Surah As-Saaffat with Punjabi
ਸਹੁੰ ਹੈ ਸਿੱਧੀਆਂ ਕਤਾਰਾਂ ਵਿਚ ਖੜ੍ਹੇ ਫਰਿਸ਼ਤਿਆਂ ਦੀ। |
ਫਿਰ ਝਾੜ ਝੰਸ਼ ਕਰਨ ਵਾਲਿਆਂ ਦੀ ਝਿੜਕ ਦੀ। |
ਫਿਰ ਉਨ੍ਹਾਂ ਦੀ ਜਿਹੜੇ ਉਪਦੇਸ਼ ਸੁਣਾਉਣ ਵਾਲੇ ਹਨ। |
ਕਿ ਤੁਹਾਡਾ ਪੂਜਣਯੋਗ ਇੱਕ ਹੀ ਹੈ। |
رَّبُّ السَّمَاوَاتِ وَالْأَرْضِ وَمَا بَيْنَهُمَا وَرَبُّ الْمَشَارِقِ(5) ਆਕਾਸ਼ਾਂ ਅਤੇ ਧਰਤੀ ਦਾ ਪਾਲਣਹਾਰ ਅਤੇ ਜਿਹੜਾ ਕੁਝ ਇਨ੍ਹਾਂ ਦੇ ਵਿਚ ਹੈ ਅਤੇ ਸਾਰੀਆਂ ਦਿਸ਼ਾਵਾਂ ਅਤੇ ਪੂਰਬ (ਜਿੱਥੋਂ ਸੂਰਜ ਨਿਕਲਦਾ ਹੈ? ਦਾ ਰੱਬ।) |
إِنَّا زَيَّنَّا السَّمَاءَ الدُّنْيَا بِزِينَةٍ الْكَوَاكِبِ(6) ਅਸੀਂ ਸੰਸਾਰ ਤੇ ਆਕਾਸ਼ ਨੂੰ ਤਾਰਿਆਂ ਨਾਲ ਸਜਾਇਆ ਹੈ। |
ਅਤੇ ਹਰੇਕ ਵਿਦਰੋਹੀ ਸੈਤਾਨ ਤੋਂ ਉਸ ਨੂੰ ਸੁਰੱਖਿਅਤ ਕੀਤਾ ਹੈ। |
لَّا يَسَّمَّعُونَ إِلَى الْمَلَإِ الْأَعْلَىٰ وَيُقْذَفُونَ مِن كُلِّ جَانِبٍ(8) ਉਹ ਸਰਵ ਉਚ ਦਰਬਾਰ ਵੱਲ ਕੰਨ ਨਹੀਂ ਲਗਾ ਸਕਦੇ ਅਤੇ ਉਹ ਹਰੇਕ ਦਿਸ਼ਾ ਵਿਚ ਮਾਰੇ ਜਾਂਦੇ ਹਨ। |
ਭਜਾਉਣ ਲਈ ਅਤੇ ਉਨ੍ਹਾਂ ਲਈ ਇਕ ਅੱਤ ਦੀ ਸਜ਼ਾ ਹੈ। |
إِلَّا مَنْ خَطِفَ الْخَطْفَةَ فَأَتْبَعَهُ شِهَابٌ ثَاقِبٌ(10) ਪ੍ਰੰਤੂ ਜੇ ਕੋਈ ਸ਼ੈਤਾਨ ਕਿਸੇ ਗੱਲ ਨੂੰ ਜ਼ੁੱਕ ਲਵੇ ਤਾਂ ਇੱਕ ਦਹਿਕਦਾ ਹੋਇਆ ਅੰਗਾਰਾ ਉਸ ਦਾ ਪਿੱਛਾ ਕਰਦਾ ਹੈ। |
فَاسْتَفْتِهِمْ أَهُمْ أَشَدُّ خَلْقًا أَم مَّنْ خَلَقْنَا ۚ إِنَّا خَلَقْنَاهُم مِّن طِينٍ لَّازِبٍ(11) ਇਸ ਲਈ ਇਨ੍ਹਾਂ ਤੋਂ ਪੁੱਛੋ ਕਿ ਇਨ੍ਹਾਂ ਦੀ ਰਚਨਾ ਜ਼ਿਆਦਾ ਕਠਨ ਹੈ ਜਾਂ ਜਿਨ੍ਹਾਂ ਚੀਜ਼ਾਂ ਦੀ ਸਿਰਜਣਾ ਅਸੀਂ ਕੀਤੀ ਹੈ। ਅਸੀਂ ਉਨ੍ਹਾਂ ਨੂੰ ਚੀਕਣੀ ਮਿੱਟੀ ਤੋਂ ਰਚਿਆ ਹੈ। |
ਸਗੋਂ ਤੁਸੀਂ ਹੈਰਾਨੀ ਪ੍ਰਗਟ ਕਰਦੇ ਹੋ ਅਤੇ ਉਡਾ ਮਜ਼ਾਕ ਕਰ ਰਹੇ ਹਨ। |
ਅਤੇ ਜਦੋਂ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਉਹ ਸਮਝਦੇ ਨਹੀਂ। |
ਅਤੇ ਜਦੋਂ ਉਹ ਕੋਈ ਨਿਸ਼ਾਨੀ ਦੇਖਦੇ ਹਨ ਤਾਂ ਉਹ ਉਸ ਨੂੰ ਮਜ਼ਾਕ ਵਿਚ ਟਾਲ ਦਿੰਦੇ ਹਨ। |
ਅਤੇ ਕਹਿੰਦੇ ਹਨ ਕਿ ਇਹ ਤਾਂ ਸਿਰਫ਼ ਇੱਕ ਖੁੱਲ੍ਹਾ ਜਾਦੂ ਹੈ। |
أَإِذَا مِتْنَا وَكُنَّا تُرَابًا وَعِظَامًا أَإِنَّا لَمَبْعُوثُونَ(16) ਕੀ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਅਤੇ ਹੱਡੀਆਂ ਬਣ ਜਾਵਾਂਗੇ ਤਾਂ ਫਿਰ ਅਸੀਂ’ ਚੁੱਕੇ ਜਾਵਾਂਗੇ। |
ਅਤੇ ਕੀ ਸਾਡੇ ਪਿਛਲੇ ਪਿਉ ਦਾਦੇ ਵੀ। |
ਆਖੋ ਕਿ ਹਾਂ, ਅਤੇ ਤੁਸੀ’ ਬੇਇੱਜ਼ਤ ਵੀ ਹੋਵੋਗੇ। |
فَإِنَّمَا هِيَ زَجْرَةٌ وَاحِدَةٌ فَإِذَا هُمْ يَنظُرُونَ(19) ਤਾਂ, ਇਹ ਤਾਂ ਇੱਕ ਝਿੜਕ ਹੋਵੇਗੀ, ਫਿਰ ਉਸ ਸਮੇਂ ਹੀ ਉਹ ਦੇਖਣ ਲੱਗਣਗੇ। |
ਅਤੇ ਉਹ ਕਹਿਣਗੇ ਕਿ ਹਾਏ! ਸਾਡੀ ਮਾੜੀ ਕਿਸਮਤ। ਇਹ ਤਾਂ ਬਦਲੇ ਦਾ ਦਿਨ ਹੈ। |
هَٰذَا يَوْمُ الْفَصْلِ الَّذِي كُنتُم بِهِ تُكَذِّبُونَ(21) ਇਹ ਉਹੀ ਨਿਰਣੇ ਦਾ ਦਿਨ ਹੈ ਜਿਸ ਤੋਂ ਤੁਸੀਂ ਇਨਕਾਰ ਕਰਦੇ ਸੀ। |
۞ احْشُرُوا الَّذِينَ ظَلَمُوا وَأَزْوَاجَهُمْ وَمَا كَانُوا يَعْبُدُونَ(22) ਉਨ੍ਹਾਂ ਨੂੰ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੇ ਪੂਜਣਯੋਗਾਂ ਨੂੰ ਇਕੱਠੇ ਕਰੋ, ਜਿਨ੍ਹਾਂ ਨੇ ਇਹ ਜ਼ੁਲਮ ਕੀਤਾ। |
مِن دُونِ اللَّهِ فَاهْدُوهُمْ إِلَىٰ صِرَاطِ الْجَحِيمِ(23) ਜਿਨ੍ਹਾਂ ਦੀ ਉਹ ਅੱਲਾਹ ਤੋਂ ਬਿਨ੍ਹਾਂ ਇਬਾਦਤ ਕਰਦੇ ਸਨ। ਫਿਰ ਉਨ੍ਹਾਂ ਸਾਰਿਆਂ ਨੂੰ ਨਰਕ ਦਾ ਰਾਹ ਦਿਖਾਉ। |
ਅਤੇ ਉਨ੍ਹਾਂ ਨੰ ਰੋਕੋ, ਉਨ੍ਹਾਂ ਤੋਂ ਕੁਝ ਪੁੱਛਣਾ ਹੈ। |
ਤੁਹਾਨੂੰ ਕੀ ਹੋਇਆ ਕਿ ਤੁਸੀਂ ਇੱਕ ਦੂਸਰੇ ਦੀ ਮਦਦ ਨਹੀਂ ਕਰਦੇ। |
ਸਗੋਂ ਅੱਜ ਤਾਂ ਉਹ ਆਗਿਆਕਾਰੀ ਹਨ। |
ਅਤੇ ਉਹ ਇੱਕ ਦੂਜੇ ਨੂੰ ਸੰਬੋਧਨ ਕਰਕੇ ਪ੍ਰਸ਼ਨ ਉਤਰ ਕਰਨਗੇ। |
ਕਹਿਣਗੇ ਤੁਸੀਂ ਸਾਡੇ ਕੋਲ ਸੱਜੇ ਪਾਸਿਉਂ ਆਉਂਦੇ ਸੀ। |
ਉਹ ਉਤਰ ਦੇਣਗੇ ਸਗੋਂ ਤੁਸੀਂ ਖੁਦ ਈਮਾਨ ਲਿਆਉਣ ਵਾਲੇ ਨਹੀ’ ਸੀ। |
وَمَا كَانَ لَنَا عَلَيْكُم مِّن سُلْطَانٍ ۖ بَلْ كُنتُمْ قَوْمًا طَاغِينَ(30) ਅਤੇ ਸਾਡਾ ਤੁਹਾਡੇ ਉੱਪਰ ਕੋਈ ਵੱਸ ਨਹੀਂ ਸੀ, ਸਗੋਂ ਤੁਸੀਂ ਹੀ ਵਿਦਰੋਹੀ ਲੋਕ ਸੀ। |
ਇਸ ਲਈ ਸਾਡੇ ਸਾਰਿਆਂ ਉੱਤੇ ਰੱਬ ਦੀ ਗੱਲ ਪੂਰੀ ਹੋ ਕੇ ਰਹੀ। ਅਸੀਂ ਇਸ ਦਾ ਮਜ਼ਾ ਚਖਣਾ ਹੀ ਹੈ। |
ਅਸੀਂ’ ਤੁਹਾਨੂੰ ਭਟਕਾਇਆ, ਅਸੀਂ ਖ਼ੁਦ ਵੀ ਭਟਕੇ ਹੋਏ ਸੀ। |
ਸੋ ਉਹ ਸਾਰੇ ਉਸ ਦਿਨ ਸਜ਼ਾ ਵਿਚ ਇੱਕ ਦੂਸਰੇ ਦੇ ਸਹਿਭਾਗੀ ਹੋਣਗੇ। |
ਅਸੀਂ ਅਪਰਾਧੀਆਂ ਦੇ ਨਾਲ ਅਜਿਹਾ ਹੀ ਕਰਦੇ ਹਾਂ। |
إِنَّهُمْ كَانُوا إِذَا قِيلَ لَهُمْ لَا إِلَٰهَ إِلَّا اللَّهُ يَسْتَكْبِرُونَ(35) ਇਹ ਉਹ ਲੋਕ ਸੀ ਜਦੋਂ ਇਨ੍ਹਾਂ ਨੂੰ ਕਿਹਾ ਜਾਂਦਾ ਕਿ ਅੱਲਾਹ ਤੋਂ` ਬਿਨ੍ਹਾਂ ਕੋਈ ਪੂਜਣਯੋਗ ਨਹੀਂ ਤਾਂ ਇਹ ਹੰਕਾਰ ਕਰਦੇ ਸਨ। |
وَيَقُولُونَ أَئِنَّا لَتَارِكُو آلِهَتِنَا لِشَاعِرٍ مَّجْنُونٍ(36) ਅਤੇ ਇਹ ਕਹਿੰਦੇ ਸਨ ਕਿ ਕੀ ਅਸੀਂ ਇੱਕ ਪਾਗਲ ਕਵੀ ਦੇ ਕਹਿਣ ਤੇ ਆਪਣੇ ਪੁਜਣਯੋਗਾਂ ਨੂੰ ਛੱਡ ਦੇਈਏ। |
ਸਗੋਂ ਉਹ ਸੱਚ ਲੈ ਕੇ ਆਇਆ ਹੈ ਅਤੇ ਇਹ ਰਸੂਲਾਂ ਦੀ ਭਵਿੱਖ ਬਾਣੀ ਦੀ ਪੁਸ਼ਟੀ ਹੈ। |
ਬੇਸ਼ੱਕ ਤੁਹਾਨੂੰ ਦਰਦਨਾਕ ਸਜ਼ਾ ਦਾ ਮਜ਼ਾ ਚੱਖਣਾ ਹੋਵੇਗਾ। |
ਤੁਹਾਨੂੰ ਉਸੇ ਦਾ ਬਦਲਾ ਦਿੱਤਾ ਜਾ ਰਿਹਾ ਹੈ, ਜੋ ਤੁਸੀਂ ਕਰਦੇ ਸੀ। |
ਪਰੰਤੂ ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਹਨ। |
ਉਨ੍ਹਾਂ ਲਈ ਤੈਅ ਕੀਤਾ ਰਿਜ਼ਕ ਹੋਵੇਗਾ। |
ਮੇਵੇ ਅਤੇ ਉਹ ਬਹੁਤ ਇੱਜ਼ਤ ਨਾਲ ਰਹਿਣਗੇ। |
ਸੁਖਮਈ ਬਾਗ਼ਾਂ ਵਿੱਚ। |
ਤਖ਼ਤਿਆਂ ਉੱਤੇ ਆਹਮਣੇ ਸਾਹਮਣੇ ਬੈਠੇ ਹੋਣਗੇ। |
ਉਨ੍ਹਾਂ ਦੇ ਕੋਲ ਅਜਿਹਾ ਪਿਆਲਾ ਲਿਆਂਦਾ ਜਾਵੇਗਾ ਜਿਹੜਾ ਵਗਦੀ ਹੋਈ ਸ਼ਰਾਬ ਨਾਲ ਭਰਿਆ ਜਾਵੇਗਾ। |
ਸ਼ੁੱਧ ਪਾਰਦਰਸ਼ੀ ਪੀਣ ਵਾਲਿਆਂ ਲਈ ਸਵਾਦ ਦਾਇਕ। |
ਨਾ ਉਸ ਨਾਲ ਕੋਈ ਹਾਨੀ ਹੋਵੇਗੀ ਅਤੇ ਨਾ ਹੀ ਬੁੱਧੀ ਭ੍ਰਿਸ਼ਟ ਹੋਵੇਗੀ। |
ਅਤੇ ਉਨ੍ਹਾਂ ਦੇ ਕੋਲ ਨਜ਼ਰ ਨੀਵੀਂ ਰੱਖਣ ਵਾਲੀਆਂ ਅਤੇ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਹੋਣਗੀਆਂ। |
ਅੱਖਾਂ ਇਉਂ’ ਹੋਣਗੀਆਂ ਸਮਝੋ, ਉਹ ਆਂਡੇ ਹਨ ਜਿਹੜੇ ਲੁਕੋ ਕੇ ਰੱਖੇ ਹੋਣ। |
ਫਿਰ ਉਹ ਇੱਕ ਦੂਸਰੇ ਵੱਲ ਸੰਬੋਧਨ ਹੋ ਕੇ ਗੱਲ ਕਰਨਗੇ। |
ਉਨ੍ਹਾਂ ਵਿਚੋਂ ਇੱਕ ਕਹਿਣ ਵਾਲਾ ਕਹੇਗਾ ਕਿ ਮੇਰਾ ਇੱਕ ਜਾਣੂ ਸੀ। |
ਉਹ ਕਿਹਾ ਕਰਦਾ ਸੀ ਕਿ ਕੀ ਤੁਸੀਂ ਪੁਸ਼ਟੀ ਕਰਨ ਵਾਲਿਆਂ ਵਿਚੋਂ` ਹੋ। |
أَإِذَا مِتْنَا وَكُنَّا تُرَابًا وَعِظَامًا أَإِنَّا لَمَدِينُونَ(53) ਕੀ ਜਦੋਂ ਅਸੀਂ ਮਰ ਜਾਵਾਂਗੇ, ਮਿੱਟੀ ਅਤੇ ਹੱਡੀਆਂ ਹੋ ਜਾਵਾਂਗੇ ਤਾਂ ਕੀ ਸਾਨੂੰ (ਕੀਤੇ ਹੋਏ ਦਾ) ਫ਼ਲ ਮਿਲੇਗਾ। |
ਆਖੇਗਾ ਕੀ ਤੁਸੀ ਝਾਕ ਕੇ ਦੇਖੋਗੇ। |
ਤਾਂ ਉਹ ਝਾਕੇਗਾ ਅਤੇ ਉਸ ਨੂੰ ਨਰਕ ਦੇ ਵਿਚਕਾਰ ਦੇਖੇਗਾ। |
ਆਖੇਗਾ ਕਿ ਅੱਲਾਹ ਦੀ ਸਹੁੰ ਤੁਸੀਂ ਤਾਂ ਮੈਨੂੰ ਖ਼ਤਮ ਕਰ ਦੇਣ ਵਾਲੇ ਸੀ। |
ਅਤੇ ਜੇਕਰ ਮੇਰੇ ਰੱਬ ਦੀ ਕਿਰਪਾ ਨਾ ਹੁੰਦੀ ਤਾਂ ਮੈ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੁੰਦਾ ਜਿਹੜੇ ਫੜ੍ਹ ਕੇ ਲਿਆਂਦੇ ਹਨ। |
ਕੀ ਹੁਣ ਅਸੀਂ ਮਰਨਾ ਨਹੀਂ ਹੈ। |
إِلَّا مَوْتَتَنَا الْأُولَىٰ وَمَا نَحْنُ بِمُعَذَّبِينَ(59) ਪਰੰਤੂ ਪਹਿਲੀ ਵਾਰ ਜਿਹੜਾ ਅਸੀਂ ਮਰ ਚੁੱਕੇ ਅਤੇ ਸਾਨੂੰ ਸਜ਼ਾ ਨਹੀਂ ਹੋਵੇਗੀ। |
ਬੇਸ਼ੱਕ ਇਹ ਹੀ ਵੱਡੀ ਸਫ਼ਲਤਾ ਹੈ। |
ਅਜਿਹੀ ਹੀ ਸਫ਼ਲਤਾ ਲਈ ਕਰਮ ਕਰਨ ਵਾਲਿਆਂ ਨੂੰ ਕਰਮ ਕਰਨੇ ਚਾਹੀਦੇ ਹਨ। |
ਇਹ ਮਹਿਮਾਨ ਨਿਵਾਜ਼ੀ ਚੰਗੀ ਹੈ ਜਾਂ ਜ਼ਕੂਮ (ਥੋਹਰ) ਦਾ ਰੁੱਖ। |
ਅਸੀਂ ਉਸ ਨੂੰ ਜ਼ਾਲਿਮਾਂ ਲਈ ਇਮਤਿਹਾਨ ਬਣਾਇਆ ਹੈ। |
ਇਹ ਇਕ ਰੁੱਖ ਹੈ, ਜਿਹੜਾ ਨਰਕ ਦੀਆਂ ਜੜ੍ਹਾਂ ਵਿਚੋਂ ਨਿਕਲਦਾ ਹੈ। |
ਉਸ ਦਾ ਬਦਲਾ ਇਸ ਤਰ੍ਹਾਂ ਦਾ ਹੈ ਜਿਵੇਂ ਸ਼ੈਤਾਨ ਦਾ ਸਿਰ। |
فَإِنَّهُمْ لَآكِلُونَ مِنْهَا فَمَالِئُونَ مِنْهَا الْبُطُونَ(66) ਤਾਂ ਉਹ ਲੋਕ ਉਸ ਨੂੰ ਖਾਣਗੇ। ਫਿਰ ਉਸ ਦੇ ਨਾਲ ਪੇਟ ਭਰਣਗੇ। |
ਫਿਰ ਉਨ੍ਹਾਂ ਨੂੰ ਖੌਲ੍ਹਦਾ ਹੋਇਆ ਪਾਣੀ ਮਿਲਾ ਕੇ ਦਿੱਤਾ ਜਾਵੇਗਾ। |
ਫਿਰ ਉਨ੍ਹਾਂ ਦੀ ਵਾਪਸੀ ਨਰਕ ਵੱਲ ਹੀ ਹੋਵੇਗੀ। |
ਉਨ੍ਹਾਂ ਨੇ ਆਪਣੇ ਪਿਉ ਦਾਦਿਆਂ ਨੂੰ ਕੁਰਾਹੇ ਪਿਆ ਹੀ ਵੇਖਿਆ। |
ਫਿਰ ਉਹ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਰਹੇ। |
ਅਤੇ ਉਹਨਾਂ ਤੋਂ ਪਿਛਲੇ ਅਤੇ ਅਗਲੇ ਲੋਕਾਂ ਵਿਚੋਂ ਜ਼ਿਆਦਾਤਰ ਕੁਰਾਹੇ ਪਏ ਹਨ। |
ਅਤੇ ਅਸੀਂ ਉਨ੍ਹਾਂ ਵਿਚ ਵੀ ਡਰਾਉਣ ਵਾਲੇ (ਸਾਵਧਾਨ ਕਰਨ ਵਾਲੇ) ਭੇਜੇ। |
ਤਾਂ ਵੇਖੋ ਉਨ੍ਹਾਂ ਲੋਕਾਂ ਦਾ ਅੰਤ ਕਿਹੋਂ ਜਿਹਾ ਹੋਇਆ, ਜਿਨ੍ਹਾਂ ਨੂੰ ਸਾਵਧਾਨ ਕੀਤਾ ਗਿਆ ਸੀ। |
ਪਰੰਤੂ (ਉਨ੍ਹਾਂ ਦਾ ਬਹੁਤ ਵਧੀਆ ਅੰਤ ਹੋਇਆ) ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਸਨ। |
ਅਤੇ ਫਿਰ ਸਾਨੂੰ ਨੂਹ ਨੇ ਪੂਕਾਰਿਆ ਤਾਂ ਅਸੀਂ ਕਿੰਨੀ ਚੰਗੀ ਪੁਕਾਰ ਸੁਣਨ ਵਾਲੇ ਹਾਂ। |
ਅਤੇ ਅਸੀਂ ਉੱਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਹੁਤ ਵੱਡੇ ਦੁੱਖ ਤੋਂ ਬਚਾ ਲਿਆ। |
ਅਤੇ ਅਸੀਂ ਉਨ੍ਹਾਂ ਦੇ ਵੰਸ ਨੂੰ ਬਾਕੀ ਰਹਿਣ ਵਾਲਾ ਬਣਾਇਆ। |
ਅਤੇ ਅਸੀਂ ਉਨ੍ਹਾਂ ਦੇ ਰਾਹ ਉੱਤੇ ਪਿਛਲਿਆਂ ਵਿਚੋਂ ਇੱਕ ਸਮੂਹ (ਉਨ੍ਹਾਂ ਦੀ ਉਪਮਾ ਲਈ) ਨੂੰ ਜੌੜਿਆ। |
ਸਲਾਮ ਹੈ ਨੂਹ ਨੂੰ ਸਮੁੱਚੇ ਜਗਤ ਵਿੱਚ। |
ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। |
ਬੇਸ਼ੱਕ ਉਹ ਸਾਡੇ ਸ਼ਰਧਾਲੂ ਬੰਦਿਆਂ ਵਿਚੋਂ ਸੀ। |
ਫਿਰ ਅਸੀਂ ਦੂਜਿਆਂ ਨੂੰ ਡੋਬ ਦਿੱਤਾ। |
ਅਤੇ ਉਸ ਦੇ ਰਾਹ ਤੇ ਚੱਲਣ ਵਾਲਿਆਂ ਵਿਚ ਇਬਰਾਹੀਮ ਵੀ ਸੀ। |
ਜਦੋਂ ਕਿ ਉਹ ਆਪਣੇ ਰੱਬ ਦੇ ਕੋਲ ਸ਼ੁੱਧ ਹਿਰਦੇ ਨਾਲ ਆਇਆ। |
ਜਦੋਂ ਉਸ ਨੇ ਆਪਣੇ ਪਿਤਾ ਨੂੰ ਅਤੇ ਆਪਣੀ ਕੌਮ ਨੂੰ ਕਿਹਾ ਕਿ ਤੁਸੀ’ ਕਿਸ ਚੀਜ਼ ਦੀ ਇਬਾਦਤ ਕਰਦੇ ਹੋ। |
ਕੀ ਤੁਸੀਂ ਅੱਲਾਹ ਤੋਂ` ਬਿਨ੍ਹਾਂ ਆਪਣੇ ਮਨਘੜੇ ਪੂਜਣਯੋਗਾਂ ਨੂੰ ਚਾਹੁੰਦੇ ਹੋ। |
ਤਾਂ ਸੰਸਾਰ ਦੇ ਮਾਲਕ ਦੇ ਸੰਬੰਧ ਵਿਚ ਤੁਹਾਡਾ ਕੀ ਵਿਚਾਰ ਹੈ। |
ਫਿਰ ਇਬਰਾਹੀਮ ਨੇ ਤਾਰਿਆਂ ਤੇ ਇਕ ਨਜ਼ਰ ਪਾਈ। |
ਤਾਂ ਕਿਹਾ ਕਿ ਮੈਂ’ ਬਿਮਾਰ ਹਾਂ। |
ਫਿਰ ਉਹ ਲੋਕ ਉਸ ਨੂੰ ਛੱਡ ਕੇ ਚਲੇ ਗਏ। |
ਤਾਂ ਉਹ ਉਨ੍ਹਾਂ ਦੀਆਂ ਮੂਰਤੀਆਂ ਵਿਚ ਵੜ ਗਿਆ ਅਤੇ ਕਹਿਣ ਲੱਗਾ, ਕੀ ਤੁਸੀਂ ਖਾਂਦੇ ਨਹੀਂ ਹੋ। |
ਤੁਹਾਨੂੰ ਕੀ ਹੋਇਆ ਤੁਸੀਂ ਬੋਲਦੇ ਵੀ ਨਹੀਂ ਹੋ। |
ਫਿਰ ਉਨ੍ਹਾਂ ਨੂੰ ਪੂਰੀ ਤਾਕਤ ਨਾਲ ਤੋੜਨਾ ਸ਼ੁਰੂ ਕਰ ਦਿੱਤਾ। |
ਫਿਰ ਲੋਕ ਉਸ ਦੇ ਕੋਲ ਭੱਜੇ ਆਏ। |
ਇਬਰਾਹੀਮ ਨੇ ਆਖਿਆ ਕਿ ਤੁਸੀਂ ਇਨ੍ਹਾਂ ਚੀਜ਼ਾਂ ਦੀ ਪੂਜਾ ਕਰਦੇ ਹੋਂ ਜਿਨ੍ਹਾਂ ਨੂੰ ਤੁਸੀਂ ਖੁਦ ਹੀ ਘੜਦੇ ਹੋ। |
ਅਤੇ ਅੱਲਾਹ ਨੇ ਹੀ ਤੁਹਾਨੂੰ ਅਤੇ ਇਨ੍ਹਾਂ ਚੀਜ਼ਾਂ ਨੂੰ ਪੈਦਾ ਕੀਤਾ ਹੈ ਜਿਨ੍ਹਾਂ ਨੂੰ ਤੁਸੀਂ ਬਣਾਉਂਦੇ ਹੋ। |
قَالُوا ابْنُوا لَهُ بُنْيَانًا فَأَلْقُوهُ فِي الْجَحِيمِ(97) ਉਨ੍ਹਾਂ ਨੇ ਆਖਿਆ ਇਸ ਲਈ ਇੱਕ ਘਰ (ਅਗਨੀਕੂੰਡ) ਬਣਾਉ। ਫਿਰ ਇਸ ਨੂੰ ਦਹਿਕਦੀ ਹੋਈ ਅੱਗ ਵਿਚ ਸੁੱਟ ਦੇਵੋ। |
ਸੋ ਉਨ੍ਹਾਂ ਨੇ ਉਸ ਦੇ ਵਿਰੁੱਧ ਇੱਕ ਚਾਲ ਚੱਲਣੀ ਚਾਹੀ ਤਾਂ ਅਸੀਂ’ ਉਨ੍ਹਾਂ ਨੂੰ ਨੀਵਾਂ ਕਰ ਦਿੱਤਾ। |
ਅਤੇ ਉਸ ਨੇ ਆਖਿਆ ਕਿ ਮੈਂ ਆਪਣੇ ਰੱਬ ਵੱਲ ਜਾ ਰਿਹਾ ਹਾਂ ਉਹੀ ਮੈਨੂੰ ਰਾਹ ਦਿਖਾਏਗਾ। |
ਹੇ ਮੇਰੇ ਰੱਬ! ਮੈਨੂੰ ਨੇਕ ਔਲਾਦ ਬਖ਼ਸ਼। |
ਤਾਂ ਅਸੀਂ ਉਸ ਨੂੰ ਇੱਕ ਸਹਿਣਸ਼ੀਲ ਲੜਕੇ ਦੀ ਖੁਸ਼ਖਬਰੀ ਦਿੱਤੀ। |
ਇਸ ਲਈ ਜਦੋਂ ਉਹ ਉਸ ਦੇ ਬ਼ਰਾਬ਼ਰ ਚੱਲਣ ਦੀ ਉਮਰ ਨੂੰ ਪਹੁੰਚਿਆ ਤਾਂ ਉਸ ਨੇ ਆਖਿਆ ਹੇ ਮੇਰੇ ਪੁੱਤਰ! ਮੈ’ ਸੁਪਨਾ ਦੇਖਦਾ ਹਾਂ ਕਿ ਮੈਂ ਤੈਨੂੰ ਜਿਲ੍ਹਾ (ਕੁਰਬਾਨ) ਕਰ ਰਿਹਾ ਹਾਂ। ਇਸ ਲਈ ਤੁਸੀ’ ਸੋਚ ਲਵੋ ਤੁਹਾਡਾ ਕੀ ਵਿਚਾਰ ਹੈ। ਉਸ ਨੇ ਆਖਿਆ ਹੇ ਮੇਰੇ ਪਿਤਾ! ਆਪ ਨੂੰ ਜਿਹੜਾ ਹੁਕਮ ਦਿੱਤਾ ਜਾ ਰਿਹਾ ਹੈ ਆਪ ਉਸ ਦੀ ਪਾਲਣਾ ਕਰੋ। ਜੇਕਰ ਅੱਲਾਹ ਚਾਹੇਗਾ (ਇਨਸ਼ਾ ਅੱਲਾਹ) ਤਾਂ ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿਚ ਵੇਖੌਗੇ। |
ਸੋ ਜਦੋਂ ਦੋਵੇਂ ਆਗਿਆਕਰ ਹੋ ਗਏ ਅਤੇ ਇਬਰਾਹੀਮ ਨੇ ਉਸ ਨੂੰ ਮੱਥੇ ਦੇ ਭਾਰ ਲਿਟਾ ਦਿੱਤਾ। |
ਅਤੇ ਅਸੀਂ ਉਸ ਨੂੰ ਪੁਕਾਰਿਆ, ਹੇ ਇਬਰਾਹੀਮ |
قَدْ صَدَّقْتَ الرُّؤْيَا ۚ إِنَّا كَذَٰلِكَ نَجْزِي الْمُحْسِنِينَ(105) ਤੂੰ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ। ਬੇਸ਼ੱਕ ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। |
ਯਕੀਨਨ ਇਹ ਇੱਕ ਸਪੱਸ਼ਟ ਇਮਤਿਹਾਨ ਸੀ। |
ਅਤੇ ਅਸੀਂ ਇੱਕ ਵੱਡੀ ਕੁਰਬਾਨੀ ਦੇ ਬਦਲੇ ਉਸ ਨੂੰ ਛੁਡਾ ਲਿਆ। |
ਅਤੇ ਅਸੀਂ ਉਸ ਲਈ ਪਿਛਲੀਆਂ (ਆਉਣ ਵਾਲੀਆਂ ਨਸਲਾਂ) ਵਿਚ (ਇਸ਼ਰਾਹੀਮ ਦੀ ਉਪਮਾ ਲਈ) ਇੱਕ ਵਰਗ ਨੂੰ ਛੱਡ ਦਿੱਤਾ। |
ਇਬਰਾਹੀਮ ਉੱਪਰ ਸਲਾਮਤੀ ਹੋਵੇ। |
ਅਸੀਂ ਨੇਕੀ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਹੀ ਫ਼ਲ ਦਿੰਦੇ ਹਾਂ। |
ਬੇਸ਼ੱਕ ਉਹ ਸਾਡੇ ਬੰਦਿਆਂ ਵਿਚੋਂ ਸੀ। |
وَبَشَّرْنَاهُ بِإِسْحَاقَ نَبِيًّا مِّنَ الصَّالِحِينَ(112) ਅਤੇ ਅਸੀਂ ਉਸ ਨੂੰ ਇਸਹਾਕ ਦੀ ਖੁਸ਼ਖ਼ਬਰੀ ਦਿੱਤੀ। ਇਹ ਇੱਕ ਨੇਕ ਰਸੂਲਾਂ ਵਿਚੋ’ ਹੋਣਗੇ। |
ਅਤੇ ਅਸੀਂ ਉਸ ਨੂੰ ਅਤੇ ਇਸਹਾਕ ਨੂੰ ਬਰਕਤ ਨਾਲ ਨਿਵਾਜ਼ਿਆ ਅਤੇ ਉਨ੍ਹਾਂ ਦੋਵਾਂ ਦੇ ਵੰਸ਼ ਵਿਚ ਚੰਗੇ ਵੀ ਹਨ ਅਤੇ ਅਜਿਹੇ ਵੀ ਜਿਹੜੇ ਆਪਣੇ ਆਪ ਉੱਪਰ ਪ੍ਰਤੱਖ ਜ਼ੁਲਮ ਕਰਨ ਵਾਲੇ ਹਨ। |
ਅਤੇ ਅਸੀਂ ਮੂਸਾ ਅਤੇ ਹਾਰੂਨ ਉੱਤੇ ਉਪਕਾਰ ਕੀਤਾ। |
وَنَجَّيْنَاهُمَا وَقَوْمَهُمَا مِنَ الْكَرْبِ الْعَظِيمِ(115) ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਕੌਮ ਨੂੰ ਇੱਕ ਵੱਡੀਂ ਆਫ਼ਤ ਤੋਂ’ ਮੁਕਤ ਕਰ ਦਿੱਤਾ। |
ਅਤੇ ਅਸੀਂ ਉਨ੍ਹਾਂ ਦੀ ਸਹਾਇਤਾ ਕੀਤੀ ਤਾਂ ਉਹ ਹੀ ਜੇਤੂ ਬਣੇ। |
ਅਤੇ ਅਸੀਂ ਉਨ੍ਹਾਂ ਦੋਵਾਂ ਨੂੰ ਇੱਕ ਸਪੱਸ਼ਟ ਕਿਤਾਬ ਦਿੱਤੀ। |
ਅਤੇ ਅਸੀਂ ਉਨ੍ਹਾਂ ਦੋਵਾਂ ਨੂੰ ਸਿੱਧਾ ਰਾਹ ਦਿਖਾਇਆ। |
ਅਤੇ ਅਸੀਂ ਉਨ੍ਹਾਂ ਦੇ ਰਾਹ ਤੇ ਪਿਛਲੇ ਆਉਣ ਵਾਲੇ ਸਮੂਹਾਂ ਵਿਚ (ਉਨ੍ਹਾਂ ਦੀ ਵਡਿਆਈ) ਛੱਡ ਦਿੱਤੀ। |
ਸਲਾਮ ਹੋਵੇ ਮੂਸਾ ਅਤੇ ਹਾਰੂਨ ਨੂੰ। |
ਅਸੀਂ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। |
ਬੇਸ਼ੱਕ ਉਹ ਦੋਵੇਂ ਸਾਡੇ ਇਮਾਨ ਵਾਲੇ ਬੰਦਿਆਂ ਵਿਚੋਂ ਸਨ। |
ਅਤੇ ਇਲਯਾਸ ਵੀ ਪੈਗ਼ੰਬਰਾਂ ਵਿਚੋਂ ਸੀ। |
ਜਦੋਂ ਕਿ ਉਸ ਨੇ ਆਪਣੀ ਕੌਮ ਨੂੰ ਆਖਿਆ। |
ਕੀ ਤੁਸੀਂ ਡਰਦੇ ਨਹੀਂ?ਕੀ ਤੁਸੀਂ ਬਾਅਲ (ਦੇਵਤੇ) ਨੰ ਪੂਕਾਰਦੇ ਹੋ ਅਤੇ ਸਭ ਤੋਂ ਸੋਹਣੇ ਸਿਰਜਣਹਾਰ ਨੂੰ ਛੱਡਦੇ ਹੋ। |
ਅੱਲਾਹ ਨੂੰ ਜਿਹੜਾ ਤੁਹਾਡਾ ਅਤੇ ਤੁਹਾਡੇ ਪਿਛਲੇ ਵਡੇਰਿਆਂ (ਪਿਉ-ਦਾਦਿਆਂ) ਦਾ ਰੱਬ ਹੈ। |
ਤਾਂ ਉਨ੍ਹਾਂ ਨੇ ਉਸ ਤੋਂ ਇਨਕਾਰ ਕੀਤਾ, ਇਸ ਲਈ ਉਹ ਫੜ੍ਹੇ ਜਾਣ ਵਾਲਿਆਂ ਵਿਚ ਸ਼ਾਮਿਲ ਹੋਣਗੇ। |
ਪਰੰਤੂ ਜਿਹੜੇ ਅੱਲਾਹ ਦੇ ਵਿਸ਼ੇਸ਼ ਬੰਦੇ ਸਨ (ਉਹ ਸਜ਼ਾ ਵਿਚ ਨਹੀਂ ਫਸੇ ਹੋਣਗੇ)। |
ਅਤੇ ਅਸੀਂ ਉਨ੍ਹਾਂ ਦੇ ਰਾਹ ਤੇ ਪਿੱਛਲੇ ਹੋਂ ਚੁੱਕੇ ਸਮੂਹਾਂ ਵਿਚ (ਉਨ੍ਹਾਂ ਦੀ ਵਡਿਆਈ) ਛੱਡ ਦਿੱਤੀ। |
ਸਲਾਮਤੀ ਹੋਵੇ ਇਲਯਾਸ ਤੇ। |
ਅਸੀ’ ਨੇਕੀ ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ। |
ਬੇਸ਼ੱਕ ਉਹ ਸਾਡੇ ਇਮਾਨ ਵਾਲੇ ਬੰਦਿਆਂ ਵਿੱਚੋਂ ਸਨ। |
ਅਤੇ ਬੇਸ਼ੱਕ ਲੂਤ ਵੀ ਪੈਗੰਬਰਾਂ ਵਿਚੋਂ ਸੀ। |
ਜਦੋਂ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਰਾ ਲਿਆ। |
ਪਰ ਇੱਕ ਬੁੱਢੀ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ ਵਿਚੋਂ ਸੀ। |
ਫਿਰ ਅਸੀਂ ਦੂਜਿਆਂ ਨੂੰ ਬਰਬਾਦ ਕਰ ਦਿੱਤਾ। |
ਅਤੇ ਤੁਸੀਂ ਸਵੇਰ ਨੂੰ ਵੀ ਉਨ੍ਹਾਂ ਦੀਆਂ ਬਸਤੀਆਂ ਵਿੱਚੋਂ ਲੰਘਦੇ ਰਹਿੰਦੇ ਹੋ। |
ਅਤੇ ਰਾਤ ਨੂੰ ਵੀ। ਕੀ ਤੁਸੀਂ ਬੁੱਧੀ ਤੋਂ ਕੰਮ ਨਹੀਂ ਲੈਂਦੇ। |
ਅਤੇ ਬੇਸ਼ੱਕ ਯੂਨਸ ਵੀ ਰਸੂਲਾਂ ਵਿਚੋਂ ਸੀ। |
ਜਦੋਂ ਉਹ ਭੱਜ ਕੇ ਭਰੀ ਹੋਈ ਕਿਸ਼ਤੀ ਵਿਚ ਪਹੁੰਚਿਆ। |
ਫਿਰ ਕੁਰਆ (ਪਰਚੀ ਪਾਉਣਾ) ਪਾਇਆ ਤਾਂ ਉਹ ਦੋਸ਼ੀ ਨਿਕਲਿਆ। |
ਫਿਰ ਉਸ ਨੂੰ ਮਛਲੀ ਨੇ ਨਿਗਲ ਲਿਆ ਅਤੇ ਉਹ ਖੁਦ ਨੂੰ ਬੂਰਾ ਭਲਾ ਕਹਿ ਰਿਹਾ ਸੀ। |
ਜੇਕਰ ਉਹ ਸਿਫ਼ਤ ਸਲਾਹ ਕਰਨ ਵਾਲਿਆਂ ਵਿਚੋਂ ਨਾ ਹੁੰਦਾ। |
ਤਾਂ ਉਸ ਦਿਨ ਜਦੋਂ’ ਲੋਕਾਂ ਨੂੰ ਮੁੜ ਜੀਵਿਤ ਕੀਤਾ ਜਾਣਾ ਹੈ, ਉਦੋਂ ਤੱਕ ਉਹ ਮੱਛੀ ਦੇ ਪੇਟ ਵਿਚ ਹੀ ਰਹਿੰਦਾ। |
ਫਿਰ ਅਸੀਂ ਉਸ ਨੂੰ ਇੱਕ ਮੈਦਾਨ ਵਿਚ ਪਾ ਦਿੱਤਾ ਅਤੇ ਉਹ ਨਿਡਾਲ ਸੀ। |
ਅਤੇ ਅਸੀਂ ਉਸ ਉੱਤੇ ਇੱਕ ਵੇਲਾਂ ਵਾਲਾ ਦਰਖਤ ਉਗਾ ਦਿੱਤਾ। |
ਅਤੇ ਅਸੀਂ ਉਸ ਨੂੰ ਇੱਕ ਲੱਖ ਜਾਂ ਉਸ ਤੋਂ ਵੀ ਜ਼ਿਆਦਾ ਲੋਕਾਂ ਵੱਲ ਭੇਜਿਆ। |
ਫਿਰ ਉਹ ਲੋਕ ਈਮਾਨ ਲਿਆਏ ਤਾਂ ਅਸੀਂ ਉਨ੍ਹਾਂ ਨੂੰ ਨਿਸ਼ਚਿਤ ਸਮੇਂ ਤੱਕ ਲਾਭ ਉਠਾਉਣ ਦਿੱਤਾ। |
فَاسْتَفْتِهِمْ أَلِرَبِّكَ الْبَنَاتُ وَلَهُمُ الْبَنُونَ(149) ਤਾਂ ਉਨ੍ਹਾਂ ਨੂੰ ਪੁੱਛੋਂ ਕੀ ਤੁਹਾਡੇ ਰੱਬ ਲਈ ਬੇਟੀਆਂ ਹਨ ਅਤੇ ਉਨ੍ਹਾਂ ਲਈ ਪੁੱਤਰ। |
أَمْ خَلَقْنَا الْمَلَائِكَةَ إِنَاثًا وَهُمْ شَاهِدُونَ(150) ਕੀ ਅਸੀਂ ਫ਼ਰਿਸ਼ਤਿਆਂ ਨੂੰ ਔਰਤ ਬਣਾਇਆ ਹੈ ਅਤੇ ਉਹ ਦੇਖ ਰਹੇ ਸਨ। |
ਸੁਣ ਲਵੋ ਇਹ ਲੋਕ ਸਿਰਫ਼ ਮਨਘੜਤ ਰੂਪ ਵਿਚ ਅਜਿਹਾ ਕਹਿੰਦੇ ਹਨ। |
ਕਿ ਅੱਲਾਹ ਔਲਾਦ ਰੱਖਦਾ ਹੈ ਯਕੀਨਨ ਹੀ’ ਇਹ ਝੂਠੇ ਹਨ। |
ਕੀ ਅੱਲਾਹ ਨੇ ਬੇਟਿਆਂ ਦੀ ਤੁਲਨਾ ਵਿਚ ਬੇਟੀਆਂ ਪਸੰਦ ਕੀਤੀਆਂ ਹਨ। |
ਤੁਹਾਨੂੰ ਕੀ ਹੋ ਗਿਆ ਹੈ` ਤੁਸੀਂ ਕਿਹੋ ਜਿਹਾ ਫ਼ੈਸਲਾ ਕਰਦੇ ਹੋ। |
أَفَلَا تَذَكَّرُونَ(155) ਫਿਰ ਕੀ ਤੁਸੀਂ ਬੁੱਧੀ ਤੋਂ ਕੰਮ ਨਹੀਂ ਲੈਂਦੇ। |
ਕੀ ਤੁਹਾਡੇ ਪਾਸ ਕੋਈ ਸਪੱਸ਼ਟ ਦਲੀਲ ਹੈ। |
ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀ ਕਿਤਾਬ ਲਿਆਉ। |
ਅਤੇ ਉਨ੍ਹਾਂ ਨੇ ਅੱਲਾਹ ਅਤੇ ਜਿੰਨਾਂ ਵਿਚ ਵੀ ਰਿਸ਼ਤੇਦਾਰੀ ਜੋੜ ਰੱਖੀ ਹੈ। ਅਤੇ ਜਿੰਨਾਂ ਨੂੰ ਪਤਾ ਹੈ ਕਿ ਯਕੀਨਨ ਉਹ ਫੜੇ ਹੋਏ ਆਉਂਣਗੇ। |
ਅੱਲਾਹ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਬਿਆਨ ਕਰਦੇ ਹਨ। |
ਪਰੰਤੂ ਉਹ ਜਿਹੜੇ ਅੱਲਾਹ ਦੇ ਚੁਣੇ ਹੋਏ ਬੰਦੇ ਹਨ। |
ਸੋ ਤੁਸੀਂ ਅਤੇ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ। |
ਅੱਲਾਹ ਤੋਂ ਕਿਸੇ ਨੂੰ ਮੋੜ ਨਹੀਂ ਸਕਦੇ। |
ਪਰ ਉਸ ਨੂੰ ਜਿਹੜਾ ਨਰਕ ਵਿਚ ਜਾਣ ਵਾਲਾ ਹੈ। |
ਅਤੇ ਸਾਡੇ ਵਿਚੋਂ ਹਰੇਕ ਦਾ ਇੱਕ ਮਿਥਿਆ ਹੋਇਆ ਸਥਾਨ ਹੈ। |
ਅਤੇ ਅਸੀਂ ਅੱਲਾਹ ਦੇ ਸਾਹਮਣੇ ਪੰਗਤਾਂ ਵਿਚ ਖੜ੍ਹੇ ਰਹਿਣ ਵਾਲੇ ਹਾਂ। |
ਅਤੇ ਅਸੀਂ ਉਸ ਦੀ ਸਿਫ਼ਤ ਸਲਾਹ ਕਰਨ ਵਾਲੇ ਹਾਂ। |
ਅਤੇ ਇਹ ਲੋਕ ਕਿਹਾ ਕਰਦੇ ਸਨ। |
ਕਿ ਜੇ ਸਾਡੇ ਕੋਲ ਪਹਿਲਾਂ ਵਾਲੇ ਲੋਕਾਂ ਦੀ ਕੋਈ ਸਿੱਖਿਆ ਹੁੰਦੀ। |
ਤਾਂ ਅਸੀਂ ਵੀ ਅੱਲਾਹ ਦੇ ਵਿਸ਼ੇਸ਼ ਬੰਦੇ ਹੁੰਦੇ। |
ਫਿਰ ਉਨ੍ਹਾਂ ਨੇ ਉਸ ਨੂੰ ਝੁਠਲਾ ਦਿੱਤਾ ਤਾਂ ਜਲਦੀ ਹੀ ਉਹ ਸਮਝ ਲੈਣਗੇ। |
وَلَقَدْ سَبَقَتْ كَلِمَتُنَا لِعِبَادِنَا الْمُرْسَلِينَ(171) ਅਤੇ ਆਪਣੇ ਭੇਜੇ ਹੋਏ ਬੰਦਿਆਂ ਲਈ ਸਾਡਾ ਇਹ ਨਿਰਣਾ ਪਹਿਲਾਂ ਹੀ ਹੋ ਚੁੱਕਿਆ ਹੈ। |
ਕਿ ਬੇਸ਼ੱਕ ਉਹ ਹੀ ਪ੍ਰਭਾਵਸ਼ਾਲੀ ਹੋਣਗੇ। |
ਅਤੇ ਸਾਡੀਆਂ ਫੌਜਾਂ ਹੀ ਜਿੱਤਣ ਵਾਲੀਆਂ ਹਨ। |
ਤਾਂ ਕੁਝ ਸਮੇਂ ਤੱਕ ਉਨ੍ਹਾਂ ਤੋਂ ਮੂੰਹ ਮੋੜੋ। |
ਅਤੇ ਦੇਖਦੇ ਰਹੋ ਜਲਦੀ ਹੀ ਉਹ ਵੀ ਦੇਖ ਲੈਣਗੇ। |
ਕੀ ਉਹ ਸਾਡੀ ਸਜ਼ਾ ਲਈ ਜਲਦੀ ਕਰ ਰਹੇ ਹਨ। |
فَإِذَا نَزَلَ بِسَاحَتِهِمْ فَسَاءَ صَبَاحُ الْمُنذَرِينَ(177) ਫਿਰ ਜਦੋਂ ਉਹ ਉਨ੍ਹਾਂ ਦੇ ਮੈਦਾਨ ਵਿਚ ਆ ਜਾਵੇਗਾ ਤਾਂ ਉਨ੍ਹਾਂ ਲੋਕਾਂ ਦੀ ਸਵੇਰ ਬੜੀ ਮਾੜੀ ਹੋਵੇਗੀ’ ਜਿਨ੍ਹਾਂ ਨੂੰ ਉਸ ਤੋਂ ਡਰਾਇਆ ਜਾ ਚੁੱਕਿਆ ਹੈ। |
ਤਾਂ ਕੂਝ ਸਮੇਂ ਲਈ ਉਨ੍ਹਾਂ ਤੋਂ ਮੂੰਹ ਮੋੜੀ ਰੱਖੋ। |
ਅਤੇ ਦੇਖਦੇ ਰਹੋ ਜਲਦੀ ਹੀ’ ਉਹ ਖੁਦ ਵੀ ਦੇਖ ਲੈਣਗੇ। |
ਤੇਰਾ ਰੱਬ ਸਤਿਕਾਰਯੋਗ ਹੈ ਅਤੇ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੇ ਇਹ ਲੋਕ ਬਿਆਨ ਕਰਦੇ ਹਨ। |
ਅਤੇ ਪੈਗ਼ੰਬਰਾਂ ਨੂੰ ਸਲਾਮ ਹੈ। |
ਅਤੇ ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸੰਪੂਰਨ ਸੰਸਾਰ ਦਾ ਪਾਲਣਹਾਰ ਹੈ। |
More surahs in Punjabi:
Download surah As-Saaffat with the voice of the most famous Quran reciters :
surah As-Saaffat mp3 : choose the reciter to listen and download the chapter As-Saaffat Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب