ਯੂਸੁਫ · 69/111
ਅਨੁਵਾਦ ਉਚਾਰਨ — ਯੂਸੁਫ
وَلَمَّا دَخَلُوا عَلَىٰ يُوسُفَ آوَىٰ إِلَيْهِ أَخَاهُ ۖ قَالَ إِنِّي أَنَا أَخُوكَ فَلَا تَبْتَئِسْ بِمَا كَانُوا يَعْمَلُونَ ۝٦٩
Wa lammaa dakhaloo `alaa Yoosufa aawaaa ilaihi akhaahu qaala inneee ana akhooka falaa tabta`is bimaa kaanoo ya`maloon
📖 ਪੰਜਾਬੀ ਵਿੱਚ
69਼ ਜਦੋਂ ਉਹ ਸਾਰੇ (ਭਰਾ) ਯੂਸੁਫ਼ ਕੋਲ ਪਹੁੰਚ ਗਏ ਤਾਂ ਉਸ (ਯੂਸੁਫ਼) ਨੇ ਆਪਣੇ ਸਕੇ ਭਰਾ (ਬਿਨਯਮੀਨ) ਨੂੰ ਆਪਣੇ ਕੋਲ ਬਿਠਾ ਲਿਆ ਅਤੇ ਆਖਿਆ ਕਿ ਮੈਂ ਤੇਰਾ ਭਰਾ (ਯੂਸੁਫ਼) ਹਾਂ, ਇਹ ਜੋ ਵੀ ਕਰਦੇ ਰਹੇ ਹਨ ਹੁਣ ਤੂੰ ਉਸ ਦੀ ਚਿੰਤਾ ਨਾ ਕਰ।

🎧 ਸੁਣੋ


📜 ਆਇਤ 67-71 — ਯੂਸੁਫ

67وَقَالَ يَا بَنِيَّ لَا تَدْخُلُوا مِن بَابٍ وَاحِدٍ وَادْخُلُوا مِنْ أَبْوَابٍ مُّتَفَرِّقَةٍ ۖ وَمَا أُغْنِي عَنكُم مِّنَ اللَّهِ مِن شَيْءٍ ۖ إِنِ الْحُكْمُ إِلَّا لِلَّهِ ۖ عَلَيْهِ تَوَكَّلْتُ ۖ وَعَلَيْهِ فَلْيَتَوَكَّلِ الْمُتَوَكِّلُونَ
67਼ ਅਤੇ ਉਸ (ਯਾਕੂਬ) ਨੇ ਕਿਹਾ ਕਿ ਹੇ ਮੇਰੇ ਪੁੱਤਰੋ! ਤੁਸੀਂ ਸਾਰੇ ਇਕ ਹੀ ਬੂਹੇ ਤੋਂ (ਸ਼ਹਿਰ ਵਿਚ) ਪ੍ਰਵੇਸ਼ ਨਹੀਂ ਕਰਨ, ਸਗੋਂ ਵੱਖੋ-ਵੱਖ ਬੂਹਿਆਂ ਵਿਚ ਦੀ ਜਾਣਾ। ਮੈਂ ਅੱਲਾਹ ਵੱਲੋਂ ਆਉਣ ਵਾਲੀ ਕਿਸੇ ਵੀ ਚੀਜ਼ (ਮੁਸੀਬਤ) ਨੂੰ ਟਾਲ ਨਹੀਂ ਸਕਦਾ। ਹੁਕਮ ਤਾਂ ਕੇਵਲ ਅੱਲਾਹ ਦਾ ਹੀ ਚਲਦਾ ਹੈ। ਮੇਰਾ ਉਸੇ ’ਤੇ ਪੂਰਾ ਭਰੋਸਾ ਹੈ ਅਤੇ ਹਰ ਭਰੋਸਾ ਕਰਨ ਵਾਲੇ ਨੂੰ ਉਸੇ (ਇਕ ਅੱਲਾਹ) ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
68وَلَمَّا دَخَلُوا مِنْ حَيْثُ أَمَرَهُمْ أَبُوهُم مَّا كَانَ يُغْنِي عَنْهُم مِّنَ اللَّهِ مِن شَيْءٍ إِلَّا حَاجَةً فِي نَفْسِ يَعْقُوبَ قَضَاهَا ۚ وَإِنَّهُ لَذُو عِلْمٍ لِّمَا عَلَّمْنَاهُ وَلَٰكِنَّ أَكْثَرَ النَّاسِ لَا يَعْلَمُونَ
68਼ ਉਹ ਆਪਣੇ ਪਿਤਾ ਦੀਆਂ ਹਿਦਾਇਤਾਂ ਅਨੁਸਾਰ (ਸ਼ਹਿਰ ਵਿਚ) ਦਾਖ਼ਲ ਹੋਏ ਅਤੇ ਇਹ ਹਿਦਾਇਤਾਂ ਅੱਲਾਹ ਦੀ ਮਰਜ਼ੀ ਤੋਂ ਉਹਨਾਂ ਨੂੰ ਨਹੀਂ ਸੀ ਬਚਾ ਸਕਦੀਆਂ, ਪਰ ਯਾਕੂਬ ਦੇ ਮਨ ਵਿਚ ਇਕ ਇੱਛਾ ਸੀ, ਸੋ ਉਹਨੇ ਪੂਰੀ ਕਰ ਲਈ। ਅਸਲ ਵਿਚ ਉਹ ਸਾਡੇ ਵੱਲੋਂ ਦਿੱਤੀ ਹੋਈ ਸਿੱਖਿਆ ਨਾਲ ਹੀ ਗਿਆਨਵਾਨ ਸੀ, ਪਰ ਬਥੇਰੇ ਲੋਕੀ ਇਹ ਨਹੀਂ ਜਾਣਦੇ।1
69وَلَمَّا دَخَلُوا عَلَىٰ يُوسُفَ آوَىٰ إِلَيْهِ أَخَاهُ ۖ قَالَ إِنِّي أَنَا أَخُوكَ فَلَا تَبْتَئِسْ بِمَا كَانُوا يَعْمَلُونَ
69਼ ਜਦੋਂ ਉਹ ਸਾਰੇ (ਭਰਾ) ਯੂਸੁਫ਼ ਕੋਲ ਪਹੁੰਚ ਗਏ ਤਾਂ ਉਸ (ਯੂਸੁਫ਼) ਨੇ ਆਪਣੇ ਸਕੇ ਭਰਾ (ਬਿਨਯਮੀਨ) ਨੂੰ ਆਪਣੇ ਕੋਲ ਬਿਠਾ ਲਿਆ ਅਤੇ ਆਖਿਆ ਕਿ ਮੈਂ ਤੇਰਾ ਭਰਾ (ਯੂਸੁਫ਼) ਹਾਂ, ਇਹ ਜੋ ਵੀ ਕਰਦੇ ਰਹੇ ਹਨ ਹੁਣ ਤੂੰ ਉਸ ਦੀ ਚਿੰਤਾ ਨਾ ਕਰ।
70فَلَمَّا جَهَّزَهُم بِجَهَازِهِمْ جَعَلَ السِّقَايَةَ فِي رَحْلِ أَخِيهِ ثُمَّ أَذَّنَ مُؤَذِّنٌ أَيَّتُهَا الْعِيرُ إِنَّكُمْ لَسَارِقُونَ
70਼ ਜਦੋਂ ਉਸ ਨੇ (ਯੂਸੁਫ਼ ਨੇ) ਉਹਨਾਂ ਭਰਾਵਾਂ ਦਾ ਸਾਮਾਨ ਤਿਆਰ ਕਰਵਾ ਦਿੱਤਾ ਤਾਂ ਆਪਣੇ ਭਰਾ ਦੇ ਸਾਮਾਨ ਵਿਚ ਇਕ ਪਿਆਲਾ ਰੱਖ ਦਿੱਤਾ, ਫੇਰ ਇਕ ਐਲਾਨ ਕਰਨ ਵਾਲੇ ਨੇ ਆਵਾਜ਼ ਦਿੱਤੀ ਕਿ ਹੇ ਕਾਫ਼ਲੇ ਵਾਲਿਓ! ਤੁਸੀਂ ਤਾਂ ਚੋਰ ਹੋ।
71قَالُوا وَأَقْبَلُوا عَلَيْهِم مَّاذَا تَفْقِدُونَ
71਼ ਉਹਨਾਂ ਨੇ ਪਰਤ ਕੇ ਪੁੱਛਿਆ ਕਿ ਤੁਹਾਡੀ ਕਿਹੜੀ ਚੀਜ਼ ਗੁਆਚੀ ਹੈ ?
ਯੂਸੁਫਕੁਰਾਨ ਸੂਚੀ
111ਆਇਤ
MeccanRevelation
69ਆਇਤ

ਅਨੁਵਾਦ — ਯੂਸੁਫ 69

ਸੂਰਾ ਯੂਸੁਫ ਆਇਤ 69 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 69਼ ਜਦੋਂ ਉਹ ਸਾਰੇ (ਭਰਾ) ਯੂਸੁਫ਼ ਕੋਲ ਪਹੁੰਚ ਗਏ ਤਾਂ…

ਸੂਰਾ ਆਇਤ 69/111 — ਯੂਸੁਫ يوسف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਯੂਸੁਫ ਸੁਣੋ, ਯੂਸੁਫ ਅਨੁਵਾਦ, ਯੂਸੁਫ mp3, ਯੂਸੁਫ pdf. ਆਇਤ 67–71. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers