ਅਲ-ਮੁਮਿਨੂਨ · 42/118
ਅਨੁਵਾਦ ਉਚਾਰਨ — ਅਲ-ਮੁਮਿਨੂਨ
ثُمَّ أَنشَأْنَا مِن بَعْدِهِمْ قُرُونًا آخَرِينَ ۝٤٢
Summa anshaanaa mim ba`dihim quroonan aakhareen
📖 ਪੰਜਾਬੀ ਵਿੱਚ
42਼ ਉਹਨਾਂ ਤੋਂ ਮਗਰੋਂ ਅਸੀਂ ਹੋਰ ਵੀ ਕਈ ਉੱਮਤਾਂ (ਕੌਮਾਂ) ਨੂੰ ਪੈਦਾ ਕੀਤਾ।

🎧 ਸੁਣੋ


📜 ਆਇਤ 40-44 — ਅਲ-ਮੁਮਿਨੂਨ

40قَالَ عَمَّا قَلِيلٍ لَّيُصْبِحُنَّ نَادِمِينَ
40਼ ਅੱਲਾਹ ਨੇ ਫ਼ਰਮਾਇਆ ਕਿ ਇਹ (ਕਾਫ਼ਿਰ) ਛੇਤੀ ਹੀ (ਆਪਣੀਆਂ ਕਰਤੂਤਾਂ ਲਈ) ਪਛਤਾਉਣਗੇ।
41فَأَخَذَتْهُمُ الصَّيْحَةُ بِالْحَقِّ فَجَعَلْنَاهُمْ غُثَاءً ۚ فَبُعْدًا لِّلْقَوْمِ الظَّالِمِينَ
41਼ ਅੰਤ ਬਣਦੇ ਹੱਕ ਅਨੁਸਾਰ ਇਕ ਤੇਜ਼ ਚੀਕ ਨੇ ਉਹਨਾਂ ਨੂੰ ਆ ਨੱਪਿਆ ਅਤੇ ਅਸੀਂ ਉਹਨਾਂ ਨੂੰ ਕੂੜਾ-ਕਚਰਾ ਬਣਾ ਕੇ ਸੁੱਟ ਦਿੱਤਾ। ਸੋ ਜ਼ਾਲਮਾਂ ਲਈ ਲਾਅਨਤ ਹੈ।
42ثُمَّ أَنشَأْنَا مِن بَعْدِهِمْ قُرُونًا آخَرِينَ
42਼ ਉਹਨਾਂ ਤੋਂ ਮਗਰੋਂ ਅਸੀਂ ਹੋਰ ਵੀ ਕਈ ਉੱਮਤਾਂ (ਕੌਮਾਂ) ਨੂੰ ਪੈਦਾ ਕੀਤਾ।
43مَا تَسْبِقُ مِنْ أُمَّةٍ أَجَلَهَا وَمَا يَسْتَأْخِرُونَ
43਼ ਨਾ ਕੋਈ ਉੱਮਤ ਆਪਣੇ ਮਿਥੇ ਸਮੇਂ ਤੋਂ ਅੱਗੇ ਲੰਘ ਸਕਦੀ ਹੈ (ਭਾਵ ਜਿਊਂਦੀ ਰਹਿ ਸਕਦੀ ਹੈ) ਅਤੇ ਨਾ ਹੀ ਉਹ ਪਿੱਛੇ ਰਹਿ ਸਕਦੀ ਹੈ (ਭਾਵ ਮਰ ਸਕਦੀ ਹੈ)।
44ثُمَّ أَرْسَلْنَا رُسُلَنَا تَتْرَىٰ ۖ كُلَّ مَا جَاءَ أُمَّةً رَّسُولُهَا كَذَّبُوهُ ۚ فَأَتْبَعْنَا بَعْضَهُم بَعْضًا وَجَعَلْنَاهُمْ أَحَادِيثَ ۚ فَبُعْدًا لِّقَوْمٍ لَّا يُؤْمِنُونَ
44਼ ਅਸੀਂ ਨਾਲੋ-ਨਾਲ ਰਸੂਲ ਭੇਜਦੇ ਰਹੇ ਹਾਂ, ਜਦ ਵੀ ਕਿਸੇ ਉੱਮਤ ਕੋਲ ਉਹਨਾਂ ਦਾ ਰਸੂਲ ਆਇਆ ਤਾਂ ਉਸ (ਉੱਮਤ) ਨੇ ਉਸ ਨੂੰ ਝੁਠਲਾਇਆ। ਅਸੀਂ ਇਕ ਤੋਂ ਬਾਅਦ ਦੂਜੀ ਉੱਮਤ ਨੂੰ ਹਲਾਕ ਕਰਦੇ ਗਏ ਅਤੇ ਉਹ (ਕੌਮਾਂ) ਕੇਵਲ ਕਹਾਣੀ ਬਣ ਕੇ ਰਹਿ ਗਈਆਂ। ਉਹਨਾਂ ਲੋਕਾਂ ਲਈ ਫਿਟਕਾਰ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ।
ਅਲ-ਮੁਮਿਨੂਨਕੁਰਾਨ ਸੂਚੀ
118ਆਇਤ
MeccanRevelation
42ਆਇਤ

ਅਨੁਵਾਦ — ਅਲ-ਮੁਮਿਨੂਨ 42

ਸੂਰਾ ਅਲ-ਮੁਮਿਨੂਨ ਆਇਤ 42 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 42਼ ਉਹਨਾਂ ਤੋਂ ਮਗਰੋਂ ਅਸੀਂ ਹੋਰ ਵੀ ਕਈ ਉੱਮਤਾਂ (ਕੌਮਾਂ)…

ਸੂਰਾ ਆਇਤ 42/118 — ਅਲ-ਮੁਮਿਨੂਨ المؤمنون (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਮਿਨੂਨ ਸੁਣੋ, ਅਲ-ਮੁਮਿਨੂਨ ਅਨੁਵਾਦ, ਅਲ-ਮੁਮਿਨੂਨ mp3, ਅਲ-ਮੁਮਿਨੂਨ pdf. ਆਇਤ 40–44. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers