ਯੂਸੁਫ · 92/111
ਅਨੁਵਾਦ ਉਚਾਰਨ — ਯੂਸੁਫ
قَالَ لَا تَثْرِيبَ عَلَيْكُمُ الْيَوْمَ ۖ يَغْفِرُ اللَّهُ لَكُمْ ۖ وَهُوَ أَرْحَمُ الرَّاحِمِينَ ۝٩٢
Qaala laa tasreeba `alaikumul yawma yaghfirul laahu lakum wa Huwa arhamur raahimeen
📖 ਪੰਜਾਬੀ ਵਿੱਚ
92਼ (ਯੂਸੁਫ਼ ਨੇ) ਜਵਾਬ ਦਿੱਤਾ ਕਿ ਅੱਜ ਤੁਹਾਡੇ ਸਿਰ ਕੋਈ ਦੋਸ਼ ਨਹੀਂ ਅੱਲਾਹ ਤੁਹਾਨੂੰ ਖਿਮਾ ਕਰੇ, ਉਹ ਸਭ ਤੋਂ ਵਧੇਰੇ ਮਿਹਰਬਾਨ ਹੈ।1

🎧 ਸੁਣੋ


📜 ਆਇਤ 90-94 — ਯੂਸੁਫ

90قَالُوا أَإِنَّكَ لَأَنتَ يُوسُفُ ۖ قَالَ أَنَا يُوسُفُ وَهَٰذَا أَخِي ۖ قَدْ مَنَّ اللَّهُ عَلَيْنَا ۖ إِنَّهُ مَن يَتَّقِ وَيَصْبِرْ فَإِنَّ اللَّهَ لَا يُضِيعُ أَجْرَ الْمُحْسِنِينَ
90਼ ਉਹ (ਭਰਾ) ਬੋਲੇ, ਕੀ ਤੂੰ ਹੀ ਯੂਸੁਫ਼ ਹੈ ? ਕਿਹਾ ਹਾਂ! ਮੈਂ ਹੀ ਯੂਸੁਫ਼ ਹਾਂ ਅਤੇ ਇਹ ਮੇਰਾ ਭਰਾ ਹੈ, ਅੱਲਾਹ ਨੇ ਸਾਡੇ ’ਤੇ ਮਿਹਰ ਕੀਤੀ ਹੈ। ਬੇਸ਼ੱਕ ਜਿਹੜਾ ਵੀ ਵਿਅਕਤੀ ਪਰਹੇਜ਼ਗਾਰੀ ਤੇ ਸਬਰ ਕਰਦਾ ਹੈ ਤਾਂ ਅੱਲਾਹ ਕਿਸੇ ਨੇਕੀ ਕਰਨ ਵਾਲਿਆਂ ਦਾ ਬਦਲਾ ਅਜਾਈਂ ਨਹੀਂ ਕਰਦਾ।
91قَالُوا تَاللَّهِ لَقَدْ آثَرَكَ اللَّهُ عَلَيْنَا وَإِن كُنَّا لَخَاطِئِينَ
91਼ ਉਹਨਾਂ (ਭਰਾਵਾਂ) ਨੇ ਆਖਿਆ, ਅੱਲਾਹ ਦੀ ਕਸਮ! ਅੱਲਾਹ ਨੇ ਤੁਹਾਨੂੰ ਸਾਡੇ ’ਤੇ ਵਡਿਆਈ ਬਖ਼ਸ਼ੀ ਹੈ ਅਤੇ ਇਹ ਵੀ ਸੱਚ ਹੈ ਕਿ ਅਸੀਂ ਹੀ ਦੋਸ਼ੀ ਸਾਂ।
92قَالَ لَا تَثْرِيبَ عَلَيْكُمُ الْيَوْمَ ۖ يَغْفِرُ اللَّهُ لَكُمْ ۖ وَهُوَ أَرْحَمُ الرَّاحِمِينَ
92਼ (ਯੂਸੁਫ਼ ਨੇ) ਜਵਾਬ ਦਿੱਤਾ ਕਿ ਅੱਜ ਤੁਹਾਡੇ ਸਿਰ ਕੋਈ ਦੋਸ਼ ਨਹੀਂ ਅੱਲਾਹ ਤੁਹਾਨੂੰ ਖਿਮਾ ਕਰੇ, ਉਹ ਸਭ ਤੋਂ ਵਧੇਰੇ ਮਿਹਰਬਾਨ ਹੈ।1
93اذْهَبُوا بِقَمِيصِي هَٰذَا فَأَلْقُوهُ عَلَىٰ وَجْهِ أَبِي يَأْتِ بَصِيرًا وَأْتُونِي بِأَهْلِكُمْ أَجْمَعِينَ
93਼ ਤੁਸੀਂ ਇਹ ਕੁੜਤਾ ਮੇਰੇ ਪਿਤਾ ਦੇ ਮੂੰਹ ’ਤੇ ਲਿਜਾ ਕੇ ਪਾ ਦਿਓ, ਉਹ ਵੇਖਣ ਲੱਗ ਜਾਣਗੇ ਅਤੇ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਮੇਰੇ ਕੋਲ ਲੈ ਆਓ।
94وَلَمَّا فَصَلَتِ الْعِيرُ قَالَ أَبُوهُمْ إِنِّي لَأَجِدُ رِيحَ يُوسُفَ ۖ لَوْلَا أَن تُفَنِّدُونِ
94਼ ਜਦੋਂ ਉਹ (ਭਰਾਵਾਂ ਦਾ) ਕਾਫ਼ਲਾ (ਮਿਸਰ ਤੋਂ) ਟੁਰਿਆ ਤਾਂ ਉਹਨਾਂ ਦੇ ਪਿਤਾ (ਯਾਕੂਬ) ਨੇ ਆਖਿਆ ਕਿ ਮੈਨੂੰ ਤਾਂ ਯੂਸੁਫ਼ ਦੀ ਖ਼ੁਸ਼ਬੂ ਆ ਰਹੀ ਹੈ, ਜੇ ਤੁਸੀਂ ਇਹ ਨਾ-ਸਮਝੋ ਕਿ ਮੈਂ ਸਠਿਆ ਗਿਆ ਹਾਂ।
ਯੂਸੁਫਕੁਰਾਨ ਸੂਚੀ
111ਆਇਤ
MeccanRevelation
92ਆਇਤ

ਅਨੁਵਾਦ — ਯੂਸੁਫ 92

ਸੂਰਾ ਯੂਸੁਫ ਆਇਤ 92 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 92਼ (ਯੂਸੁਫ਼ ਨੇ) ਜਵਾਬ ਦਿੱਤਾ ਕਿ ਅੱਜ ਤੁਹਾਡੇ ਸਿਰ ਕੋਈ…

ਸੂਰਾ ਆਇਤ 92/111 — ਯੂਸੁਫ يوسف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਯੂਸੁਫ ਸੁਣੋ, ਯੂਸੁਫ ਅਨੁਵਾਦ, ਯੂਸੁਫ mp3, ਯੂਸੁਫ pdf. ਆਇਤ 90–94. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers