ਅਲ-ਕਸਸ · 33/88
ਅਨੁਵਾਦ ਉਚਾਰਨ — ਸੂਰਾ ਅਲ-ਕਸਸ
قَالَ رَبِّ إِنِّي قَتَلْتُ مِنْهُمْ نَفْسًا فَأَخَافُ أَن يَقْتُلُونِ ۝٣٣
Qaala Rabbi innee qataltu minhum nafsan fa akhaafu ai yaqtuloon
📖 ਪੰਜਾਬੀ ਵਿੱਚ
33਼ ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਤਾਂ ਉਹਨਾਂ ਦਾ ਇਕ ਆਦਮੀ ਕਤਲ ਕਰ ਚੁੱਕਿਆ ਹਾਂ, ਸੋ ਮੈਨੂੰ ਡਰ ਹੈ ਕਿ ਉਹ ਮੈਨੂੰ ਮਾਰ ਦੇਣਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 31-35 — ਸੂਰਾ ਅਲ-ਕਸਸ

31وَأَنْ أَلْقِ عَصَاكَ ۖ فَلَمَّا رَآهَا تَهْتَزُّ كَأَنَّهَا جَانٌّ وَلَّىٰ مُدْبِرًا وَلَمْ يُعَقِّبْ ۚ يَا مُوسَىٰ أَقْبِلْ وَلَا تَخَفْ ۖ إِنَّكَ مِنَ الْآمِنِينَ
31਼ (ਅਤੇ ਇਹ ਵੀ ਕਿਹਾ ਕਿ) ਤੂੰ ਆਪਣਾ ਅਸਾ (ਲਾਠੀ) ਸੁੱਟ ਦੇ, (ਸੁੱਟਣ ਮਗਰੋਂ) ਜਦੋਂ ਉਸ (ਲਾਠੀ) ਨੂੰ ਵੇਖਿਆ ਤਾਂ ਉਹ ਸੱਪ ਵਾਂਗ ਵੱਲ ਖਾ ਰਹੀ ਸੀ ਤਾਂ ਉਹ (ਮੂਸਾ) ਪਿੱਠ ਮੋੜ ਕੇ ਨੱਸਿਆ ਤੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ। ਅਸੀਂ ਕਿਹਾ ਕਿ ਹੇ ਮੂਸਾ! ਅੱਗੇ ਆ ਤੇ ਨਾ ਡਰ, ਬੇਸ਼ੱਕ ਤੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਹੈ।
32اسْلُكْ يَدَكَ فِي جَيْبِكَ تَخْرُجْ بَيْضَاءَ مِنْ غَيْرِ سُوءٍ وَاضْمُمْ إِلَيْكَ جَنَاحَكَ مِنَ الرَّهْبِ ۖ فَذَانِكَ بُرْهَانَانِ مِن رَّبِّكَ إِلَىٰ فِرْعَوْنَ وَمَلَئِهِ ۚ إِنَّهُمْ كَانُوا قَوْمًا فَاسِقِينَ
32਼ (ਅਤੇ ਕਿਹਾ ਕਿ) ਆਪਣੇ ਹੱਥ ਨੂੰ ਆਪਣੇ ਗਲਾਂਵੇਂ ਵਿਚ ਪਾ, ਉਹ ਬਿਨਾਂ ਕਿਸੇ ਐਬ ਤੋਂ ਚਮਕਦਾ ਹੋਇਆ ਨਿਕਲੇਗਾ। ਅਤੇ ਡਰ ਭੈਅ ਤੋਂ ਬਚਣ ਲਈ ਆਪਣੀਆਂ ਬਾਵਾਂ ਨੂੰ ਮੀਚ ਲੈ। ਇਹ ਦੋਵੇਂ ਮੁਅਜਜ਼ੇ (ਬੇਵਸ ਕਰਨ ਵਾਲੇ ਰੱਬੀ ਚਮਤਕਾਰ) ਤੇਰੇ ਰੱਬ ਵੱਲੋਂ ਫ਼ਿਰਔਨ ਅਤੇ ਉਸ ਦੇ ਦਰਬਾਰੀਆਂ ਵੱਲ ਭੇਜੇ ਗਏ ਹਨ। ਬੇਸ਼ੱਕ ਉਹ ਸਾਰੇ ਹੀ ਨਾ-ਫ਼ਰਮਾਨ ਲੋਕ ਹਨ।
33قَالَ رَبِّ إِنِّي قَتَلْتُ مِنْهُمْ نَفْسًا فَأَخَافُ أَن يَقْتُلُونِ
33਼ ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਤਾਂ ਉਹਨਾਂ ਦਾ ਇਕ ਆਦਮੀ ਕਤਲ ਕਰ ਚੁੱਕਿਆ ਹਾਂ, ਸੋ ਮੈਨੂੰ ਡਰ ਹੈ ਕਿ ਉਹ ਮੈਨੂੰ ਮਾਰ ਦੇਣਗੇ।
34وَأَخِي هَارُونُ هُوَ أَفْصَحُ مِنِّي لِسَانًا فَأَرْسِلْهُ مَعِيَ رِدْءًا يُصَدِّقُنِي ۖ إِنِّي أَخَافُ أَن يُكَذِّبُونِ
34਼ ਮੇਰਾ ਭਰਾ ਹਾਰੂਨ ਮੈਥੋਂ ਵਧੀਆ ਬੁਲਾਰਾ ਹੈ, ਤੂੰ ਉਸ ਨੂੰ ਮੇਰਾ ਸਹਾਈ ਬਣਾ ਕੇ ਮੇਰੇ ਨਾਲ ਭੇਜ ਦੇ ਤਾਂ ਜੋ ਉਹ ਮੈਨੂੰ ਸੱਚਾ ਸਮਝਣ, ਮੈਨੂੰ ਤਾਂ ਡਰ ਹੈ ਕਿ ਉਹ ਸਾਰੇ (ਫ਼ਿਰਔਨ ਤੇ ਉਸ ਦੇ ਸਾਥੀ) ਮੈਨੂੰ ਝੁਠਲਾ ਦੇਣਗੇ।
35قَالَ سَنَشُدُّ عَضُدَكَ بِأَخِيكَ وَنَجْعَلُ لَكُمَا سُلْطَانًا فَلَا يَصِلُونَ إِلَيْكُمَا ۚ بِآيَاتِنَا أَنتُمَا وَمَنِ اتَّبَعَكُمَا الْغَالِبُونَ
35਼ ਅੱਲਾਹ ਨੇ ਕਿਹਾ ਕਿ ਅਸੀਂ ਤੇਰੇ ਭਰਾ (ਹਾਰੂਨ) ਰਾਹੀਂ ਤੇਰੇ ਹੱਥ ਮਜ਼ਬੂਤ ਕਰ ਦੇਵਾਂਗੇ ਅਤੇ ਤੁਹਾਨੂੰ ਅਜਿਹਾ ਪ੍ਰਤਾਪ ਬਖ਼ਸ਼ਾਂਗੇ ਕਿ ਉਹ (ਫ਼ਿਰਔਨੀ) ਤੁਹਾਡੇ ਤਕ ਪਹੁੰਚ ਵੀ ਨਹੀਂ ਸਕਣਗੇ। ਸਾਡੀਆਂ ਨਿਸ਼ਾਨੀਆਂ (ਮੁਅਜਜ਼ੇ) ਲੈ ਕੇ ਫ਼ਿਰਔਨ ਦੇ ਦਰਬਾਰ ਵਿਚ ਜਾਓ। ਤੁਸੀਂ ਦੋਵੇਂ ਅਤੇ ਤੁਹਾਡੇ ਪੈਰੋਕਾਰ ਹੀ ਭਾਰੂ ਰਹਿਣਗੇ।
ਅਲ-ਕਸਸਕੁਰਾਨ ਸੂਚੀ
88ਆਇਤ
MeccanRevelation
33ਆਇਤ

ਅਨੁਵਾਦ — ਅਲ-ਕਸਸ 33

ਸੂਰਾ ਅਲ-ਕਸਸ ਆਇਤ 33 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 33਼ ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਤਾਂ…

ਸੂਰਾ ਆਇਤ 33/88 — ਸੂਰਾ ਅਲ-ਕਸਸ القصص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਸਸ ਸੁਣੋ, ਸੂਰਾ ਅਲ-ਕਸਸ ਅਨੁਵਾਦ, ਸੂਰਾ ਅਲ-ਕਸਸ mp3, ਸੂਰਾ ਅਲ-ਕਸਸ pdf. ਆਇਤ 31–35. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers