ਅਸ਼-ਸ਼ੂਰਾ · 49/53
ਅਨੁਵਾਦ ਉਚਾਰਨ — ਸੂਰਾ ਅਸ਼-ਸ਼ੂਰਾ
لِّلَّهِ مُلْكُ السَّمَاوَاتِ وَالْأَرْضِ ۚ يَخْلُقُ مَا يَشَاءُ ۚ يَهَبُ لِمَن يَشَاءُ إِنَاثًا وَيَهَبُ لِمَن يَشَاءُ الذُّكُورَ ۝٤٩
Lillaahi mulkus samaawaati wal ard; yakhluqu maa yashaaa`; yahabu limai yashaaa`u inaasanw wa yahabu limai yashaaa`uz zukoor
📖 ਪੰਜਾਬੀ ਵਿੱਚ
49਼ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਦਾ ਮਾਲਿਕ ਅੱਲਾਹ ਹੀ ਹੈ। ਜੋ ਉਹ ਚਾਹੁੰਦਾ ਹੈ ਪੈਦਾ ਕਰਦਾ ਹੈ। ਜਿਸ ਨੂੰ ਚਾਹੁੰਦਾ ਹੈ (ਕੇਵਲ) ਧੀਆਂ ਹੀ ਬਖ਼ਸ਼ਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਕੇਵਲ) ਪੁੱਤਰ ਦਿੰਦਾ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 47-51 — ਸੂਰਾ ਅਸ਼-ਸ਼ੂਰਾ

47اسْتَجِيبُوا لِرَبِّكُم مِّن قَبْلِ أَن يَأْتِيَ يَوْمٌ لَّا مَرَدَّ لَهُ مِنَ اللَّهِ ۚ مَا لَكُم مِّن مَّلْجَإٍ يَوْمَئِذٍ وَمَا لَكُم مِّن نَّكِيرٍ
47਼ (ਹੇ ਲੋਕੋ) ਤੁਸੀਂ ਆਪਣੇ ਰੱਬ ਦਾ ਹੁਕਮ ਮੰਨ ਲਓ, ਇਸ ਤੋਂ ਪਹਿਲਾਂ ਕਿ ਅੱਲਾਹ ਵੱਲੋਂ ਉਹ ਦਿਨ ਆ ਜਾਵੇ ਜਿਹੜਾ (ਕਿਸੇ ਵੀ ਤਰ੍ਹਾਂ) ਟਲਣ ਵਾਲਾ ਨਹੀਂ। ਉਸ ਦਿਹਾੜੇ ਤੁਹਾਡੇ ਲਈ ਕੋਈ ਸ਼ਰਨ ਸਥਾਨ ਨਹੀਂ ਹੋਵੇਗਾ ਅਤੇ ਨਾ ਹੀ ਤੁਹਾਥੋਂ ਗੁਨਾਹਾਂ ਦਾ ਇਨਕਾਰ ਹੀ ਕੀਤਾ ਜਾਵੇਗਾ।
48فَإِنْ أَعْرَضُوا فَمَا أَرْسَلْنَاكَ عَلَيْهِمْ حَفِيظًا ۖ إِنْ عَلَيْكَ إِلَّا الْبَلَاغُ ۗ وَإِنَّا إِذَا أَذَقْنَا الْإِنسَانَ مِنَّا رَحْمَةً فَرِحَ بِهَا ۖ وَإِن تُصِبْهُمْ سَيِّئَةٌ بِمَا قَدَّمَتْ أَيْدِيهِمْ فَإِنَّ الْإِنسَانَ كَفُورٌ
48਼ (ਹੇ ਨਬੀ!) ਜੇ ਉਹ ਮੂੰਹ ਮੋੜਦੇ ਹਨ ਤਾਂ ਮੋੜ ਲੈਣ ਅਸੀਂ ਤੁਹਾਨੂੰ ਉਹਨਾਂ ਉੱਤੇ ਕੋਈ ਨਿਗਰਾਨ ਬਣਾ ਕੇ ਨਹੀਂ ਭੇਜਿਆ ? ਤੁਹਾਡੇ ਜ਼ਿੰਮੇ ਤਾਂ (ਰੱਬੀ ਪੈਗ਼ਾਮ ਨੂੰ ਲੋਕਾਂ ਤੱਕ) ਪਹੁੰਚਾ ਦੇਣਾ ਹੀ ਹੈ। ਜਦੋਂ ਮਨੁੱਖ ਨੂੰ ਅਸੀਂ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਸੇਖ਼ੀਆਂ ਮਾਰਦਾ ਹੈ, ਜੇ ਉਸ ਨੂੰ ਆਪਣੀਆਂ ਕਰਤੂਤਾਂ ਕਾਰਨ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ (ਸਾਰੇ ਅਹਿਸਾਨ ਭੁੱਲ ਕੇ) ਵੱਡਾ ਨਾ-ਸ਼ੁਕਰਾ ਬਣ ਜਾਂਦਾ ਹੈ।
49لِّلَّهِ مُلْكُ السَّمَاوَاتِ وَالْأَرْضِ ۚ يَخْلُقُ مَا يَشَاءُ ۚ يَهَبُ لِمَن يَشَاءُ إِنَاثًا وَيَهَبُ لِمَن يَشَاءُ الذُّكُورَ
49਼ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਦਾ ਮਾਲਿਕ ਅੱਲਾਹ ਹੀ ਹੈ। ਜੋ ਉਹ ਚਾਹੁੰਦਾ ਹੈ ਪੈਦਾ ਕਰਦਾ ਹੈ। ਜਿਸ ਨੂੰ ਚਾਹੁੰਦਾ ਹੈ (ਕੇਵਲ) ਧੀਆਂ ਹੀ ਬਖ਼ਸ਼ਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ (ਕੇਵਲ) ਪੁੱਤਰ ਦਿੰਦਾ ਹੈ।
50أَوْ يُزَوِّجُهُمْ ذُكْرَانًا وَإِنَاثًا ۖ وَيَجْعَلُ مَن يَشَاءُ عَقِيمًا ۚ إِنَّهُ عَلِيمٌ قَدِيرٌ
50਼ ਜਾਂ (ਜੇ ਚਾਹੁੰਦਾ ਹੈ ਤਾਂ) ਉਹਨਾਂ ਨੂੰ ਪੁੱਤਰ ਤੇ ਧੀਆਂ ਰਲਾ-ਮਲਾ ਕੇ (ਭਾਵ ਦੋਵੇਂ) ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬੇ-ਔਲਾਦ ਰਖਦਾ ਹੈ। ਬੇਸ਼ੱਕ ਉਹ ਵੱਡਾ ਜਾਣਨਹਾਰ ਤੇ ਮਹਾਨ ਸਮਰਥਾ ਰੱਖਦਾ ਹੈ।
51۞ وَمَا كَانَ لِبَشَرٍ أَن يُكَلِّمَهُ اللَّهُ إِلَّا وَحْيًا أَوْ مِن وَرَاءِ حِجَابٍ أَوْ يُرْسِلَ رَسُولًا فَيُوحِيَ بِإِذْنِهِ مَا يَشَاءُ ۚ إِنَّهُ عَلِيٌّ حَكِيمٌ
51਼ ਕੋਈ ਵੀ ਮਨੁੱਖ ਇਸ ਯੋਗ ਨਹੀਂ ਕਿ ਅੱਲਾਹ ਉਸ ਨਾਲ (ਸਿੱਧੀ) ਗੱਲ ਬਾਤ ਕਰੇ, ਪਰ ਇਲਹਾਮ ਰਾਹੀਂ (ਭਾਵ ਦਿਲ ਵਿਚ ਕੋਈ ਗੱਲ ਪਾ ਦੇਣਾ ਜਾਂ ਸੁਪਨੇ ਵਿਚ ਵਿਖਾ ਦੇਣਾ) ਜਾਂ ਪੜਦੇ ਦੇ ਪਿੱਛਿਓਂ ਜਾਂ ਫ਼ਰਿਸ਼ਤੇ ਭੇਜ ਕੇ, (ਗੱਲ ਕਰਦਾ ਹੈ) ਅਤੇ ਉਹ ਫ਼ਰਿਸ਼ਤੇ ਅੱਲਾਹ ਦੇ ਹੁਕਮ ਨਾਲ ਹੀ ਆਉਂਦੇ ਹਨ। ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।1 ਬੇਸ਼ੱਕ ਉਹ ਸਰਵਉੱਚ ਤੇ ਦਾਨਾਈ ਵਾਲਾ ਹੈ।
ਅਸ਼-ਸ਼ੂਰਾਕੁਰਾਨ ਸੂਚੀ
53ਆਇਤ
MeccanRevelation
49ਆਇਤ

ਅਨੁਵਾਦ — ਅਸ਼-ਸ਼ੂਰਾ 49

ਸੂਰਾ ਅਸ਼-ਸ਼ੂਰਾ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਦਾ ਮਾਲਿਕ ਅੱਲਾਹ ਹੀ…

ਸੂਰਾ ਆਇਤ 49/53 — ਸੂਰਾ ਅਸ਼-ਸ਼ੂਰਾ الشورى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਸ਼-ਸ਼ੂਰਾ ਸੁਣੋ, ਸੂਰਾ ਅਸ਼-ਸ਼ੂਰਾ ਅਨੁਵਾਦ, ਸੂਰਾ ਅਸ਼-ਸ਼ੂਰਾ mp3, ਸੂਰਾ ਅਸ਼-ਸ਼ੂਰਾ pdf. ਆਇਤ 47–51. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Sunday, October 4, 2026

Don't forget us in your sincere prayers