ਅਲ-ਅਹਜ਼ਾਬ · 31/73
ਅਨੁਵਾਦ ਉਚਾਰਨ — ਅਲ-ਅਹਜ਼ਾਬ
۞ وَمَن يَقْنُتْ مِنكُنَّ لِلَّهِ وَرَسُولِهِ وَتَعْمَلْ صَالِحًا نُّؤْتِهَا أَجْرَهَا مَرَّتَيْنِ وَأَعْتَدْنَا لَهَا رِزْقًا كَرِيمًا ۝٣١
Wa mai yaqnut minkunna lillaahi wa Rasoolihee wa ta`mal saalihan nu`tihaaa ajrahaa marratayni wa a`tadnaa lahaa rizqan kareema
📖 ਪੰਜਾਬੀ ਵਿੱਚ
31਼ ਅਤੇ ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਅੱਲਾਹ ਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਤੇ ਨੇਕ ਕੰਮ ਕਰੇਗੀ ਅਸੀਂ ਉਸ ਨੂੰ ਅਜਰ (ਬਦਲਾ) ਵੀ ਦੂਹਰਾ ਹੀ ਦਿਆਂਗੇ ਅਤੇ ਉਸ ਲਈ ਅਸੀਂ ਮਾਨ ਮਰਿਆਦਾ ਵਾਲੀ ਰੋਜ਼ੀ ਤਿਆਰ ਕਰ ਰੱਖੀ ਹੈ।

🎧 ਸੁਣੋ


📜 ਆਇਤ 29-33 — ਅਲ-ਅਹਜ਼ਾਬ

29وَإِن كُنتُنَّ تُرِدْنَ اللَّهَ وَرَسُولَهُ وَالدَّارَ الْآخِرَةَ فَإِنَّ اللَّهَ أَعَدَّ لِلْمُحْسِنَاتِ مِنكُنَّ أَجْرًا عَظِيمًا
29਼ ਅਤੇ ਜੇ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਅਤੇ ਆਖ਼ਿਰਤ (ਪਰਲੋਕ) ਦਾ ਘਰ ਚਾਹੁੰਦੀਆਂ ਹੋ ਤਾਂ ਜਾਣ ਲਓ ਕਿ ਤੁਹਾਡੇ ਵਿੱਚੋਂ ਨੇਕ ਕੰਮ ਕਰਨ ਵਾਲੀਆਂ ਲਈ ਤਾਂ ਅੱਲਾਹ ਨੇ ਬਹੁਤ ਹੀ ਵੱਡਾ ਬਦਲਾ ਤਿਆਰ ਕਰ ਛੱਡਿਆ ਹੈ।
30يَا نِسَاءَ النَّبِيِّ مَن يَأْتِ مِنكُنَّ بِفَاحِشَةٍ مُّبَيِّنَةٍ يُضَاعَفْ لَهَا الْعَذَابُ ضِعْفَيْنِ ۚ وَكَانَ ذَٰلِكَ عَلَى اللَّهِ يَسِيرًا
30਼ ਹੇ ਨਬੀ ਦੀ ਪਤਨੀਓ! ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਪ੍ਰਤੱਖ ਅਸ਼ਲੀਲ ਕੰਮ ਕਰੇਗੀ ਉਸ ਨੂੰ ਦੂਹਰਾ ਅਜ਼ਾਬ ਦਿੱਤਾ ਜਾਵੇਗਾ ਅਤੇ ਅੱਲਾਹ ਲਈ ਇਹ ਕਰਨਾ ਬਹੁਤ ਹੀ ਸੌਖਾ ਕੰਮ ਹੈ।
31۞ وَمَن يَقْنُتْ مِنكُنَّ لِلَّهِ وَرَسُولِهِ وَتَعْمَلْ صَالِحًا نُّؤْتِهَا أَجْرَهَا مَرَّتَيْنِ وَأَعْتَدْنَا لَهَا رِزْقًا كَرِيمًا
31਼ ਅਤੇ ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਅੱਲਾਹ ਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਤੇ ਨੇਕ ਕੰਮ ਕਰੇਗੀ ਅਸੀਂ ਉਸ ਨੂੰ ਅਜਰ (ਬਦਲਾ) ਵੀ ਦੂਹਰਾ ਹੀ ਦਿਆਂਗੇ ਅਤੇ ਉਸ ਲਈ ਅਸੀਂ ਮਾਨ ਮਰਿਆਦਾ ਵਾਲੀ ਰੋਜ਼ੀ ਤਿਆਰ ਕਰ ਰੱਖੀ ਹੈ।
32يَا نِسَاءَ النَّبِيِّ لَسْتُنَّ كَأَحَدٍ مِّنَ النِّسَاءِ ۚ إِنِ اتَّقَيْتُنَّ فَلَا تَخْضَعْنَ بِالْقَوْلِ فَيَطْمَعَ الَّذِي فِي قَلْبِهِ مَرَضٌ وَقُلْنَ قَوْلًا مَّعْرُوفًا
32਼ ਹੇ ਨਬੀ ਦੀ ਪਤਨੀਓ! ਤੁਸੀਂ ਸਾਧਾਰਨ ਔਰਤਾਂ ਵਾਂਗ ਨਹੀਂ ਹੋ, ਜੇ ਤੁਸੀਂ ਰੱਬ ਤੋਂ ਡਰਨ ਵਾਲੀਆਂ ਹੋ ਤਾਂ (ਕਿਸੇ ਵੀ ਗੈਰ ਮਹਿਰਮ ਨਾਲ) ਦਬਵੀਂ ਜ਼ੁਬਾਨ (ਨਰਮੀ) ਨਾਲ ਗੱਲ ਬਾਤ ਨਾ ਕਰੋ ਕਿ ਉਹ ਵਿਅਕਤੀ ਜਿਸ ਦੇ ਮਨ ਵਿਚ (ਕਾਮ ਵਾਸਨਾ ਦਾ) ਰੋਗ ਹੈ ਉਹ ਕਿਸੇ ਲੋਭ ਵਿਚ ਜਾ ਡਿਗੇ, ਸਗੋਂ ਸਾਫ਼ ਤੇ ਸਪਸ਼ਟ (ਸ਼ਬਦਾਂ ਵਿਚ) ਗੱਲ ਕਰੋ।
33وَقَرْنَ فِي بُيُوتِكُنَّ وَلَا تَبَرَّجْنَ تَبَرُّجَ الْجَاهِلِيَّةِ الْأُولَىٰ ۖ وَأَقِمْنَ الصَّلَاةَ وَآتِينَ الزَّكَاةَ وَأَطِعْنَ اللَّهَ وَرَسُولَهُ ۚ إِنَّمَا يُرِيدُ اللَّهُ لِيُذْهِبَ عَنكُمُ الرِّجْسَ أَهْلَ الْبَيْتِ وَيُطَهِّرَكُمْ تَطْهِيرًا
33਼ ਤੁਸੀਂ ਆਪਣੇ ਘਰਾਂ ਵਿਚ ਟਿਕੀਆਂ ਬੈਠੀਆਂ ਰਿਹਾ ਕਰੋ ਅਤੇ ਪੁਰਾਣੇ ਜਹਾਲਤ ਦੇ ਸਮੇਂ (ਭਾਵ਼ ਕੁਰਆਨੀ ਸਿੱਖਿਆਵਾਂ ਆਉਣ ਤੋਂ ਪਹਿਲਾਂ) ਵਾਂਗ ਆਪਣੇ ਹੁਸਨ ਦਾ ਪ੍ਰਗਟਾਵਾ ਨਾ ਕਰਦੀਆਂ ਫਿਰੋ। ਅਤੇ ਨਮਾਜ਼ਾਂ ਕਾਇਮ ਕਰੋ ਤੇ ਜ਼ਕਾਤ ਅਦਾ ਕਰੋ ਅਤੇ ਅੱਲਾਹ ਤੇ ਉਸ ਦੇ ਰਸੂਲ ਦੀ ਆਗਿਆ ਦੀ ਪਾਲਣਾ ਕਰੋ। (ਹੇ ਅਹਲੇ ਬੈਤ!) ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਉਹ ਤੁਹਾਥੋਂ ਹਰ ਪ੍ਰਕਾਰ ਦੀ ਬੁਰਾਈ ਦੂਰ ਕਰ ਦੇਵੇ ਅਤੇ ਤੁਹਾਨੂੰ ਚੰਗੀ ਤਰ੍ਹਾਂ ਪਵਿੱਤਰ ਕਰ ਦੇਵੇ।
ਅਲ-ਅਹਜ਼ਾਬਕੁਰਾਨ ਸੂਚੀ
73ਆਇਤ
MedinanRevelation
31ਆਇਤ

ਅਨੁਵਾਦ — ਅਲ-ਅਹਜ਼ਾਬ 31

ਸੂਰਾ ਅਲ-ਅਹਜ਼ਾਬ ਆਇਤ 31 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 31਼ ਅਤੇ ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਅੱਲਾਹ ਤੇ ਉਸ…

ਸੂਰਾ ਆਇਤ 31/73 — ਅਲ-ਅਹਜ਼ਾਬ الأحزاب (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਹਜ਼ਾਬ ਸੁਣੋ, ਅਲ-ਅਹਜ਼ਾਬ ਅਨੁਵਾਦ, ਅਲ-ਅਹਜ਼ਾਬ mp3, ਅਲ-ਅਹਜ਼ਾਬ pdf. ਆਇਤ 29–33. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Wednesday, August 19, 2026

Don't forget us in your sincere prayers