ਅਲ-ਅਹਜ਼ਾਬ · 39/73
ਅਨੁਵਾਦ ਉਚਾਰਨ — ਸੂਰਾ ਅਲ-ਅਹਜ਼ਾਬ
الَّذِينَ يُبَلِّغُونَ رِسَالَاتِ اللَّهِ وَيَخْشَوْنَهُ وَلَا يَخْشَوْنَ أَحَدًا إِلَّا اللَّهَ ۗ وَكَفَىٰ بِاللَّهِ حَسِيبًا ۝٣٩
Allazeena yuballighoona Risaalaatil laahi wa yakhshaw nahoo wa laa yakkhshawna ahadan illal laah; wa kafaa billaahi Haseebaa
📖 ਪੰਜਾਬੀ ਵਿੱਚ
39਼ ਉਹ ਸਾਰੇ ਪੈਗ਼ੰਬਰ ਜਿਹੜੇ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ) ਪਹੁੰਚਾਦੇ ਸਨ ਉਹ ਉਸੇ (ਅੱਲਾਹ) ਤੋਂ ਹੀ ਡਰਦੇ ਸਨ ਹੋਰ ਕਿਸੇ ਤੋਂ ਨਹੀਂ ਸੀ ਡਰਦੇ। ਲੇਖਾ-ਜੋਖਾ ਲੈਣ ਲਈ ਤਾਂ ਅੱਲਾਹ ਹੀ ਕਾਫ਼ੀ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 37-41 — ਸੂਰਾ ਅਲ-ਅਹਜ਼ਾਬ

37وَإِذْ تَقُولُ لِلَّذِي أَنْعَمَ اللَّهُ عَلَيْهِ وَأَنْعَمْتَ عَلَيْهِ أَمْسِكْ عَلَيْكَ زَوْجَكَ وَاتَّقِ اللَّهَ وَتُخْفِي فِي نَفْسِكَ مَا اللَّهُ مُبْدِيهِ وَتَخْشَى النَّاسَ وَاللَّهُ أَحَقُّ أَن تَخْشَاهُ ۖ فَلَمَّا قَضَىٰ زَيْدٌ مِّنْهَا وَطَرًا زَوَّجْنَاكَهَا لِكَيْ لَا يَكُونَ عَلَى الْمُؤْمِنِينَ حَرَجٌ فِي أَزْوَاجِ أَدْعِيَائِهِمْ إِذَا قَضَوْا مِنْهُنَّ وَطَرًا ۚ وَكَانَ أَمْرُ اللَّهِ مَفْعُولًا
37਼ (ਹੇ ਨਬੀ!) ਉਸ ਵੇਲੇ ਨੂੰ ਯਾਦ ਕਰੋ ਜਦੋਂ ਤੁਸੀਂ ਉਸ ਵਿਅਕਤੀ (ਜ਼ੈਦ ਬਿਨ ਹਾਰਿਸ) ਨੂੰ ਆਖ ਰਹੇ ਸੀ, ਜਿਸ ’ਤੇ ਅੱਲਾਹ ਨੇ ਅਤੇ ਤੁਸੀਂ ਵੀ ਉਪਕਾਰ ਕੀਤਾ ਸੀ ਕਿ ਤੂੰ ਆਪਣੀ ਪਤਨੀ (ਜ਼ੈਨਬ) ਨੂੰ ਆਪਣੇ ਕੋਲ ਹੀ ਰੱਖ (ਤਲਾਕ ਨਾ ਦੇ) ਅਤੇ ਅੱਲਾਹ ਤੋਂ ਡਰ। ਉਸ ਸਮੇਂ ਤੁਸੀਂ ਆਪਣੇ ਮਨ ਵਿਚ ਉਹ ਗੱਲ ਲੁਕਾ ਛੱਡੀ ਸੀ ਜਿਸ ਨੂੰ ਅੱਲਾਹ ਖੋਲਣਾ ਚਾਹੁੰਦਾ ਸੀ। ਤੁਸੀਂ ਲੋਕਾਂ ਤੋਂ ਡਰ ਰਹੇ ਸੀ ਜਦ ਕਿ ਅੱਲਾਹ ਹੀ ਵਧੇਰੇ ਹੱਕ ਰੱਖਦਾ ਹੈ ਕਿ ਉਸੇ ਤੋਂ ਹੀ ਡਰਿਆ ਜਾਵੇ, ਜਦੋਂ ਜ਼ੈਦ ਨੇ ਉਸ ਔਰਤ (ਪਤਨੀ) ਤੋਂ ਆਪਣੀ ਲੋੜ ਪੂਰੀ ਕਰ ਲਈ (ਭਾਵ ਪਤਨੀ ਤੋਂ ਦਿਲ ਭਰ ਗਿਆ ਤੇ ਤਲਾਕ ਦੇ ਦਿੱਤੀ) ਫੇਰ ਅਸੀਂ ਉਸ (ਤਲਾਕੀ ਹੋਈ ਜ਼ੈਨਬ) ਨੂੰ ਤੁਹਾਡੇ ਨਿਕਾਹ ਵਿਚ ਦੇ ਦਿੱਤਾ, ਤਾਂ ਜੋ ਮੁਸਲਮਾਨਾਂ ਲਈ ਆਪਣੇ ਲੇ-ਪਾਲਕਾਂ ਦੀਆਂ ਪਤਨੀਆਂ (ਨਾਲ ਨਿਕਾਹ) ਦੇ ਮਾਮਲੇ ਵਿਚ ਕੋਈ ਤੰਗੀ ਨਾ ਰਹੇ ਜਦ ਕਿ ਉਹ (ਲੇ-ਪਾਲਕ) ਉਹਨਾਂ ਤੋਂ ਆਪਣੀ ਲੋੜਾਂ ਪੂਰੀਆਂ ਕਰ ਚੁੱਕੇ ਹੋਣ। ਅੱਲਾਹ ਦਾ ਹਰ ਹੁਕਮ ਸਾਕਾਰ ਹੋ ਕੇ ਹੀ ਰਹਿਣਾ ਹੈ।
38مَّا كَانَ عَلَى النَّبِيِّ مِنْ حَرَجٍ فِيمَا فَرَضَ اللَّهُ لَهُ ۖ سُنَّةَ اللَّهِ فِي الَّذِينَ خَلَوْا مِن قَبْلُ ۚ وَكَانَ أَمْرُ اللَّهِ قَدَرًا مَّقْدُورًا
38਼ ਅਤੇ ਨਬੀ ਲਈ ਉਸ ਕੰਮ ਕਰਨ ਵਿਚ ਕੋਈ ਹਰਜ ਨਹੀਂ ਜਿਹੜਾ ਅੱਲਾਹ ਨੇ ਉਸ ਲਈ ਫਰਜ਼ ਕਰ ਦਿੱਤਾ ਹੈ। ਇਹੋ ਅੱਲਾਹ ਦਾ ਦਸਤੂਰ ਉਹਨਾਂ (ਪੈਗ਼ੰਬਰਾਂ) ਲਈ ਵੀ ਰਿਹਾ ਹੈ ਜਿਹੜੇ ਪਹਿਲਾਂ ਹੋ ਚੁੱਕੇ ਹਨ। ਅੱਲਾਹ ਦੇ ਆਦੇਸ਼ ਇਕ ਅਟਲ ਫ਼ੈਸਲਾ ਹੁੰਦਾ ਹੈ।
39الَّذِينَ يُبَلِّغُونَ رِسَالَاتِ اللَّهِ وَيَخْشَوْنَهُ وَلَا يَخْشَوْنَ أَحَدًا إِلَّا اللَّهَ ۗ وَكَفَىٰ بِاللَّهِ حَسِيبًا
39਼ ਉਹ ਸਾਰੇ ਪੈਗ਼ੰਬਰ ਜਿਹੜੇ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ) ਪਹੁੰਚਾਦੇ ਸਨ ਉਹ ਉਸੇ (ਅੱਲਾਹ) ਤੋਂ ਹੀ ਡਰਦੇ ਸਨ ਹੋਰ ਕਿਸੇ ਤੋਂ ਨਹੀਂ ਸੀ ਡਰਦੇ। ਲੇਖਾ-ਜੋਖਾ ਲੈਣ ਲਈ ਤਾਂ ਅੱਲਾਹ ਹੀ ਕਾਫ਼ੀ ਹੈ।
40مَّا كَانَ مُحَمَّدٌ أَبَا أَحَدٍ مِّن رِّجَالِكُمْ وَلَٰكِن رَّسُولَ اللَّهِ وَخَاتَمَ النَّبِيِّينَ ۗ وَكَانَ اللَّهُ بِكُلِّ شَيْءٍ عَلِيمًا
40਼ (ਹੇ ਲੋਕੋ! ਸੁਣੋ ਕਿ) ਮੁਹੰਮਦ (ਸ:) ਤੁਹਾਡੇ ਲੋਕਾਂ ਵਿੱਚੋਂ ਕਿਸੇ ਦੇ ਵੀ ਪਿਤਾ ਨਹੀਂ ਪਰ ਉਹ ਅੱਲਾਹ ਦੇ ਰਸੂਲ ਅਤੇ ਸਾਰੇ ਨਬੀਆਂ ਦੇ ਸਮਾਪਕ ਹਨ1 (ਭਾਵ ਆਖ਼ਰੀ ਨਬੀ ਹਨ) ਅਤੇ ਅੱਲਾਹ (ਸਾਰੀਆਂ ਗੱਲਾਂ ਤੋਂ) ਚੰਗੀ ਤਰ੍ਹਾਂ ਜਾਣੂ ਹੈ।
41يَا أَيُّهَا الَّذِينَ آمَنُوا اذْكُرُوا اللَّهَ ذِكْرًا كَثِيرًا
41਼ ਹੇ ਈਮਾਨ ਵਾਲਿਓ! ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰਿਆ ਕਰੋ।
ਅਲ-ਅਹਜ਼ਾਬਕੁਰਾਨ ਸੂਚੀ
73ਆਇਤ
MedinanRevelation
39ਆਇਤ

ਅਨੁਵਾਦ — ਅਲ-ਅਹਜ਼ਾਬ 39

ਸੂਰਾ ਅਲ-ਅਹਜ਼ਾਬ ਆਇਤ 39 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 39਼ ਉਹ ਸਾਰੇ ਪੈਗ਼ੰਬਰ ਜਿਹੜੇ ਅੱਲਾਹ ਦਾ ਪੈਗ਼ਾਮ (ਲੋਕਾਂ ਤੱਕ)…

ਸੂਰਾ ਆਇਤ 39/73 — ਸੂਰਾ ਅਲ-ਅਹਜ਼ਾਬ الأحزاب (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਹਜ਼ਾਬ ਸੁਣੋ, ਸੂਰਾ ਅਲ-ਅਹਜ਼ਾਬ ਅਨੁਵਾਦ, ਸੂਰਾ ਅਲ-ਅਹਜ਼ਾਬ mp3, ਸੂਰਾ ਅਲ-ਅਹਜ਼ਾਬ pdf. ਆਇਤ 37–41. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers