ਆਲ-ਇਮਰਾਨ · 6/200
ਅਨੁਵਾਦ ਉਚਾਰਨ — ਆਲ-ਇਮਰਾਨ
هُوَ الَّذِي يُصَوِّرُكُمْ فِي الْأَرْحَامِ كَيْفَ يَشَاءُ ۚ لَا إِلَٰهَ إِلَّا هُوَ الْعَزِيزُ الْحَكِيمُ ۝٦
Huwal lazee yusawwirukum fil arhaami kaifa yashaaa`; laa ilaaha illaa Huwal `Azeezul Hakeem
📖 ਪੰਜਾਬੀ ਵਿੱਚ
6਼ ਉਹੀਓ (ਅੱਲਾਹ) ਤੁਹਾਡੀਆਂ ਮਾਵਾਂ ਦੇ ਗਰਭ ਵਿਚ ਤੁਹਾਡੀਆਂ ਸ਼ਕਲਾਂ ਸੂਰਤਾਂ ਜਿਵੇਂ ਚਾਹੁੰਦਾ ਹੇ ਬਣਾਉਂਦਾ ਹੇ। ਉਸ ਤੋਂ ਛੁੱਟ ਕੋਈ ਇਸ਼ਟ ਨਹੀਂ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੇ।

🎧 ਸੁਣੋ


📜 ਆਇਤ 4-8 — ਆਲ-ਇਮਰਾਨ

4مِن قَبْلُ هُدًى لِّلنَّاسِ وَأَنزَلَ الْفُرْقَانَ ۗ إِنَّ الَّذِينَ كَفَرُوا بِآيَاتِ اللَّهِ لَهُمْ عَذَابٌ شَدِيدٌ ۗ وَاللَّهُ عَزِيزٌ ذُو انتِقَامٍ
4਼ ਉਸੇ ਨੇ ਪਹਿਲੇ ਲੋਕਾਂ ਦੀ ਹਿਦਾਇਤ ਲਈ (ਕਿਤਾਬਾਂ ਭੇਜੀਆਂ) ਅਤੇ ਉਸੇ ਨੇ ਫ਼ੁਰਕਾਨ (.ਕੁਰਆਨ) ਨਾਜ਼ਿਲ ਕੀਤਾ ਹੇ। ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕੀਤਾ ਉਹਨਾਂ ਲਈ ਕਰੜਾ ਅਜ਼ਾਬ ਹੇ। ਅੱਲਾਹ ਜ਼ੋਰਾਵਰ ਹੇ (ਇਨਕਾਰੀਆਂ ਤੋਂ) ਬਦਲਾ ਲੈਣ ਵਾਲਾ ਹੇ।
5إِنَّ اللَّهَ لَا يَخْفَىٰ عَلَيْهِ شَيْءٌ فِي الْأَرْضِ وَلَا فِي السَّمَاءِ
5਼ ਬੇਸ਼ੱਕ ਅੱਲਾਹ ਤੋਂ ਧਰਤੀ ਤੇ ਅਕਾਸ਼ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ।
6هُوَ الَّذِي يُصَوِّرُكُمْ فِي الْأَرْحَامِ كَيْفَ يَشَاءُ ۚ لَا إِلَٰهَ إِلَّا هُوَ الْعَزِيزُ الْحَكِيمُ
6਼ ਉਹੀਓ (ਅੱਲਾਹ) ਤੁਹਾਡੀਆਂ ਮਾਵਾਂ ਦੇ ਗਰਭ ਵਿਚ ਤੁਹਾਡੀਆਂ ਸ਼ਕਲਾਂ ਸੂਰਤਾਂ ਜਿਵੇਂ ਚਾਹੁੰਦਾ ਹੇ ਬਣਾਉਂਦਾ ਹੇ। ਉਸ ਤੋਂ ਛੁੱਟ ਕੋਈ ਇਸ਼ਟ ਨਹੀਂ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੇ।
7هُوَ الَّذِي أَنزَلَ عَلَيْكَ الْكِتَابَ مِنْهُ آيَاتٌ مُّحْكَمَاتٌ هُنَّ أُمُّ الْكِتَابِ وَأُخَرُ مُتَشَابِهَاتٌ ۖ فَأَمَّا الَّذِينَ فِي قُلُوبِهِمْ زَيْغٌ فَيَتَّبِعُونَ مَا تَشَابَهَ مِنْهُ ابْتِغَاءَ الْفِتْنَةِ وَابْتِغَاءَ تَأْوِيلِهِ ۗ وَمَا يَعْلَمُ تَأْوِيلَهُ إِلَّا اللَّهُ ۗ وَالرَّاسِخُونَ فِي الْعِلْمِ يَقُولُونَ آمَنَّا بِهِ كُلٌّ مِّنْ عِندِ رَبِّنَا ۗ وَمَا يَذَّكَّرُ إِلَّا أُولُو الْأَلْبَابِ
7਼ (ਹੇ ਮੁਹੰਮਦ!) ਤੁਹਾਡੇ ’ਤੇ ਉਹੀ ਹੇ ਜਿਸ ਨੇ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਿਸ ਵਿਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪਸ਼ਟ) ਹਨ ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਾਸ਼ਾਬਿਹਾਤ (ਅਸਪਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿਚ ਵਿੰਗ ਹੇ ਉਹ ਉਹਨਾਂ ਮੁਤਾਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (.ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੇ ਜਦ ਕਿ ਅੱਲਾਹ ਤੋਂ ਛੁੱਟ ਕੋਈ ਵੀ ਇਹਨਾਂ (ਅਸਪਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪਸ਼ਟ ਆਇਤਾਂ) ’ਤੇ ਈਮਾਨ ਹੇ। ਇਹ ਸਭ ਸਾਡੇ ਰੱਬ ਵੱਲੋਂ ਹੀ ਹੇ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।
8رَبَّنَا لَا تُزِغْ قُلُوبَنَا بَعْدَ إِذْ هَدَيْتَنَا وَهَبْ لَنَا مِن لَّدُنكَ رَحْمَةً ۚ إِنَّكَ أَنتَ الْوَهَّابُ
8਼ (ਅਕਲ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬ! ਹਿਦਾਇਤ ਦੇਣ ਮਗਰੋਂ ਸਾਡੇ ਦਿਲਾਂ ਵਿਚ ਵਿੰਗ-ਵਲ ਨਾ ਪਾਈਂ ਅਤੇ ਸਾਡੇ ਉੱਤੇ ਆਪਣੇ ਕੋਲੋਂ ਰਹਿਮਤ ਦੀ ਬਖ਼ਸ਼ਿਸ਼ ਕਰ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਸਖ਼ੀ ਦਾਤਾ ਹੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
6ਆਇਤ

ਅਨੁਵਾਦ — ਆਲ-ਇਮਰਾਨ 6

ਸੂਰਾ ਆਲ-ਇਮਰਾਨ ਆਇਤ 6 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 6਼ ਉਹੀਓ (ਅੱਲਾਹ) ਤੁਹਾਡੀਆਂ ਮਾਵਾਂ ਦੇ ਗਰਭ ਵਿਚ ਤੁਹਾਡੀਆਂ ਸ਼ਕਲਾਂ…

ਸੂਰਾ ਆਇਤ 6/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 4–8. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers