ਆਲ-ਇਮਰਾਨ · 83/200
ਅਨੁਵਾਦ ਉਚਾਰਨ — ਆਲ-ਇਮਰਾਨ
أَفَغَيْرَ دِينِ اللَّهِ يَبْغُونَ وَلَهُ أَسْلَمَ مَن فِي السَّمَاوَاتِ وَالْأَرْضِ طَوْعًا وَكَرْهًا وَإِلَيْهِ يُرْجَعُونَ ۝٨٣
Afaghaira deenil laahi yabghoona wa lahooo aslama man fis samaawaati wal ardi taw`anw wa karhanw wa ilaihi yurja`oon
📖 ਪੰਜਾਬੀ ਵਿੱਚ
83਼ ਕੀ ਉਹ ਲੋਕ ਅੱਲਾਹ ਦੇ ਦੀਨ ਨੂੰ ਛੱਡ ਕੇ ਕਿਸੇ ਹੋਰ ਦੀਨ ਦੀ ਭਾਲ ਵਿਚ ਹਨ ਜਦੋਂ ਕਿ ਸਾਰੇ ਹੀ ਧਰਤੀ ਵਾਲੇ ਤੇ ਅਕਾਸ਼ਾਂ ਵਾਲੇ ਚਾਹੁੰਦਿਆਂ ਅਤੇ ਨਾ ਚਾਹੁੰਦਿਆਂ ਵੀ ਅੱਲਾਹ ਦੇ ਤਾਬੇਦਾਰ ਹਨ। ਸਭ ਨੂੰ ਉਸੇ ਵੱਲ ਹੀ ਪਰਤ ਕੇ ਜਾਣਾ ਹੇ।
🎧 ਸੁਣੋ

📜 ਆਇਤ 81-85 — ਆਲ-ਇਮਰਾਨ

81وَإِذْ أَخَذَ اللَّهُ مِيثَاقَ النَّبِيِّينَ لَمَا آتَيْتُكُم مِّن كِتَابٍ وَحِكْمَةٍ ثُمَّ جَاءَكُمْ رَسُولٌ مُّصَدِّقٌ لِّمَا مَعَكُمْ لَتُؤْمِنُنَّ بِهِ وَلَتَنصُرُنَّهُ ۚ قَالَ أَأَقْرَرْتُمْ وَأَخَذْتُمْ عَلَىٰ ذَٰلِكُمْ إِصْرِي ۖ قَالُوا أَقْرَرْنَا ۚ قَالَ فَاشْهَدُوا وَأَنَا مَعَكُم مِّنَ الشَّاهِدِينَ
81਼ ਉਹ ਵੇਲਾ ਯਾਦ ਕਰੋ ਜਦੋਂ ਅੱਲਾਹ ਨੇ ਸਾਰੇ ਨਬੀਆਂ ਤੋਂ ਇਹ ਬਚਨ ਲਿਆ ਸੀ ਕਿ ਜਦੋਂ ਮੈਂ ਤੁਹਾਨੂੰ ਕਿਤਾਬ ਅਤੇ ਦਾਨਾਈ ਨਾਲ ਨਵਾਜ਼ਾਂ ਅਤੇ ਫੇਰ ਤੁਹਾਡੇ ਕੋਲ ਕੋਈ ਰਸੂਲ ਆਵੇ ਜਿਹੜ੍ਹਾ ਇਸ ਕਿਤਾਬ ਦੀ ਪੁਸ਼ਟੀ ਕਰਦਾ ਹੋਵੇ ਜਿਹੜੀ ਤੁਹਾਡੇ ਕੋਲ ਹੇ ਤਾਂ ਤੁਹਾਨੂੰ ਉਸ ’ਤੇ ਈਮਾਨ ਲਿਆਉਣਾ ਹੋਵੇਗਾ ਤੇ ਉਸ ਦੀ ਮਦਦ ਕਰਨੀ ਹੋਵੇਗੀ। ਅੱਲਾਹ ਨੇ ਫ਼ਰਮਾਇਆ, ਕੀ ਤੁਸੀਂ ਇਕਰਾਰ ਕਰਦੇ ਹੋ ਅਤੇ ਇਸ ਉੱਤੇ ਮੇਰੇ ਵੱਲੋਂ ਵਚਨ ਦੀ ਜ਼ਿੰਮੇਵਾਰੀ ਚੁੱਕਦੇ ਹੋ ? ਉਹਨਾਂ ਨੇ ਕਿਹਾ ਕਿ ਹਾਂ! ਅਸੀਂ ਇਕਰਾਰ ਕਰਦੇ ਹਾਂ। ਅੱਲਾਹ ਨੇ ਫ਼ਰਮਾਇਆ, ਕਿ ਤੁਸੀਂ ਗਵਾਹ ਰਹਿਣਾ ਅਤੇ ਮੈਂ ਵੀ ਤੁਹਾਡੇ (ਇਕਰਾਰ) ਦੀ ਗਵਾਹੀ ਦਿੰਦਾ ਹਾਂ।
82فَمَن تَوَلَّىٰ بَعْدَ ذَٰلِكَ فَأُولَٰئِكَ هُمُ الْفَاسِقُونَ
82਼ ਹੁਣ ਇਸ ਪਿੱਛੋਂ ਜਿਹੜਾ ਵੀ (ਆਪਣੇ ਇਕਰਾਰ ਤੋਂ) ਫਿਰ ਜਾਵੇ ਉਹੀਓ ਨਾ-ਫ਼ਰਮਾਨ ਹੇ।
83أَفَغَيْرَ دِينِ اللَّهِ يَبْغُونَ وَلَهُ أَسْلَمَ مَن فِي السَّمَاوَاتِ وَالْأَرْضِ طَوْعًا وَكَرْهًا وَإِلَيْهِ يُرْجَعُونَ
83਼ ਕੀ ਉਹ ਲੋਕ ਅੱਲਾਹ ਦੇ ਦੀਨ ਨੂੰ ਛੱਡ ਕੇ ਕਿਸੇ ਹੋਰ ਦੀਨ ਦੀ ਭਾਲ ਵਿਚ ਹਨ ਜਦੋਂ ਕਿ ਸਾਰੇ ਹੀ ਧਰਤੀ ਵਾਲੇ ਤੇ ਅਕਾਸ਼ਾਂ ਵਾਲੇ ਚਾਹੁੰਦਿਆਂ ਅਤੇ ਨਾ ਚਾਹੁੰਦਿਆਂ ਵੀ ਅੱਲਾਹ ਦੇ ਤਾਬੇਦਾਰ ਹਨ। ਸਭ ਨੂੰ ਉਸੇ ਵੱਲ ਹੀ ਪਰਤ ਕੇ ਜਾਣਾ ਹੇ।
84قُلْ آمَنَّا بِاللَّهِ وَمَا أُنزِلَ عَلَيْنَا وَمَا أُنزِلَ عَلَىٰ إِبْرَاهِيمَ وَإِسْمَاعِيلَ وَإِسْحَاقَ وَيَعْقُوبَ وَالْأَسْبَاطِ وَمَا أُوتِيَ مُوسَىٰ وَعِيسَىٰ وَالنَّبِيُّونَ مِن رَّبِّهِمْ لَا نُفَرِّقُ بَيْنَ أَحَدٍ مِّنْهُمْ وَنَحْنُ لَهُ مُسْلِمُونَ
84਼ (ਹੇ ਨਬੀ!) ਤੁਸੀਂ ਆਖ ਦਿਓ ਕਿ ਅਸੀਂ ਅੱਲਾਹ ’ਤੇ ਅਤੇ ਉਸ ’ਤੇ ਵੀ, ਜੋ ਸਾਡੇ ’ਤੇ ਨਾਜ਼ਿਲ (.ਕੁਰਆਨ) ਕੀਤਾ ਗਿਆ, ਈਮਾਨ ਲਿਆਏ ਹਾਂ ਅਤੇ ਜੋ ਇਬਰਾਹੀਮ ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ’ਤੇ ਉਤਾਰਿਆ ਅਤੇ ਉਹਨਾਂ ਕਿਤਾਬਾਂ ’ਤੇ ਵੀ ਜਿਹੜੀਆਂ ਮੂਸਾ, ਈਸਾ, ਅਤੇ ਦੂਜੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ ਦਿੱਤੀਆਂ ਗਈਆਂ ਉਹਨਾਂ ਸਭ ’ਤੇ ਵੀ (ਈਮਾਨ ਲਿਆਏ ਹਾਂ)। ਅਸੀਂ ਇਹਨਾਂ ਵਿਚਾਲੇ ਕੋਈ ਵੀ ਵਿਤਕਰਾ ਨਹੀਂ ਕਰਦੇ, ਅਸੀਂ ਤਾਂ ਅੱਲਾਹ ਦੇ ਫ਼ਰਮਾਬਰਦਾਰ ਹਾਂ।
85وَمَن يَبْتَغِ غَيْرَ الْإِسْلَامِ دِينًا فَلَن يُقْبَلَ مِنْهُ وَهُوَ فِي الْآخِرَةِ مِنَ الْخَاسِرِينَ
85਼ ਜੋ ਵੀ ਵਿਅਕਤੀ ਇਸਲਾਮ ਧਰਮ ਨੂੰ ਛੱਡ ਕਿਸੇ ਹੋਰ ਧਰਮ ਦੀ ਪੈਰਵੀ ਕਰੇਗਾ,1 ਉਸ ਦੇ ਧਰਮ ਨੂੰ ਕਬੂਲਿਆ ਨਹੀਂ ਜਾਵੇਗਾ ਅਤੇ ਉਹ ਆਖ਼ਿਰਤ ਦਿਹਾੜੇ ਘਾਟੇ ਵਿਚ ਰਹੇਗੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
83ਆਇਤ

ਅਨੁਵਾਦ — ਆਲ-ਇਮਰਾਨ 83

ਸੂਰਾ ਆਲ-ਇਮਰਾਨ ਆਇਤ 83 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 83਼ ਕੀ ਉਹ ਲੋਕ ਅੱਲਾਹ ਦੇ ਦੀਨ ਨੂੰ ਛੱਡ ਕੇ…

ਸੂਰਾ ਆਇਤ 83/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 81–85. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers