ਅਲ-ਅਨਆਮ · 10/165
ਅਨੁਵਾਦ ਉਚਾਰਨ — ਸੂਰਾ ਅਲ-ਅਨਆਮ
وَلَقَدِ اسْتُهْزِئَ بِرُسُلٍ مِّن قَبْلِكَ فَحَاقَ بِالَّذِينَ سَخِرُوا مِنْهُم مَّا كَانُوا بِهِ يَسْتَهْزِئُونَ ۝١٠
Wa laqadis tuhzi`a bi-Rusulim min qablika fahaaqa billazeena sakhiroo minhum maa kaanoo bihee yastahzi`oon
📖 ਪੰਜਾਬੀ ਵਿੱਚ
10਼ ਹੇ ਨਬੀ! ਤੁਹਾਥੋਂ ਪਹਿਲਾਂ ਜਿਹੜੇ ਵੀ ਪੈਗ਼ੰਬਰ ਹੋਏ ਹਨ, ਉਹਨਾਂ ਦਾ ਵੀ ਮਖੌਲ ਕੀਤਾ ਗਿਆ ਸੀ। ਫੇਰ ਇਹਨਾਂ ਵਿੱਚੋਂ ਜਿਹੜੇ ਲੋਕਾਂ ਨੇ ਮਖੌਲ ਕੀਤਾ ਸੀ, ਉਹਨਾਂ ਨੂੰ ਉਸ ਅਜ਼ਾਬ ਨੇ ਆ ਘੇਰਿਆ, ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 8-12 — ਸੂਰਾ ਅਲ-ਅਨਆਮ

8وَقَالُوا لَوْلَا أُنزِلَ عَلَيْهِ مَلَكٌ ۖ وَلَوْ أَنزَلْنَا مَلَكًا لَّقُضِيَ الْأَمْرُ ثُمَّ لَا يُنظَرُونَ
8਼ ਇਹ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਸ ਨਬੀ ਉੱਤੇ ਕੋਈ ਫ਼ਰਿਸ਼ਤਾ ਕਿਉਂ ਨਹੀਂ ਉਤਾਰਿਆ ਗਿਆ। (ਹੇ ਨਬੀ!) ਜੇ ਅਸੀਂ ਕੋਈ ਫ਼ਰਿਸ਼ਤਾ ਵੀ ਭੇਜ ਦਿੰਦੇ ਤਾਂ ਸਾਰਾ ਕਿੱਸਾ ਹੀ ਖ਼ਤਮ ਹੋ ਗਿਆ ਹੁੰਦਾ। ਫੇਰ ਇਹਨਾਂ ਨੂੰ ਕੋਈ ਢਿੱਲ ਵੀ ਨਾ ਮਿਲਦੀ।
9وَلَوْ جَعَلْنَاهُ مَلَكًا لَّجَعَلْنَاهُ رَجُلًا وَلَلَبَسْنَا عَلَيْهِم مَّا يَلْبِسُونَ
9਼ ਜੇ ਅਸੀਂ ਇਸ (ਨਬੀ ਨੂੰ) ਫ਼ਰਿਸ਼ਤਾ ਬਣਾ ਕੇ ਉਤਾਰਦੇ ਤਾਂ ਵੀ ਉਹ ਮਨੁੱਖੀ ਰੂਪ ਵਿਚ ਹੀ ਆਉਂਦਾ। ਇਸੇ ਪ੍ਰਕਾਰ ਦਾ ਸ਼ੱਕ ਇਹ ਫੇਰ ਵੀ ਕਰਦੇ ਜਿਸ ਵਿਚ ਇਹ ਹੁਣ ਫਸੇ ਹੋਏ ਹਨ।
10وَلَقَدِ اسْتُهْزِئَ بِرُسُلٍ مِّن قَبْلِكَ فَحَاقَ بِالَّذِينَ سَخِرُوا مِنْهُم مَّا كَانُوا بِهِ يَسْتَهْزِئُونَ
10਼ ਹੇ ਨਬੀ! ਤੁਹਾਥੋਂ ਪਹਿਲਾਂ ਜਿਹੜੇ ਵੀ ਪੈਗ਼ੰਬਰ ਹੋਏ ਹਨ, ਉਹਨਾਂ ਦਾ ਵੀ ਮਖੌਲ ਕੀਤਾ ਗਿਆ ਸੀ। ਫੇਰ ਇਹਨਾਂ ਵਿੱਚੋਂ ਜਿਹੜੇ ਲੋਕਾਂ ਨੇ ਮਖੌਲ ਕੀਤਾ ਸੀ, ਉਹਨਾਂ ਨੂੰ ਉਸ ਅਜ਼ਾਬ ਨੇ ਆ ਘੇਰਿਆ, ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।
11قُلْ سِيرُوا فِي الْأَرْضِ ثُمَّ انظُرُوا كَيْفَ كَانَ عَاقِبَةُ الْمُكَذِّبِينَ
11਼ (ਹੇ ਨਬੀ!) ਤੁਸੀਂ ਆਖ ਦਿਓ ਕਿ ਰਤਾ ਧਰਤੀ ਉੱਤੇ ਘੁੰਮ ਫਿਰ ਕੇ ਵੇਖੋ ਕਿ (ਰੱਬ ਦੇ) ਇਨਕਾਰੀਆਂ ਦਾ ਕਿਹੋ ਜਿਹਾ ਅੰਤ ਹੋਇਆ ਸੀ।
12قُل لِّمَن مَّا فِي السَّمَاوَاتِ وَالْأَرْضِ ۖ قُل لِّلَّهِ ۚ كَتَبَ عَلَىٰ نَفْسِهِ الرَّحْمَةَ ۚ لَيَجْمَعَنَّكُمْ إِلَىٰ يَوْمِ الْقِيَامَةِ لَا رَيْبَ فِيهِ ۚ الَّذِينَ خَسِرُوا أَنفُسَهُمْ فَهُمْ لَا يُؤْمِنُونَ
12਼ ਇਹਨਾਂ ਤੋਂ ਪੁੱਛੋ! ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਮੌਜੂਦ ਹੇ ਉਹਨਾਂ ਸਭ ਦਾ ਮਾਲਿਕ ਕੌਣ ਹੇ? ਤੁਸੀਂ ਕਹੋ ਕਿ ਸਭ ਦਾ ਮਾਲਿਕ ਅੱਲਾਹ ਹੀ ਹੇ। ਅੱਲਾਹ ਨੇ (ਆਪਣੀ ਮਖ਼ਲੂਕ ਉੱਤੇ) ਮਿਹਰਬਾਨੀ1 ਕਰਨਾ ਆਪਣੇ ਲਈ ਲਾਜ਼ਮ ਕਰ ਲਿਆ ਹੇ। ਉਹ ਕਿਆਮਤ ਦਿਹਾੜੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਹੀ ਇਕੱਠਾ ਕਰੇਗਾ, ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਰੱਖਿਆ ਹੇ ਉਹ ਈਮਾਨ ਨਹੀਂ ਲਿਆਉਣਗੇ।
ਅਲ-ਅਨਆਮਕੁਰਾਨ ਸੂਚੀ
165ਆਇਤ
MeccanRevelation
10ਆਇਤ

ਅਨੁਵਾਦ — ਅਲ-ਅਨਆਮ 10

ਸੂਰਾ ਅਲ-ਅਨਆਮ ਆਇਤ 10 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 10਼ ਹੇ ਨਬੀ! ਤੁਹਾਥੋਂ ਪਹਿਲਾਂ ਜਿਹੜੇ ਵੀ ਪੈਗ਼ੰਬਰ ਹੋਏ ਹਨ,…

ਸੂਰਾ ਆਇਤ 10/165 — ਸੂਰਾ ਅਲ-ਅਨਆਮ الأنعام (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਨਆਮ ਸੁਣੋ, ਸੂਰਾ ਅਲ-ਅਨਆਮ ਅਨੁਵਾਦ, ਸੂਰਾ ਅਲ-ਅਨਆਮ mp3, ਸੂਰਾ ਅਲ-ਅਨਆਮ pdf. ਆਇਤ 8–12. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers