ਅਲ-ਇਸਰਾ · 77/111
ਅਨੁਵਾਦ ਉਚਾਰਨ — ਅਲ-ਇਸਰਾ
سُنَّةَ مَن قَدْ أَرْسَلْنَا قَبْلَكَ مِن رُّسُلِنَا ۖ وَلَا تَجِدُ لِسُنَّتِنَا تَحْوِيلًا ۝٧٧
Sunnata man qad arsalnaa qablakamir Rusulinaa wa laa tajidu lisunnatinaa tahhweelaa
📖 ਪੰਜਾਬੀ ਵਿੱਚ
77਼ ਉਹਨਾਂ ਰਸੂਲਾਂ ਦੇ ਦਸਤੂਰ ਵਾਂਗ, ਜਿਹੜੇ (ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਭੇਜੇ ਸਨ, (ਇਹ ਵੀ ਹਲਾਕ ਹੋ ਜਾਂਦੇ) ਤੁਸੀਂ ਸਾਡੇ ਦਸਤੂਰ (ਨੀਤੀ) ਵਿਚ ਕੋਈ ਬਦਲਾਓ ਨਹੀਂ ਵੇਖੋਗੇ।
🎧 ਸੁਣੋ

📜 ਆਇਤ 75-79 — ਅਲ-ਇਸਰਾ

75إِذًا لَّأَذَقْنَاكَ ضِعْفَ الْحَيَاةِ وَضِعْفَ الْمَمَاتِ ثُمَّ لَا تَجِدُ لَكَ عَلَيْنَا نَصِيرًا
75਼ (ਹੇ ਨਬੀ! ਜੇ ਇੰਜ ਹੁੰਦਾ) ਫੇਰ ਅਸੀਂ ਤੁਹਾਨੂੰ ਜੀਵਨ ਵਿਚ ਵੀ ਤੇ ਮਰਨ ਤੋਂ ਬਾਅਦ ਵੀ ਦੋਹਰਾ ਅਜ਼ਾਬ ਦਿੰਦੇ। ਫੇਰ ਤੁਹਾਨੂੰ ਸਾਡੇ ਮੁਕਾਬਲੇ ਕੋਈ ਵੀ ਸਹਾਇਕ ਨਾ ਮਿਲਦਾ।
76وَإِن كَادُوا لَيَسْتَفِزُّونَكَ مِنَ الْأَرْضِ لِيُخْرِجُوكَ مِنْهَا ۖ وَإِذًا لَّا يَلْبَثُونَ خِلَافَكَ إِلَّا قَلِيلًا
76਼ ਇਹ ਲੋਕ ਇਸ (ਮੱਕੇ) ਦੀ ਧਰਤੀ ਤੋਂ ਤੁਹਾਡੇ ਪੈਰ (ਮੱਕੇ ਤੋਂ) ਉਖਾੜ ਦੇਣਾ ਚਾਹੁੰਦੇ ਹਨ ਤਾਂ ਜੋ ਤੁਸੀਂ ਇੱਥੋਂ ਨਿਕਲ ਜਾਓ (ਜੇ ਭਲਾ ਅਜਿਹਾ ਹੋ ਵੀ ਜਾਵੇ) ਤਾਂ ਤੁਹਾਡੇ ਪਿੱਛੋਂ ਇਹ ਵੀ ਕੁੱਝ ਦੇਰ ਹੀ ਟਿਕ ਸਕਣਗੇ।
77سُنَّةَ مَن قَدْ أَرْسَلْنَا قَبْلَكَ مِن رُّسُلِنَا ۖ وَلَا تَجِدُ لِسُنَّتِنَا تَحْوِيلًا
77਼ ਉਹਨਾਂ ਰਸੂਲਾਂ ਦੇ ਦਸਤੂਰ ਵਾਂਗ, ਜਿਹੜੇ (ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਭੇਜੇ ਸਨ, (ਇਹ ਵੀ ਹਲਾਕ ਹੋ ਜਾਂਦੇ) ਤੁਸੀਂ ਸਾਡੇ ਦਸਤੂਰ (ਨੀਤੀ) ਵਿਚ ਕੋਈ ਬਦਲਾਓ ਨਹੀਂ ਵੇਖੋਗੇ।
78أَقِمِ الصَّلَاةَ لِدُلُوكِ الشَّمْسِ إِلَىٰ غَسَقِ اللَّيْلِ وَقُرْآنَ الْفَجْرِ ۖ إِنَّ قُرْآنَ الْفَجْرِ كَانَ مَشْهُودًا
78਼ ਸੂਰਜ ਢਲਣ ਤੋਂ ਲੈਕੇ ਰਾਤ ਦੇ ਹਨੇਰੇ ਤਕ ਨਮਾਜ਼ ਕਾਇਮ ਕਰੋ ਅਤੇ ਫ਼ਜਰ ਦੀ ਨਮਾਜ਼ ਵੀ (ਕਾਇਮ ਕਰੋ)। ਬੇਸ਼ੱਕ ਫ਼ਜਰ ਦੀ ਨਮਾਜ਼ ਵੇਲੇ ਫ਼ਰਿਸ਼ਤਿਆਂ ਦੀ ਹਾਜ਼ਰੀ ਦਾ ਸਮਾਂ ਹੁੰਦਾ ਹੈ।1
79وَمِنَ اللَّيْلِ فَتَهَجَّدْ بِهِ نَافِلَةً لَّكَ عَسَىٰ أَن يَبْعَثَكَ رَبُّكَ مَقَامًا مَّحْمُودًا
79਼ (ਹੇ ਨਬੀ!) ਰਾਤ ਦੇ ਕੁੱਝ ਹਿੱਸੇ ਵਿਚ ਵੀ ਤੁਸੀਂ ਇਸ .ਕੁਰਆਨ ਨੂੰ ਤਹੱਜਦ ਦੀ ਨਮਾਜ਼ ਵਿਚ ਪੜ੍ਹੋ। ਇਹ (ਤਹੱਜਦ) ਵਿਸ਼ੇਸ਼ਕਰ ਤੁਹਾਡੇ ਲਈ ਹੈ। ਆਸ ਹੈ ਕਿ ਤੁਹਾਡਾ ਰੱਬ ਤੁਹਾਨੂੰ ਮੁਕਾਮੇ ਮਹਿਮੂਦ 2 ’ਤੇ ਲਿਆ ਖੜਾ ਕਰੇਗਾ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
77ਆਇਤ

ਅਨੁਵਾਦ — ਅਲ-ਇਸਰਾ 77

ਸੂਰਾ ਅਲ-ਇਸਰਾ ਆਇਤ 77 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 77਼ ਉਹਨਾਂ ਰਸੂਲਾਂ ਦੇ ਦਸਤੂਰ ਵਾਂਗ, ਜਿਹੜੇ (ਹੇ ਨਬੀ!) ਅਸੀਂ…

ਸੂਰਾ ਆਇਤ 77/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 75–79. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers