ਆਲ-ਇਮਰਾਨ · 25/200
ਅਨੁਵਾਦ ਉਚਾਰਨ — ਆਲ-ਇਮਰਾਨ
فَكَيْفَ إِذَا جَمَعْنَاهُمْ لِيَوْمٍ لَّا رَيْبَ فِيهِ وَوُفِّيَتْ كُلُّ نَفْسٍ مَّا كَسَبَتْ وَهُمْ لَا يُظْلَمُونَ ۝٢٥
Fakaifa izaa jama`naahum li Yawmil laa raiba fee wa wuffiyat kullu nafsim maa kasabat wa hum laa yuzlamoon
📖 ਪੰਜਾਬੀ ਵਿੱਚ
25਼ ਫੇਰ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਉਸ (ਕਿਆਮਤ ਵਾਲੇ) ਦਿਨ ਇਕੱਠਾ ਕਰਾਂਗੇ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ (ਉਸ ਦਿਨ) ਹਰ ਵਿਅਕਤੀ ਨੂੰ ਉਹ ਦੇ ਕੀਤੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਹਨਾਂ ’ਤੇ ਉੱਕਾ ਹੀ ਵਧੀਕੀ ਨਹੀਂ ਕੀਤੀ ਜਾਵੇਗੀ।
🎧 ਸੁਣੋ

📜 ਆਇਤ 23-27 — ਆਲ-ਇਮਰਾਨ

23أَلَمْ تَرَ إِلَى الَّذِينَ أُوتُوا نَصِيبًا مِّنَ الْكِتَابِ يُدْعَوْنَ إِلَىٰ كِتَابِ اللَّهِ لِيَحْكُمَ بَيْنَهُمْ ثُمَّ يَتَوَلَّىٰ فَرِيقٌ مِّنْهُمْ وَهُم مُّعْرِضُونَ
23਼ ਕੀ ਤੁਸੀਂ ਉਹਨਾਂ ਲੋਕਾਂ (ਦੇ ਵਤੀਰੇ) ਨੂੰ ਨਹੀਂ ਵੇਖਿਆ, ਜਿਨ੍ਹਾਂ ਨੂੰ ਕਿਤਾਬ ਦੇ ਗਿਆਣ ਵਿੱਚੋਂ ਕੁੱਝ ਭਾਗ ਮਿਲਿਆ ਸੀ। ਉਹਨਾਂ ਨੂੰ ਕਿਤਾਬ ਵੱਲ ਬੁਲਾਇਆ ਜਾਂਦਾ ਹੇ ਤਾਂ ਜੋਂ ਉਹਨਾਂ ਦੇ ਵਿਚਾਲੇ (ਮਤਭੇਦਾਂ ਦਾ) ਫ਼ੈਸਲਾ ਕੀਤਾ ਜਾ ਸਕੇ ਤਾਂ ਇਕ ਧਿਰ ਇਸ ਤੋਂ ਕੰਨੀ ਕਤਰ੍ਹਾਂਉਂਦਾ ਹੇ, ਉਹ ਸੱਚਾਈ ਤੋਂ ਮੂੰਹ ਮੋੜ ਲੈਂਦੇ ਹਨ।
24ذَٰلِكَ بِأَنَّهُمْ قَالُوا لَن تَمَسَّنَا النَّارُ إِلَّا أَيَّامًا مَّعْدُودَاتٍ ۖ وَغَرَّهُمْ فِي دِينِهِم مَّا كَانُوا يَفْتَرُونَ
24਼ ਇਸ ਦਾ ਕਾਰਨ ਇਹ ਹੇ ਕਿ ਉਹਨਾਂ ਦਾ ਇਹ ਕਹਿਣਾ ਹੇ ਕਿ (ਜੇਕਰ ਸਾਨੂੰ ਨਰਕ ਵਿਚ ਜਾਣਾ ਵੀ ਪਿਆ ਤਾਂ) ਸਾਨੂੰ ਨਰਕ ਦੀ ਅੱਗ ਕੁੱਝ ਦਿਨ ਹੀ ਛੂਹੇਗੀ। ਉਹਨਾਂ ਦੀਆਂ ਇਹੋ ਮਨਘੜ ਗੱਲਾਂ ਨੇ ਉਹਨਾਂ ਨੂੰ ਆਪਣੇ ਧਰਮ ਪ੍ਰਤੀ ਬਹੁਤ ਭੁਲੇਖਿਆਂ ਵਿਚ ਪਾ ਸੁੱਟਿਆ ਹੇ।
25فَكَيْفَ إِذَا جَمَعْنَاهُمْ لِيَوْمٍ لَّا رَيْبَ فِيهِ وَوُفِّيَتْ كُلُّ نَفْسٍ مَّا كَسَبَتْ وَهُمْ لَا يُظْلَمُونَ
25਼ ਫੇਰ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਉਸ (ਕਿਆਮਤ ਵਾਲੇ) ਦਿਨ ਇਕੱਠਾ ਕਰਾਂਗੇ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ (ਉਸ ਦਿਨ) ਹਰ ਵਿਅਕਤੀ ਨੂੰ ਉਹ ਦੇ ਕੀਤੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਹਨਾਂ ’ਤੇ ਉੱਕਾ ਹੀ ਵਧੀਕੀ ਨਹੀਂ ਕੀਤੀ ਜਾਵੇਗੀ।
26قُلِ اللَّهُمَّ مَالِكَ الْمُلْكِ تُؤْتِي الْمُلْكَ مَن تَشَاءُ وَتَنزِعُ الْمُلْكَ مِمَّن تَشَاءُ وَتُعِزُّ مَن تَشَاءُ وَتُذِلُّ مَن تَشَاءُ ۖ بِيَدِكَ الْخَيْرُ ۖ إِنَّكَ عَلَىٰ كُلِّ شَيْءٍ قَدِيرٌ
26਼ ਹੇ ਨਬੀ! ਤੁਸੀਂ ਆਖੋ ਕਿ ਹੇ ਮੇਰੇ ਰੱਬਾ! ਤੂੰ ਜਿਸ ਨੂੰ ਚਾਹੇ ਬਾਦਸ਼ਾਹੀ ਦਿੰਦਾ ਹੇ ਅਤੇ ਜਿਸ ਤੋਂ ਚਾਹੇ ਖੋਹ ਲੈਂਦਾ ਹੇ ਅਤੇ ਤੂੰ ਜਿਸ ਨੂੰ ਚਾਹੇ ਇੱਜ਼ਤ ਦਿੰਦਾ ਹੇ ਅਤੇ ਜਿਸ ਨੂੰ ਚਾਹੇ ਰੁਸਵਾ ਕਰ ਦਿੰਦਾ ਹੇ। ਸਭ ਤਰ੍ਹਾਂ ਦੀਆਂ ਭਲਾਈਆਂ ਤੇਰੇ ਹੀ ਹੱਥ ਵਿਚ ਹਨ, ਬੇਸ਼ੱਕ ਹਰ ਚੀਜ਼ ਤੇਰੇ ਹੀ ਕਬਜ਼ੇ ਵਿਚ ਹੇ।
27تُولِجُ اللَّيْلَ فِي النَّهَارِ وَتُولِجُ النَّهَارَ فِي اللَّيْلِ ۖ وَتُخْرِجُ الْحَيَّ مِنَ الْمَيِّتِ وَتُخْرِجُ الْمَيِّتَ مِنَ الْحَيِّ ۖ وَتَرْزُقُ مَن تَشَاءُ بِغَيْرِ حِسَابٍ
27਼ ਤੂੰ ਹੀ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੇ, ਤੂੰ ਹੀ ਬੇਜਾਨ ਚੀਜ਼ਾਂ ਵਿੱਚੋਂ ਜਾਨਦਾਰ ਚੀਜ਼ਾਂ ਨੂੰ ਅਤੇ ਜਾਨਦਾਰ ਚੀਜ਼ਾਂ ਵਿੱਚੋਂ ਬੇਜਾਨ ਚੀਜ਼ਾਂ ਕੱਢਦਾ ਹੇ। ਤੂੰ ਜਿਸ ਨੂੰ ਚਾਹੁੰਦਾ ਹੇ ਬੇ ਹਿਸਾਬ ਰਿਜ਼ਕ (ਧੰਨ ਦੋਲਤ, ਇੱਜ਼ਤ, ਆਬਰੂ, ਸੰਤਾਨ ਆਦਿ) ਦਿੰਦਾ ਹੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
25ਆਇਤ

ਅਨੁਵਾਦ — ਆਲ-ਇਮਰਾਨ 25

ਸੂਰਾ ਆਲ-ਇਮਰਾਨ ਆਇਤ 25 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 25਼ ਫੇਰ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਉਸ (ਕਿਆਮਤ…

ਸੂਰਾ ਆਇਤ 25/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 23–27. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers