ਅਲ-ਇਸਰਾ · 31/111
ਅਨੁਵਾਦ ਉਚਾਰਨ — ਅਲ-ਇਸਰਾ
وَلَا تَقْتُلُوا أَوْلَادَكُمْ خَشْيَةَ إِمْلَاقٍ ۖ نَّحْنُ نَرْزُقُهُمْ وَإِيَّاكُمْ ۚ إِنَّ قَتْلَهُمْ كَانَ خِطْئًا كَبِيرًا ۝٣١
Wa laa taqtulooo awlaadakum khashyata imlaaq; nahnu narzuquhum wa iyyaakum; inna qatlahum kaana khitan kabeeraa
📖 ਪੰਜਾਬੀ ਵਿੱਚ
31਼ ਤੁਸੀਂ ਗ਼ਰੀਬੀ ਦੇ ਡਰ ਤੋਂ ਆਪਣੀ ਔਲਾਦ ਦੀ ਹੱਤਿਆ ਨਾ ਕਰੋ, ਅਸੀਂ ਉਹਨਾਂ ਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਤੁਹਾਨੂੰ ਵੀ। ਬੇਸ਼ੱਕ ਉਹਨਾਂ (ਔਲਾਦ) ਦਾ ਕਤਲ ਮਹਾ ਪਾਪ ਹੈ।
🎧 ਸੁਣੋ

📜 ਆਇਤ 29-33 — ਅਲ-ਇਸਰਾ

29وَلَا تَجْعَلْ يَدَكَ مَغْلُولَةً إِلَىٰ عُنُقِكَ وَلَا تَبْسُطْهَا كُلَّ الْبَسْطِ فَتَقْعُدَ مَلُومًا مَّحْسُورًا
29਼ ਨਾ ਹੀ ਤੁਸੀਂ ਆਪਣਾ ਹੱਥ ਗਰਦਨ ਨਾਲ ਬੰਨ੍ਹੀਂ ਰੱਖੋ (ਕਿ ਕੰਜੂਸੀ ਕਰੋ) ਅਤੇ ਨਾ ਹੀ ਉਸ ਨੂੰ ਉੱਕਾ ਹੀ ਖੁੱਲ੍ਹਾ ਛੱਡ ਦਿਓ (ਕਿ ਫਜ਼ੂਲ ਖ਼ਰਚੀ ਹੋਵੇ) ਕਿ ਭੰਡੀ ਕਰਵਾ ਕੇ ਤੇ ਬੇਬਸ ਹੋਕੇ ਬੈਠੇ ਰਹਿ ਜਾਓ।
30إِنَّ رَبَّكَ يَبْسُطُ الرِّزْقَ لِمَن يَشَاءُ وَيَقْدِرُ ۚ إِنَّهُ كَانَ بِعِبَادِهِ خَبِيرًا بَصِيرًا
30਼ ਬੇਸ਼ੱਕ ਤੇਰਾ ਰੱਬ ਜਿਸ ਲਈ ਚਾਹੁੰਦਾ ਹੈ ਉਸ ਲਈ ਖੁੱਲ੍ਹੀ-ਡੁੱਲ੍ਹੀ ਰੋਜ਼ੀ ਦਿੰਦਾ ਹੈ ਅਤੇ (ਜੇ ਚਾਹੇ) ਤੰਗ ਵੀ ਕਰ ਦਿੰਦਾ ਹੈ। ਬੇਸ਼ੱਕ ਉਹ ਆਪਣੇ ਬੰਦਿਆਂ (ਦੇ ਹਾਲਾਂ) ਤੋਂ ਭਲੀ-ਭਾਂਤ ਜਾਣੂ ਹੈ ਅਤੇ ਚੰਗੀ ਤਰ੍ਹਾਂ ਵੇਖ ਰਿਹਾ ਹੈ।
31وَلَا تَقْتُلُوا أَوْلَادَكُمْ خَشْيَةَ إِمْلَاقٍ ۖ نَّحْنُ نَرْزُقُهُمْ وَإِيَّاكُمْ ۚ إِنَّ قَتْلَهُمْ كَانَ خِطْئًا كَبِيرًا
31਼ ਤੁਸੀਂ ਗ਼ਰੀਬੀ ਦੇ ਡਰ ਤੋਂ ਆਪਣੀ ਔਲਾਦ ਦੀ ਹੱਤਿਆ ਨਾ ਕਰੋ, ਅਸੀਂ ਉਹਨਾਂ ਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਤੁਹਾਨੂੰ ਵੀ। ਬੇਸ਼ੱਕ ਉਹਨਾਂ (ਔਲਾਦ) ਦਾ ਕਤਲ ਮਹਾ ਪਾਪ ਹੈ।
32وَلَا تَقْرَبُوا الزِّنَا ۖ إِنَّهُ كَانَ فَاحِشَةً وَسَاءَ سَبِيلًا
32਼ (ਖ਼ਬਰਦਾਰ) ਜ਼ਨਾ ਦੇ ਨੇੜੇ ਵੀ ਨਾ ਜਾਓ, ਬੇਸ਼ੱਕ ਇਹ ਬਹੁਤ ਹੀ ਵੱਡੀ ਅਸ਼ਲੀਲਤਾ ਹੈ ਅਤੇ ਭੈੜੀ ਰਾਹ ਹੈ।
33وَلَا تَقْتُلُوا النَّفْسَ الَّتِي حَرَّمَ اللَّهُ إِلَّا بِالْحَقِّ ۗ وَمَن قُتِلَ مَظْلُومًا فَقَدْ جَعَلْنَا لِوَلِيِّهِ سُلْطَانًا فَلَا يُسْرِف فِّي الْقَتْلِ ۖ إِنَّهُ كَانَ مَنصُورًا
33਼ ਤੁਸੀਂ ਉਸ ਜਾਨ ਨੂੰ, ਛੁੱਟ ਹੱਕ ਤੋਂ, ਕਤਲ ਨਾ ਕਰੋ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਜਿਹੜਾ ਵਿਅਕਤੀ ਨਿਰਦੋਸ਼ ਮਾਰਿਆ ਜਾਵੇਗਾ ਅਸੀਂ ਉਸ ਦੇ ਵਾਰਸਾਂ ਨੂੰ (ਬਦਲਾ ਲੈਣ ਦਾ) ਹੱਕ ਦਿੱਤਾ ਹੈ। ਸੋ ਉਹ ਕਤਲ ਦਾ ਬਦਲਾ ਲੈਣ ਵਿਚ ਹੱਦੋਂ ਨਾ ਟੱਪੇ। ਹਾਂ! (ਬਦਲਾ ਲੈਣ ਵਿਚ) ਉਸ ਦੀ ਮਦਦ ਕੀਤੀ ਗਈ ਹੈ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
31ਆਇਤ

ਅਨੁਵਾਦ — ਅਲ-ਇਸਰਾ 31

ਸੂਰਾ ਅਲ-ਇਸਰਾ ਆਇਤ 31 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 31਼ ਤੁਸੀਂ ਗ਼ਰੀਬੀ ਦੇ ਡਰ ਤੋਂ ਆਪਣੀ ਔਲਾਦ ਦੀ ਹੱਤਿਆ…

ਸੂਰਾ ਆਇਤ 31/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 29–33. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers