ਅਲ-ਬਕਰਾ · 202/286
ਅਨੁਵਾਦ ਉਚਾਰਨ — ਸੂਰਾ ਅਲ-ਬਕਰਾ
أُولَٰئِكَ لَهُمْ نَصِيبٌ مِّمَّا كَسَبُوا ۚ وَاللَّهُ سَرِيعُ الْحِسَابِ ۝٢٠٢
Ulaaa`ika lahum naseebum mimmaa kasaboo; wal laahu saree`ul hisaab
📖 ਪੰਜਾਬੀ ਵਿੱਚ
202਼ ਅਜਿਹੇ ਲੋਕਾਂ ਨੂੰ ਉਹਨਾਂ ਦੀ ਕਮਾਈ ਅਨੁਸਾਰ ਹੀ (ਆਖ਼ਿਰਤ ਵਿਚ) ਹਿੱਸਾ ਮਿਲੇਗਾ। ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 200-204 — ਸੂਰਾ ਅਲ-ਬਕਰਾ

200فَإِذَا قَضَيْتُم مَّنَاسِكَكُمْ فَاذْكُرُوا اللَّهَ كَذِكْرِكُمْ آبَاءَكُمْ أَوْ أَشَدَّ ذِكْرًا ۗ فَمِنَ النَّاسِ مَن يَقُولُ رَبَّنَا آتِنَا فِي الدُّنْيَا وَمَا لَهُ فِي الْآخِرَةِ مِنْ خَلَاقٍ
200਼ ਜਦੋਂ ਤੁਸੀਂ ਹੱਜ ਸੰਬੰਧੀ ਸਾਰੇ ਅਰਕਾਨ (ਨਿਯਤ ਕੰਮ) ਕਰ ਲਵੋ ਤਾਂ ਅੱਲਾਹ ਨੂੰ ਇੰਜ ਯਾਦ ਕਰੋ ਜਿਵੇਂ ਆਪਣੇ ਪਿਓ ਦਾਦਿਆਂ ਨੂੰ ਯਾਦ ਕਰਿਆ ਕਰਦੇ ਸੀ। ਸਗੋਂ ਉਸ ਤੋਂ ਵੀ ਵੱਧ (ਅੱਲਾਹ ਦੀ ਵਡਿਆਈ ਦੀ ਚਰਚਾ ਕਰੋ)। ਉਹਨਾਂ ਵਿੱਚੋਂ ਕੋਈ ਤਾਂ ਅਜਿਹਾ ਹੇ ਜੋ ਕਹਿੰਦਾ ਹੇ ਕਿ ਹੇ ਸਾਡੇ ਰੱਬ! ਸਾਨੂੰ ਸੰਸਾਰ ਵਿਚ ਹੀ (ਸਭ ਕੁੱਝ) ਦੇ ਦੇਵੀਂ। ਅਜਿਹੇ ਵਿਅਕਤੀ ਲਈ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ।
201وَمِنْهُم مَّن يَقُولُ رَبَّنَا آتِنَا فِي الدُّنْيَا حَسَنَةً وَفِي الْآخِرَةِ حَسَنَةً وَقِنَا عَذَابَ النَّارِ
201਼ ਅਤੇ ਉਹਨਾਂ ਵਿੱਚੋਂ ਕੁੱਝ ਉਹ ਹਨ ਜਿਹੜੇ ਅਰਦਾਸ ਕਰਦੇ ਹਨ ਕਿ ਹੇ ਸਾਡੇ ਮਾਲਿਕ! ਸਾਨੂੰ ਦੁਨੀਆਂ ਵਿਚ ਵੀ ਭਲਾਈ ਦੇ ਅਤੇ ਆਖ਼ਿਰਤ ਵਿਚ ਵੀ ਭਲਾਈ ਦੇ ਅਤੇ ਸਾਨੂੰ (ਨਰਕ ਦੀ) ਅੱਗ ਤੋਂ ਸੁਰੱਖਿਅਤ ਰੱਖ।
202أُولَٰئِكَ لَهُمْ نَصِيبٌ مِّمَّا كَسَبُوا ۚ وَاللَّهُ سَرِيعُ الْحِسَابِ
202਼ ਅਜਿਹੇ ਲੋਕਾਂ ਨੂੰ ਉਹਨਾਂ ਦੀ ਕਮਾਈ ਅਨੁਸਾਰ ਹੀ (ਆਖ਼ਿਰਤ ਵਿਚ) ਹਿੱਸਾ ਮਿਲੇਗਾ। ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੇ।
203۞ وَاذْكُرُوا اللَّهَ فِي أَيَّامٍ مَّعْدُودَاتٍ ۚ فَمَن تَعَجَّلَ فِي يَوْمَيْنِ فَلَا إِثْمَ عَلَيْهِ وَمَن تَأَخَّرَ فَلَا إِثْمَ عَلَيْهِ ۚ لِمَنِ اتَّقَىٰ ۗ وَاتَّقُوا اللَّهَ وَاعْلَمُوا أَنَّكُمْ إِلَيْهِ تُحْشَرُونَ
203਼ (ਹੱਜ ਦੇ) ਇਹਨਾਂ ਗਿਣਤੀ ਦੇ ਕੁੱਝ ਦਿਨਾਂ ਵਿਚ ਤੁਸੀਂ ਵੱਧ ਤੋਂ ਵੱਧ ਅੱਲਾਹ ਨੂੰ ਯਾਦ ਕਰੋ।1 ਫਿਰ ਜਿਹੜਾ ਕੋਈ ਛੇਤੀ ਕਰਕੇ ਦੋ ਦਿਨ ਵਿਚ ਹੀ (ਮਿਨਾ ਤੋਂ ਮੱਕੇ ਵੱਲ) ਮੁੜ ਆਵੇ ਤਾਂ ਕੋਈ ਗੁਨਾਹ ਨਹੀਂ ਅਤੇ ਜਿਸ ਨੇ ਮੁੜਨ ਵਿਚ ਇਕ ਦਿਨ ਦੀ ਦੇਰੀ ਕੀਤੀ ਤਾਂ ਵੀ ਕੋਈ ਗੁਨਾਹ ਨਹੀਂ। ਪਰ ਸ਼ਰਤ ਇਹ ਹੇ ਕਿ ਉਹ ਰੱਬ ਤੋਂ ਡਰਦਾ ਰਹੇ। ਤੁਸੀਂ ਸਾਰੇ ਅੱਲਾਹ ਤੋਂ ਹੀ ਡਰੋ ਅਤੇ ਚੰਗੀ ਤਰ੍ਹਾਂ ਜਾਣ ਲਓ ਕਿ ਇਕ ਦਿਨ ਉਸ ਦੀ ਹਜ਼ੂਰੀ ਵਿਚ ਇਕੱਠਾ ਹੋਣਾ ਹੇ।
204وَمِنَ النَّاسِ مَن يُعْجِبُكَ قَوْلُهُ فِي الْحَيَاةِ الدُّنْيَا وَيُشْهِدُ اللَّهَ عَلَىٰ مَا فِي قَلْبِهِ وَهُوَ أَلَدُّ الْخِصَامِ
204਼ (ਹੇ ਨਬੀ!) ਕੋਈ ਤਾਂ ਅਜਿਹਾ ਹੇ ਜਿਸ ਦੀਆਂ ਗੱਲਾਂ ਤੁਹਾੱਨੂੰ ਸੰਸਾਰਿਕ ਜੀਵਨ ਵਿਚ ਬਹੁਤ ਚੰਗੀਆਂ ਲਗਦੀਆਂ ਹਨ ਅਤੇ ਜੋ ਉਹਨਾਂ ਦੇ ਦਿਲਾਂ ਵਿਚ (ਖੋਟ) ਹੇ ਉਸ ਲਈ ਉਹ ਅੱਲਾਹ ਨੂੰ ਗਵਾਹ ਬਣਾਉਂਦੇ ਹਨ (ਕਿ ਉਹੀਓ ਸੱਚਾ ਹੇ) ਜਦ ਕਿ ਉਹ (ਹੱਕ ਪ੍ਰਤੀ) ਬਹੁਤ ਹੀ ਝਗੜਾਲੂ ਹੇ । 2
ਅਲ-ਬਕਰਾਕੁਰਾਨ ਸੂਚੀ
286ਆਇਤ
MedinanRevelation
202ਆਇਤ

ਅਨੁਵਾਦ — ਅਲ-ਬਕਰਾ 202

ਸੂਰਾ ਅਲ-ਬਕਰਾ ਆਇਤ 202 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 202਼ ਅਜਿਹੇ ਲੋਕਾਂ ਨੂੰ ਉਹਨਾਂ ਦੀ ਕਮਾਈ ਅਨੁਸਾਰ ਹੀ (ਆਖ਼ਿਰਤ…

ਸੂਰਾ ਆਇਤ 202/286 — ਸੂਰਾ ਅਲ-ਬਕਰਾ البقرة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਬਕਰਾ ਸੁਣੋ, ਸੂਰਾ ਅਲ-ਬਕਰਾ ਅਨੁਵਾਦ, ਸੂਰਾ ਅਲ-ਬਕਰਾ mp3, ਸੂਰਾ ਅਲ-ਬਕਰਾ pdf. ਆਇਤ 200–204. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers