ਅਲ-ਜਾਸੀਆ · 21/37
ਅਨੁਵਾਦ ਉਚਾਰਨ — ਅਲ-ਜਾਸੀਆ
أَمْ حَسِبَ الَّذِينَ اجْتَرَحُوا السَّيِّئَاتِ أَن نَّجْعَلَهُمْ كَالَّذِينَ آمَنُوا وَعَمِلُوا الصَّالِحَاتِ سَوَاءً مَّحْيَاهُمْ وَمَمَاتُهُمْ ۚ سَاءَ مَا يَحْكُمُونَ ۝٢١
Am hasibal lazeenaj tarahus saiyiaati an naj`alahum kallazeena aamanoo wa `amilu saalihaati sawaaa`am mahyaahum wa mamaatuhum; saaa`a maa yahkumoon
📖 ਪੰਜਾਬੀ ਵਿੱਚ
21਼ ਕੀ ਉਹ ਲੋਕ ਜਿਨ੍ਹਾਂ ਨੇ ਬੁਰਾਈਆਂ ਕੀਤੀਆਂ ਹਨ, ਇਹ ਸਮਝੀਂ ਬੈਠੇ ਹਨ ਕਿ ਅਸੀਂ ਉਹਨਾਂ ਨੂੰ ਅਤੇ ਈਮਾਨ ਲਿਆਉਣ ਵਾਲਿਆਂ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਇੱਕੋ ਜਿਹਾ ਕਰ ਦਿਆਂਗੇ ਕਿ ਉਹਨਾਂ ਦਾ ਜਿਊਣ ਮਰਨ ਇਕ ਬਰਾਬਰ ਹੋ ਜਾਵੇ ? ਉਹ ਬਹੁਤ ਹੀ ਭੈੜੇ ਫ਼ੈਸਲੇ ਕਰ ਰਹੇ ਹਨ।

🎧 ਸੁਣੋ


📜 ਆਇਤ 19-23 — ਅਲ-ਜਾਸੀਆ

19إِنَّهُمْ لَن يُغْنُوا عَنكَ مِنَ اللَّهِ شَيْئًا ۚ وَإِنَّ الظَّالِمِينَ بَعْضُهُمْ أَوْلِيَاءُ بَعْضٍ ۖ وَاللَّهُ وَلِيُّ الْمُتَّقِينَ
19਼ ਬੇਸ਼ੱਕ ਇਹ ਲੋਕ (ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ) ਤੁਹਾਡੇ ਕੁਝ ਵੀ ਕੰਮ ਨਹੀਂ ਆਉਣਗੇ। ਬੇਸ਼ੱਕ ਜ਼ਾਲਿਮ ਲੋਕ ਹੀ ਇਕ ਦੂਜੇ ਦੇ ਮਿੱਤਰ ਹਨ ਅਤੇ ਅੱਲਾਹ ਮੁੱਤਕੀਆਂ (ਰੱਬ ਦਾ ਡਰ ਰੱਖਣ ਵਾਲਿਆਂ) ਦਾ ਮਿੱਤਰ ਹੈ।
20هَٰذَا بَصَائِرُ لِلنَّاسِ وَهُدًى وَرَحْمَةٌ لِّقَوْمٍ يُوقِنُونَ
20਼ ਇਹ (.ਕੁਰਆਨ) ਲੋਕਾਂ ਲਈ ਹਿਦਾਇਤ ਵਾਲੀਆਂ ਦਲੀਲਾਂ ’ਤੇ ਆਧਾਰਿਤ ਹੈ ਅਤੇ ਉਹਨਾਂ ਲਈ ਹਿਦਾਇਤ ਅਤੇ ਰਹਿਮਤ ਹੈ ਜਿਹੜੇ ਇਸ ਉੱਤੇ ਵਿਸ਼ਵਾਸ ਰਖਦੇ ਹਨ।1
21أَمْ حَسِبَ الَّذِينَ اجْتَرَحُوا السَّيِّئَاتِ أَن نَّجْعَلَهُمْ كَالَّذِينَ آمَنُوا وَعَمِلُوا الصَّالِحَاتِ سَوَاءً مَّحْيَاهُمْ وَمَمَاتُهُمْ ۚ سَاءَ مَا يَحْكُمُونَ
21਼ ਕੀ ਉਹ ਲੋਕ ਜਿਨ੍ਹਾਂ ਨੇ ਬੁਰਾਈਆਂ ਕੀਤੀਆਂ ਹਨ, ਇਹ ਸਮਝੀਂ ਬੈਠੇ ਹਨ ਕਿ ਅਸੀਂ ਉਹਨਾਂ ਨੂੰ ਅਤੇ ਈਮਾਨ ਲਿਆਉਣ ਵਾਲਿਆਂ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਇੱਕੋ ਜਿਹਾ ਕਰ ਦਿਆਂਗੇ ਕਿ ਉਹਨਾਂ ਦਾ ਜਿਊਣ ਮਰਨ ਇਕ ਬਰਾਬਰ ਹੋ ਜਾਵੇ ? ਉਹ ਬਹੁਤ ਹੀ ਭੈੜੇ ਫ਼ੈਸਲੇ ਕਰ ਰਹੇ ਹਨ।
22وَخَلَقَ اللَّهُ السَّمَاوَاتِ وَالْأَرْضَ بِالْحَقِّ وَلِتُجْزَىٰ كُلُّ نَفْسٍ بِمَا كَسَبَتْ وَهُمْ لَا يُظْلَمُونَ
22਼ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਹੱਕ ਦੇ ਆਧਾਰ ’ਤੇ ਸਾਜਿਆ ਹੈ, ਤਾਂ ਜੋ ਹਰੇਕ ਵਿਅਕਤੀ ਨੂੰ ਉਸ ਦੇ ਅਮਲਾਂ ਦਾ ਠੀਕ-ਠੀਕ ਬਦਲਾ ਦਿੱਤਾ ਜਾਵੇ। ਉਹਨਾਂ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ। 2
23أَفَرَأَيْتَ مَنِ اتَّخَذَ إِلَٰهَهُ هَوَاهُ وَأَضَلَّهُ اللَّهُ عَلَىٰ عِلْمٍ وَخَتَمَ عَلَىٰ سَمْعِهِ وَقَلْبِهِ وَجَعَلَ عَلَىٰ بَصَرِهِ غِشَاوَةً فَمَن يَهْدِيهِ مِن بَعْدِ اللَّهِ ۚ أَفَلَا تَذَكَّرُونَ
23਼ ਕੀ ਤੁਸੀਂ ਕਦੇ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਆਪਣੀ ਮਨੋਕਾਮਨਾ ਨੂੰ ਆਪਣਾ ਇਸ਼ਟ ਬਣਾ ਰੱਖਿਆ ਹੈ। ਅੱਲਾਹ ਨੇ ਉਸ ਨੂੰ ਕੁਰਾਹੇ ਪਾ ਸੁੱਟਿਆ ਅਤੇ ਉਸ ਦੇ ਕੰਨਾਂ ਅਤੇ ਦਿਲ (ਅਕਲ) ਉੱਤੇ ਮੋਹਰ ਲਾ ਛੱਡੀ ਹੈ ਅਤੇ ਉਸ ਦੀਆਂ ਅੱਖਾਂ ’ਤੇ ਪੜਦਾ ਪਾ ਦਿੱਤਾ, ਜਦ ਕਿ ਉਸ ਨੂੰ (ਹੱਕ-ਸੱਚ ਦਾ) ਗਿਆਨ ਸੀ। ਅੱਲਾਹ ਤੋਂ ਛੁੱਟ ਹੋਰ ਕੌਣ ਹੈ ਜਿਹੜਾ ਉਸ ਨੂੰ ਹਿਦਾਇਤ ਦੇਵੇ ? ਕੀ ਤੁਸੀਂ ਫੇਰ ਵੀ ਨਸੀਹਤ ਗ੍ਰਹਿਣ ਨਹੀਂ ਕਰਦੇ ?
ਅਲ-ਜਾਸੀਆਕੁਰਾਨ ਸੂਚੀ
37ਆਇਤ
MeccanRevelation
21ਆਇਤ

ਅਨੁਵਾਦ — ਅਲ-ਜਾਸੀਆ 21

ਸੂਰਾ ਅਲ-ਜਾਸੀਆ ਆਇਤ 21 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 21਼ ਕੀ ਉਹ ਲੋਕ ਜਿਨ੍ਹਾਂ ਨੇ ਬੁਰਾਈਆਂ ਕੀਤੀਆਂ ਹਨ, ਇਹ…

ਸੂਰਾ ਆਇਤ 21/37 — ਅਲ-ਜਾਸੀਆ الجاثية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਜਾਸੀਆ ਸੁਣੋ, ਅਲ-ਜਾਸੀਆ ਅਨੁਵਾਦ, ਅਲ-ਜਾਸੀਆ mp3, ਅਲ-ਜਾਸੀਆ pdf. ਆਇਤ 19–23. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers