ਅਲ-ਮਾਇਦਾ · 59/120
ਅਨੁਵਾਦ ਉਚਾਰਨ — ਅਲ-ਮਾਇਦਾ
قُلْ يَا أَهْلَ الْكِتَابِ هَلْ تَنقِمُونَ مِنَّا إِلَّا أَنْ آمَنَّا بِاللَّهِ وَمَا أُنزِلَ إِلَيْنَا وَمَا أُنزِلَ مِن قَبْلُ وَأَنَّ أَكْثَرَكُمْ فَاسِقُونَ ۝٥٩
Qul yaaa Ahlal Kitaabi hal tanqimoona minnaaa illaaa an aamannaa billaahi wa maaa unzila ilainaa wa maa unzila min qablu wa annna aksarakum faasiqoon
📖 ਪੰਜਾਬੀ ਵਿੱਚ
59਼ ਸੋ (ਹੇ ਨਬੀ!) ਤੁਸੀਂ ਆਖੋ ਕਿ ਹੇ ਕਿਤਾਬ ਵਾਲਿਓ! ਕੀ ਤੁਸੀਂ ਸਾਡੇ ਨਾਲ ਇਸ ਲਈ ਵੈਰ ਰੱਖਦੇ ਹੋ ਕਿ ਅਸੀਂ ਅੱਲਾਹ ਅਤੇ ਉਸ ਵੱਲੋਂ ਘੱਲੀ ਗਈ ਕਿਤਾਬ (.ਕੁਰਆਨ) ਅਤੇ ਸਾਥੋਂ ਪਹਿਲਾਂ ਨਾਜ਼ਿਲ ਹੋਈਆਂ ਕਿਤਾਬਾਂ ਉੱਤੇ ਈਮਾਨ ਰੱਖਦੇ ਹਾਂ। ਬੇਸ਼ੱਕ ਤੁਹਾਡੇ ਵਿੱਚੋਂ ਬਹੁਤੇ ਲੋਕ ਤਾਂ ਨਾ-ਫ਼ਰਮਾਨ ਹਨ।

🎧 ਸੁਣੋ


📜 ਆਇਤ 57-61 — ਅਲ-ਮਾਇਦਾ

57يَا أَيُّهَا الَّذِينَ آمَنُوا لَا تَتَّخِذُوا الَّذِينَ اتَّخَذُوا دِينَكُمْ هُزُوًا وَلَعِبًا مِّنَ الَّذِينَ أُوتُوا الْكِتَابَ مِن قَبْلِكُمْ وَالْكُفَّارَ أَوْلِيَاءَ ۚ وَاتَّقُوا اللَّهَ إِن كُنتُم مُّؤْمِنِينَ
57਼ ਹੇ ਈਮਾਨ ਵਾਲਿਓ! ਉਹਨਾਂ ਨੂੰ ਆਪਣਾ ਮਿੱਤਰ ਨਾ ਬਣਾਓ ਜਿਨ੍ਹਾਂ ਨੇ ਤੁਹਾਡੇ ਧਰਮ (ਇਸਲਾਮ) ਨੂੰ ਹਾਸਾ-ਮਖ਼ੋਲ ਬਣਾ ਛੱਡਿਆ ਹੇ, ਭਾਵੇਂ ਉਹ ਉਹਨਾਂ ਵਿੱਚੋਂ ਹੋਣ ਜਿਹਨਾਂ ਨੂੰ ਤੁਹਾਥੋਂ ਪਹਿਲਾਂ ਕਿਤਾਬਾਂ (ਤੌਰੈਤ, ਇੰਜੀਲ) ਦਿੱਤੀਆਂ ਗਈਆਂ ਹਨ ਜਾਂ ਕਾਫ਼ਿਰ ਹੋਣ, ਜੇ ਤੁਸੀਂ ਮੋਮਿਨ ਹੋ ਤਾਂ ਕੇਵਲ ਅੱਲਾਹ ਤੋਂ ਹੀ ਡਰੋ।
58وَإِذَا نَادَيْتُمْ إِلَى الصَّلَاةِ اتَّخَذُوهَا هُزُوًا وَلَعِبًا ۚ ذَٰلِكَ بِأَنَّهُمْ قَوْمٌ لَّا يَعْقِلُونَ
58਼ ਜਦੋਂ ਤੁਸੀਂ ਉਹਨਾਂ ਨੂੰ ਨਮਾਜ਼ ਲਈ ਬੁਲਾਉਂਦੇ ਹੋ 2 ਤਾਂ ਉਹ ਇਹ ਦਾ ਮਖੌਲ ਉਡਾਉਂਦੇ ਹਨ ਅਤੇ ਖੇਡ-ਤਮਾਸ਼ਾ ਬਣਾ ਲੈਂਦੇ ਹਨ, ਇਹ ਇਸ ਲਈ ਕਰਦੇ ਹਨ ਕਿ ਉਹਨਾਂ ਨੂੰ ਅਕਲ ਹੀ ਨਹੀਂ।
59قُلْ يَا أَهْلَ الْكِتَابِ هَلْ تَنقِمُونَ مِنَّا إِلَّا أَنْ آمَنَّا بِاللَّهِ وَمَا أُنزِلَ إِلَيْنَا وَمَا أُنزِلَ مِن قَبْلُ وَأَنَّ أَكْثَرَكُمْ فَاسِقُونَ
59਼ ਸੋ (ਹੇ ਨਬੀ!) ਤੁਸੀਂ ਆਖੋ ਕਿ ਹੇ ਕਿਤਾਬ ਵਾਲਿਓ! ਕੀ ਤੁਸੀਂ ਸਾਡੇ ਨਾਲ ਇਸ ਲਈ ਵੈਰ ਰੱਖਦੇ ਹੋ ਕਿ ਅਸੀਂ ਅੱਲਾਹ ਅਤੇ ਉਸ ਵੱਲੋਂ ਘੱਲੀ ਗਈ ਕਿਤਾਬ (.ਕੁਰਆਨ) ਅਤੇ ਸਾਥੋਂ ਪਹਿਲਾਂ ਨਾਜ਼ਿਲ ਹੋਈਆਂ ਕਿਤਾਬਾਂ ਉੱਤੇ ਈਮਾਨ ਰੱਖਦੇ ਹਾਂ। ਬੇਸ਼ੱਕ ਤੁਹਾਡੇ ਵਿੱਚੋਂ ਬਹੁਤੇ ਲੋਕ ਤਾਂ ਨਾ-ਫ਼ਰਮਾਨ ਹਨ।
60قُلْ هَلْ أُنَبِّئُكُم بِشَرٍّ مِّن ذَٰلِكَ مَثُوبَةً عِندَ اللَّهِ ۚ مَن لَّعَنَهُ اللَّهُ وَغَضِبَ عَلَيْهِ وَجَعَلَ مِنْهُمُ الْقِرَدَةَ وَالْخَنَازِيرَ وَعَبَدَ الطَّاغُوتَ ۚ أُولَٰئِكَ شَرٌّ مَّكَانًا وَأَضَلُّ عَن سَوَاءِ السَّبِيلِ
60਼ (ਹੇ ਨਬੀ!) ਕਹਿ ਦਿਓ! ਕੀ ਮੈਂ ਤੁਹਾਨੂੰ ਉਸ ਵਿਅਕਤੀ ਬਾਰੇ ਨਾ ਦੱਸਾਂ ਜਿਹੜਾ ਬਦਲੇ ਪੱਖੋਂ ਅੱਲਾਹ ਦੀਆਂ ਨਜ਼ਰਾਂ ਵਿਚ ਉਸ (ਨਾ-ਫ਼ਰਮਾਨ) ਤੋਂ ਵੀ ਵੱਧ ਭੈੜਾ ਹੇ ? ਇਹ ਵਿਅਕਤੀ ਉਹ ਹੇ ਜਿਸ ਉੱਤੇ ਅੱਲਾਹ ਨੇ ਲਾਅਨਤਾਂ ਪਾਈਆਂ ਹਨ ਅਤੇ ਉਸ ’ਤੇ ਆਪਣਾ ਗ਼ਜ਼ਬ (ਕਰੋਪ) ਨਾਜ਼ਿਲ ਕੀਤਾ ਹੇ। ਇਹਨਾਂ ਵਿੱਚੋਂ ਕੁੱਝ ਨੂੰ ਬਾਂਦਰ ਅਤੇ ਸੂਰ ਬਣਾ ਛੱਡਿਆ। ਅਤੇ ਜਿਸ ਵਿਅਕਤੀ ਨੇ ਸ਼ੈਤਾਨ ਦੀ ਬੰਦਗੀ ਕੀਤੀ ਉਹੀ ਲੋਕ ਸਭ ਤੋਂ ਵੱਧ ਭੈੜੀ ਸ਼੍ਰੇਣੀ ਵਿਚ ਹਨ ਅਤੇ ਇਹੋ ਹਨ ਜਿਹੜੇ ਸੱਭ ਤੋਂ ਵੱਧ ਸਿੱਧੀ ਰਾਹ ਤੋਂ ਭਟਕੇ ਹੋਏ ਹਨ।
61وَإِذَا جَاءُوكُمْ قَالُوا آمَنَّا وَقَد دَّخَلُوا بِالْكُفْرِ وَهُمْ قَدْ خَرَجُوا بِهِ ۚ وَاللَّهُ أَعْلَمُ بِمَا كَانُوا يَكْتُمُونَ
61਼ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ, ਜਦ ਕਿ ਉਹਨਾਂ ਦਾ ਹਾਲ ਇਹ ਹੇ ਕਿ ਉਹ ਕੁਫ਼ਰ ਦੇ ਨਾਲ ਹੀ (ਈਮਾਨ ਵਿਚ) ਦਾਖ਼ਲ ਹੋਏ ਸੀ ਅਤੇ ਉਸੇ ਦੇ ਨਾਲ ਹੀ ਨਿਕਲ ਗਏ। ਇਹ ਜੋ ਵੀ ਲੁਕਾ ਰਹੇ ਹਨ ਅੱਲਾਹ ਉਹ ਸਭ ਜਾਣਦਾ ਹੇ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
59ਆਇਤ

ਅਨੁਵਾਦ — ਅਲ-ਮਾਇਦਾ 59

ਸੂਰਾ ਅਲ-ਮਾਇਦਾ ਆਇਤ 59 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 59਼ ਸੋ (ਹੇ ਨਬੀ!) ਤੁਸੀਂ ਆਖੋ ਕਿ ਹੇ ਕਿਤਾਬ ਵਾਲਿਓ!…

ਸੂਰਾ ਆਇਤ 59/120 — ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮਾਇਦਾ ਸੁਣੋ, ਅਲ-ਮਾਇਦਾ ਅਨੁਵਾਦ, ਅਲ-ਮਾਇਦਾ mp3, ਅਲ-ਮਾਇਦਾ pdf. ਆਇਤ 57–61. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers