ਅਲ-ਮਾਇਦਾ · 90/120
ਅਨੁਵਾਦ ਉਚਾਰਨ — ਅਲ-ਮਾਇਦਾ
يَا أَيُّهَا الَّذِينَ آمَنُوا إِنَّمَا الْخَمْرُ وَالْمَيْسِرُ وَالْأَنصَابُ وَالْأَزْلَامُ رِجْسٌ مِّنْ عَمَلِ الشَّيْطَانِ فَاجْتَنِبُوهُ لَعَلَّكُمْ تُفْلِحُونَ ۝٩٠
yaaa aiyuhal lazeena aamanooo innamal khamru walmaisiru wal ansaabu wal azlaamu rijsum min `amalish shaitaani fajtaniboohu la`al lakum tuflihoon
📖 ਪੰਜਾਬੀ ਵਿੱਚ
90਼ ਹੇ ਈਮਾਨ ਵਾਲਿਓ! ਬੇਸ਼ੱਕ ਸ਼ਰਾਬ, ਜੂਆ, ਅਸਥਾਨ ਤੇ ਫ਼ਾਲਗਿਰੀ ਦੇ ਤੀਰ, ਇਹ ਸਾਰੇ ਗੰਦੇ ਕੰਮ ਹਨ ਅਤੇ ਸ਼ੈਤਾਨੀ ਕੰਮਾਂ ਵਿੱਚੋਂ ਹਨ ਸੋ ਇਹਨਾਂ ਤੋਂ ਬਚੋ,1 ਤਾਹੀਓਂ ਤੁਸੀਂ ਸਫ਼ਲ ਹੋਵੋਗੇ।
🎧 ਸੁਣੋ

📜 ਆਇਤ 88-92 — ਅਲ-ਮਾਇਦਾ

88وَكُلُوا مِمَّا رَزَقَكُمُ اللَّهُ حَلَالًا طَيِّبًا ۚ وَاتَّقُوا اللَّهَ الَّذِي أَنتُم بِهِ مُؤْمِنُونَ
88਼ ਅੱਲਾਹ ਨੇ ਤੁਹਾਨੂੰ ਜੋ ਹਲਾਲ ਤੇ ਪਾਕ ਰਿਜ਼ਕ (ਰੋਜ਼ੀ) ਦਿੱਤਾ ਹੇ ਉਸ ਵਿੱਚੋਂ ਖਾਓ ਅਤੇ ਅੱਲਾਹ ਤੋਂ ਡਰੋ ਜਿਸ ਉੱਤੇ ਤੁਸੀਂ ਈਮਾਨ ਰੱਖਦੇ ਹੋ।
89لَا يُؤَاخِذُكُمُ اللَّهُ بِاللَّغْوِ فِي أَيْمَانِكُمْ وَلَٰكِن يُؤَاخِذُكُم بِمَا عَقَّدتُّمُ الْأَيْمَانَ ۖ فَكَفَّارَتُهُ إِطْعَامُ عَشَرَةِ مَسَاكِينَ مِنْ أَوْسَطِ مَا تُطْعِمُونَ أَهْلِيكُمْ أَوْ كِسْوَتُهُمْ أَوْ تَحْرِيرُ رَقَبَةٍ ۖ فَمَن لَّمْ يَجِدْ فَصِيَامُ ثَلَاثَةِ أَيَّامٍ ۚ ذَٰلِكَ كَفَّارَةُ أَيْمَانِكُمْ إِذَا حَلَفْتُمْ ۚ وَاحْفَظُوا أَيْمَانَكُمْ ۚ كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَشْكُرُونَ
89਼ ਅੱਲਾਹ ਤੁਹਾਡੀਆਂ ਬਿਨਾਂ ਸੋਚੇ ਸਮਝੇ ਖਾਦੀਆਂ ਹੋਈਆਂ ਕਸਮਾਂ ਲਈ ਤੁਹਾਡੀ ਪਕੜ੍ਹ ਨਹੀਂ ਕਰੇਗਾ ਪਰ ਉਹਨਾਂ ਕਸਮਾਂ ’ਤੇੁ1 ਅਵੱਸ਼ ਪੁੱਛ-ਗਿੱਛ ਕਰੇਗਾ ਜਿਹੜੀਆਂ ਤੁਸੀਂ (ਸੋਚ ਸਮਝ ਕੇ) ਪੱਕੀਆਂ ਕੀਤੀਆਂ ਹਨ। (ਪੱਕੀਆਂ ਕਸਮਾਂ ਭੰਗ ਕਰਨ ’ਤੇ) ਦਸ ਮੁਥਾਜਾਂ ਨੂੰ ਭੋਜਨ ਕਰਾਉਣਾ ਹੇ ਜਿਹਾ ਤੁਸੀਂ ਆਪਣੇ ਪਰਿਵਾਰ ਨੂੰ ਖੁਆਂਦੇ ਹੋ ਜਾਂ ਉਹਨਾਂ ਨੂੰ ਕੱਪੜਾ ਦੇਣਾ ਜਾਂ ਇਕ ਗਰਦਨ ਭਾਵ ਗ਼ੁਲਾਮ ਆਜ਼ਾਦ ਕਰਨਾ ਹੇ। ਫੇਰ ਜਿਹੜਾ ਇਹਨਾਂ ਵਿੱਚੋਂ ਕੁੱਝ ਵੀ ਕਰਨ ਦੀ ਹਿੱਮਤ ਨਾ ਰੱਖਦਾ ਹੋਵੇ ਤਾਂ ਉਹ ਤਿੰਨ ਦਿਨ ਦੇ ਰੋਜ਼ੇ (ਲਗਾਤਾਰ) ਰੱਖੇ। ਇਹ ਤੁਹਾਡੀਆਂ ਉਹਨਾਂ ਕਸਮਾਂ ਦਾ ਕੁੱਫ਼ਾਰਾ (ਭਾਵ ਪਾਪ ਨੂੰ ਢਕਣ ਦਾ ਸਾਧਨ) ਰੁ ਜਿਹਨਾਂ ਨੂੰ ਤੁਸੀਂ ਤੋੜ ਬੈਠਦੇ ਹੋ। ਤੁਸੀਂ ਆਪਣੀਆਂ ਕਸਮਾਂ ਦੀ ਰਾਖੀ ਕਰੋ। ਅੱਲਾਹ ਤੁਹਾਨੂੰ ਸਾਰੇ ਆਦੇਸ਼ ਖੋਲ ਖੋਲ ਕੇ ਦੱਸਦਾ ਹੇ ਤਾਂ ਜੋ ਤੁਸੀਂ ਸ਼ੁਕਰ ਅਦਾ ਕਰੋ।
90يَا أَيُّهَا الَّذِينَ آمَنُوا إِنَّمَا الْخَمْرُ وَالْمَيْسِرُ وَالْأَنصَابُ وَالْأَزْلَامُ رِجْسٌ مِّنْ عَمَلِ الشَّيْطَانِ فَاجْتَنِبُوهُ لَعَلَّكُمْ تُفْلِحُونَ
90਼ ਹੇ ਈਮਾਨ ਵਾਲਿਓ! ਬੇਸ਼ੱਕ ਸ਼ਰਾਬ, ਜੂਆ, ਅਸਥਾਨ ਤੇ ਫ਼ਾਲਗਿਰੀ ਦੇ ਤੀਰ, ਇਹ ਸਾਰੇ ਗੰਦੇ ਕੰਮ ਹਨ ਅਤੇ ਸ਼ੈਤਾਨੀ ਕੰਮਾਂ ਵਿੱਚੋਂ ਹਨ ਸੋ ਇਹਨਾਂ ਤੋਂ ਬਚੋ,1 ਤਾਹੀਓਂ ਤੁਸੀਂ ਸਫ਼ਲ ਹੋਵੋਗੇ।
91إِنَّمَا يُرِيدُ الشَّيْطَانُ أَن يُوقِعَ بَيْنَكُمُ الْعَدَاوَةَ وَالْبَغْضَاءَ فِي الْخَمْرِ وَالْمَيْسِرِ وَيَصُدَّكُمْ عَن ذِكْرِ اللَّهِ وَعَنِ الصَّلَاةِ ۖ فَهَلْ أَنتُم مُّنتَهُونَ
91਼ ਸ਼ੈਤਾਨ ਤਾਂ ਇਹ ਚਾਹੁੰਦਾ ਹੇ ਕਿ ਸ਼ਰਾਬ ਤੇ ਜੂਏ ਦੁਆਰਾ ਤੁਹਾਡੇ ਵਿਚਾਲੇ ਵੈਰ-ਵਿਰੋਧ ਪਾ ਦੇਵੇ ਅਤੇ ਅੱਲਾਹ ਦੀ ਯਾਦ ਅਤੇ ਨਮਾਜ਼ ਤੋਂ ਤੁਹਾਨੂੰ ਪਰਾਂ ਰੱਖੇ। ਕੀ ਤੁਸੀਂ ਇਹਨਾਂ ਸ਼ੈਤਾਨੀ ਕੰਮਾਂ ਤੋਂ ਬਾਜ਼ ਨਹੀਂ ਆਉਗੇ।
92وَأَطِيعُوا اللَّهَ وَأَطِيعُوا الرَّسُولَ وَاحْذَرُوا ۚ فَإِن تَوَلَّيْتُمْ فَاعْلَمُوا أَنَّمَا عَلَىٰ رَسُولِنَا الْبَلَاغُ الْمُبِينُ
92਼ ਤੁਸੀਂ ਅੱਲਾਹ ਅਤੇ ਰਸੂਲ ਦੀ ਆਗਿਆਕਾਰੀ ਕਰਦੇ ਰਹੋ ਅਤੇ ਸੰਭਲ ਕੇ ਰਹੋ। ਜੇ ਤੁਸੀਂ ਹੱਕ ਸੱਚ ਤੋਂ ਫਿਰ ਜਾਓ ਤਾਂ ਇਹ ਜਾਣ ਲਓ ਕਿ ਸਾਡੇ ਰਸੂਲ ਦੇ ਜ਼ਿੰਮੇਂ ਤਾਂ ਕੇਵਲ (ਰੱਬੀ ਆਦੇਸ਼) ਖੋਲ੍ਹ-ਖੋਲ੍ਹ ਕੇ ਪਹੁੰਚਾਉਣਾ ਹੇ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
90ਆਇਤ

ਅਨੁਵਾਦ — ਅਲ-ਮਾਇਦਾ 90

ਸੂਰਾ ਅਲ-ਮਾਇਦਾ ਆਇਤ 90 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 90਼ ਹੇ ਈਮਾਨ ਵਾਲਿਓ! ਬੇਸ਼ੱਕ ਸ਼ਰਾਬ, ਜੂਆ, ਅਸਥਾਨ ਤੇ ਫ਼ਾਲਗਿਰੀ…

ਸੂਰਾ ਆਇਤ 90/120 — ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮਾਇਦਾ ਸੁਣੋ, ਅਲ-ਮਾਇਦਾ ਅਨੁਵਾਦ, ਅਲ-ਮਾਇਦਾ mp3, ਅਲ-ਮਾਇਦਾ pdf. ਆਇਤ 88–92. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers