ਅਸ਼-ਸ਼ੂਰਾ · 17/53
ਅਨੁਵਾਦ ਉਚਾਰਨ — ਸੂਰਾ ਅਸ਼-ਸ਼ੂਰਾ
اللَّهُ الَّذِي أَنزَلَ الْكِتَابَ بِالْحَقِّ وَالْمِيزَانَ ۗ وَمَا يُدْرِيكَ لَعَلَّ السَّاعَةَ قَرِيبٌ ۝١٧
Allahul lazeee anzalal Kitaaba bilhaqqi wal Meezaan; wa ma yudreeka la`allas Saa`ata qareeb
📖 ਪੰਜਾਬੀ ਵਿੱਚ
17਼ ਅੱਲਾਹ ਉਹ ਹੈ ਜਿਸ ਨੇ ਹੱਕ ਸੱਚ ਨਾਲ ਇਹ ਕਿਤਾਬ ਅਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਨੂੰ ਉਤਾਰਿਆ। ਤੁਸੀਂ ਕੀ ਜਾਣੋ! ਹੋ ਸਕਦਾ ਹੈ ਕਿ ਕਿਆਮਤ ਨੇੜੇ ਹੀ ਹੋਵੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 15-19 — ਸੂਰਾ ਅਸ਼-ਸ਼ੂਰਾ

15فَلِذَٰلِكَ فَادْعُ ۖ وَاسْتَقِمْ كَمَا أُمِرْتَ ۖ وَلَا تَتَّبِعْ أَهْوَاءَهُمْ ۖ وَقُلْ آمَنتُ بِمَا أَنزَلَ اللَّهُ مِن كِتَابٍ ۖ وَأُمِرْتُ لِأَعْدِلَ بَيْنَكُمُ ۖ اللَّهُ رَبُّنَا وَرَبُّكُمْ ۖ لَنَا أَعْمَالُنَا وَلَكُمْ أَعْمَالُكُمْ ۖ لَا حُجَّةَ بَيْنَنَا وَبَيْنَكُمُ ۖ اللَّهُ يَجْمَعُ بَيْنَنَا ۖ وَإِلَيْهِ الْمَصِيرُ
15਼ ਸੋ (ਹੇ ਮੁਹੰਮਦ!) ਤੁਸੀਂ ਲੋਕਾਂ ਨੂੰ ਇਸੇ (ਧਰਮ ਇਸਲਾਮ) ਵੱਲ ਸੱਦਾ ਦਿਓ ਅਤੇ ਜਿਹੜਾ ਤੁਹਾਨੂੰ ਹੁਕਮ ਦਿੱਤਾ ਗਿਆ ਹੈ ਉਸੇ ਉੱਤੇ ਦ੍ਰਿੜਤਾ ਪੂਰਬਕ ਡਟ ਜਾਓ। ਇਹਨਾਂ ਲੋਕਾਂ ਦੀਆਂ ਕਾਮਨਾਵਾਂ ਦੇ ਪਿੱਛੇ ਨਾ ਤੁਰੋ ਅਤੇ ਆਖ ਦਿਓ ਕਿ ਜਿਹੜੀ ਕਿਤਾਬ ਅੱਲਾਹ ਨੇ ਉਤਾਰੀ ਹੈ ਮੈਂ ਉਸ ਉੱਤੇ ਈਮਾਨ ਲਿਆਇਆ ਹਾਂ ਅਤੇ ਮੈਨੂੰ ਹੁਕਮ ਹੋਇਆ ਹੈ ਕਿ ਮੈਂ ਤੁਹਾਡੇ ਵਿਚਾਲੇ ਇਨਸਾਫ ਕਰਾਂ। ਸਾਡਾ ਪਾਲਣਹਾਰ ਵੀ ਅੱਲਾਹ ਹੈ ਅਤੇ ਤੁਹਾਡਾ ਪਾਲਣਹਾਰ ਵੀ ੳਹੀਓ ਹੈ। ਸਾਡੀਆਂ ਕਰਨੀਆਂ ਸਾਡੇ ਲਈ ਹਨ ਅਤੇ ਤੁਹਾਡੀਆਂ ਕਰਨੀਆਂ ਤੁਹਾਡੇ ਲਈ ਹਨ। ਤੁਹਾਡੇ ਤੇ ਸਾਡੇ ਵਿਚਾਲੇ ਕੋਈ ਝਗੜਾ ਨਹੀਂ। (ਕਿਆਮਤ ਦਿਹਾੜੇ) ਅੱਲਾਹ ਸਾਨੂੰ ਸਾਰਿਆਂ ਨੂੰ ਜਮ੍ਹਾਂ ਕਰੇਗਾ ਅਤੇ ਉਸੇ ਵੱਲ ਸਾਰਿਆਂ ਨੇ ਪਰਤਣਾ ਹੈ।
16وَالَّذِينَ يُحَاجُّونَ فِي اللَّهِ مِن بَعْدِ مَا اسْتُجِيبَ لَهُ حُجَّتُهُمْ دَاحِضَةٌ عِندَ رَبِّهِمْ وَعَلَيْهِمْ غَضَبٌ وَلَهُمْ عَذَابٌ شَدِيدٌ
16਼ ਜਿਹੜੇ ਲੋਕ ਅੱਲਾਹ ਦੇ ਸੱਦੇ ਨੂੰ ਪਰਵਾਨ ਕਰ ਲੈਣ ਤੋਂ ਬਾਅਦ ਅੱਲਾਹ ਦੇ ਸੰਬੰਧ ਵਿਚ ਵਾਦ-ਵਿਵਾਦ ਕਰਦੇ ਹਨ, ਉਹਨਾਂ ਦੀਆਂ ਇਹ ਦਲੀਲਾਂ ਉਹਨਾਂ ਦੇ ਰੱਬ ਦੀਆਂ ਨਜ਼ਰਾਂ ਵਿਚ ਝੂਠੀਆਂ ਹਨ। (ਅੱਲਾਹ ਦਾ) ਉਹਨਾਂ ਉੱਤੇ ਕਰੋਪ ਹੈ ਅਤੇ ਉਹਨਾਂ ਲਈ ਕਰੜਾ ਅਜ਼ਾਬ ਹੈ।1
17اللَّهُ الَّذِي أَنزَلَ الْكِتَابَ بِالْحَقِّ وَالْمِيزَانَ ۗ وَمَا يُدْرِيكَ لَعَلَّ السَّاعَةَ قَرِيبٌ
17਼ ਅੱਲਾਹ ਉਹ ਹੈ ਜਿਸ ਨੇ ਹੱਕ ਸੱਚ ਨਾਲ ਇਹ ਕਿਤਾਬ ਅਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਨੂੰ ਉਤਾਰਿਆ। ਤੁਸੀਂ ਕੀ ਜਾਣੋ! ਹੋ ਸਕਦਾ ਹੈ ਕਿ ਕਿਆਮਤ ਨੇੜੇ ਹੀ ਹੋਵੇ।
18يَسْتَعْجِلُ بِهَا الَّذِينَ لَا يُؤْمِنُونَ بِهَا ۖ وَالَّذِينَ آمَنُوا مُشْفِقُونَ مِنْهَا وَيَعْلَمُونَ أَنَّهَا الْحَقُّ ۗ أَلَا إِنَّ الَّذِينَ يُمَارُونَ فِي السَّاعَةِ لَفِي ضَلَالٍ بَعِيدٍ
18਼ ਜਿਹੜੇ ਲੋਕੀ ਉਸ (ਕਿਆਮਤ) ਉੱਤੇ ਵਿਸ਼ਵਾਸ ਨਹੀਂ ਰਖੱਦੇ, ਉਹ ਤਾਂ ਉਸ ਲਈ ਕਾਹਲੀਆਂ ਪਾ ਰਹੇ ਹਨ। ਪਰ ਜਿਨ੍ਹਾਂ ਦਾ ਉਸ ਉੱਤੇ ਈਮਾਨ ਹੈ ਉਹ ਉਸ ਤੋਂ ਡਰਦੇ ਹਨ ਕਿਉਂ ਜੋ ਉਹ ਜਾਣਦੇ ਹਨ ਕਿ ਉਸ ਦਾ ਆਉਣਾ ਅਟਲ ਸੱਚਾਈ ਹੈ। ਸਾਵਧਾਨ ਰਹੋ! ਜਿਹੜੇ ਲੋਕ ਕਿਆਮਤ ਦੇ ਬਾਰੇ ਝਗੜਦੇ ਹਨ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ।
19اللَّهُ لَطِيفٌ بِعِبَادِهِ يَرْزُقُ مَن يَشَاءُ ۖ وَهُوَ الْقَوِيُّ الْعَزِيزُ
19਼ ਅੱਲਾਹ ਆਪਣੇ ਬੰਦਿਆਂ ਉੱਤੇ ਬਹੁਤ ਮਿਹਰਬਾਨ ਹੈ, ਉਹ ਜਿਸ ਨੂੰ ਚਾਹੁੰਦਾ ਹੈ ਰਿਜ਼ਕ ਦਿੰਦਾ ਹੈ। ਉਹ ਵੱਡਾ ਬਲਵਾਨ ਤੇ ਡਾਢਾ ਜ਼ੋਰਾਵਰ ਹੈ।
ਅਸ਼-ਸ਼ੂਰਾਕੁਰਾਨ ਸੂਚੀ
53ਆਇਤ
MeccanRevelation
17ਆਇਤ

ਅਨੁਵਾਦ — ਅਸ਼-ਸ਼ੂਰਾ 17

ਸੂਰਾ ਅਸ਼-ਸ਼ੂਰਾ ਆਇਤ 17 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 17਼ ਅੱਲਾਹ ਉਹ ਹੈ ਜਿਸ ਨੇ ਹੱਕ ਸੱਚ ਨਾਲ ਇਹ…

ਸੂਰਾ ਆਇਤ 17/53 — ਸੂਰਾ ਅਸ਼-ਸ਼ੂਰਾ الشورى (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਸ਼-ਸ਼ੂਰਾ ਸੁਣੋ, ਸੂਰਾ ਅਸ਼-ਸ਼ੂਰਾ ਅਨੁਵਾਦ, ਸੂਰਾ ਅਸ਼-ਸ਼ੂਰਾ mp3, ਸੂਰਾ ਅਸ਼-ਸ਼ੂਰਾ pdf. ਆਇਤ 15–19. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers