ਅਲ-ਅਹਕਾਫ · 23/35
ਅਨੁਵਾਦ ਉਚਾਰਨ — ਸੂਰਾ ਅਲ-ਅਹਕਾਫ
قَالَ إِنَّمَا الْعِلْمُ عِندَ اللَّهِ وَأُبَلِّغُكُم مَّا أُرْسِلْتُ بِهِ وَلَٰكِنِّي أَرَاكُمْ قَوْمًا تَجْهَلُونَ ۝٢٣
Qaala innamal `ilmu indal laahi wa uballighukum maaa uriltu bihee wa laakinneee araakum qawman tajhaloon
📖 ਪੰਜਾਬੀ ਵਿੱਚ
23਼ (ਹੂਦ ਨੇ) ਆਖਿਆ ਕਿ ਇਸ (ਅਜ਼ਾਬ) ਦੇ ਆਉਣ ਦਾ ਗਿਆਨ ਤਾਂ ਕੇਵਲ ਅੱਲਾਹ ਕੋਲ ਹੀ ਹੈ, ਮੈਂ ਤਾਂ ਤੁਹਾਨੂੰ ਉਹ ਸੁਨੇਹਾ ਪਹੁੰਚਾ ਰਿਹਾ ਹਾਂ ਜਿਸ ਦੇ ਨਾਲ ਮੈਨੂੰ ਭੇਜਿਆ ਗਿਆ ਹੈ। ਪਰ ਮੈਂ ਤੁਹਾਨੂੰ ਅਜਿਹੇ ਲੋਕ ਵੇਖ ਰਿਹਾ ਹਾਂ ਜਿਹੜੇ ਅਗਿਆਨਤਾ ਤੋਂ ਕੰਮ ਲੈ ਰਹੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 21-25 — ਸੂਰਾ ਅਲ-ਅਹਕਾਫ

21۞ وَاذْكُرْ أَخَا عَادٍ إِذْ أَنذَرَ قَوْمَهُ بِالْأَحْقَافِ وَقَدْ خَلَتِ النُّذُرُ مِن بَيْنِ يَدَيْهِ وَمِنْ خَلْفِهِ أَلَّا تَعْبُدُوا إِلَّا اللَّهَ إِنِّي أَخَافُ عَلَيْكُمْ عَذَابَ يَوْمٍ عَظِيمٍ
21਼ (ਹੇ ਨਬੀ!) ਰਤਾ ਆਦ ਦੇ ਭਰਾ (ਹੂਦ) ਨੂੰ ਯਾਦ ਕਰੋ ਜਦੋਂ ਉਸ ਨੇ ਅਹਕਾਫ਼ (ਯਮਨ) ਵਿਖੇ ਆਪਣੀ ਕੌਮ ਨੂੰ (ਰੱਬੀ ਅਜ਼ਾਬ ਤੋਂ) ਡਰਾਇਆ ਸੀ। ਬੇਸ਼ਕ ਇਸ (ਹੂਦ) ਤੋਂ ਪਹਿਲਾਂ ਵੀ ਕਿੰਨੇ ਹੀ ਡਰਾਉਣ ਵਾਲੇ (ਰਸੂਲ) ਬੀਤ ਚੁੱਕੇ ਅਤੇ ਇਸ ਤੋਂ ਮਗਰੋਂ ਵੀ ਹੋ ਚੁੱਕੇ ਹਨ। (ਹਰੇਕ ਨੇ ਇਹੋ ਆਖਿਆ ਕਿ) ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਬੰਦਗੀ ਨਾ ਕਰੋ। ਬੇਸ਼ੱਕ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਹਾੜੇ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ।
22قَالُوا أَجِئْتَنَا لِتَأْفِكَنَا عَنْ آلِهَتِنَا فَأْتِنَا بِمَا تَعِدُنَا إِن كُنتَ مِنَ الصَّادِقِينَ
22਼ ਉਹਨਾਂ (ਕੌਮ) ਨੇ ਆਖਿਆ, (ਹੇ ਹੂਦ!) ਕੀ ਤੂੰ ਸਾਡੇ ਕੋਲ ਇਸ ਲਈ ਆਇਆ ਹੈ ਕਿ ਤੂੰ ਸਾਨੂੰ ਸਾਡੇ ਇਸ਼ਟਾਂ (ਦੀ ਪੂਜਾ) ਤੋਂ ਫੇਰ ਦੇਵੇਂ? ਜੇ ਤੂੰ ਸੱਚਾ ਹੈ ਤਾਂ ਸਾਡੇ ਲਈ ਉਹ ਅਜ਼ਾਬ ਲੈ ਆ ਜਿਸ ਤੋਂ ਤੂੰ ਸਾਨੂੰ ਡਰਾਉਣਦਾ ਹੈ।
23قَالَ إِنَّمَا الْعِلْمُ عِندَ اللَّهِ وَأُبَلِّغُكُم مَّا أُرْسِلْتُ بِهِ وَلَٰكِنِّي أَرَاكُمْ قَوْمًا تَجْهَلُونَ
23਼ (ਹੂਦ ਨੇ) ਆਖਿਆ ਕਿ ਇਸ (ਅਜ਼ਾਬ) ਦੇ ਆਉਣ ਦਾ ਗਿਆਨ ਤਾਂ ਕੇਵਲ ਅੱਲਾਹ ਕੋਲ ਹੀ ਹੈ, ਮੈਂ ਤਾਂ ਤੁਹਾਨੂੰ ਉਹ ਸੁਨੇਹਾ ਪਹੁੰਚਾ ਰਿਹਾ ਹਾਂ ਜਿਸ ਦੇ ਨਾਲ ਮੈਨੂੰ ਭੇਜਿਆ ਗਿਆ ਹੈ। ਪਰ ਮੈਂ ਤੁਹਾਨੂੰ ਅਜਿਹੇ ਲੋਕ ਵੇਖ ਰਿਹਾ ਹਾਂ ਜਿਹੜੇ ਅਗਿਆਨਤਾ ਤੋਂ ਕੰਮ ਲੈ ਰਹੇ ਹਨ।
24فَلَمَّا رَأَوْهُ عَارِضًا مُّسْتَقْبِلَ أَوْدِيَتِهِمْ قَالُوا هَٰذَا عَارِضٌ مُّمْطِرُنَا ۚ بَلْ هُوَ مَا اسْتَعْجَلْتُم بِهِ ۖ رِيحٌ فِيهَا عَذَابٌ أَلِيمٌ
24਼ ਫੇਰ ਜਦੋਂ ਉਹਨਾਂ (ਹੂਦ ਦੀ ਕੌਮ) ਨੇ ਉਸ (ਅਜ਼ਾਬ) ਨੂੰ ਵੇਖਿਆ ਕਿ ਉਹਨਾਂ ਦੀਆਂ ਘਾਟੀਆਂ ਵੱਲ ਇਕ ਬਦੱਲ ਤੁਰਿਆ ਆ ਰਿਹਾ ਹੈ ਤਾਂ ਉਹ ਆਖਣ ਲੱਗੇ ਕਿ ਇਹ ਬੱਦਲ ਤਾਂ ਸਾਡੇ ‘ਤੇ ਮੀਂਹ ਵਰ੍ਹਾਉਣ ਵਾਲਾ ਹੈ। ਤਾਂ ਹੂਦ ਨੇ ਆਖਿਆ ਕਿ ਨਹੀਂ ਇਹ ਤਾਂ ਅਜ਼ਾਬ ਹੈ, ਜਿਸ ਲਈ ਤੁਸੀਂ ਕਾਹਲੀ ਕਰਦੇ ਸੀ। ਇਹ ਹਨੇਰੀ ਹੈ ਜਿਸ ਵਿਚ ਦੁਖਦਾਈ ਅਜ਼ਾਬ (ਲੁਕਿਆ ਹੋਇਆ) ਹੈ।
25تُدَمِّرُ كُلَّ شَيْءٍ بِأَمْرِ رَبِّهَا فَأَصْبَحُوا لَا يُرَىٰ إِلَّا مَسَاكِنُهُمْ ۚ كَذَٰلِكَ نَجْزِي الْقَوْمَ الْمُجْرِمِينَ
25਼ ਉਹ (ਹਨੇਰੀ) ਆਪਣੇ ਰੱਬ ਦੇ ਹੁਕਮ ਨਾਲ ਹਰੇਕ ਚੀਜ਼ ਨੂੰ ਬਰਬਾਦ ਕਰ ਦੇਵੇਗੀ, ਫੇਰ ਉਹ ਇੰਜ ਹੋ ਗਏ ਕਿ ਉਹਨਾਂ ਦੇ ਘਰਾਂ ਤੋਂ ਛੁੱਟ ਉੱਥੇ ਕੁੱਝ ਵੀ ਨਹੀਂ ਸੀ ਦਿਸਦਾ। ਅਸਾਂ ਅਪਰਾਧੀਆਂ ਨੂੰ ਇਸੇ ਤਰ੍ਹਾਂ ਸਜ਼ਾ ਦਿਆ ਕਰਦੇ ਹਾਂ।
ਅਲ-ਅਹਕਾਫਕੁਰਾਨ ਸੂਚੀ
35ਆਇਤ
MeccanRevelation
23ਆਇਤ

ਅਨੁਵਾਦ — ਅਲ-ਅਹਕਾਫ 23

ਸੂਰਾ ਅਲ-ਅਹਕਾਫ ਆਇਤ 23 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 23਼ (ਹੂਦ ਨੇ) ਆਖਿਆ ਕਿ ਇਸ (ਅਜ਼ਾਬ) ਦੇ ਆਉਣ ਦਾ…

ਸੂਰਾ ਆਇਤ 23/35 — ਸੂਰਾ ਅਲ-ਅਹਕਾਫ الأحقاف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਹਕਾਫ ਸੁਣੋ, ਸੂਰਾ ਅਲ-ਅਹਕਾਫ ਅਨੁਵਾਦ, ਸੂਰਾ ਅਲ-ਅਹਕਾਫ mp3, ਸੂਰਾ ਅਲ-ਅਹਕਾਫ pdf. ਆਇਤ 21–25. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers