ਗ਼ਾਫ਼ਿਰ · 23/85
ਅਨੁਵਾਦ ਉਚਾਰਨ — ਗ਼ਾਫ਼ਿਰ
وَلَقَدْ أَرْسَلْنَا مُوسَىٰ بِآيَاتِنَا وَسُلْطَانٍ مُّبِينٍ ۝٢٣
Wa laqad arsalnaa Moosaa bi Aayaatinaa wa sultaanim mubeen
📖 ਪੰਜਾਬੀ ਵਿੱਚ
23਼ ਅਸੀਂ ਮੂਸਾ ਨੂੰ ਆਪਣੇ ਵੱਲੋਂ (ਨਬੀਂ ਹੋਣ ਦੀਆਂ) ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ।

🎧 ਸੁਣੋ


📜 ਆਇਤ 21-25 — ਗ਼ਾਫ਼ਿਰ

21۞ أَوَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ كَانُوا مِن قَبْلِهِمْ ۚ كَانُوا هُمْ أَشَدَّ مِنْهُمْ قُوَّةً وَآثَارًا فِي الْأَرْضِ فَأَخَذَهُمُ اللَّهُ بِذُنُوبِهِمْ وَمَا كَانَ لَهُم مِّنَ اللَّهِ مِن وَاقٍ
21਼ ਕੀ ਉਹ (ਇਨਕਾਰੀ) ਲੋਕ ਧਰਤੀ ’ਤੇ ਤੁਰੇ ਫਿਰੇ ਨਹੀਂ ਕਿ ਉਹ ਵੇਖ ਲੈਂਦੇ ਕਿ ਉਹਨਾਂ ਤੋਂ ਪਹਿਲੇ ਇਨਕਾਰੀਆਂ ਦਾ ਅੰਤ ਕਿਵੇਂ ਹੋਇਆ ਸੀ। ਉਹ ਸ਼ਕਤੀ ਵਿਚ ਵੀ ਅਤੇ ਧਰਤੀ ਉੱਤੇ ਆਪਣੀਆਂ ਨਿਸ਼ਾਨੀਆਂ ਛੱਡਣ ਵਿਚ ਵੀ ਇਹਨਾਂ ਨਾਲੋਂ ਕਿਤੇ ਵਾਧੂ ਸਨ। ਫੇਰ ਅੱਲਾਹ ਨੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਕਾਰਨ ਨੱਪ ਲਿਆ ਅਤੇ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ।
22ذَٰلِكَ بِأَنَّهُمْ كَانَت تَّأْتِيهِمْ رُسُلُهُم بِالْبَيِّنَاتِ فَكَفَرُوا فَأَخَذَهُمُ اللَّهُ ۚ إِنَّهُ قَوِيٌّ شَدِيدُ الْعِقَابِ
22਼ ਇਹ (ਸਜ਼ਾ) ਉਹਨਾਂ ਨੂੰ ਇਸ ਕਾਰਨ ਹੋਈ ਸੀ ਕਿ ਉਹਨਾਂ ਦੇ ਰਸੂਲ ਉਹਨਾਂ ਕੋਲ ਸਪਸ਼ਟ ਤੇ ਪ੍ਰਤੱਖ ਨਿਸ਼ਾਨੀਆਂ ਲੈਕੇ ਆਏ ਸਨ, ਪਰ ਉਹਨਾਂ ਨੇ ਸਵੀਕਾਰ ਨਹੀਂ ਕੀਤਾ, ਅੰਤ ਅੱਲਾਹ ਨੇ ਉਹਨਾਂ ਨੂੰ ਨੱਪ ਲਿਆ। ਬੇਸ਼ੱਕ ਉਹੀਓ ਸ਼ਕਤੀਸ਼ਾਲੀ ਅਤੇ ਕਰੜਾ ਅਜ਼ਾਬ ਦੇਣ ਵਾਲਾ ਹੈ।
23وَلَقَدْ أَرْسَلْنَا مُوسَىٰ بِآيَاتِنَا وَسُلْطَانٍ مُّبِينٍ
23਼ ਅਸੀਂ ਮੂਸਾ ਨੂੰ ਆਪਣੇ ਵੱਲੋਂ (ਨਬੀਂ ਹੋਣ ਦੀਆਂ) ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ।
24إِلَىٰ فِرْعَوْنَ وَهَامَانَ وَقَارُونَ فَقَالُوا سَاحِرٌ كَذَّابٌ
24਼ (ਜਦੋਂ ਮੂਸਾ) ਫ਼ਿਰਔਨ, ਹਾਮਾਨ ਅਤੇ ਕਾਰੂਨ ਵੱਲ ਆਇਆ ਤਾਂ ਉਹਨਾਂ ਨੇ ਆਖਿਆ ਕਿ (ਉਹ ਮੂਸਾ ਤਾਂ) ਜਾਦੂਗਰ ਅਤੇ ਝੂਠਾ ਹੈ।
25فَلَمَّا جَاءَهُم بِالْحَقِّ مِنْ عِندِنَا قَالُوا اقْتُلُوا أَبْنَاءَ الَّذِينَ آمَنُوا مَعَهُ وَاسْتَحْيُوا نِسَاءَهُمْ ۚ وَمَا كَيْدُ الْكَافِرِينَ إِلَّا فِي ضَلَالٍ
25਼ ਫੇਰ ਜਦੋਂ ਉਹ (ਮੂਸਾ) ਸਾਡੇ ਵੱਲੋਂ (ਭਾਵ ਅੱਲਾਹ ਵੱਲੋਂ) ਉਹਨਾਂ ਕੋਲ ਹੱਕ (ਸੱਚਾਦੀਨ) ਲੈ ਕੇ ਆਇਆ ਤਾਂ ਉਹਨਾਂ ਨੇ ਆਖਿਆ ਕਿ ਜਿਹੜੇ ਵੀ ਇਸ (ਮੂਸਾ) ਦੇ ਨਾਲ ਈਮਾਨ ਲਿਆਏ ਹਨ ਉਹਨਾਂ ਦੇ ਪੁੱਤਰਾਂ ਨੂੰ ਮਾਰ ਦਿਓ ਅਤੇ ਧੀਆਂ ਨੂੰ ਜਿਉਂਦੀਆਂ ਰੱਖੋ। ਪਰ ਇਨਕਾਰੀਆਂ ਦੀ ਇਹ ਚਾਲ ਤਾਂ ਉੱਕਾ ਹੀ ਅਸਫ਼ਲ ਰਹੀ।
ਗ਼ਾਫ਼ਿਰਕੁਰਾਨ ਸੂਚੀ
85ਆਇਤ
MeccanRevelation
23ਆਇਤ

ਅਨੁਵਾਦ — ਗ਼ਾਫ਼ਿਰ 23

ਸੂਰਾ ਗ਼ਾਫ਼ਿਰ ਆਇਤ 23 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 23਼ ਅਸੀਂ ਮੂਸਾ ਨੂੰ ਆਪਣੇ ਵੱਲੋਂ (ਨਬੀਂ ਹੋਣ ਦੀਆਂ) ਨਿਸ਼ਾਨੀਆਂ…

ਸੂਰਾ ਆਇਤ 23/85 — ਗ਼ਾਫ਼ਿਰ غافر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਗ਼ਾਫ਼ਿਰ ਸੁਣੋ, ਗ਼ਾਫ਼ਿਰ ਅਨੁਵਾਦ, ਗ਼ਾਫ਼ਿਰ mp3, ਗ਼ਾਫ਼ਿਰ pdf. ਆਇਤ 21–25. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers