La sourate Al-Alaq en Pendjabi
ਪੜ੍ਹੋ, ਆਪਣੇ ਰੱਬ ਦੇ ਨਾਮ ਨਾਲ, ਜਿਸ ਨੇ ਪੈਦਾ ਕੀਤਾ ਹੈ। |
ਮਨੁੱਖ ਨੂੰ ਅਲਕ (ਜੰਮੇ ਹੋਏ ਲਹੂ) ਤੋਂ ਪੈਦਾ ਕੀਤਾ। |
ਪੜ੍ਹੋ, ਤੇਰਾ ਰੱਬ ਬਹੁਤ ਕਰੀਮ ਹੈ। |
ਜਿਸ ਨੇ ਕਲਮ ਨਾਲ ਗਿਆਨ ਸਿਖਾਇਆ। |
ਮਨੁੱਖ ਨੂੰ ਉਹ ਕੂਝ ਸਿਖਾਇਆ ਜਿਹੜਾ ਉਹ ਜਾਣਦਾ ਨਹੀਂ ਸੀ। |
ਕਦੇ ਵੀ ਨਹੀਂ, ਮਨੁੱਖ ਬਗ਼ਾਵਤ ਕਰਦਾ ਹੈ। |
ਇਸ ਅਧਾਰ ਤੇ, ਕਿ ਉਹ ਆਪਣੇ ਆਪ ਨੂੰ ਆਤਮ- ਨਿਰਭਰ ਦੇਖਦਾ ਹੈ। |
ਬੇਸ਼ੱਕ ਤੇਰੇ ਰੱਬ ਵੱਲ ਹੀ ਵਾਪਿਸ ਮੁੜਨਾ ਹੈ। |
ਕੀ ਤੁਸੀਂ ਉਸ ਬੰਦੇ ਨੂੰ ਦੇਖਿਆ, ਜੋ ਮਨ੍ਹਾ ਕਰਦਾ ਹੈ। |
ਇੱਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੋਵੇ। |
ਤੁਹਾਡਾ ਕੀ ਵਿਚਾਰ ਹੈ, ਜੇਕਰ ਉਹ ਸਿੱਧੇ ਰਾਹ ਤੇ ਹੋਵੇ। |
ਜਾਂ ਭੈਅ ਦੀਆਂ ਗੱਲਾਂ ਸਿਖਾਉਂਦਾ ਹੋਵੇ। |
ਤੁਹਾਡਾ ਕੀ ਵਿਚਾਰ ਹੈ, ਜੇਕਰ ਉਸ ਨੇ ਝੁਠਲਾਇਆ ਅਤੇ ਮੂੰਹ ਮੋੜਿਆ। |
ਕੀ ਉਸ ਨੇ ਨਹੀਂ ਸਮਝਿਆ ਕਿ ਅੱਲਾਹ ਦੇਖ ਰਿਹਾ ਹੈ। |
ਕਦੇ ਵੀ ਨਹੀਂ ਜੇਕਰ ਉਹ ਨਹੀਂ ਮੰਨਿਆ, ਤਾਂ ਅਸੀਂ ਮੱਥੇ ਦੇ ਵਾਲ ਪਕੜ ਕੇ ਉਸ ਨੂੰ ਖਿੱਚਾਂਗੇ। |
ਉਸ ਮੱਥੇ ਨੂੰ ਜਿਹੜਾ ਪਾਪੀ ਅਤੇ ਝੂਠਾ ਹੈ। |
ਹੁਣ ਉਹ ਸ਼ੁਲਾ ਲੈਣ ਆਪਣੇ ਸਮਰੱਥਕਾਂ ਨੂੰ। |
ਅਸੀਂ ਵੀ ਨਰਕ ਦੇ ਫ਼ਰਿਸ਼ਤਿਆਂ ਨੂੰ ਸੱਦਾਂਗੇ। |
ਕਦੇ ਵੀ ਉਸ ਦੀ ਗੱਲ ਨਾ ਮੰਨਣਾ, ਅਤੇ ਸਿਜਦਾ ਕਰ ਅਤੇ (ਅੱਲਾਹ) ਦੇ ਨੇੜੇ ਹੋ ਜਾ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Alaq : choisissez le récitateur pour écouter et télécharger la sourate Al-Alaq complète en haute qualité.















Donnez-nous une invitation valide