦਾ ਕਰਨ ਤੋਂ) ਮੂੰਹ ਮੋੜ ਲਿਆ ਤਾਂ ਅਸੀਂ ਉਹਨਾਂ ’ਤੇ ਬੰਨ੍ਹ-ਤੋੜ ਹੜ੍ਹ ਭੇਜ ਦਿੱਤਾ ਅਤੇ ਉਹਨਾਂ ਦੇ (ਹਰੇ ਭਰੇ) ਬਾਗ਼ਾਂ ਦੇ ਦਿੱਤੇ ਬਦਲੇ ਅਸੀਂ ਉਹਨਾਂ ਨੂੰ ਦੋ ਅਜਿਹੇ ਬਾਗ਼ ਦੇ ਦਿੱਤੇ ਜਿਨ੍ਹਾਂ ਦੇ ਫਲ ਬੇ-ਸੁਆਦੇ ਕੌੜੇ-ਕੁਸੈਲੇ, ਝਾਊ ਵਾਲੇ ਤੇ ਕੁੱਝ ਬੇਰੀਆਂ ਵਾਲੇ ਰੁੱਖ ਸਨ।
17ذَٰلِكَ جَزَيْنَاهُم بِمَا كَفَرُوا ۖ وَهَلْ نُجَازِي إِلَّا الْكَفُورَ
17਼ ਇਹ ਸਜ਼ਾ ਅਸੀਂ ਉਹਨਾਂ ਨੂੰ ਉਹਨਾਂ ਦੀ ਨਾ-ਸ਼ੁਕਰੀ ਦੀ ਦਿੱਤਾ ਸੀ। ਅਸੀਂ ਨਾ-ਸ਼ੁਕਰਿਆਂ ਨੂੰ ਹੀ ਸਜ਼ਾ ਦਿੰਦੇ ਹਾਂ।
18وَجَعَلْنَا بَيْنَهُمْ وَبَيْنَ الْقُرَى الَّتِي بَارَكْنَا فِيهَا قُرًى ظَاهِرَةً وَقَدَّرْنَا فِيهَا السَّيْرَ ۖ سِيرُوا فِيهَا لَيَالِيَ وَأَيَّامًا آمِنِينَ
18਼ ਅਸੀਂ ਉਹਨਾਂ (ਸਬਾ ਵਾਲਿਆਂ) ਦੇ ਅਤੇ ਉਹਨਾਂ (ਸੁਲੇਮਾਨ ਦੀ ਬਸਤੀ) ਦੇ ਵਿਚਕਾਰ ਜਿਨ੍ਹਾ ਬਸਤੀਆਂ ਵਿਚ ਅਸੀਂ ਬਰਕਤਾਂ ਵੀ ਰੱਖੀਆਂ ਸਨ, ਕੁੱਝ ਬਸਤੀਆਂ ਨਾਲੋ-ਨਾਲ ਰਸਤੇ ਵਿਚ ਆਬਾਦ ਕਰ ਰੱਖੀਆਂ ਸਨ ਅਤੇ ਉਹਨਾਂ ਬਸਤੀਆਂ ਵਿਚ ਚੱਲਣ ਵਾਲਿਆਂ ਲਈ ਅਸੀਂ ਮੰਜ਼ਿਲਾਂ (ਪੜਾ) ਨਿਯਤ ਕਰ ਦਿੱਤੀਆਂ ਸਨ। (ਅਸੀਂ ਕਿਹਾ) ਤੁਸੀਂ ਇਹਨਾਂ ਵਿਚ ਦਿਨ-ਰਾਤ ਨਿਸ਼ਚਿੰਤ ਹੋਕੇ ਸਫ਼ਰ ਕਰੋ।
19فَقَالُوا رَبَّنَا بَاعِدْ بَيْنَ أَسْفَارِنَا وَظَلَمُوا أَنفُسَهُمْ فَجَعَلْنَاهُمْ أَحَادِيثَ وَمَزَّقْنَاهُمْ كُلَّ مُمَزَّقٍ ۚ إِنَّ فِي ذَٰلِكَ لَآيَاتٍ لِّكُلِّ صَبَّارٍ شَكُورٍ
19਼ ਪਰ ਉਹਨਾਂ (ਸਬਾ ਦੀ ਬਸਤੀ ਵਾਲਿਆਂ) ਨੇ ਬੇਨਤੀ ਕੀਤੀ ਕਿ ਹੇ ਸਾਡੇ ਰੱਬਾ! ਸਾਡੀ ਯਾਤਰਾ ਵਿਚ ਦੂਰੀਆਂ (ਭਾਵ ਦੇਸ਼ ਦੀਆਂ ਸਰਹਦਾਂ) ਵਧਾ ਦੇ। (ਇਹ ਕਹਿ ਕੇ) ਉਹਨਾਂ ਨੇ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਸੀ, ਸੋ ਅਸੀਂ ਉਹਨਾਂ ਨੂੰ ਕਿੱਸੇ-ਕਹਾਣੀਆਂ ਬਣਾ ਛੱਡਿਆ ਅਤੇ ਉਹਨਾਂ ਨੂੰ (ਪੁਰਾਣੇ ਕਿੱਸਿਆਂ ਵਾਂਗ) ਤਿੱਤਰ-ਬਿੱਤਰ ਕਰ ਦਿੱਤਾ (ਭਾਵ ਅਜ਼ਾਬ ਦੇ ਛੱਡਿਆ)। ਬੇਸ਼ੱਕ ਹਰੇਕ ਸਬਰ ਤੇ ਸ਼ੁਕਰ ਕਰਨ ਵਾਲੇ ਵਿਅਕਤੀ ਲਈ ਇਸ (ਕਿੱਸੇ) ਵਿਚ ਮਹੱਤਵਪੂਰਨ ਸਿੱਖਿਆਵਾਂ ਹਨ।
ਸਬਾਕੁਰਾਨ ਸੂਚੀ
54ਆਇਤ
MeccanRevelation
17ਆਇਤ

ਅਨੁਵਾਦ — ਸਬਾ 17

ਸੂਰਾ ਸਬਾ ਆਇਤ 17 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 17਼ ਇਹ ਸਜ਼ਾ ਅਸੀਂ ਉਹਨਾਂ ਨੂੰ ਉਹਨਾਂ ਦੀ ਨਾ-ਸ਼ੁਕਰੀ ਦੀ…

ਸੂਰਾ ਆਇਤ 17/54 — ਸਬਾ سبأ (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸਬਾ ਸੁਣੋ, ਸਬਾ ਅਨੁਵਾਦ, ਸਬਾ mp3, ਸਬਾ pdf. ਆਇਤ 15–19. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers