ਅਨ-ਨਿਸਾ · 67/176
ਅਨੁਵਾਦ ਉਚਾਰਨ — ਅਨ-ਨਿਸਾ
وَإِذًا لَّآتَيْنَاهُم مِّن لَّدُنَّا أَجْرًا عَظِيمًا ۝٦٧
Wa izal la aatainaahum mil ladunnaaa ajran `azeemaa
📖 ਪੰਜਾਬੀ ਵਿੱਚ
67਼ ਜੇ ਉਹ ਅਜਿਹਾ ਕਰਦੇ ਤਾਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਵੱਡਾ ਬਦਲਾ (ਦੁਨੀਆਂ ਤੇ ਆਖ਼ਿਰਤ ਦੀ ਭਲਾਈ) ਦਿੰਦੇ।
🎧 ਸੁਣੋ

📜 ਆਇਤ 65-69 — ਅਨ-ਨਿਸਾ

65فَلَا وَرَبِّكَ لَا يُؤْمِنُونَ حَتَّىٰ يُحَكِّمُوكَ فِيمَا شَجَرَ بَيْنَهُمْ ثُمَّ لَا يَجِدُوا فِي أَنفُسِهِمْ حَرَجًا مِّمَّا قَضَيْتَ وَيُسَلِّمُوا تَسْلِيمًا
65਼ (ਹੇ ਨਬੀ!) ਕਸਮ ਹੇ ਤੁਹਾਡੇ ਪਾਲਣਹਾਰ ਦੀ! ਇਹ ਲੋਕ ਉਦੋਂ ਤਕ ਮੋਮਿਨ ਨਹੀਂ ਹੋ ਸਕਦੇ ਜਦੋਂ ਤਕ ਕਿ ਆਪਣੇ ਆਪੋ ਵਿਚਾਲੇ ਮਤਭੇਦਾਂ ਵਿਚ ਤੁਹਾਨੂੰ ਹੀ ਹਾਕਮ ਨਹੀਂ ਮੰਨ ਲੈਂਦੇ, ਫੇਰ ਜੋ ਵੀ ਫ਼ੈਸਲਾ ਤੁਸੀਂ ਕਰੋ ਉਸ ਲਈ ਆਪਣੇ ਦਿਲ ਵਿਚ ਕਿਸੇ ਪ੍ਰਕਾਰ ਦੀ ਕੋਈ ਤੰਗੀ ਮਹਿਸੂਸ ਨਾ ਕਰਨ, ਸਗੋਂ ਖਿੜੇ ਮੱਥੇ ਮਨ ਤੋਂ ਕਬੂਲ ਕਰਨ।
66وَلَوْ أَنَّا كَتَبْنَا عَلَيْهِمْ أَنِ اقْتُلُوا أَنفُسَكُمْ أَوِ اخْرُجُوا مِن دِيَارِكُم مَّا فَعَلُوهُ إِلَّا قَلِيلٌ مِّنْهُمْ ۖ وَلَوْ أَنَّهُمْ فَعَلُوا مَا يُوعَظُونَ بِهِ لَكَانَ خَيْرًا لَّهُمْ وَأَشَدَّ تَثْبِيتًا
66਼ ਜੇਕਰ ਅਸੀਂ ਉਹਨਾਂ ਲਈ (ਬਨੀ ਇਸਰਾਈਲ ਵਾਂਗ) ਫ਼ਰਜ਼ ਕਰ ਦਿੰਦੇ ਕਿ ਆਪਣੇ ਆਪ ਨੂੰ ਕਤਲ ਕਰ ਦਿਓ ਜਾਂ ਆਪਣੇ ਘਰਾਂ ਤੋਂ ਨਿਕਲ ਜਾਓ, ਤਾਂ ਇਹਨਾਂ ਵਿੱਚੋਂ ਬਹੁਤ ਹੀ ਘੱਟ ਲੋਕ ਕਹਿਣਾ ਮੰਨਦੇ। ਜੇਕਰ ਉਹ ਉਹੀਓ ਕੰਮ ਕਰਦੇ ਜਿਸ ਲਈ ਉਹਨਾਂ ਨੂੰ ਨਸੀਹਤ ਦਿੱਤੀ ਜਾਂਦੀ ਹੇ ਤਾਂ ਇਹ ਉਹਨਾਂ ਲਈ ਵਧੇਰੇ ਚੰਗੀ ਗੱਲ ਸੀ ਅਤੇ (ਧਰਮ ਵਿਚ) ਦ੍ਰਿੜਤਾ ਦਾ ਕਾਰਨ ਹੁੰਦਾ।
67وَإِذًا لَّآتَيْنَاهُم مِّن لَّدُنَّا أَجْرًا عَظِيمًا
67਼ ਜੇ ਉਹ ਅਜਿਹਾ ਕਰਦੇ ਤਾਂ ਉਹਨਾਂ ਨੂੰ ਆਪਣੇ ਵੱਲੋਂ ਬਹੁਤ ਵੱਡਾ ਬਦਲਾ (ਦੁਨੀਆਂ ਤੇ ਆਖ਼ਿਰਤ ਦੀ ਭਲਾਈ) ਦਿੰਦੇ।
68وَلَهَدَيْنَاهُمْ صِرَاطًا مُّسْتَقِيمًا
68਼ ਅਤੇ ਲਾਜ਼ਮਨ ਉਹਨਾਂ ਨੂੰ ਸਿੱਧੇ ਰਾਹ ਤੋਰ ਦਿੰਦੇ।
69وَمَن يُطِعِ اللَّهَ وَالرَّسُولَ فَأُولَٰئِكَ مَعَ الَّذِينَ أَنْعَمَ اللَّهُ عَلَيْهِم مِّنَ النَّبِيِّينَ وَالصِّدِّيقِينَ وَالشُّهَدَاءِ وَالصَّالِحِينَ ۚ وَحَسُنَ أُولَٰئِكَ رَفِيقًا
69਼ ਅਤੇ ਜਿਹੜੇ ਲੋਕੀ ਅੱਲਾਹ ਅਤੇ (ਉਸ ਦੇ) ਰਸੂਲ (ਸ:) ਦੀ ਤਾਬੇਦਾਰੀ ਕਰਨਗੇ ਉਹ (ਕਿਆਮਤ ਵਾਲੇ ਦਿਨ) ਉਹਨਾਂ ਲੋਕਾਂ ਨਾਲ ਹੋਣਗੇ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਬਖ਼ਸ਼ੇ ਹਨ, ਜਿਵੇਂ ਨਬੀ, ਸਚਿਆਰੇ, ਸ਼ਹੀਦ ਅਤੇ ਸੁਹਣੇ ਅਮਲਾਂ ਵਾਲੇ ਲੋਕ ਹਨ, (ਜੰਨਤ ਵਿਚ) ਇਹੋ ਸਭ ਤੋਂ ਵਧੀਆ ਇਕ ਦੂਜੇ ਦੇ ਸਾਥੀ ਹੋਣਗੇ।
ਅਨ-ਨਿਸਾਕੁਰਾਨ ਸੂਚੀ
176ਆਇਤ
MedinanRevelation
67ਆਇਤ

ਅਨੁਵਾਦ — ਅਨ-ਨਿਸਾ 67

ਸੂਰਾ ਅਨ-ਨਿਸਾ ਆਇਤ 67 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 67਼ ਜੇ ਉਹ ਅਜਿਹਾ ਕਰਦੇ ਤਾਂ ਉਹਨਾਂ ਨੂੰ ਆਪਣੇ ਵੱਲੋਂ…

ਸੂਰਾ ਆਇਤ 67/176 — ਅਨ-ਨਿਸਾ النساء (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਿਸਾ ਸੁਣੋ, ਅਨ-ਨਿਸਾ ਅਨੁਵਾਦ, ਅਨ-ਨਿਸਾ mp3, ਅਨ-ਨਿਸਾ pdf. ਆਇਤ 65–69. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers