ਅਲ-ਅਨਆਮ · 28/165
ਅਨੁਵਾਦ ਉਚਾਰਨ — ਅਲ-ਅਨਆਮ
بَلْ بَدَا لَهُم مَّا كَانُوا يُخْفُونَ مِن قَبْلُ ۖ وَلَوْ رُدُّوا لَعَادُوا لِمَا نُهُوا عَنْهُ وَإِنَّهُمْ لَكَاذِبُونَ ۝٢٨
Bal badaa lahum maa kaanoo yukhfoona min qablu wa law ruddoo la`aadoo limaa nuhoo `anhu wa innahum lakaaziboon
📖 ਪੰਜਾਬੀ ਵਿੱਚ
28਼ ਨਹੀਂ, ਸਗੋਂ ਇਹਨਾਂ ਦੀਆਂ ਉਹ ਕਰਤੂਤਾਂ ਅੱਜ ਪ੍ਰਗਟ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਉਹ ਪਹਿਲਾਂ (ਸੰਸਾਰ ਵਿਚ) ਲਕੋਇਆ ਕਰਦੇ ਸਨ। ਜੇ ਉਹਨਾਂ ਨੂੰ ਸੰਸਾਰ ਵਿਚ ਮੁੜ ਭੇਜ ਦਿੱਤਾ ਜਾਵੇ, ਫੇਰ ਵੀ ਉਹ ਉਹੀਓ ਕੰਮ ਕਰਨਗੇ ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ। ਬੇਸ਼ੱਕ ਉਹ ਤਾਂ ਉੱਕਾ ਹੀ ਝੂਠੇ ਹਨ।
🎧 ਸੁਣੋ

📜 ਆਇਤ 26-30 — ਅਲ-ਅਨਆਮ

26وَهُمْ يَنْهَوْنَ عَنْهُ وَيَنْأَوْنَ عَنْهُ ۖ وَإِن يُهْلِكُونَ إِلَّا أَنفُسَهُمْ وَمَا يَشْعُرُونَ
26਼ ਇਹ (ਕਾਫ਼ਿਰ) ਦੂਜਿਆਂ ਨੂੰ ਵੀ ਇਸ (.ਕੁਰਆਨ) ਤੋਂ ਰੋਕਦੇ ਹਨ ਅਤੇ ਆਪ ਵੀ ਇਸ ਤੋਂ ਦੂਰ ਰਹਿੰਦੇ ਹਨ। ਇਹ ਲੋਕ ਆਪਣੇ ਆਪ ਨੂੰ ਹੀ ਤਬਾਹ ਕਰ ਰਹੇ ਹਨ ਅਤੇ ਇਹਨਾਂ ਨੂੰ ਇਸ ਦਾ ਪਤਾ ਵੀ ਨਹੀਂ।
27وَلَوْ تَرَىٰ إِذْ وُقِفُوا عَلَى النَّارِ فَقَالُوا يَا لَيْتَنَا نُرَدُّ وَلَا نُكَذِّبَ بِآيَاتِ رَبِّنَا وَنَكُونَ مِنَ الْمُؤْمِنِينَ
27਼ ਜੇ ਤੁਸੀਂ ਇਹਨਾਂ ਕਾਫ਼ਿਰਾਂ ਨੂੰ ਉਸ ਵੇਲੇ ਵੇਖੋ ਜਦੋਂ ਇਹ ਨਰਕ ਵਿਚ ਖੜ੍ਹੇ ਕੀਤੇ ਜਾਣਗੇ, ਫੇਰ ਆਖਣਗੇ, ਕਾਸ਼! ਜੇ ਸਾਨੂੰ ਇਕ ਵਾਰ ਮੁੜ ਸੰਸਾਰ ਵਿਚ ਵਾਪਸ ਭੇਜਿਆ ਜਾਵੇ ਤਾਂ ਫੇਰ ਅਸੀਂ ਆਪਣੇ ਰੱਬ ਦੀਆਂ ਨਿਸ਼ਾਨੀਆਂ ਨੂੰ ਕਦੇ ਵੀ ਝੂਠਾ ਨਹੀਂ ਕਹਾਂਗੇ ਅਤੇ ਅਸੀਂ ਵੀ ਈਮਾਨ ਵਾਲਿਆਂ ਵਿੱਚੋਂ ਹੋਵਾਂਗੇ।
28بَلْ بَدَا لَهُم مَّا كَانُوا يُخْفُونَ مِن قَبْلُ ۖ وَلَوْ رُدُّوا لَعَادُوا لِمَا نُهُوا عَنْهُ وَإِنَّهُمْ لَكَاذِبُونَ
28਼ ਨਹੀਂ, ਸਗੋਂ ਇਹਨਾਂ ਦੀਆਂ ਉਹ ਕਰਤੂਤਾਂ ਅੱਜ ਪ੍ਰਗਟ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਉਹ ਪਹਿਲਾਂ (ਸੰਸਾਰ ਵਿਚ) ਲਕੋਇਆ ਕਰਦੇ ਸਨ। ਜੇ ਉਹਨਾਂ ਨੂੰ ਸੰਸਾਰ ਵਿਚ ਮੁੜ ਭੇਜ ਦਿੱਤਾ ਜਾਵੇ, ਫੇਰ ਵੀ ਉਹ ਉਹੀਓ ਕੰਮ ਕਰਨਗੇ ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ। ਬੇਸ਼ੱਕ ਉਹ ਤਾਂ ਉੱਕਾ ਹੀ ਝੂਠੇ ਹਨ।
29وَقَالُوا إِنْ هِيَ إِلَّا حَيَاتُنَا الدُّنْيَا وَمَا نَحْنُ بِمَبْعُوثِينَ
29਼ ਅਤੇ ਇਹ (ਕਾਫ਼ਿਰ) ਤਾਂ ਇਹ ਵੀ ਕਹਿੰਦੇ ਹਨ ਕਿ ਜੀਵਨ ਤਾਂ ਕੇਵਲ ਸੰਸਾਰਿਕ ਜੀਵਨ ਹੀ ਹੇ, ਅਸੀਂ ਮੁੜ ਜਿਊਂਦੇ ਨਹੀਂ ਕੀਤੇ ਜਾਵਾਂਗੇ।
30وَلَوْ تَرَىٰ إِذْ وُقِفُوا عَلَىٰ رَبِّهِمْ ۚ قَالَ أَلَيْسَ هَٰذَا بِالْحَقِّ ۚ قَالُوا بَلَىٰ وَرَبِّنَا ۚ قَالَ فَذُوقُوا الْعَذَابَ بِمَا كُنتُمْ تَكْفُرُونَ
30਼ (ਹੇ ਨਬੀ!) ਜੇ ਤੁਸੀਂ ਇਹਨਾਂ ਨੂੰ ਉਸ ਸਮੇਂ ਵੇਖੋਂ ਜਦੋਂ ਇਹ ਆਪਣੇ ਪਾਲਣਹਾਰ ਦੇ ਸਾਹਮਣੇ ਖੜੇ ਕੀਤੇ ਜਾਣਗੇ, ਤਦ ਉਹ (ਅੱਲਾਹ) ਫ਼ਰਮਾਏਗਾ, ਕੀ ਇਹ (ਮੁੜ ਜੀਉਣਾ) ਹੱਕ ਨਹੀਂ ਹੇ ? ਤਾਂ ਉਹ ਆਖਣਗੇ ਕਿ ਕਿਉਂ ਨਹੀਂ ਇਹੋ ਹੱਕ ਹੇ, ਆਪਣੇ ਰੱਬ ਦੀ ਸੁੰਹ। ਅੱਲਾਹ ਫ਼ਰਮਾਏਗਾ ਕਿ ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਕਿਉਂ ਜੋ ਤੁਸੀਂ ਕੁਫ਼ਰ ਕਰਦੇ ਸੀ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
28ਆਇਤ

ਅਨੁਵਾਦ — ਅਲ-ਅਨਆਮ 28

ਸੂਰਾ ਅਲ-ਅਨਆਮ ਆਇਤ 28 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 28਼ ਨਹੀਂ, ਸਗੋਂ ਇਹਨਾਂ ਦੀਆਂ ਉਹ ਕਰਤੂਤਾਂ ਅੱਜ ਪ੍ਰਗਟ ਹੋ…

ਸੂਰਾ ਆਇਤ 28/165 — ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਅਨਆਮ ਸੁਣੋ, ਅਲ-ਅਨਆਮ ਅਨੁਵਾਦ, ਅਲ-ਅਨਆਮ mp3, ਅਲ-ਅਨਆਮ pdf. ਆਇਤ 26–30. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers