ਅਲ-ਮਾਇਦਾ · 22/120
ਅਨੁਵਾਦ ਉਚਾਰਨ — ਸੂਰਾ ਅਲ-ਮਾਇਦਾ
قَالُوا يَا مُوسَىٰ إِنَّ فِيهَا قَوْمًا جَبَّارِينَ وَإِنَّا لَن نَّدْخُلَهَا حَتَّىٰ يَخْرُجُوا مِنْهَا فَإِن يَخْرُجُوا مِنْهَا فَإِنَّا دَاخِلُونَ ۝٢٢
Qaaloo yaa Moosaaa innaa feehaa qwman jabbaareena wa innaa lan nadkhulahaa hattaa yakhrujoo minhaa fa innaa daakhiloon
📖 ਪੰਜਾਬੀ ਵਿੱਚ
22਼ ਉਹਨਾਂ ਨੇ ਜਵਾਬ ਦਿੱਤਾ ਕਿ ਹੇ ਮੂਸਾ! ਉੱਥੇ ਤਾਂ ਵਧੇਰੇ ਹੀ ਸ਼ਕਤੀਸ਼ਾਲੀ ਲੋਕ ਰਹਿੰਦੇ ਹਨ ਉਹ ਜਦੋਂ ਤਕ ਉੱਥਿਓਂ ਨਿਕਲ ਨਹੀਂ ਜਾਂਦੇ, ਅਸੀਂ ਉੱਥੇ ਉੱਕਾ ਹੀ ਨਹੀਂ ਜਾਵਾਂਗੇ, ਹਾਂ! ਜੇ ਉਹ ਉੱਥਿਓਂ ਨਿਕਲ ਜਾਣ ਫੇਰ ਅਸੀਂ (ਖ਼ੁਸ਼ੀ ਨਾਲ) ਦਾਖ਼ਲ ਹੋਵਾਂਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 20-24 — ਸੂਰਾ ਅਲ-ਮਾਇਦਾ

20وَإِذْ قَالَ مُوسَىٰ لِقَوْمِهِ يَا قَوْمِ اذْكُرُوا نِعْمَةَ اللَّهِ عَلَيْكُمْ إِذْ جَعَلَ فِيكُمْ أَنبِيَاءَ وَجَعَلَكُم مُّلُوكًا وَآتَاكُم مَّا لَمْ يُؤْتِ أَحَدًا مِّنَ الْعَالَمِينَ
20਼ ਯਾਦ ਕਰੋ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਹੇ ਮੇਰੀ ਕੌਮ! ਅੱਲਾਹ ਦੇ ਉਸ ਅਹਿਸਾਨ ਨੂੰ ਯਾਦ ਕਰੋ, ਜਿਹੜਾ ਉਸ ਨੇ ਤੁਹਾਡੇ ਉੱਤੇ ਕੀਤਾ ਹੇ, ਜਦੋਂ ਕਿ ਉਸ ਨੇ ਤੁਹਾਡੇ ਵਿੱਚੋਂ ਪੈਗ਼ੰਬਰ ਬਣਾਏ, ਤੁਹਾਨੂੰ ਹਕੂਮਤਾਂ ਵੀ ਬਖ਼ਸ਼ੀਆਂ ਅਤੇ ਤੁਹਾਨੂੰ ਉਹ ਕੁੱਝ ਦਿੱਤਾ ਜੋ ਸੰਸਾਰ ਵਿਚ ਹੋਰ ਕਿਸੇ ਨੂੰ ਨਹੀਂ ਸੀ ਦਿੱਤਾ।
21يَا قَوْمِ ادْخُلُوا الْأَرْضَ الْمُقَدَّسَةَ الَّتِي كَتَبَ اللَّهُ لَكُمْ وَلَا تَرْتَدُّوا عَلَىٰ أَدْبَارِكُمْ فَتَنقَلِبُوا خَاسِرِينَ
21਼ ਹੇ ਮੇਰੀ ਕੌਮ! ਇਸ ਪਵਿੱਤਰ ਧਰਤੀ (ਫਲਸਤੀਨ) ਵਿਚ ਦਾਖ਼ਲ ਹੋ ਜਾਓ ਜਿਹੜੀ ਅੱਲਾਹ ਨੇ ਤੁਹਾਡੇ ਨਾਂ ਲਿੱਖ ਛੱਡੀ ਹੇ। ਤੁਸੀਂ (ਜਿਹਾਦ ਤੋਂ) ਪਿੱਠ ਨਾ ਫੇਰ ਲੈਣ, (ਨਹੀਂ ਤਾਂ) ਤੁਸੀਂ ਘਾਟੇ ਵਿਚ ਰਹੋਗੇ।
22قَالُوا يَا مُوسَىٰ إِنَّ فِيهَا قَوْمًا جَبَّارِينَ وَإِنَّا لَن نَّدْخُلَهَا حَتَّىٰ يَخْرُجُوا مِنْهَا فَإِن يَخْرُجُوا مِنْهَا فَإِنَّا دَاخِلُونَ
22਼ ਉਹਨਾਂ ਨੇ ਜਵਾਬ ਦਿੱਤਾ ਕਿ ਹੇ ਮੂਸਾ! ਉੱਥੇ ਤਾਂ ਵਧੇਰੇ ਹੀ ਸ਼ਕਤੀਸ਼ਾਲੀ ਲੋਕ ਰਹਿੰਦੇ ਹਨ ਉਹ ਜਦੋਂ ਤਕ ਉੱਥਿਓਂ ਨਿਕਲ ਨਹੀਂ ਜਾਂਦੇ, ਅਸੀਂ ਉੱਥੇ ਉੱਕਾ ਹੀ ਨਹੀਂ ਜਾਵਾਂਗੇ, ਹਾਂ! ਜੇ ਉਹ ਉੱਥਿਓਂ ਨਿਕਲ ਜਾਣ ਫੇਰ ਅਸੀਂ (ਖ਼ੁਸ਼ੀ ਨਾਲ) ਦਾਖ਼ਲ ਹੋਵਾਂਗੇ।
23قَالَ رَجُلَانِ مِنَ الَّذِينَ يَخَافُونَ أَنْعَمَ اللَّهُ عَلَيْهِمَا ادْخُلُوا عَلَيْهِمُ الْبَابَ فَإِذَا دَخَلْتُمُوهُ فَإِنَّكُمْ غَالِبُونَ ۚ وَعَلَى اللَّهِ فَتَوَكَّلُوا إِن كُنتُم مُّؤْمِنِينَ
23਼ ਉਹਨਾਂ ਵਿੱਚੋਂ ਦੋ ਵਿਅਕਤੀ, ਜੋ ਰੱਬ ਤੋਂ ਡਰਣ ਵਾਲਿਆਂ ਵਿੱਚੋਂ ਸਨ ਅਤੇ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਸੀ, ਉਹ ਬੋਲੇ, ਤੁਸੀਂ ਉਹਨਾਂ ਦੇ ਮੁਕਾਬਲੇ ਲਈ ਬੂਹੇ ਤਕ ਤਾਂ ਪਹੁੰਚੋ, ਜਦੋਂ ਤੁਸੀਂ ਬੂਹੇ ਵਿਚ ਦਾਖ਼ਲ ਹੋਵੋਗੇ ਤਾਂ ਲਾਜ਼ਮਨ ਤੁਸੀਂ ਹੀ ਭਾਰੂ ਰਹੋਗੇ। ਜੇ ਤੁਸੀਂ ਸੱਚੇ ਮੋਮਿਨ ਹੋ ਤਾਂ ਤੁਹਾਨੂੰ ਅੱਲਾਹ ਉੱਤੇ ਹੀ ਭਰੋਸਾ ਕਰਨਾ ਚਾਹੀਦਾ ਹੇ।
24قَالُوا يَا مُوسَىٰ إِنَّا لَن نَّدْخُلَهَا أَبَدًا مَّا دَامُوا فِيهَا ۖ فَاذْهَبْ أَنتَ وَرَبُّكَ فَقَاتِلَا إِنَّا هَاهُنَا قَاعِدُونَ
24਼ ਉਹ ਆਖਣ ਲੱਗੇ ਕਿ ਹੇ ਮੂਸਾ! ਜਦੋਂ ਤਕ ਉਹ ਉੱਥੇ ਹਨ ਉਦੋਂ ਤਕ ਅਸੀਂ ਉਸ ਧਰਤੀ ਵਿਚ ਨਹੀਂ ਦਾਖ਼ਲ ਹੋਵਾਂਗੇ, ਸੋ ਤੂੰ ਤੇ ਤੇਰਾ ਰੱਬ, ਦੋਵੇਂ ਹੀ ਜਾਓ ਤੇ ਉਹਨਾਂ ਨਾਲ ਲੜੋ, ਅਸੀਂ ਤਾਂ ਇੱਥੇ ਹੀ ਬੈਠੇ ਹਾਂ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
22ਆਇਤ

ਅਨੁਵਾਦ — ਅਲ-ਮਾਇਦਾ 22

ਸੂਰਾ ਅਲ-ਮਾਇਦਾ ਆਇਤ 22 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 22਼ ਉਹਨਾਂ ਨੇ ਜਵਾਬ ਦਿੱਤਾ ਕਿ ਹੇ ਮੂਸਾ! ਉੱਥੇ ਤਾਂ…

ਸੂਰਾ ਆਇਤ 22/120 — ਸੂਰਾ ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮਾਇਦਾ ਸੁਣੋ, ਸੂਰਾ ਅਲ-ਮਾਇਦਾ ਅਨੁਵਾਦ, ਸੂਰਾ ਅਲ-ਮਾਇਦਾ mp3, ਸੂਰਾ ਅਲ-ਮਾਇਦਾ pdf. ਆਇਤ 20–24. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers