ਅਲ-ਅਨਆਮ · 27/165
ਅਨੁਵਾਦ ਉਚਾਰਨ — ਅਲ-ਅਨਆਮ
وَلَوْ تَرَىٰ إِذْ وُقِفُوا عَلَى النَّارِ فَقَالُوا يَا لَيْتَنَا نُرَدُّ وَلَا نُكَذِّبَ بِآيَاتِ رَبِّنَا وَنَكُونَ مِنَ الْمُؤْمِنِينَ ۝٢٧
Wa law taraaa iz wauqifoo `alan Naari faqaaloo yaa laitanaa nuraddu wa laa nukaz ziba bi Aayaati Rabbinaa wa nakoona minal mu`mineen
📖 ਪੰਜਾਬੀ ਵਿੱਚ
27਼ ਜੇ ਤੁਸੀਂ ਇਹਨਾਂ ਕਾਫ਼ਿਰਾਂ ਨੂੰ ਉਸ ਵੇਲੇ ਵੇਖੋ ਜਦੋਂ ਇਹ ਨਰਕ ਵਿਚ ਖੜ੍ਹੇ ਕੀਤੇ ਜਾਣਗੇ, ਫੇਰ ਆਖਣਗੇ, ਕਾਸ਼! ਜੇ ਸਾਨੂੰ ਇਕ ਵਾਰ ਮੁੜ ਸੰਸਾਰ ਵਿਚ ਵਾਪਸ ਭੇਜਿਆ ਜਾਵੇ ਤਾਂ ਫੇਰ ਅਸੀਂ ਆਪਣੇ ਰੱਬ ਦੀਆਂ ਨਿਸ਼ਾਨੀਆਂ ਨੂੰ ਕਦੇ ਵੀ ਝੂਠਾ ਨਹੀਂ ਕਹਾਂਗੇ ਅਤੇ ਅਸੀਂ ਵੀ ਈਮਾਨ ਵਾਲਿਆਂ ਵਿੱਚੋਂ ਹੋਵਾਂਗੇ।

🎧 ਸੁਣੋ


📜 ਆਇਤ 25-29 — ਅਲ-ਅਨਆਮ

25وَمِنْهُم مَّن يَسْتَمِعُ إِلَيْكَ ۖ وَجَعَلْنَا عَلَىٰ قُلُوبِهِمْ أَكِنَّةً أَن يَفْقَهُوهُ وَفِي آذَانِهِمْ وَقْرًا ۚ وَإِن يَرَوْا كُلَّ آيَةٍ لَّا يُؤْمِنُوا بِهَا ۚ حَتَّىٰ إِذَا جَاءُوكَ يُجَادِلُونَكَ يَقُولُ الَّذِينَ كَفَرُوا إِنْ هَٰذَا إِلَّا أَسَاطِيرُ الْأَوَّلِينَ
25਼ ਇਹਨਾਂ (ਮੱਕੇ ਦੇ ਕਾਫ਼ਿਰਾਂ) ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਕੰਨ ਲਾ ਕੇ ਤੁਹਾਡੀਆਂ ਗੱਲਾਂ ਸੁਣਦੇ ਹਨ, ਜਦ ਕਿ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦੇ ਪਾ ਛੱਡੇ ਹਨ ਤਾਂ ਜੋ ਉਹ ਸਮਝ ਹੀ ਨਾ ਸਕਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਰੱਖੀ ਹੇ, ਜੇਕਰ ਉਹ ਲੋਕ ਦਲੀਲਾਂ (ਨਿਸ਼ਾਨੀਆਂ) ਵੇਖ ਲੈਣ ਤਾਂ ਵੀ ਉਹ ਈਮਾਨ ਨਹੀਂ ਲਿਆਉਣਗੇ। ਜਦੋਂ ਇਹ ਲੋਕੀ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਡੇ ਨਾਲ ਮੱਲੋ-ਮੱਲੀ ਬਹਿਸਾਂ ਕਰਦੇ ਹਨ। ਇਹ ਲੋਕੀ ਜਿਹੜੇ ਕਾਫ਼ਿਰ ਹਨ, ਉਹ ਕਹਿੰਦੇ ਹਨ ਕਿ ਇਹ (.ਕੁਰਆਨ) ਤਾਂ ਕੁੱਝ ਵੀ ਨਹੀਂ ਕੇਵਲ ਬੇ-ਦਲੀਲ ਗੱਲਾਂ ਹਨ, ਜਿਹੜੀਆਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਹਨ।
26وَهُمْ يَنْهَوْنَ عَنْهُ وَيَنْأَوْنَ عَنْهُ ۖ وَإِن يُهْلِكُونَ إِلَّا أَنفُسَهُمْ وَمَا يَشْعُرُونَ
26਼ ਇਹ (ਕਾਫ਼ਿਰ) ਦੂਜਿਆਂ ਨੂੰ ਵੀ ਇਸ (.ਕੁਰਆਨ) ਤੋਂ ਰੋਕਦੇ ਹਨ ਅਤੇ ਆਪ ਵੀ ਇਸ ਤੋਂ ਦੂਰ ਰਹਿੰਦੇ ਹਨ। ਇਹ ਲੋਕ ਆਪਣੇ ਆਪ ਨੂੰ ਹੀ ਤਬਾਹ ਕਰ ਰਹੇ ਹਨ ਅਤੇ ਇਹਨਾਂ ਨੂੰ ਇਸ ਦਾ ਪਤਾ ਵੀ ਨਹੀਂ।
27وَلَوْ تَرَىٰ إِذْ وُقِفُوا عَلَى النَّارِ فَقَالُوا يَا لَيْتَنَا نُرَدُّ وَلَا نُكَذِّبَ بِآيَاتِ رَبِّنَا وَنَكُونَ مِنَ الْمُؤْمِنِينَ
27਼ ਜੇ ਤੁਸੀਂ ਇਹਨਾਂ ਕਾਫ਼ਿਰਾਂ ਨੂੰ ਉਸ ਵੇਲੇ ਵੇਖੋ ਜਦੋਂ ਇਹ ਨਰਕ ਵਿਚ ਖੜ੍ਹੇ ਕੀਤੇ ਜਾਣਗੇ, ਫੇਰ ਆਖਣਗੇ, ਕਾਸ਼! ਜੇ ਸਾਨੂੰ ਇਕ ਵਾਰ ਮੁੜ ਸੰਸਾਰ ਵਿਚ ਵਾਪਸ ਭੇਜਿਆ ਜਾਵੇ ਤਾਂ ਫੇਰ ਅਸੀਂ ਆਪਣੇ ਰੱਬ ਦੀਆਂ ਨਿਸ਼ਾਨੀਆਂ ਨੂੰ ਕਦੇ ਵੀ ਝੂਠਾ ਨਹੀਂ ਕਹਾਂਗੇ ਅਤੇ ਅਸੀਂ ਵੀ ਈਮਾਨ ਵਾਲਿਆਂ ਵਿੱਚੋਂ ਹੋਵਾਂਗੇ।
28بَلْ بَدَا لَهُم مَّا كَانُوا يُخْفُونَ مِن قَبْلُ ۖ وَلَوْ رُدُّوا لَعَادُوا لِمَا نُهُوا عَنْهُ وَإِنَّهُمْ لَكَاذِبُونَ
28਼ ਨਹੀਂ, ਸਗੋਂ ਇਹਨਾਂ ਦੀਆਂ ਉਹ ਕਰਤੂਤਾਂ ਅੱਜ ਪ੍ਰਗਟ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਉਹ ਪਹਿਲਾਂ (ਸੰਸਾਰ ਵਿਚ) ਲਕੋਇਆ ਕਰਦੇ ਸਨ। ਜੇ ਉਹਨਾਂ ਨੂੰ ਸੰਸਾਰ ਵਿਚ ਮੁੜ ਭੇਜ ਦਿੱਤਾ ਜਾਵੇ, ਫੇਰ ਵੀ ਉਹ ਉਹੀਓ ਕੰਮ ਕਰਨਗੇ ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ। ਬੇਸ਼ੱਕ ਉਹ ਤਾਂ ਉੱਕਾ ਹੀ ਝੂਠੇ ਹਨ।
29وَقَالُوا إِنْ هِيَ إِلَّا حَيَاتُنَا الدُّنْيَا وَمَا نَحْنُ بِمَبْعُوثِينَ
29਼ ਅਤੇ ਇਹ (ਕਾਫ਼ਿਰ) ਤਾਂ ਇਹ ਵੀ ਕਹਿੰਦੇ ਹਨ ਕਿ ਜੀਵਨ ਤਾਂ ਕੇਵਲ ਸੰਸਾਰਿਕ ਜੀਵਨ ਹੀ ਹੇ, ਅਸੀਂ ਮੁੜ ਜਿਊਂਦੇ ਨਹੀਂ ਕੀਤੇ ਜਾਵਾਂਗੇ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
27ਆਇਤ

ਅਨੁਵਾਦ — ਅਲ-ਅਨਆਮ 27

ਸੂਰਾ ਅਲ-ਅਨਆਮ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਜੇ ਤੁਸੀਂ ਇਹਨਾਂ ਕਾਫ਼ਿਰਾਂ ਨੂੰ ਉਸ ਵੇਲੇ ਵੇਖੋ ਜਦੋਂ…

ਸੂਰਾ ਆਇਤ 27/165 — ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਆਮ ਸੁਣੋ, ਅਲ-ਅਨਆਮ ਅਨੁਵਾਦ, ਅਲ-ਅਨਆਮ mp3, ਅਲ-ਅਨਆਮ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers