ਅਸ਼-ਸ਼ੂਰਾ · 29/53
ਅਨੁਵਾਦ ਉਚਾਰਨ — ਅਸ਼-ਸ਼ੂਰਾ
وَمِنْ آيَاتِهِ خَلْقُ السَّمَاوَاتِ وَالْأَرْضِ وَمَا بَثَّ فِيهِمَا مِن دَابَّةٍ ۚ وَهُوَ عَلَىٰ جَمْعِهِمْ إِذَا يَشَاءُ قَدِيرٌ ۝٢٩
Wa min Aayaatihee khalqus samaawaati wal ardi wa maa bassa feehimaa min daaabbah; wa Huwa `alaa jam`ihim izaa yashaaa`u Qadeer
📖 ਪੰਜਾਬੀ ਵਿੱਚ
29਼ ਅਕਾਸ਼ਾਂ ਤੇ ਧਰਤੀ ਦੀ ਰਚਨਾ ਅਤੇ ਉਹ ਜੀਅ-ਜੰਤੂ ਜਿਹੜੇ ਉਸ ਨੇ ਦੋਵੇਂ ਥਾਈਂ ਫ਼ੈਲਾ ਰੱਖੇ ਹਨ, ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਜਦੋਂ ਵੀ ਉਹ ਚਾਹੇ ਉਹਨਾਂ ਨੂੰ ਇੱਕਠਿਆਂ ਕਰਨ ਦੀ ਸਮਰਥਾ ਦਾ ਹੈ।
🎧 ਸੁਣੋ

📜 ਆਇਤ 27-31 — ਅਸ਼-ਸ਼ੂਰਾ

27۞ وَلَوْ بَسَطَ اللَّهُ الرِّزْقَ لِعِبَادِهِ لَبَغَوْا فِي الْأَرْضِ وَلَٰكِن يُنَزِّلُ بِقَدَرٍ مَّا يَشَاءُ ۚ إِنَّهُ بِعِبَادِهِ خَبِيرٌ بَصِيرٌ
27਼ ਜੇ ਅੱਲਾਹ ਆਪਣੇ ਸਾਰਿਆਂ ਬੰਦਿਆਂ ਨੂੰ ਖੱਲ੍ਹਾ-ਡੁਲ੍ਹਾ ਰਿਜ਼ਕ ਦੇ ਦਿੰਦਾ ਤਾਂ ਉਹ ਜ਼ਰੂਰ ਹੀ ਧਰਤੀ ਉੱਤੇ ਸਰਕਸ਼ੀ ਕਰਦੇ ਪਰ ਉਹ ਇਕ ਹਿਸਾਬ ਨਾਲ ਜਿੱਨਾ ਚਾਹੁੰਦਾ ਹੈ (ਰਿਜ਼ਕ) ਉਤਾਰਦਾ ਹੈ। ਨਿਰਸੰਦੇਹ ਉਹ ਆਪਣੇ ਬੰਦਿਆਂ (ਦੇ ਹਾਲ) ਤੋਂ ਬਾ-ਖ਼ਬਰ ਹੈ ਅਤੇ (ਉਹਨਾਂ ਨੂੰ) ਵੇਖ ਰਿਹਾ ਹੈ।
28وَهُوَ الَّذِي يُنَزِّلُ الْغَيْثَ مِن بَعْدِ مَا قَنَطُوا وَيَنشُرُ رَحْمَتَهُ ۚ وَهُوَ الْوَلِيُّ الْحَمِيدُ
28਼ ਉਹੀ ਹੈ ਜਿਹੜਾ ਲੋਕਾਂ ਦੇ ਨਿਰਾਸ਼ ਹੋਣ ਪਿੱਛੋਂ ਮੀਂਹ ਬਰਸਾਉਂਦਾ ਹੈ ਅਤੇ ਆਪਣੀ ਰਹਿਮਤ ਨੂੰ ਆਮ ਕਰ ਦਿੰਦਾ ਹੈ। ਉਹੀ ਕਾਰਜ ਸਾਧਕ ਤੇ ਸ਼ਲਾਘਾਯੋਗ ਹੈ।
29وَمِنْ آيَاتِهِ خَلْقُ السَّمَاوَاتِ وَالْأَرْضِ وَمَا بَثَّ فِيهِمَا مِن دَابَّةٍ ۚ وَهُوَ عَلَىٰ جَمْعِهِمْ إِذَا يَشَاءُ قَدِيرٌ
29਼ ਅਕਾਸ਼ਾਂ ਤੇ ਧਰਤੀ ਦੀ ਰਚਨਾ ਅਤੇ ਉਹ ਜੀਅ-ਜੰਤੂ ਜਿਹੜੇ ਉਸ ਨੇ ਦੋਵੇਂ ਥਾਈਂ ਫ਼ੈਲਾ ਰੱਖੇ ਹਨ, ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹਨ ਜਦੋਂ ਵੀ ਉਹ ਚਾਹੇ ਉਹਨਾਂ ਨੂੰ ਇੱਕਠਿਆਂ ਕਰਨ ਦੀ ਸਮਰਥਾ ਦਾ ਹੈ।
30وَمَا أَصَابَكُم مِّن مُّصِيبَةٍ فَبِمَا كَسَبَتْ أَيْدِيكُمْ وَيَعْفُو عَن كَثِيرٍ
30਼ ਤੁਹਾਡੇ ਉੱਤੇ ਜਿਹੜੀ ਵੀ ਬਿਪਤਾ ਆਈ ਹੈ ਉਹ ਤੁਹਾਡੀਆਂ ਆਪਣੀਆਂ ਹੀ ਕਰਤੂਤਾਂ ਕਾਰਨ ਆਈ ਹੈ ਅਤੇ ਬਹੁਤ ਸਾਰੀਆਂ ਭੁੱਲਾ-ਚੁੱਕਾਂ ਨੂੰ ਤਾਂ ਉਹ ਐਵੇਂ ਹੀ ਮੁਆਫ਼ ਕਰ ਦਿੰਦਾ ਹੈ।
31وَمَا أَنتُم بِمُعْجِزِينَ فِي الْأَرْضِ ۖ وَمَا لَكُم مِّن دُونِ اللَّهِ مِن وَلِيٍّ وَلَا نَصِيرٍ
31਼ ਤੁਸੀਂ ਧਰਤੀ ਉੱਤੇ ਉਸ (ਅੱਲਾਹ) ਨੂੰ ਬੇਵਸ ਨਹੀਂ ਕਰ ਸਕਦੇ ਅਤੇ ਤੁਹਾਡੇ ਲਈ ਛੁੱਟ ਅੱਲਾਹ ਤੋਂ ਕੋਈ ਕਾਰਜ-ਸਾਧਕ ਨਹੀਂ ਅਤੇ ਨਾ ਹੀ ਕੋਈ ਸਹਾਈ ਹੈ।
ਅਸ਼-ਸ਼ੂਰਾਕੁਰਾਨ ਸੂਚੀ
53ਆਇਤ
MeccanRevelation
29ਆਇਤ

ਅਨੁਵਾਦ — ਅਸ਼-ਸ਼ੂਰਾ 29

ਸੂਰਾ ਅਸ਼-ਸ਼ੂਰਾ ਆਇਤ 29 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 29਼ ਅਕਾਸ਼ਾਂ ਤੇ ਧਰਤੀ ਦੀ ਰਚਨਾ ਅਤੇ ਉਹ ਜੀਅ-ਜੰਤੂ ਜਿਹੜੇ…

ਸੂਰਾ ਆਇਤ 29/53 — ਅਸ਼-ਸ਼ੂਰਾ الشورى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ਼-ਸ਼ੂਰਾ ਸੁਣੋ, ਅਸ਼-ਸ਼ੂਰਾ ਅਨੁਵਾਦ, ਅਸ਼-ਸ਼ੂਰਾ mp3, ਅਸ਼-ਸ਼ੂਰਾ pdf. ਆਇਤ 27–31. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers