ਯੂਸੁਫ · 29/111
ਅਨੁਵਾਦ ਉਚਾਰਨ — ਯੂਸੁਫ
يُوسُفُ أَعْرِضْ عَنْ هَٰذَا ۚ وَاسْتَغْفِرِي لِذَنبِكِ ۖ إِنَّكِ كُنتِ مِنَ الْخَاطِئِينَ ۝٢٩
Yoosofu a`rid `an haaza wastaghfiree lizambiki innaki kunti minal khaati`een
📖 ਪੰਜਾਬੀ ਵਿੱਚ
29਼ (ਪਤੀ ਨੇ ਕਿਹਾ ਕਿ) ਹੇ ਯੂਸੁਫ਼! ਇਸ ਗੱਲ ਤੋਂ ਅਣਦੇਖੀ ਕਰ ਅਤੇ (ਹੇ ਔਰਤ!) ਤੂੰ ਆਪਣੀਆਂ ਕਰਤੂਤਾਂ ਦੀ (ਯੂਸੁਫ਼ ਤੋਂ) ਮੁਆਫ਼ੀ ਮੰਗ, ਬੇਸ਼ੱਕ ਤੂੰ ਹੀ ਦੋਸ਼ੀ ਹੈ।

🎧 ਸੁਣੋ


📜 ਆਇਤ 27-31 — ਯੂਸੁਫ

27وَإِن كَانَ قَمِيصُهُ قُدَّ مِن دُبُرٍ فَكَذَبَتْ وَهُوَ مِنَ الصَّادِقِينَ
27਼ ਜੇ ਇਸ ਯੂਸੁਫ਼ ਦਾ ਕੁੜਤਾ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਔਰਤ ਝੂਠੀ ਹੈ ਤੇ ਉਹ ਯੂਸੁਫ਼ ਸੱਚਾ।
28فَلَمَّا رَأَىٰ قَمِيصَهُ قُدَّ مِن دُبُرٍ قَالَ إِنَّهُ مِن كَيْدِكُنَّ ۖ إِنَّ كَيْدَكُنَّ عَظِيمٌ
28਼ ਜਦੋਂ ਅਜ਼ੀਜ਼ (ਪਤੀ ਨੇ) ਵੇਖਿਆ ਕਿ ਉਸ ਯੂਸੁਫ਼ ਦਾ ਕੁੜਤਾ ਤਾਂ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਇਹ ਸਭ ਇਸਤਰੀਆਂ ਦੇ ਤਿਰੀਆਂ-ਚਰਿੱਤਰ ਹਨ, ਬੇਸ਼ੱਕ ਤੇਰੇ ਚਰਿੱਤਰ ਵੀ ਬਹੁਤ ਖ਼ਤਰਨਾਕ ਹਨ।
29يُوسُفُ أَعْرِضْ عَنْ هَٰذَا ۚ وَاسْتَغْفِرِي لِذَنبِكِ ۖ إِنَّكِ كُنتِ مِنَ الْخَاطِئِينَ
29਼ (ਪਤੀ ਨੇ ਕਿਹਾ ਕਿ) ਹੇ ਯੂਸੁਫ਼! ਇਸ ਗੱਲ ਤੋਂ ਅਣਦੇਖੀ ਕਰ ਅਤੇ (ਹੇ ਔਰਤ!) ਤੂੰ ਆਪਣੀਆਂ ਕਰਤੂਤਾਂ ਦੀ (ਯੂਸੁਫ਼ ਤੋਂ) ਮੁਆਫ਼ੀ ਮੰਗ, ਬੇਸ਼ੱਕ ਤੂੰ ਹੀ ਦੋਸ਼ੀ ਹੈ।
30۞ وَقَالَ نِسْوَةٌ فِي الْمَدِينَةِ امْرَأَتُ الْعَزِيزِ تُرَاوِدُ فَتَاهَا عَن نَّفْسِهِ ۖ قَدْ شَغَفَهَا حُبًّا ۖ إِنَّا لَنَرَاهَا فِي ضَلَالٍ مُّبِينٍ
30਼ ਉਸ ਸ਼ਹਿਰ ਦੀਆਂ ਜ਼ਨਾਨੀਆਂ ਵਿਚ ਗੱਲਾਂ ਹੋਣ ਲੱਗ ਪਈਆਂ ਕਿ ਅਜ਼ੀਜ਼ ਦੀ ਪਤਨੀ ਆਪਣੇ ਗ਼ੁਲਾਮ ਨੂੰ ਹੀ ਆਪਣੀ ਇੱਛਾ ਪੂਰਤੀ ਲਈ ਭਰਮਾਉਣ ਵਿਚ ਲੱਗੀ ਹੋਈ ਹੈ। ਉਸ ਦਾ ਮਨ ਉਸ (ਯੂਸੁਫ਼) ਦੀ ਮਹੁੱਬਤ ਵਿਚ ਫ਼ਿਦਾ ਹੋ ਗਿਆ ਹੈ। ਬੇਸ਼ੱਕ ਅਸੀਂ ਉਸ ਨੂੰ ਸਪਸ਼ਟ ਗੁਮਰਾਹੀ ਵਿਚ ਵੇਖ ਰਹੇ ਹਾਂ।
31فَلَمَّا سَمِعَتْ بِمَكْرِهِنَّ أَرْسَلَتْ إِلَيْهِنَّ وَأَعْتَدَتْ لَهُنَّ مُتَّكَأً وَآتَتْ كُلَّ وَاحِدَةٍ مِّنْهُنَّ سِكِّينًا وَقَالَتِ اخْرُجْ عَلَيْهِنَّ ۖ فَلَمَّا رَأَيْنَهُ أَكْبَرْنَهُ وَقَطَّعْنَ أَيْدِيَهُنَّ وَقُلْنَ حَاشَ لِلَّهِ مَا هَٰذَا بَشَرًا إِنْ هَٰذَا إِلَّا مَلَكٌ كَرِيمٌ
31਼ ਜਦੋਂ ਉਸ (ਅਜ਼ੀਜ਼ ਦੀ ਪਤਨੀ) ਨੇ ਉਹਨਾਂ (ਜ਼ਨਾਨੀਆਂ) ਦੀਆਂ ਮੱਕਾਰੀ ਭਰੀਆਂ ਗੱਲਾਂ ਸੁਣੀਆਂ ਤਾਂ ਉਸ ਨੇ (ਸਾਰੀਆਂ ਜ਼ਨਾਨੀਆਂ) ਨੂੰ ਸੱਦਾ ਭੇਜਿਆ ਅਤੇ ਉਹਨਾਂ (ਜ਼ਨਾਨੀਆਂ) ਲਈ ਗਾਓ ਤਕੀਆਂ ਵਾਲੀ ਮਜਲਿਸ ਸਜਾਈ ਅਤੇ ਹਰੇਕ ਨੂੰ (ਫਲ ਕੱਟਣ ਲਈ) ਇਕ-ਇਕ ਛੁਰੀ ਫੜਾ ਦਿੱਤੀ। ਅਤੇ (ਫੇਰ ਯੂਸੁਫ਼ ਨੂੰ) ਕਿਹਾ ਕਿ ਇਹਨਾਂ ਦੇ ਸਾਹਮਣੇ ਨਿਕਲ ਆ। ਜਦੋਂ ਉਹਨਾਂ ਜ਼ਨਾਨੀਆਂ ਨੇ ਉਸ ਨੂੰ ਵੇਖਿਆ ਤਾਂ ਵੇਖ ਕੇ ਰੁਰਾਨ ਹੋ ਗਈਆਂ ਅਤੇ ਆਪਣੇ ਹੱਥ ਵਡਾ ਬੈਠੀਆਂ ਅਤੇ ਆਖਣ ਲੱਗੀਆਂ ਕਿ ਅੱਲਾਹ ਦੀ ਪਨਾਹ! ਇਹ ਮਨੁੱਖ ਨਹੀਂ ਇਹ ਤਾਂ ਕੋਈ ਬਹੁਤ ਹੀ ਬਜ਼ੁਰਗ ਫ਼ਰਿਸ਼ਤਾ ਹੈ।
ਯੂਸੁਫਕੁਰਾਨ ਸੂਚੀ
111ਆਇਤ
MeccanRevelation
29ਆਇਤ

ਅਨੁਵਾਦ — ਯੂਸੁਫ 29

ਸੂਰਾ ਯੂਸੁਫ ਆਇਤ 29 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 29਼ (ਪਤੀ ਨੇ ਕਿਹਾ ਕਿ) ਹੇ ਯੂਸੁਫ਼! ਇਸ ਗੱਲ ਤੋਂ…

ਸੂਰਾ ਆਇਤ 29/111 — ਯੂਸੁਫ يوسف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਯੂਸੁਫ ਸੁਣੋ, ਯੂਸੁਫ ਅਨੁਵਾਦ, ਯੂਸੁਫ mp3, ਯੂਸੁਫ pdf. ਆਇਤ 27–31. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers