ਅਲ-ਕਸਸ · 24/88
ਅਨੁਵਾਦ ਉਚਾਰਨ — ਅਲ-ਕਸਸ
فَسَقَىٰ لَهُمَا ثُمَّ تَوَلَّىٰ إِلَى الظِّلِّ فَقَالَ رَبِّ إِنِّي لِمَا أَنزَلْتَ إِلَيَّ مِنْ خَيْرٍ فَقِيرٌ ۝٢٤
Fasaqaa lahumaa summa tawallaaa ilaz zilli faqaala Rabbi innee limaaa anzalta ilaiya min khairin faqeer
📖 ਪੰਜਾਬੀ ਵਿੱਚ
24਼ ਇਹ ਸੁਣ ਕੇ ਮੂਸਾ ਨੇ ਉਹਨਾਂ ਦੇ ਪਸ਼ੂਆਂ ਨੂੰ ਪਾਣੀ ਪਿਆ ਦਿੱਤਾ, ਫੇਰ ਇਕ ਛਾਂ ਵਾਲੀ ਥਾਂ ਜਾ ਕੇ ਬਹਿ ਗਿਆ ਤੇ ਆਖਿਆ ਕਿ ਹੇ ਮੇਰੇ ਰੱਬਾ! ਤੂੰ ਜਿਹੜੀ ਵੀ ਨੇਕੀ ਮੇਰੇ ਵੱਲ ਉਤਾਰਦਾ ਹੈ, ਮੈਂ ਉਸ ਦਾ ਮੁਥਾਜ ਹਾਂ।

🎧 ਸੁਣੋ


📜 ਆਇਤ 22-26 — ਅਲ-ਕਸਸ

22وَلَمَّا تَوَجَّهَ تِلْقَاءَ مَدْيَنَ قَالَ عَسَىٰ رَبِّي أَن يَهْدِيَنِي سَوَاءَ السَّبِيلِ
22਼ ਜਦੋਂ ਉਹ (ਮੂਸਾ) ਨੇ ਮਦਯਨ ਵੱਲ ਚੱਲ ਪਿਆ ਤਾਂ ਕਹਿਣ ਲੱਗਾ ਕਿ ਆਸ ਹੈ ਕਿ ਮੇਰਾ ਰੱਬ ਮੈਨੂੰ ਸਿੱਧੀ ਰਾਹ ਦੀ ਹਿਦਾਇਤ ਦੇਵੇਗਾ।
23وَلَمَّا وَرَدَ مَاءَ مَدْيَنَ وَجَدَ عَلَيْهِ أُمَّةً مِّنَ النَّاسِ يَسْقُونَ وَوَجَدَ مِن دُونِهِمُ امْرَأَتَيْنِ تَذُودَانِ ۖ قَالَ مَا خَطْبُكُمَا ۖ قَالَتَا لَا نَسْقِي حَتَّىٰ يُصْدِرَ الرِّعَاءُ ۖ وَأَبُونَا شَيْخٌ كَبِيرٌ
23਼ ਜਦੋਂ ਉਹ ਮਦਯਨ ਦੇ ਪਾਣੀ (ਖੂਹ) ’ਤੇ ਅੱਪੜ੍ਹਿਆ ਤਾਂ ਉੱਥੇ ਉਸ ਨੇ ਲੋਕਾਂ ਦੀ ਇਕ ਭੀੜ ਵੇਖੀ, ਉਹ ਆਪਣੇ ਪਸ਼ੂਆਂ ਨੂੰ ਪਾਣੀ ਪਿਆ ਰਹੇ ਸਨ। ਉੱਥੇ ਹੀ ਉਸ ਨੇ ਦੋ ਔਰਤਾਂ ਦੇਖੀਆਂ ਜਿਹੜੀਆਂ (ਆਪਣੇ ਪਸ਼ੂਆਂ ਨੂੰ) ਰੋਕੀਂ ਵੱਖਰੀਆਂ ਖੜ੍ਹੀਆਂ ਸਨ। ਮੂਸਾ ਨੇ ਉਹਨਾਂ ਤੋਂ ਪੁੱਛਿਆ, ਕੀ ਗੱਲ ਤੁਸੀਂ ਪਾਣੀ ਨਹੀਂ ਪਿਆ ਰਹੀਆਂ? ਉਹ ਬੋਲੀਆਂ ਕਿ ਜਦੋਂ ਤਕ ਇਹ ਆਜੜੀ ਇੱਥੋਂ (ਪਾਣੀ ਪਿਆ ਕੇ) ਮੁੜ ਨਹੀਂ ਜਾਂਦੇ ਅਸੀਂ ਪਾਣੀ ਨਹੀਂ ਪਿਆ ਸਕਦੀਆਂ, ਸਾਡੇ ਪਿਤਾ ਜੀ ਬਹੁਤ ਬ੍ਰਿਧ ਹੋ ਚੁੱਕੇ ਹਨ।
24فَسَقَىٰ لَهُمَا ثُمَّ تَوَلَّىٰ إِلَى الظِّلِّ فَقَالَ رَبِّ إِنِّي لِمَا أَنزَلْتَ إِلَيَّ مِنْ خَيْرٍ فَقِيرٌ
24਼ ਇਹ ਸੁਣ ਕੇ ਮੂਸਾ ਨੇ ਉਹਨਾਂ ਦੇ ਪਸ਼ੂਆਂ ਨੂੰ ਪਾਣੀ ਪਿਆ ਦਿੱਤਾ, ਫੇਰ ਇਕ ਛਾਂ ਵਾਲੀ ਥਾਂ ਜਾ ਕੇ ਬਹਿ ਗਿਆ ਤੇ ਆਖਿਆ ਕਿ ਹੇ ਮੇਰੇ ਰੱਬਾ! ਤੂੰ ਜਿਹੜੀ ਵੀ ਨੇਕੀ ਮੇਰੇ ਵੱਲ ਉਤਾਰਦਾ ਹੈ, ਮੈਂ ਉਸ ਦਾ ਮੁਥਾਜ ਹਾਂ।
25فَجَاءَتْهُ إِحْدَاهُمَا تَمْشِي عَلَى اسْتِحْيَاءٍ قَالَتْ إِنَّ أَبِي يَدْعُوكَ لِيَجْزِيَكَ أَجْرَ مَا سَقَيْتَ لَنَا ۚ فَلَمَّا جَاءَهُ وَقَصَّ عَلَيْهِ الْقَصَصَ قَالَ لَا تَخَفْ ۖ نَجَوْتَ مِنَ الْقَوْمِ الظَّالِمِينَ
25਼ (ਕੁੱਝ ਚਿਰ ਮਗਰੋਂ) ਉਹਨਾਂ ਦੋਵਾਂ ਔਰਤਾਂ ਵਿੱਚੋਂ ਇਕ ਔਰਤ ਸ਼ਰਮਾਉਂਦੀ ਲੱਜਾਉਂਦੀ ਹੋਈ ਉਸ ਕੋਲ ਆਈ ਤੇ ਕਹਿਣ ਲੱਗੀ ਕਿ ਤੁਹਾਨੂੰ ਮੇਰੇ ਪਿਤਾ ਜੀ ਨੇ ਬੁਲਾਇਆ ਹੈ ਤਾਂ ਕਿ ਜਿਹੜਾ ਤੁਸੀਂ (ਪਸ਼ੂਆਂ ਨੂੰ) ਪਾਣੀ ਪਿਆਇਆ ਹੈ ਉਸ ਦੀ ਮਜ਼ਦੂਰੀ ਦੇਣ। ਜਦੋਂ ਉਹ ਉਸ (ਪਿਤਾ) ਦੇ ਕੋਲ ਪੁੱਜਿਆ ਅਤੇ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਹ ਕਹਿਣ ਲੱਗਿਆ ਕਿ ਹੁਣ ਕੋਈ ਡਰਣ ਦੀ ਲੋੜ ਨਹੀਂ, ਤੁਸੀਂ ਜ਼ਾਲਮ ਕੌਮ ਤੋਂ ਨਜਾਤ ਪਾ ਚੁੱਕੇ ਹੋ।
26قَالَتْ إِحْدَاهُمَا يَا أَبَتِ اسْتَأْجِرْهُ ۖ إِنَّ خَيْرَ مَنِ اسْتَأْجَرْتَ الْقَوِيُّ الْأَمِينُ
26਼ ਉਹਨਾਂ ਦੋਵਾਂ (ਔਰਤਾਂ) ਵਿੱਚੋਂ ਇਕ (ਔਰਤ) ਨੇ ਕਿਹਾ ਕਿ ਪਿਤਾ ਜੀ, ਇਸ ਵਿਅਕਤੀ (ਮੂਸਾ) ਨੂੰ ਮਜ਼ਦੂਰੀ ਲਈ ਰੱਖ ਲਓ, ਮਜ਼ਦੂਰੀ ਲਈ ਸਾਰਿਆਂ ਤੋਂ ਚੰਗਾ ਉਹੀਓ ਹੁੰਦਾ ਹੈ ਜਿਹੜਾ ਤਾਕਤਵਾਰ ਅਤੇ ਅਮਾਨਤਦਾਰ ਵੀ ਹੋਵੇ।
ਅਲ-ਕਸਸਕੁਰਾਨ ਸੂਚੀ
88ਆਇਤ
MeccanRevelation
24ਆਇਤ

ਅਨੁਵਾਦ — ਅਲ-ਕਸਸ 24

ਸੂਰਾ ਅਲ-ਕਸਸ ਆਇਤ 24 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 24਼ ਇਹ ਸੁਣ ਕੇ ਮੂਸਾ ਨੇ ਉਹਨਾਂ ਦੇ ਪਸ਼ੂਆਂ ਨੂੰ…

ਸੂਰਾ ਆਇਤ 24/88 — ਅਲ-ਕਸਸ القصص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਕਸਸ ਸੁਣੋ, ਅਲ-ਕਸਸ ਅਨੁਵਾਦ, ਅਲ-ਕਸਸ mp3, ਅਲ-ਕਸਸ pdf. ਆਇਤ 22–26. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers