ਤਾਹਾ · 88/135
ਅਨੁਵਾਦ ਉਚਾਰਨ — ਤਾਹਾ
فَأَخْرَجَ لَهُمْ عِجْلًا جَسَدًا لَّهُ خُوَارٌ فَقَالُوا هَٰذَا إِلَٰهُكُمْ وَإِلَٰهُ مُوسَىٰ فَنَسِيَ ۝٨٨
Fa akhraja lahum `ijlan jasadal lahoo khuwaarun faqaaloo haazaaa ilaahukum wa ilaahu Moosaa fanasee
📖 ਪੰਜਾਬੀ ਵਿੱਚ
88਼ ਫੇਰ ਉਸ (ਸਾਮਰੀ) ਨੇ ਉਹਨਾਂ (ਬਨੀ-ਇਸਰਾਈਲੀਆਂ) ਲਈ ਗਹਿਨਿਆਂ ਦਾ ਇਕ ਵੱਛੇ ਦਾ ਧੜ੍ਹ ਬਣਾ ਦਿੱਤਾ ਜਿਸ ਵਿੱਚੋਂ (ਗਊ ਦੀ) ਆਵਾਜ਼ ਨਿਕਲਦੀ ਸੀ ਅਤੇ ਫੇਰ ਉਹ ਲੋਕ ਆਖਣ ਲੱਗੇ ਕਿ ਤੁਹਾਡਾ ਇਸ਼ਟ ਅਤੇ ਮੂਸਾ ਦਾ ਇਸ਼ਟ ਇਹੋ ਹੈ, ਉਹ ਮੂਸਾ ਤਾਂ (ਸਾਨੂੰ) ਭੁਲ ਗਿਆ ਹੈ।

🎧 ਸੁਣੋ


📜 ਆਇਤ 86-90 — ਤਾਹਾ

86فَرَجَعَ مُوسَىٰ إِلَىٰ قَوْمِهِ غَضْبَانَ أَسِفًا ۚ قَالَ يَا قَوْمِ أَلَمْ يَعِدْكُمْ رَبُّكُمْ وَعْدًا حَسَنًا ۚ أَفَطَالَ عَلَيْكُمُ الْعَهْدُ أَمْ أَرَدتُّمْ أَن يَحِلَّ عَلَيْكُمْ غَضَبٌ مِّن رَّبِّكُمْ فَأَخْلَفْتُم مَّوْعِدِي
86਼ ਫੇਰ ਮੂਸਾ ਅਤਿਅੰਤ ਗੁੱਸੇ ਅਤੇ ਦੁਖੀ ਹੋਕੇ ਆਪਣੀ ਕੌਮ ਵੱਲ ਪਰਤਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ ਵਾਲਿਓ! ਕੀ ਤੁਹਾਡੇ ਰੱਬ ਨੇ ਤੁਹਾਡੇ ਨਾਲ ਨੇਕ ਵਾਅਦਾ ਨਹੀਂ ਸੀ ਕੀਤਾ ? ਕੀ ਤੁਹਾਨੂੰ ਮੇਰੀ ਜੁਦਾਈ ਦਾ ਸਮਾਂ ਲੰਮਾ ਲੱਗ ਰਿਹਾ ਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ’ਤੇ ਤੁਹਾਡੇ ਪਾਲਣਹਾਰ ਦਾ ਕਰੋਪ ਨਾਜ਼ਿਲ ਹੋਵੇ ? ਤੁਸੀਂ ਮੇਰੇ ਨਾਲ ਕੀਤੇ ਹੋਏ ਵਚਨਾਂ ਤੋਂ ਫਿਰ ਗਏ (ਕਿ ਅਸੀਂ ਤੁਹਾਡਾ ਕਹਿਣਾ ਮੰਨਾਗੇ ਤੁਸੀਂ ਸਾਨੂੰ ਫ਼ਿਰਔਨ ਤੋਂ ਬਚਾਓ)।
87قَالُوا مَا أَخْلَفْنَا مَوْعِدَكَ بِمَلْكِنَا وَلَٰكِنَّا حُمِّلْنَا أَوْزَارًا مِّن زِينَةِ الْقَوْمِ فَقَذَفْنَاهَا فَكَذَٰلِكَ أَلْقَى السَّامِرِيُّ
87਼ ਉਹਨਾਂ (ਬਨੀ-ਇਸਰਾਈਲੀਆਂ) ਨੇ ਉੱਤਰ ਵਿਚ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਾਂ ਦੀ ਉਲੰਘਣਾ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਥੋਂ ਫ਼ਿਰਔਨ ਦੀ ਕੌਮ ਦੇ ਗਹਿਿਣਆਂ ਦਾ ਭਾਰ ਚੁਕਵਾਇਆ ਗਿਆ ਸੀ। ਅਸੀਂ ਉਹਨਾਂ ਨੂੰ (ਅੱਗ ਵਿਚ) ਸੁੱਟ ਦਿੱਤਾ ਸੀ ਅਤੇ ਇੰਜ ਹੀ ਸਾਮਰੀ ਨੇ ਵੀ ਗਹਿਣੇ (ਅੱਗ ਵਿਚ) ਸੁੱਟ ਦਿੱਤੇ ਸੀ।
88فَأَخْرَجَ لَهُمْ عِجْلًا جَسَدًا لَّهُ خُوَارٌ فَقَالُوا هَٰذَا إِلَٰهُكُمْ وَإِلَٰهُ مُوسَىٰ فَنَسِيَ
88਼ ਫੇਰ ਉਸ (ਸਾਮਰੀ) ਨੇ ਉਹਨਾਂ (ਬਨੀ-ਇਸਰਾਈਲੀਆਂ) ਲਈ ਗਹਿਨਿਆਂ ਦਾ ਇਕ ਵੱਛੇ ਦਾ ਧੜ੍ਹ ਬਣਾ ਦਿੱਤਾ ਜਿਸ ਵਿੱਚੋਂ (ਗਊ ਦੀ) ਆਵਾਜ਼ ਨਿਕਲਦੀ ਸੀ ਅਤੇ ਫੇਰ ਉਹ ਲੋਕ ਆਖਣ ਲੱਗੇ ਕਿ ਤੁਹਾਡਾ ਇਸ਼ਟ ਅਤੇ ਮੂਸਾ ਦਾ ਇਸ਼ਟ ਇਹੋ ਹੈ, ਉਹ ਮੂਸਾ ਤਾਂ (ਸਾਨੂੰ) ਭੁਲ ਗਿਆ ਹੈ।
89أَفَلَا يَرَوْنَ أَلَّا يَرْجِعُ إِلَيْهِمْ قَوْلًا وَلَا يَمْلِكُ لَهُمْ ضَرًّا وَلَا نَفْعًا
89਼ ਕੀ ਇਹ (ਕੁਰਾਹੇ ਪਏ ਹੋਏ) ਲੋਕ ਇਹ ਨਹੀਂ ਸੀ ਵੇਖਦੇ ਕਿ ਇਹ (ਵੱਛਾ) ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਉਹਨਾਂ ਲਈ ਲਾਭ ਹਾਨੀ ਦਾ ਕੋਈ ਅਧਿਕਾਰ ਰੱਖਦਾ ਹੈ।
90وَلَقَدْ قَالَ لَهُمْ هَارُونُ مِن قَبْلُ يَا قَوْمِ إِنَّمَا فُتِنتُم بِهِ ۖ وَإِنَّ رَبَّكُمُ الرَّحْمَٰنُ فَاتَّبِعُونِي وَأَطِيعُوا أَمْرِي
90਼ ਜਦ ਕਿ ਹਾਰੂਨ ਨੇ ਉਹਨਾਂ ਨੂੰ ਪਹਿਲਾਂ ਹੀ ਆਖ ਦਿੱਤਾ ਸੀ ਕਿ ਹੇ ਮੇਰੀ ਕੌਮ! ਇਸ (ਵੱਛੇ) ਦੇ ਕਾਰਨ ਤਾਂ ਤੁਹਾਡੀ ਅਜ਼ਮਾਇਸ਼ ਕੀਤੀ ਗਈ ਹੈ, ਤੁਹਾਡਾ ਅਸਲੀ ਪਾਲਣਹਾਰ ਤਾਂ ਰਹਿਮਾਨ ਹੀ ਹੈ ਸੋ ਤੁਸੀਂ ਸਾਰੇ ਮੇਰੇ ਪਿੱਛੇ ਲੱਗੋ ਅਤੇ ਮੇਰੀ ਹੀ ਗੱਲ ਮੰਨੋ।
ਤਾਹਾਕੁਰਾਨ ਸੂਚੀ
135ਆਇਤ
MeccanRevelation
88ਆਇਤ

ਅਨੁਵਾਦ — ਤਾਹਾ 88

ਸੂਰਾ ਤਾਹਾ ਆਇਤ 88 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 88਼ ਫੇਰ ਉਸ (ਸਾਮਰੀ) ਨੇ ਉਹਨਾਂ (ਬਨੀ-ਇਸਰਾਈਲੀਆਂ) ਲਈ ਗਹਿਨਿਆਂ ਦਾ…

ਸੂਰਾ ਆਇਤ 88/135 — ਤਾਹਾ طه (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਤਾਹਾ ਸੁਣੋ, ਤਾਹਾ ਅਨੁਵਾਦ, ਤਾਹਾ mp3, ਤਾਹਾ pdf. ਆਇਤ 86–90. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers