ਹੂਦ · 67/123
ਅਨੁਵਾਦ ਉਚਾਰਨ — ਹੂਦ
وَأَخَذَ الَّذِينَ ظَلَمُوا الصَّيْحَةُ فَأَصْبَحُوا فِي دِيَارِهِمْ جَاثِمِينَ ۝٦٧
Wa akhazal lazeena zalamus saihatu fa asbahoo fee diyaarihim jaasimeena
📖 ਪੰਜਾਬੀ ਵਿੱਚ
67਼ ਅਤੇ ਜ਼ਾਲਮਾਂ ਨੂੰ ਇਕ ਕੜਾਕੇਦਾਰ ਧਮਾਕੇ ਨੇ ਨੱਪ ਲਿਆ ਫੇਰ ਤਾਂ ਉਹ ਆਪਣੇ ਘਰਾਂ ਵਿਚ ਉਲਟੇ ਮੂੰਹ ਡਿਗੇ ਰਹਿ ਗਏ।

🎧 ਸੁਣੋ


📜 ਆਇਤ 65-69 — ਹੂਦ

65فَعَقَرُوهَا فَقَالَ تَمَتَّعُوا فِي دَارِكُمْ ثَلَاثَةَ أَيَّامٍ ۖ ذَٰلِكَ وَعْدٌ غَيْرُ مَكْذُوبٍ
65਼ ਪਰ ਉਹਨਾਂ ਨੇ ਉਹਦੀਆਂ ਟੰਗਾਂ ਵੱਡ ਸੁੱਟੀਆਂ। ਇਸ ’ਤੇ ਸਾਲੇਹ ਨੇ ਚਿਤਾਵਣੀ ਦਿੱਤੀ ਕਿ ਚੰਗਾ ਹੁਣ ਤੁਸੀਂ ਆਪਣੇ ਆਪਣੇ ਘਰਾਂ ਵਿਚ ਤਿੰਨ ਤਿੰਨ ਦਿਨ ਹੋਰ ਰਸ ਵਸ ਲਓ। (ਤੁਹਾਡੇ ’ਤੇ ਅਜ਼ਾਬ ਆਉਣ ਵਾਲਾ ਹੈ) ਇਹ ਅਜਿਹਾ ਵਾਅਦਾ ਹੈ ਜਿਹੜਾ ਝੂਠਾ ਸਿੱਧ ਨਹੀਂ ਹੋਵੇਗਾ।
66فَلَمَّا جَاءَ أَمْرُنَا نَجَّيْنَا صَالِحًا وَالَّذِينَ آمَنُوا مَعَهُ بِرَحْمَةٍ مِّنَّا وَمِنْ خِزْيِ يَوْمِئِذٍ ۗ إِنَّ رَبَّكَ هُوَ الْقَوِيُّ الْعَزِيزُ
66਼ ਜਦੋਂ ਸਾਡਾ ਹੁਕਮ (ਅਜ਼ਾਬ) ਆ ਗਿਆ ਤਾਂ ਫੇਰ ਅਸੀਂ ਸਾਲੇਹ ਅਤੇ ਉਸ ਦੇ ਈਮਾਨ ਲਿਆਉਣ ਵਾਲਿਆਂ ਨੂੰ ਆਪਣੀ ਮਿਹਰਾਂ ਸਦਕੇ ਅਜ਼ਾਬ ਤੋਂ ਬਚਾ ਲਿਆ ਅਤੇ ਉਸ (ਕਿਆਮਤ ਦਿਹਾੜੇ ਦੇ ਅਜ਼ਾਬ) ਤੋਂ ਵੀ ਬਚਾ ਲਿਆ। ਬੇਸ਼ੱਕ ਤੇਰਾ ਰੱਬ ਹੀ ਅਸਲ ਵਿਚ ਸਰਵ ਸ਼ਕਤੀਮਾਨ ਤੇ ਜ਼ੋਰਾਵਰ ਹੈ।
67وَأَخَذَ الَّذِينَ ظَلَمُوا الصَّيْحَةُ فَأَصْبَحُوا فِي دِيَارِهِمْ جَاثِمِينَ
67਼ ਅਤੇ ਜ਼ਾਲਮਾਂ ਨੂੰ ਇਕ ਕੜਾਕੇਦਾਰ ਧਮਾਕੇ ਨੇ ਨੱਪ ਲਿਆ ਫੇਰ ਤਾਂ ਉਹ ਆਪਣੇ ਘਰਾਂ ਵਿਚ ਉਲਟੇ ਮੂੰਹ ਡਿਗੇ ਰਹਿ ਗਏ।
68كَأَن لَّمْ يَغْنَوْا فِيهَا ۗ أَلَا إِنَّ ثَمُودَ كَفَرُوا رَبَّهُمْ ۗ أَلَا بُعْدًا لِّثَمُودَ
68਼ (ਉਸ ਬਸਤੀ ਵਿਚ ਇੰਜ ਲੱਗਦਾ ਸੀ) ਜਿਵੇਂ ਕਿ ਉਹ ਉੱਥੇ ਕਦੇ ਵਸੇ ਹੀ ਨਹੀਂ ਸੀ ਸਾਵਧਾਨ ਰਹੋ। ਕਿ ਬੇਸ਼ੱਕ ਕੌਮੇ-ਸਮੂਦ ਨੇ ਆਪਣੇ ਰੱਬ ਨਾਲ ਕੁਫ਼ਰ ਕੀਤਾ, ਇਹਨਾਂ ਸਮੂਦੀਆਂ ’ਤੇ ਫ਼ਿਟਕਾਰ ਹੈ।
69وَلَقَدْ جَاءَتْ رُسُلُنَا إِبْرَاهِيمَ بِالْبُشْرَىٰ قَالُوا سَلَامًا ۖ قَالَ سَلَامٌ ۖ فَمَا لَبِثَ أَن جَاءَ بِعِجْلٍ حَنِيذٍ
69਼ ਨਿਰਸੰਦੇਹ! ਸਾਡੇ ਭੇਜੇ ਹੋਏ (ਫ਼ਰਿਸ਼ਤੇ) ਇਬਰਾਹੀਮ ਕੋਲ ਖ਼ੁਸ਼ਖ਼ਬਰੀ ਲੈਕੇ ਆਏ ਤੇ ਆਖਿਆ ਕਿ ਤੁਹਾਡੇ ’ਤੇ ਸਲਾਮ ਹੋਵੇ। ਉਹਨਾਂ (ਇਬਰਾਹੀਮ) ਨੇ ਵੀ ਜਵਾਬ ਵਿਚ ਸਲਾਮ ਕਿਹਾ ਅਤੇ ਬਿਨਾਂ ਦੇਰੀ ਕੀਤੇ ਭੁੱਜਾ ਹੋਇਆ ਵੱਛਾ (ਉਹਨਾਂ ਲਈ) ਲਿਆਏ।
ਹੂਦਕੁਰਾਨ ਸੂਚੀ
123ਆਇਤ
MeccanRevelation
67ਆਇਤ

ਅਨੁਵਾਦ — ਹੂਦ 67

ਸੂਰਾ ਹੂਦ ਆਇਤ 67 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 67਼ ਅਤੇ ਜ਼ਾਲਮਾਂ ਨੂੰ ਇਕ ਕੜਾਕੇਦਾਰ ਧਮਾਕੇ ਨੇ ਨੱਪ ਲਿਆ…

ਸੂਰਾ ਆਇਤ 67/123 — ਹੂਦ هود (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਹੂਦ ਸੁਣੋ, ਹੂਦ ਅਨੁਵਾਦ, ਹੂਦ mp3, ਹੂਦ pdf. ਆਇਤ 65–69. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers