ਅਤ-ਤੌਬਾ · 76/129
ਅਨੁਵਾਦ ਉਚਾਰਨ — ਸੂਰਾ ਅਤ-ਤੌਬਾ
فَلَمَّا آتَاهُم مِّن فَضْلِهِ بَخِلُوا بِهِ وَتَوَلَّوا وَّهُم مُّعْرِضُونَ ۝٧٦
Falammaaa aataahum min fadlihee bakhiloo bihee wa tawallaw wa hum mu`ridoon
📖 ਪੰਜਾਬੀ ਵਿੱਚ
76਼ ਪਰ ਜਦੋਂ ਅੱਲਾਹ ਨੇ ਉਹਨਾਂ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ ਤਾਂ ਇਹ ਕੰਜੂਸੀ ਕਰਨ ਲਗ ਪਏ। ਉਹਨਾਂ ਨੇ ਹੱਕ ਤੋਂ ਮੂੰਹ ਮੋੜ ਲਿਆ ਅਤੇ ਆਪਣੇ ਵਚਨਾਂ ਤੋਂ ਫਿਰ ਗਏ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 74-78 — ਸੂਰਾ ਅਤ-ਤੌਬਾ

74يَحْلِفُونَ بِاللَّهِ مَا قَالُوا وَلَقَدْ قَالُوا كَلِمَةَ الْكُفْرِ وَكَفَرُوا بَعْدَ إِسْلَامِهِمْ وَهَمُّوا بِمَا لَمْ يَنَالُوا ۚ وَمَا نَقَمُوا إِلَّا أَنْ أَغْنَاهُمُ اللَّهُ وَرَسُولُهُ مِن فَضْلِهِ ۚ فَإِن يَتُوبُوا يَكُ خَيْرًا لَّهُمْ ۖ وَإِن يَتَوَلَّوْا يُعَذِّبْهُمُ اللَّهُ عَذَابًا أَلِيمًا فِي الدُّنْيَا وَالْآخِرَةِ ۚ وَمَا لَهُمْ فِي الْأَرْضِ مِن وَلِيٍّ وَلَا نَصِيرٍ
74਼ ਇਹ ਅੱਲਾਹ ਦੀਆਂ ਸੁੰਹਾਂ ਖਾ-ਖਾ ਕੇ ਆਖਦੇ ਹਨ ਕਿ ਉਹਨਾਂ ਨੇ ਕੋਈ ਗੱਲ ਨਹੀਂ ਕਹੀ, ਹਾਲਾਂ ਕਿ ਉਹਨਾਂ ਨੇ ਜ਼ਰੂਰ ਹੀ ਕੁਫ਼ਰ ਵਾਲੇ ਭੈੜੇ ਸ਼ਬਦ ਆਖੇ ਹਨ। ਅਤੇ ਇਹ ਲੋਕ ਇਸਲਾਮ ਕਬੂਲ ਕਰਨ ਤੋਂ ਮਗਰੋਂ ਕਾਫ਼ਿਰ ਹੋ ਗਏ ਅਤੇ ਉਹਨਾਂ ਨੇ ਉਹ ਕੁੱਝ ਕਰਨ ਦਾ ਇਰਾਦਾ ਵੀ ਕੀਤਾ ਜਿਸ ਨੂੰ ਉਹ ਕਰ ਨਹੀਂ ਸਕੇ। ਉਹਨਾਂ ਦਾ ਸਾਰਾ ਕਰੋਪ ਇਸ ਗੱਲ ਦਾ ਸੀ ਕਿ ਅੱਲਾਹ ਨੇ ਅਤੇ ਉਸ ਦੇ ਰਸੂਲ ਨੇ ਆਪਣੇ ਫ਼ਜ਼ਲਾਂ ਨਾਲ ਉਹਨਾਂ (ਮੁਸਲਮਾਨਾਂ) ਨੂੰ ਰਜਾ ਕਿਉਂ ਦਿੱਤਾ? ਜੇਕਰ ਇਹ ਹੁਣ ਵੀ ਤੌਬਾ ਕਰ ਲੈਣ ਤਾਂ ਇਹਨਾਂ ਲਈ ਵਧੀਆ ਗੱਲ ਹੈ, ਜੇ ਇਹ ਮੂੰਹ ਮੋੜਣਗੇ ਤਾਂ ਅੱਲਾਹ ਇਹਨਾਂ ਨੂੰ ਸੰਸਾਰ ਵਿਚ ਵੀ ਤੇ ਆਖ਼ਿਰਤ ਵਿਚ ਵੀ ਦੁਖ ਭਰਿਆ ਅਜ਼ਾਬ ਦੇਵੇਗਾ ਅਤੇ ਧਰਤੀ ’ਤੇ ਉਹਨਾਂ ਦਾ ਕੋਈ ਵੀ ਹਮਾਇਤੀ ਤੇ ਸਹਾਈ ਨਾ ਹੋਵੇਗਾ।
75۞ وَمِنْهُم مَّنْ عَاهَدَ اللَّهَ لَئِنْ آتَانَا مِن فَضْلِهِ لَنَصَّدَّقَنَّ وَلَنَكُونَنَّ مِنَ الصَّالِحِينَ
75਼ ਇਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਨੇ ਅੱਲਾਹ ਨਾਲ ਬਚਨ ਕੀਤੇ ਸੀ ਕਿ ਜੇ ਅੱਲਾਹ ਸਾਨੂੰ ਆਪਣੇ ਫ਼ਜ਼ਲਾਂ ਤੇ ਮਿਹਰਾਂ ਨਾਲ ਨਿਵਾਜ਼ੇ ਤਾਂ ਅਸੀਂ ਜ਼ਰੂਰ ਹੀ ਸਦਕਾ ਖ਼ੈਰਾਤ ਦੇਵਾਂਗੇ ਅਤੇ ਅਸੀਂ ਵੀ ਨੇਕ ਲੋਕਾਂ ਵਿੱਚੋਂ ਹੋਵਾਂਗੇ।
76فَلَمَّا آتَاهُم مِّن فَضْلِهِ بَخِلُوا بِهِ وَتَوَلَّوا وَّهُم مُّعْرِضُونَ
76਼ ਪਰ ਜਦੋਂ ਅੱਲਾਹ ਨੇ ਉਹਨਾਂ ਨੂੰ ਆਪਣੀਆਂ ਮਿਹਰਾਂ ਨਾਲ ਨਿਵਾਜ਼ਿਆ ਤਾਂ ਇਹ ਕੰਜੂਸੀ ਕਰਨ ਲਗ ਪਏ। ਉਹਨਾਂ ਨੇ ਹੱਕ ਤੋਂ ਮੂੰਹ ਮੋੜ ਲਿਆ ਅਤੇ ਆਪਣੇ ਵਚਨਾਂ ਤੋਂ ਫਿਰ ਗਏ।
77فَأَعْقَبَهُمْ نِفَاقًا فِي قُلُوبِهِمْ إِلَىٰ يَوْمِ يَلْقَوْنَهُ بِمَا أَخْلَفُوا اللَّهَ مَا وَعَدُوهُ وَبِمَا كَانُوا يَكْذِبُونَ
77਼ ਸੋ ਇਹਨਾਂ (ਕਰਤੂਤਾਂ) ਵਜੋਂ ਅੱਲਾਹ ਨੇ ਉਹਨਾਂ ਦੇ ਦਿਲਾਂ ਵਿਚ ਨਿਫ਼ਾਕ (ਦੋਗਲਾਪਣ) ਪਾ ਕੇ ਓਦੋਂ ਤਕ ਸਜ਼ਾ ਦਿੱਤੀ ਜਦੋਂ ਤਕ ਅੱਲਾਹ ਨਾਲ ਉਹਨਾਂ ਦੀ ਮਿਲਣੀ ਨਾ ਹੋ ਜਾਵੇ। ਕਿਉਂ ਜੋ ਉਹਨਾਂ ਨੇ ਅੱਲਾਹ ਨਾਲ ਕੀਤੇ ਵਚਨਾਂ ਦੇ ਉਲਟ ਕੀਤਾ ਹੈ ਅਤੇ ਉਹ ਝੂਠ ਵੀ ਬੋਲਦੇ ਸਨ।
78أَلَمْ يَعْلَمُوا أَنَّ اللَّهَ يَعْلَمُ سِرَّهُمْ وَنَجْوَاهُمْ وَأَنَّ اللَّهَ عَلَّامُ الْغُيُوبِ
78਼ ਕੀ ਉਹ ਨਹੀਂ ਜਾਣਦੇ ਕਿ ਅੱਲਾਹ ਉਹਨਾਂ ਦੇ ਮਨ ਦੀਆਂ ਲੁਕੀਆਂ ਹੋਈਆਂ ਗੱਲਾਂ ਅਤੇ ਉਹਨਾਂ ਦੀਆਂ ਕਾਨਾ-ਫੂਸੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ? ਅੱਲਾਹ ਸਾਰੀਆਂ ਹੀ ਗੁਪਤ ਗੱਲਾਂ ਨੂੰ ਜਾਣਦਾ ਹੈ।
ਅਤ-ਤੌਬਾਕੁਰਾਨ ਸੂਚੀ
129ਆਇਤ
MedinanRevelation
76ਆਇਤ

ਅਨੁਵਾਦ — ਅਤ-ਤੌਬਾ 76

ਸੂਰਾ ਅਤ-ਤੌਬਾ ਆਇਤ 76 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 76਼ ਪਰ ਜਦੋਂ ਅੱਲਾਹ ਨੇ ਉਹਨਾਂ ਨੂੰ ਆਪਣੀਆਂ ਮਿਹਰਾਂ ਨਾਲ…

ਸੂਰਾ ਆਇਤ 76/129 — ਸੂਰਾ ਅਤ-ਤੌਬਾ التوبة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤੌਬਾ ਸੁਣੋ, ਸੂਰਾ ਅਤ-ਤੌਬਾ ਅਨੁਵਾਦ, ਸੂਰਾ ਅਤ-ਤੌਬਾ mp3, ਸੂਰਾ ਅਤ-ਤੌਬਾ pdf. ਆਇਤ 74–78. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers