ਤਾਹਾ · 63/135
ਅਨੁਵਾਦ ਉਚਾਰਨ — ਤਾਹਾ
قَالُوا إِنْ هَٰذَانِ لَسَاحِرَانِ يُرِيدَانِ أَن يُخْرِجَاكُم مِّنْ أَرْضِكُم بِسِحْرِهِمَا وَيَذْهَبَا بِطَرِيقَتِكُمُ الْمُثْلَىٰ ۝٦٣
Qaalooo in haaazaani lasaahiraani yureedaani ai yukhrijaakum min ardikum bisihrihimaa wa yazhabaa bitareeqatikumul muslaa
📖 ਪੰਜਾਬੀ ਵਿੱਚ
63਼ ਅੰਤ ਵਿਚ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਦੋਵੇਂ (ਮੂਸਾ ਤੇ ਹਾਰੂਨ) ਜਾਦੂਗਰ ਹੀ ਹਨ ਅਤੇ ਉਹਨਾਂ ਦੀ ਇੱਛਾ ਇਹੋ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੇ ਇਸ ਆਦਰਸ਼ ਜੀਵਨ ਪ੍ਰਣਾਲੀ ਨੂੰ ਬਰਬਾਦ ਕਰ ਦੇਣ।
🎧 ਸੁਣੋ

📜 ਆਇਤ 61-65 — ਤਾਹਾ

61قَالَ لَهُم مُّوسَىٰ وَيْلَكُمْ لَا تَفْتَرُوا عَلَى اللَّهِ كَذِبًا فَيُسْحِتَكُم بِعَذَابٍ ۖ وَقَدْ خَابَ مَنِ افْتَرَىٰ
61਼ ਮੂਸਾ ਨੇ (ਜਾਦੂਗਰਾਂ ਨੂੰ) ਆਖਿਆ ਕਿ ਤੁਸੀਂ ਅੱਲਾਹ ਉੱਤੇ ਝੂਠ ਨਾ ਮੜ੍ਹੋ, ਨਹੀਂ ਤਾਂ ਉਹ ਤੁਹਾਨੂੰ ਅਜ਼ਾਬ ਨਾਲ ਬਰਬਾਦ ਕਰ ਦੇਵੇਗਾ, (ਖ਼ਬਰਦਾਰ ਰਹੋ ਕਿ) ਜਿਸ ਨੇ ਵੀ ਝੂਠ ਘੜ੍ਹਿਆ ਉਹ ਅਸਫ਼ਲ ਹੀ ਹੋਇਆ ਹੈ।
62فَتَنَازَعُوا أَمْرَهُم بَيْنَهُمْ وَأَسَرُّوا النَّجْوَىٰ
62਼ (ਇਹ ਸੁਣ ਕੇ) ਉਹਨਾਂ (ਜਾਦੂਗਰਾਂ) ਵਿਚਾਲੇ ਮਤਭੇਦ ਹੋਣ ਲਗਿਆ ਅਤੇ ਹੌਲੀ-ਹੌਲੀ ਆਪੋ ਵਿਚ ਸਲਾਹ ਮਸ਼ਵਰੇ ਕਰਨ ਲੱਗੇ।
63قَالُوا إِنْ هَٰذَانِ لَسَاحِرَانِ يُرِيدَانِ أَن يُخْرِجَاكُم مِّنْ أَرْضِكُم بِسِحْرِهِمَا وَيَذْهَبَا بِطَرِيقَتِكُمُ الْمُثْلَىٰ
63਼ ਅੰਤ ਵਿਚ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਦੋਵੇਂ (ਮੂਸਾ ਤੇ ਹਾਰੂਨ) ਜਾਦੂਗਰ ਹੀ ਹਨ ਅਤੇ ਉਹਨਾਂ ਦੀ ਇੱਛਾ ਇਹੋ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੇ ਇਸ ਆਦਰਸ਼ ਜੀਵਨ ਪ੍ਰਣਾਲੀ ਨੂੰ ਬਰਬਾਦ ਕਰ ਦੇਣ।
64فَأَجْمِعُوا كَيْدَكُمْ ثُمَّ ائْتُوا صَفًّا ۚ وَقَدْ أَفْلَحَ الْيَوْمَ مَنِ اسْتَعْلَىٰ
64਼ ਸੋ ਤੁਸੀਂ ਆਪਣੇ ਸਾਰੇ ਉਪਾਵਾਂ ਨੂੰ ਜਮਾਂ ਕਰ ਲਵੋ ਅਤੇ ਇਕਜੁੱਟ ਹੋਕੇ ਆਓ, ਅੱਜ ਜਿਹੜਾ ਭਾਰੂ ਰਹੇਗਾ ਉਹੀਓ ਬਾਜ਼ੀ ਜਿੱਤ ਜਾਵੇਗਾ।
65قَالُوا يَا مُوسَىٰ إِمَّا أَن تُلْقِيَ وَإِمَّا أَن نَّكُونَ أَوَّلَ مَنْ أَلْقَىٰ
65਼ (ਜਾਦੂਗਰ) ਆਖਣ ਲੱਗੇ ਕਿ ਹੇ ਮੂਸਾ! ਤੂੰ ਪਹਿਲਾਂ (ਜਾਦੂ) ਸੁੱਟੇਗਾ ਜਾਂ ਅਸੀਂ ਹੀ ਪਹਿਲਾਂ ਸੁੱਟੀਏ।
ਤਾਹਾਕੁਰਾਨ ਸੂਚੀ
135ਆਇਤ
MeccanRevelation
63ਆਇਤ

ਅਨੁਵਾਦ — ਤਾਹਾ 63

ਸੂਰਾ ਤਾਹਾ ਆਇਤ 63 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 63਼ ਅੰਤ ਵਿਚ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ…

ਸੂਰਾ ਆਇਤ 63/135 — ਤਾਹਾ طه (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਤਾਹਾ ਸੁਣੋ, ਤਾਹਾ ਅਨੁਵਾਦ, ਤਾਹਾ mp3, ਤਾਹਾ pdf. ਆਇਤ 61–65. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers