Surah Al-Anbiya with Punjabi
اقْتَرَبَ لِلنَّاسِ حِسَابُهُمْ وَهُمْ فِي غَفْلَةٍ مُّعْرِضُونَ(1) ਲੋਕਾਂ ਲਈ ਉਨ੍ਹਾਂ ਦਾ ਹਿਸਾਬ ਨਜ਼ਦੀਕ ਆ ਗਿਆ ਹੈ ਅਤੇ ਉਹ ਆਸਾਵਧਾਨੀ ਵਿਚ ਪਏ ਮੂੰਹ ਮੋੜ ਰਹੇ ਹਨ। |
مَا يَأْتِيهِم مِّن ذِكْرٍ مِّن رَّبِّهِم مُّحْدَثٍ إِلَّا اسْتَمَعُوهُ وَهُمْ يَلْعَبُونَ(2) ਉਨ੍ਹਾਂ ਦੇ ਪਾਲਣਹਾਰ ਵੱਲੋਂ ਜਿਹੜਾ ਵੀ ਨਵਾਂ ਉਪਦੇਸ਼ ਉਨ੍ਹਾਂ ਦੇ ਕੋਲ ਆਉਂਦਾ ਹੈ, ਉਹ ਉਸ ਦਾ ਮਜ਼ਾਕ ਕਰਦੇ ਹੋਏ ਸੁਣਦੇ ਹਨ। |
ਉਨ੍ਹਾਂ ਦੇ ਮਨ ਆਸਾਵਧਾਨੀ ਵਿਚ ਖੁੱਭੇ ਹਨ। ਅਤੇ ਅਤਿਆਚਾਰੀਆਂ ਨੇ ਆਪਿਸ ਵਿਚ ਇਹ ਕਾਨਾਫੂਸੀ ਕੀਤੀ ਕਿ ਇਹ ਤਾਂ ਤੁਹਾਡੇ ਵਰਗਾ ਹੀ ਇਕ ਆਦਮੀ ਹੈ। ਫਿਰ ਤੁਸੀਂ ਕਿਉਂ ਅੱਖਾਂ ਨਾਲ ਦੇਖੇ ਬਿਨ੍ਹਾਂ ਇਸ ਦੇ ਜਾਦੂ ਵਿਚ ਫੱਸਦੇ ਹੋ। |
قَالَ رَبِّي يَعْلَمُ الْقَوْلَ فِي السَّمَاءِ وَالْأَرْضِ ۖ وَهُوَ السَّمِيعُ الْعَلِيمُ(4) ਰਸੂਲ ਨੇ ਕਿਹਾ, ਕਿ ਮੇਰਾ ਪਾਲਣਹਾਰ ਹਰੇਕ ਗੱਲ ਨੂੰ ਜਾਣਦਾ ਹੈ, ਚਾਹੇ ਉਹ ਅਸਮਾਨ ਵਿਚ ਹੋਵੇ ਜਾਂ ਧਰਤੀ ਵਿਚ। ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਸਗੋਂ ਉਹ ਕਹਿੰਦੇ ਹਨ ਕਿ ਇਹ ਤਾਂ ਕੁਲੇਖਾ ਪਾਉ ਸੁਪਨਾ ਹੈ। ਸਗੋਂ ਇਸ ਨੂੰ ਉਨ੍ਹਾਂ ਨੇ ਖੁਦ ਘੜਿਆ ਹੈ। ਸਗੋਂ ਉਹ ਇੱਕ ਕਵੀ ਹੈ। ਉਸ ਨੂੰ ਚਾਹੀਦਾ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਲਿਆਵੇ ਜਿਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੇ ਨਾਲ ਪਿੱਛਲੇ ਰਸੂਲ ਭੇਜੇ ਗਏ ਸਨ। |
مَا آمَنَتْ قَبْلَهُم مِّن قَرْيَةٍ أَهْلَكْنَاهَا ۖ أَفَهُمْ يُؤْمِنُونَ(6) ਇਨ੍ਹਾਂ ਤੋਂ ਪਹਿਲਾਂ ਕਿਸੇ ਸ਼ਹਿਰ ਦੇ ਲੋਕ ਵੀ, ਜਿਸ ਨੂੰ ਅਸੀਂ ਨਸ਼ਟ ਕੀਤਾ, ਈਮਾਨ ਨਹੀਂ ਲਿਆਏ, ਤਾਂ ਕੀ ਇਹ ਲੋਕ ਈਮਾਨ ਲਿਆਉਣਗੇ |
ਅਤੇ ਤੁਹਾਡੇ ਤੋਂ ਪਹਿਲਾਂ ਵੀ ਜਿਸ ਨੂੰ ਅਸੀਂ ਰਸੂਲ ਬਣਾ ਕੇ ਭੇਜਿਆ ਮਨੁੱਖਾਂ ਵਿਚੋਂ ਹੀ ਭੇਜਿਆ। ਅਸੀਂ ਉਸ ਵੱਲ ਵਹੀ ਭੇਜਦੇ ਸੀ। ਤੁਸੀਂ ਕਿਤਾਬ ਵਾਲਿਆਂ ਨੂੰ ਪੁੱਛ ਲਉ ਜੇਕਰ ਤੁਸੀਂ ਨਹੀਂ ਜਾਣਦੇ। |
وَمَا جَعَلْنَاهُمْ جَسَدًا لَّا يَأْكُلُونَ الطَّعَامَ وَمَا كَانُوا خَالِدِينَ(8) ਅਤੇ ਅਸੀਂ ਉਨ੍ਹਾਂ ਰਸੂਲਾਂ ਨੂੰ ਅਜਿਹੇ ਸਰੀਰ ਨਹੀਂ ਦਿੱਤੇ ਸਨ ਕਿ ਉਹ ਰੋਟੀ ਨਾ ਖਾਂਦੇ ਹੋਣ। ਨਾ ਹੀ ਉਹ ਹਮੇਸ਼ਾ ਰਹਿਣ ਵਾਲੇ ਸਨ। |
ثُمَّ صَدَقْنَاهُمُ الْوَعْدَ فَأَنجَيْنَاهُمْ وَمَن نَّشَاءُ وَأَهْلَكْنَا الْمُسْرِفِينَ(9) ਫਿਰ ਅਸੀਂ’ ਉਨ੍ਹਾਂ ਨਾਲ ਕੀਤੇ ਹੋਏ ਵਾਅਦੇ ਨੂੰ ਸੱਚਾ ਕਰਕੇ ਦਿਖਾਇਆ। ਤਾਂ ਫਿਰ ਉਨ੍ਹਾਂ ਨੂੰ ਅਤੇ ਜਿਸ ਜਿਸ ਨੂੰ ਅਸੀਂ ਚਾਹਿਆ, ਬਚਾ ਲਿਆ। ਅਤੇ ਅਸੀਂ ਹੱਦਾਂ ਪਾਰ ਕਰਨ ਵਾਲਿਆਂ ਨੂੰ ਨਸ਼ਟ ਕਰ ਦਿੱਤਾ। |
لَقَدْ أَنزَلْنَا إِلَيْكُمْ كِتَابًا فِيهِ ذِكْرُكُمْ ۖ أَفَلَا تَعْقِلُونَ(10) ਅਸੀਂ ਤੁਹਾਡੇ ਵੱਲ ਇੱਕ ਕਿਤਾਬ ਉਤਾਰੀ ਹੈ, ਜਿਸ ਵਿਚ ਤੁਹਾਡਾ ਜਿਕਰ ਹੈ ਫਿਰ ਕੀ ਤੁਸੀਂ ਨਹੀਂ ਸਮਝਦੇ। |
وَكَمْ قَصَمْنَا مِن قَرْيَةٍ كَانَتْ ظَالِمَةً وَأَنشَأْنَا بَعْدَهَا قَوْمًا آخَرِينَ(11) ਅਤੇ ਕਿੰਨੀਆਂ ਹੀ ਅੱਤਿਆਚਾਰੀ ਬਸਤੀਆਂ ਹਨ, ਜਿਨ੍ਹਾਂ ਨੂੰ ਅਸੀਂ ਪੀਸ ਦਿੱਤਾ (ਭਾਵ ਖ਼ਤਮ ਕਰ ਦਿੱਤਾ) ਅਤੇ ਉਨ੍ਹਾਂ ਤੋਂ ਮਗਰੋਂ ਦੂਸਰੀ ਕੌਮ ਨੂੰ ਤਰੱਕੀ ਦਿੱਤੀ। |
فَلَمَّا أَحَسُّوا بَأْسَنَا إِذَا هُم مِّنْهَا يَرْكُضُونَ(12) ਜਦੋਂ ਉਨ੍ਹਾਂ ਨੇ ਸਾਡਾ ਪ੍ਰਕੋਪ ਆਉਂਦੇ ਵੇਖਿਆ ਤਾਂ ਉਹ ਉਸ ਤੋਂ ਭੱਜਣ ਲੱਗੇ। |
لَا تَرْكُضُوا وَارْجِعُوا إِلَىٰ مَا أُتْرِفْتُمْ فِيهِ وَمَسَاكِنِكُمْ لَعَلَّكُمْ تُسْأَلُونَ(13) ਭੱਜੋ ਨਾ, ਆਪਣੇ ਐਸ਼ ਦੇ ਸਮਾਨ ਵੱਲ ਅਤੇ ਆਪਣੇ ਘਰਾਂ ਵੱਲ ਵਾਪਿਸ ਜੱਲੋ ਤਾਂ ਕਿ ਤੁਹਾਡੇ ਤੋਂ ਪੁੱਛਿਆ ਜਾਵੇ। |
ਉਨ੍ਹਾਂ ਨੇ ਕਿਹਾ, ਹਾਏ! ਸਾਡੀ ਮਾੜੀ ਕਿਸਮਤ ਬੇਸ਼ੱਕ ਅਸੀ’ ਜ਼ਾਲਿਮ ਲੋਕ ਸੀ। |
فَمَا زَالَت تِّلْكَ دَعْوَاهُمْ حَتَّىٰ جَعَلْنَاهُمْ حَصِيدًا خَامِدِينَ(15) ਤਾਂ ਫਿਰ ਉਹ ਇਹੋ ਹੀ ਪੁਕਾਰਦੇ ਰਹੇ। ਇੱਥੋਂ ਤੱਕ ਕਿ ਅਸੀਂ ਹੋਵੇ। |
وَمَا خَلَقْنَا السَّمَاءَ وَالْأَرْضَ وَمَا بَيْنَهُمَا لَاعِبِينَ(16) ਅਤੇ ਅਸੀਂ ਅਕਾਸ਼ ਅਤੇ ਧਰਤੀ ਨੂੰ ਅਤੇ ਜਿਹੜਾ ਕੂਝ ਇਨ੍ਹਾਂ ਦੇ ਵਿਚ ਹੈ, ਖੇਡ ਦੇ ਤੌਰ ਤੇ ਨਹੀਂ ਬਣਾਇਆ। |
لَوْ أَرَدْنَا أَن نَّتَّخِذَ لَهْوًا لَّاتَّخَذْنَاهُ مِن لَّدُنَّا إِن كُنَّا فَاعِلِينَ(17) ਜੇਕਰ ਅਸੀਂ ਕੋਈ ਖੇਡ ਬਣਾਉਣਾ ਚਾਹੁੰਦੇ ਤਾਂ ਅਸੀਂ ਇਸ ਨੂੰ ਆਪਣੇ ਕੋਲੋਂ ਬਣਾ ਦਿੰਦੇ, ਜੇਕਰ ਅਸੀਂ ਇਹ ਕਰਨਾ ਚ਼ਾਹੁੰਦੇ। |
ਸਗੋਂ ਅਸੀਂ ਸੱਚ ਨੂੰ ਝੂਠ ਉੱਪਰ ਮਾਰਾਂਗੇ ਤਾਂ ਉਹ ਇਸ ਦਾ ਸਿਰ ਪਾੜ ਦੇਵੇਗਾ ਅਤੇ ਉਹ ਅਚਾਨਕ ਖ਼ਤਮ ਹੋ ਜਾਵੇਗਾ। ਅਤੇ ਤੁਹਾਡੇ ਲਈ ਉਨ੍ਹਾਂ ਗੱਲਾਂ ਤੋਂ ਵੱਡੀ ਖ਼ਰਾਬੀ ਹੈ, ਜਿਹੜੀਆਂ ਤੁਸੀਂ ਬਿਆਨ ਕਰਦੇ ਹੋ। |
ਅਤੇ ਉਸੇ ਦਾ ਹੀ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਵਿਚ ਹੈ ਅਤੇ ਜੋ ਉਸ ਦੇ ਕੋਲ ਹੈ। ਉਹ (ਫ਼ਰਿਸ਼ਤੇ) ਉਸਦੀ ਇਬਾਦਤ ਤੋਂ ਮੂੰਹ ਨਹੀ’ ਮੋੜਦੇ ਅਤੇ ਨਾ ਹੀ ਆਲਸ ਕਰਦੇ ਹਨ। |
ਉਹ ਦਿਨ ਰਾਤ ਉਸ ਨੂੰ ਯਾਦ ਕਰਦੇ ਹਨ, ਉਹ ਕਦੇ ਨਹੀਂ ਥੱਕਦੇ। |
ਕੀ ਉਨ੍ਹਾਂ ਨੇ ਧਰਤੀ ਵਿਚੋਂ ਪੂਜ ਬਣਾਏ ਹਨ ਜਿਹੜੇ ਕਿਸੇ ਨੂੰ ਜਿਉਂਦਾ ਕਰਦੇ ਹੋਣ। |
ਜੇਕਰ ਇਨ੍ਹਾਂ ਦੋਵਾਂ (ਜਮੀਨ ਅਤੇ ਅਸਮਾਨ) ਵਿਚ ਅੱਲਾਹ ਤੋਂ ਼ਿ੍ਹਾਂ ਪੂਜਣਯੋਗ ਹੁੰਦੇ ਤਾਂ ਦੋਵੇਂ ਉਲਟ- ਪੁਲਟ ਹੋ ਜਾਂਦੇ। ਬਸ ਅੱਲਾਹ ਹੈ ਸਿੰਘਾਸਣ ਦਾ ਮਾਲਕ ਅਤੇ ਉਨ੍ਹਾਂ ਗੱਲਾਂ ਤੋਂ ਪਵਿੱਤਰ ਹੈ ਜਿਹੜੀਆਂ ਇਹ ਲੌਕ ਬਿਆਨ ਕਰਦੇ ਹਨ। |
ਉਹ ਜਿਹੜਾ ਕੁਝ ਕਰਦਾ ਹੈ ਉਸ ਲਈ ਉਹ ਪੁੱਛਿਆ ਨਾ ਜਾਵੇਗਾ। ਅਤੇ ਇਨ੍ਹਾਂ ਤੋਂ ਪੁੱਛ ਹੋਵੇਗੀ। |
ਕੀ ਇਨ੍ਹਾਂ ਨੇ ਅੱਲਾਹ ਤੋਂ ਬਿਨ੍ਹਾਂ ਹੋਰ ਪੂਜਣ ਯੋਗ ਬਣਾਏ ਹਨ। ਇਨ੍ਹਾਂ ਨੂੰ ਕਹੋ ਕਿ ਤੁਸੀਂ ਆਪਣਾ ਪ੍ਰਮਾਣ ਲਿਆਉ, ਇਹ ਗੱਲ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਮੇਰੇ ਨਾਲ ਹਨ ਅਤੇ ਇਹ ਹੀ ਗੱਲ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਮੇਰੇ ਤੋਂ ਪਹਿਲਾਂ ਹੋਏ। ਸਗੋਂ ਇਨ੍ਹਾਂ ਵਿਚੋਂ ਜ਼ਿਆਦਾਤਰ ਸੱਚਾਈ ਨੂੰ ਨਹੀਂ ਜਾਣਦੇ। ਤਾਂ ਉਹ ਮੂੰਹ ਮੋੜ ਰਹੇ ਹਨ। |
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਕੋਈ ਅਜਿਹਾ ਪੈਗੰਬਰ ਨਹੀਂ ਭੇਜਿਆ ਜਿਸ ਵੱਲ ਅਸੀਂ ਇਹ ਵਹੀ ਨਾ ਉਤਾਰੀ ਹੋਂਵੇ ਕਿ ਮੇਰੇ ਤੋਂ ਸਿਨਹਾਂ ਕੋਈ ਪੂਜਣਯੋਂਗ ਨਹੀਂ’ ਤੁਸੀਂ ਕੇਵਲ ਮੇਰੀ ਹੀ ਇਬਾਦਤ ਕਰੋ। |
وَقَالُوا اتَّخَذَ الرَّحْمَٰنُ وَلَدًا ۗ سُبْحَانَهُ ۚ بَلْ عِبَادٌ مُّكْرَمُونَ(26) ਅਤੇ ਉਹ ਕਹਿੰਦੇ ਹਨ ਕਿ ਰਹਿਮਾਨ ਨੇ ਸੰਤਾਨ ਬਣਾਈ ਹੈ, ਉਹ ਉਸ ਤੋਂ ਪਵਿੱਤਰ ਹੈ। ਸਗੋਂ (ਫ਼ਰਿਸ਼ਤੇ) ਤਾਂ ਸਨਮਾਨਿਤ ਬੰਦੇ ਹਨ। |
لَا يَسْبِقُونَهُ بِالْقَوْلِ وَهُم بِأَمْرِهِ يَعْمَلُونَ(27) ਉਹ ਉਸ ਤੋਂ ਅੱਗੇ ਵੱਧ ਕੇ ਗੱਲ ਨਹੀਂ ਕਰਦੇ ਅਤੇ ਉਹ ਉਸੇ ਦੇ ਹੁਕਮ ਅਨੁਸਾਰ ਕੰਮ ਕਰਦੇ ਹਨ। |
ਅੱਲਾਹ ਇਨ੍ਹਾਂ ਦੇ ਅਗਲੇ ਤੇ ਪਿਛਲੇ ਹਾਲ ਨੂੰ ਜਾਣਦਾ ਹੈ। ਅਤੇ ਉਹ ਸਿਫ਼ਾਰਿਸ਼ ਨਹੀਂ ਕਰ ਸਕਦੇ ਸ਼ਿਲ੍ਹਾਂ ਉਸ ਤੋਂ ਜਿਸ ਨੂੰ ਅੱਲਾਹ ਪਸੰਦ ਕਰੇ। ਅਤੇ ਉਹ ਉਸ ਦੇ ਭੈਅ ਵਿਚ ਰਹਿੰਦੇ ਹਨ। |
ਅਤੇ ਉਨ੍ਹਾਂ ਵਿਚੋਂ ਜੋ ਕੋਈ ਆਖੇਗਾ ਕਿ ਮੈਂ ਉਸ ਤੋਂ ਬਿਨ੍ਹਾਂ ਪੂਜਣਯੌਗ ਹਾਂ ਤਾਂ ਅਸੀਂ ਉਸ ਨੂੰ ਨਰਕ ਦੀ ਸਜ਼ਾ ਦੇਵਾਂਗੇ। ਅਸੀਂ ਜ਼ਾਲਿਮਾਂ ਨੂੰ ਅਜਿਹਾ ਹੀ ਦੰਡ ਵਿੰਦੇ ਹਾਂ। |
ਕੀ ਇਨਕਾਰ ਕਰਨ ਵਾਲਿਆਂ ਨੇ ਨਹੀਂ ਦੇਖਿਆ ਕਿ ਆਕਾਸ਼ ਅਤੇ ਧਰਤੀ ਦੋਵੇਂ ਬੰਦ ਸੀ। ਫਿਰ ਅਸੀਂ ਉਨ੍ਹਾਂ ਨੂੰ ਖੋਲ੍ਹ ਦਿੱਤਾ ਅਤੇ ਅਸੀਂ ਪਾਣੀ ਤੋਂ ਹਰ ਜੀਵਿਤ ਵਸਤੂ ਨੂੰ ਬਣਾਇਆ। ਕੀ ਫਿਰ ਵੀ ਉਹ ਈਮਾਨ ਨਹੀਂ ਲਿਆਉਂਦੇ। |
ਅਤੇ ਅਸੀਂ ਧਰਤੀ ਵਿਚ ਪਹਾੜ ਬਣਾਏ, ਤਾਂ ਕਿ ਉਹ ਉਨ੍ਹਾਂ ਨੂੰ ਲੈ ਕੇ, ਝੁਕ ਨਾ ਜਾਵੇ ਅਤੇ ਅਸੀਂ ਉਨ੍ਹਾਂ ਵਿਚ ਚੌੜੇ ਰਾਹ ਬਣਾਏ ਤਾਂ ਕਿ ਲੋਕ ਰਸਤਾ ਪ੍ਰਾਪਤ ਕਰਨ। |
وَجَعَلْنَا السَّمَاءَ سَقْفًا مَّحْفُوظًا ۖ وَهُمْ عَنْ آيَاتِهَا مُعْرِضُونَ(32) ਅਤੇ ਅਸੀਂ ਆਕਾਸ਼ ਨੂੰ ਇੱਕ ਸੁਰੱਖਿਅਤ ਛੱਤ ਬਣਾਇਆ ਅਤੇ ਉਹ ਉਸ ਦੀਆਂ ਨਿਸ਼ਾਨੀਆਂ ਤੋਂ’ ਮੂੰਹ ਮੌੜ ਰਹੇ ਹਨ। |
وَهُوَ الَّذِي خَلَقَ اللَّيْلَ وَالنَّهَارَ وَالشَّمْسَ وَالْقَمَرَ ۖ كُلٌّ فِي فَلَكٍ يَسْبَحُونَ(33) ਅਤੇ ਉਹ ਹੀ ਹੈ ਜਿਸ ਨੇ ਦਿਨ ਰਾਤ ਅਤੇ ਸੂਰਜ ਜ਼ੰਨ ਬਣਾਏ। ਸਾਰੇ ਆਪਣੇ ਆਪਣੇ ਘੇਰੇ ਵਿਚ ਤੈਰ ਰਹੇ ਹਨ। |
وَمَا جَعَلْنَا لِبَشَرٍ مِّن قَبْلِكَ الْخُلْدَ ۖ أَفَإِن مِّتَّ فَهُمُ الْخَالِدُونَ(34) ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਮਨੁੱਖ ਨੂੰ ਹਮੇਸ਼ਾ ਰਹਿਣ ਵਾਲਾ ਜੀਵਨ ਨਹੀਂ ਦਿੱਤਾ। ਤਾਂ ਕੀ ਜੇਕਰ ਤੁਹਾਨੂੰ ਮੌਤ ਆ ਜਾਵੇ ਤਾਂ ਕੀ ਉਹ ਸਦੀਵੀਂ ਰਹਿਣ ਵਾਲੇ ਹਨ |
ਹਰੇਕ ਜੀਵ ਨੇ ਮੌਤ ਦਾ ਸਵਾਦ ਚੱਖਣਾ ਹੈ ਅਤੇ ਅਸੀਂ ਤੁਹਾਨੂੰ ਚੰਗੇ ਅਤੇ ਮਾੜੇ ਹਲਾਤਾਂ ਵਿਚ ਪਰਖਦੇ ਹਾਂ, ਇਮਤਿਹਾਨ ਲਈ ਅਤੇ ਤੁਸੀਂ ਸਾਰੇ ਸਾਡੇ ਵੱਲ ਵਾਪਿਸ ਪਰਤੋਗੇ। |
ਅਤੇ ਇਨਕਾਰੀ ਲੋਕ ਜਦੋਂ ਤੁਹਾਨੂੰ ਦੇਖਦੇ ਹਨ ਤਾਂ ਉਹ ਸਾਰੇ ਤੁਹਾਡਾ ਮਖੌਲ ਉਡਾਉਂਦੇ ਹਨ। ਕੀ ਇਹ ਹੀ ਹੈ ਜਿਹੜਾ ਤੁਹਾਡੇ ਪੂਜਕਾਂ ਦੀ ਚਰਚਾ ਕਰਿਆ ਕਰਦਾ ਹੈ। ਅਤੇ ਖੁਦ ਇਹ ਲੋਕ ਰਹਿਮਾਨ ਦੇ ਜ਼ਿਕਰ ਤੋਂ ਇਨਕਾਰ ਕਰਦੇ ਹਨ। |
خُلِقَ الْإِنسَانُ مِنْ عَجَلٍ ۚ سَأُرِيكُمْ آيَاتِي فَلَا تَسْتَعْجِلُونِ(37) ਮਨੁੱਖ ਜਲਦ-ਬਾਜ਼ੀ (ਕਾਹਲਾ ਪਣ) ਦੇ ਖਮੀਰ ਤੋਂ ਪੈਦਾ ਹੋਇਆ ਹੈ। ਮੈਂ ਤੁਹਾਨੂੰ ਜਲਦੀ ਹੀ ਆਪਣੀਆਂ ਨਿਸ਼ਾਨੀਆਂ ਦਿਖਾਵਾਂਗਾ ਤਾਂ ਤੁਸੀਂ ਮੇਰੇ ਤੋਂ ਕਾਹਲੀ ਨਾ ਚਾਹੋਂ। |
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ(38) ਅਤੇ ਲੋਕ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ ਆਏਗਾ ਜੇਕਰ ਤੁਸੀਂ ਸੱਚੇ ਹੋ। |
ਕਾਸ਼! ਇਨ੍ਹਾਂ ਇਨਕਾਰੀਆਂ ਨੂੰ ਉਸ ਵੇਲੇ ਦੀ ਖ਼ਬਰ ਹੁੰਦੀ ਜਦੋਂ ਉਹ ਅੱਗ ਨੂੰ ਆਪਣੇ ਸਾਹਮਣੇ ਤੋਂ ਰੋਕ ਨਹੀਂ ਸਕਣਗੇ ਅਤੇ ਨਾ ਹੀ ਆਪਣੇ ਪਿੱਛੇ ਤੋਂ। ਅਤੇ ਨਾ ਹੀ ਉਨ੍ਹਾਂ ਨੂੰ ਮਦਦ ਪਹੁੰਚੇਗੀ। |
بَلْ تَأْتِيهِم بَغْتَةً فَتَبْهَتُهُمْ فَلَا يَسْتَطِيعُونَ رَدَّهَا وَلَا هُمْ يُنظَرُونَ(40) ਸਗੋਂ ਉਹ ਉਨ੍ਹਾਂ ਉੱਪਰ ਅਚਾਨਕ ਆ ਡਿੱਗੇਗੀ ਤਾਂ ਉਹ ਉਨ੍ਹਾਂ ਨੂੰ ਹਤਾਸ਼ ਕਰ ਦੇਵੇਗੀ। ਫਿਰ ਉਹ ਨਾ ਉਸਨੂੰ ਰੋਕ ਸਕਣਗੇ ਅਤੇ ਨਾਂ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ। |
ਅਤੇ ਤੁਹਾਡੇ ਤੋਂ ਪਹਿਲਾਂ ਵੀ ਰਸੂਲਾਂ ਦਾ ਮਜ਼ਾਕ ਬਣਾਇਆ ਗਿਆ। ਫਿਰ ਉਨ੍ਹਾਂ ਵਿਚੋਂ ਜਿਨ੍ਹਾਂ ਲੋਕਾਂ ਨੇ ਮਜ਼ਾਕ ਬਣਾਇਆ ਸੀ ਉਨ੍ਹਾਂ ਨੂੰ ਉਸ ਚੀਜ਼ ਨੇ ਘੇਰ ਲਿਆ ਜਿਸ ਦਾ ਉਹ ਮਖੌਲ ਉਡਾਉਂਦੇ ਸਨ। |
ਆਖੋ ਕਿ ਕੋਣ ਹੈ, ਜਿਹੜਾ ਦਿਨ ਅਤੇ ਰਾਤ ਨੂੰ ਰਹਿਮਾਨ ਦੀ ਪਕੜ ਤੋਂ ਤੁਹਾਨੂੰ ਬਚਾਉਂਦਾ ਹੈ। ਸਗੋਂ ਉਹ ਲੋਕ ਆਪਣੇ ਰੱਬ ਦੇ ਜਿਕਰ ਤੋਂ ਮੂੰਹ ਮੌੜ ਰਹੇ ਹਨ। |
ਕੀ ਉਨ੍ਹਾਂ ਲਈ ਸਾਡੇ ਤੋਂ ਬਿਨਾ ਕੁਝ ਪੂਜਣਯੋਗ ਹਨ ਜਿਹੜੇ ਉਨ੍ਹਾਂ ਨੂੰ ਬਚਾ ਲੈਂਦੇ ਹਨ। ਉਹ ਖ਼ੁਦ ਆਪਣੀ ਰੱਖਿਆ ਦੀ ਤਾਕਤ ਨਹੀਂ ਰੱਖਦੇ। ਅਤੇ ਨਾ ਸਾਡੇ ਮੁਕਾਬਲੇ ਵਿਚ ਉਨ੍ਹਾਂ ਦੀ ਕੋਈ ਮਦਦ ਕਰ ਸਕਦਾ ਹੈ। |
ਸਗੋਂ ਅਸੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਸੰਸਾਰਿਕ ਚੀਜ਼ਾਂ ਦਿੱਤੀਆਂ। ਇਥੋਂ’ ਤੱਕ ਕਿ ਇਸ ਹਾਲਤ ਵਿਚ ਉਨ੍ਹਾਂ ਦੀਆਂ ਮੁਦਤਾਂ (ਉਮਰਾਂ) ਗ਼ੁਜ਼ਰ ਗਈਆਂ। ਕੀ ਉਹ ਨਹੀਂ ਵੇਖਦੇ ਕਿ ਅਸੀ’ ਧਰਤੀ ਨੂੰ ਸਮੇਟਦੇ ਚਲੇ ਜਾ ਰਹੇ ਹਾਂ। ਫਿਰ ਕੀ ਇਨ੍ਹਾਂ ਲੋਕਾਂ ਦਾ ਦਬਦਬਾ ਬਣਿਆ ਰਹਿਣ ਵਾਲਾ ਹੈ। |
قُلْ إِنَّمَا أُنذِرُكُم بِالْوَحْيِ ۚ وَلَا يَسْمَعُ الصُّمُّ الدُّعَاءَ إِذَا مَا يُنذَرُونَ(45) ਆਖੋਂ, ਕਿ ਮੈਂ` ਸਿਰਫ਼ ਵਹੀ ਦੇ ਰਾਹੀਂ ਤੁਹਾਨੂੰ ਰੱਬ ਦੇ ਭੈਅ ਤੋਂ ਡਰਾਉਂਦਾ ਹਾਂ ਅਤੇ ਗੂੰਗੇ ਪੁਕਾਰ ਨੂੰ ਨਹੀਂ ਸੁਣਦੇ ਜਦੋਂ ਉਨ੍ਹਾਂ ਨੂੰ ਡਰਾਇਆ ਜਾਵੇ। |
ਅਤੇ ਜੇਕਰ ਤੇਰੇ ਰੱਬ ਦੇ ਅਜ਼ਾਬ (ਸਜ਼ਾ) ਦਾ ਇੱਕ ਬੁੱਲਾ ਵੀ ਉਨ੍ਹਾਂਨੂੰ ਡੂਹ ਜਾਵੇ ਤਾਂ ਉਹ ਕਹਿਣ ਲੱਗਣਗੇ ਕਿ ਹਾਏ! ਸਾਡੀ ਮਾੜੀ ਕਿਸਮਤ ਬੇਸ਼ੱਕ ਅਸੀਂ ਜ਼ਾਲਿਮ ਸੀ। |
ਅਤੇ ਅਸੀਂ ਕਿਆਮਤ ਦੇ ਦਿਨ ਇਨਸਾਫ਼ ਦੀ ਤੱਕੜੀ ਰੱਖਾਂਗੇ ਤਾਂ ਕਿਸੇ ਵੀ ਜੀਵ ਤੇ ਭੋਰਾ ਵੀ ਜ਼ੁਲਮ ਨਹੀਂ ਹੋਵੇਗਾ। ਅਤੇ ਜੇਕਰ ਰਾਈ ਦੇ ਦਾਣੇ ਬਰਾਬਰ ਵੀ ਕਿਸੇ ਦਾ ਕਰਮ ਹੋਂਵੇਗਾ ਤਾਂ ਅਸੀਂ ਉਸ ਨੂੰ ਪ੍ਰਗਟ ਕਰ ਦੇਵਾਂਗੇ। ਅਤੇ ਅਸੀਂ ਹਿਸਾਬ ਲੈਣ ਦੀ ਭਰਪੂਰ ਤਾਕਤ ਰਖਦੇ ਹਾਂ। |
وَلَقَدْ آتَيْنَا مُوسَىٰ وَهَارُونَ الْفُرْقَانَ وَضِيَاءً وَذِكْرًا لِّلْمُتَّقِينَ(48) ਅਤੇ ਅਸੀਂ ਮੂਸਾ ਅਤੇ ਹਾਰੂਨ ਨੂੰ ਫੁਰਕਾਨ (ਸੱਚ ਅਤੇ ਝੂਠ ਵਿਚ ਫਰਕ ਕਰਨ ਵਾਲਾ) ਅਤੇ ਪ੍ਰਕਾਸ਼ ਅਤੇ ਉਪਦੇਸ਼ ਬਖਸ਼ਿਸ਼ ਕੀਤੇ। ਅੱਲਾਹ ਤੋਂ ਡਰਨ ਵਾਲਿਆਂ ਲਈ। |
الَّذِينَ يَخْشَوْنَ رَبَّهُم بِالْغَيْبِ وَهُم مِّنَ السَّاعَةِ مُشْفِقُونَ(49) ਜਿਹੜੇ ਬਿਨ੍ਹਾਂ ਦੇਖੇ ਆਪਣੇ ਰੱਬ ਤੋਂ ਡਰਦੇ ਹਨ ਅਤੇ ਉਹ ਕਿਆਮਤ ਦਾ ਭੈਅ ਰੱਖਣ ਵਾਲੇ ਹਨ। |
وَهَٰذَا ذِكْرٌ مُّبَارَكٌ أَنزَلْنَاهُ ۚ أَفَأَنتُمْ لَهُ مُنكِرُونَ(50) ਅਤੇ ਇਹ ਇਕ ਬਰਕਤ ਵਾਲੀ ਚੇਤਾਵਨੀ ਹੈ ਜਿਸ ਨੂੰ ਅਸੀਂ ਉਤਾਰਿਆ ਹੈ ਤਾਂ ਕੀ ਹੁਣ ਤੁਸੀਂ ਇਸ ਨੂੰ ਝੁਠਲਾਉਂਦੇ ਹੋ। |
۞ وَلَقَدْ آتَيْنَا إِبْرَاهِيمَ رُشْدَهُ مِن قَبْلُ وَكُنَّا بِهِ عَالِمِينَ(51) ਅਤੇ ਅਸੀਂ ਇਸ ਤੋਂ ਪਹਿਲਾਂ ਇਬਰਾਹੀਮ ਨੂੰ ਮਾਰਗ ਦਰਸ਼ਨ ਪ੍ਰਦਾਨ ਕੀਤਾ। ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸੀ। |
إِذْ قَالَ لِأَبِيهِ وَقَوْمِهِ مَا هَٰذِهِ التَّمَاثِيلُ الَّتِي أَنتُمْ لَهَا عَاكِفُونَ(52) ਜਦੋਂ ਉਸ ਨੇ ਆਪਣੇ ਪਿਤਾ ਅਤੇ ਆਪਣੀ ਕੌਮ ਨੂੰ ਕਿਹਾ ਕਿ ਇਹ ਕਿਹੜੀਆਂ ਮੂਰਤੀਆਂ ਹਨ ਜਿਨ੍ਹਾਂ ਉੱਤੇ ਤੁਸੀਂ ਟਿਕੇ ਬੈਠੇ ਹੋ। |
ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪਿਉ ਦਾਦਿਆਂ ਨੂੰ ਇਨ੍ਹਾਂ ਦੀ ਹੀ ਪੂਜਾ ਕਰਦੇ ਹੋਏ ਦੇਖਿਆ ਹੈ। |
قَالَ لَقَدْ كُنتُمْ أَنتُمْ وَآبَاؤُكُمْ فِي ضَلَالٍ مُّبِينٍ(54) ਇਬਰਾਹੀਮ ਨੇ ਕਿਹਾ, ਕਿ ਬੇਸ਼ੱਕ ਤੁਸੀਂ ਅਤੇ ਤੁਹਾਡੇ ਪਿਉ ਢਾਦੇ ਖੁੱਲ੍ਹੀ ਗੁਮਰਾਹੀ ਵਿਚ ਫਸੇ ਰਹੇ। |
قَالُوا أَجِئْتَنَا بِالْحَقِّ أَمْ أَنتَ مِنَ اللَّاعِبِينَ(55) ਉਨ੍ਹਾਂ ਨੇ ਕਿਹਾ ਕੀ ਤੁਸੀਂ ਸਾਡੇ ਕੋਲ ਸੱਚੀਆਂ ਗੱਲਾਂ ਲਿਆਏ ਹੋ ਜਾਂ ਤੁਸੀਂ ਮਖੌਲ ਕਰ ਰਹੇ ਹੋ। |
ਇਬਰਾਹੀਮ ਨੇ ਕਿਹਾ, ਸਗੋਂ ਤੁਹਾਡਾ ਰੱਬ ਉਹ ਹੈ, ਜਿਹੜਾ ਧਰਤੀ ਅਤੇ ਆਕਾਸ਼ਾਂ ਦਾ ਪਾਲਣਹਾਰ ਹੈ ਅਤੇ ਜਿਸ ਨੇ ਇਨ੍ਹਾਂ ਨੂੰ ਪੈਦਾ ਕੀਤਾ ਹੈ। ਮੈਂ ਇਸ ਗੱਲ ਦੀ ਗਵਾਹੀ ਦੇਣ ਵਾਲਿਆਂ ਵਿਚੋਂ ਹਾਂ। |
وَتَاللَّهِ لَأَكِيدَنَّ أَصْنَامَكُم بَعْدَ أَن تُوَلُّوا مُدْبِرِينَ(57) ਅਤੇ ਅੱਲਾਹ ਦੀ ਸਹੁੰ, ਮੈਂ ਤੁਹਾਡੀਆਂ ਮੂਰਤੀਆਂ ਦੇ ਸਬੰਧ ਵਿਚ ਇੱਕ ਯੋਜਨਾ ਬਣਾਵਾਂਗਾ ਜਦੋਂ ਤੁਸੀਂ ਇਥੇ ਨਹੀਂ ਹੋਵੌਗੇ। |
فَجَعَلَهُمْ جُذَاذًا إِلَّا كَبِيرًا لَّهُمْ لَعَلَّهُمْ إِلَيْهِ يَرْجِعُونَ(58) ਫਿਰ ਉਸ ਨੇ ਉਨ੍ਹਾਂ ਨੂੰ ਟੁੱਕੜੇ ਟੁੱਕੜੇ ਕਰ ਦਿੱਤਾ ਸ਼ਿਨ੍ਹਾਂ ਉਨ੍ਹਾਂ ਦੇ ਇੱਕ ਵੱਡੇ ਤੋਂ ਇਲਾਵਾ ਤਾਂ ਜੋ ਉਹ ਉਸ ਵੱਲ ਪੁੱਛਣ ਲਈ ਧਿਆਨ ਦੇਣ। |
قَالُوا مَن فَعَلَ هَٰذَا بِآلِهَتِنَا إِنَّهُ لَمِنَ الظَّالِمِينَ(59) ਉਨ੍ਹਾਂ ਨੇ ਕਿਹਾ ਕਿ ਸਾਡੀਆਂ ਮੂਰਤੀਆਂ ਨਾਲ ਅਜਿਹਾ ਕਿਸ ਨੇ ਕੀਤਾ ਹੈ। ਬੇਸ਼ੱਕ ਉਹ ਬੜਾ ਵੱਡਾ ਜ਼ਾਲਿਮ ਹੈ। |
قَالُوا سَمِعْنَا فَتًى يَذْكُرُهُمْ يُقَالُ لَهُ إِبْرَاهِيمُ(60) ਲੋਕਾਂ ਨੇ ਕਿਹਾ ਕਿ ਅਸੀਂ ਇੱਕ ਨੌਜਵਾਨ ਨੂੰ ਉਨ੍ਹਾਂ ਬਾਰੇ ਕੁਝ ਕਹਿੰਦਿਆਂ ਸੁਣਿਆਂ ਸੀ, ਜਿਸਨੂੰ ਇਬਰਾਹੀਮ ਕਿਹਾ ਜਾਂਦਾ ਹੈ। |
قَالُوا فَأْتُوا بِهِ عَلَىٰ أَعْيُنِ النَّاسِ لَعَلَّهُمْ يَشْهَدُونَ(61) ਉਨ੍ਹਾਂ ਨੇ ਕਿਹਾ ਕਿ ਉਸ ਨੂੰ ਸਾਰੇ ਲੋਕਾਂ ਦੇ ਸਾਹਮਣੇ ਹਾਜ਼ਿਰ ਕਰੋਂ ਤਾਂ ਜੋ ਉਸ ਨੂੰ ਪੁਛਿਆ ਜਾਵੇ। |
قَالُوا أَأَنتَ فَعَلْتَ هَٰذَا بِآلِهَتِنَا يَا إِبْرَاهِيمُ(62) ਉਨ੍ਹਾਂ ਨੇ ਕਿਹਾ ਹੇ ਇਬਰਾਹੀਮ! ਕੀ ਸਾਡੇ ਪੂਜਕਾਂ ਦੇ ਨਾਲ ਤੁਸੀਂ ਅਜਿਹਾ ਇਹ ਕੀਤਾ ਹੈ। |
قَالَ بَلْ فَعَلَهُ كَبِيرُهُمْ هَٰذَا فَاسْأَلُوهُمْ إِن كَانُوا يَنطِقُونَ(63) ਇਬਰਾਹੀਮ ਨੇ ਕਿਹਾ, ਸਗੋਂ ਉਨ੍ਹਾਂ ਦੇ ਉਸ ਵੱਡੇ ਨੇ ਅਜਿਹਾ ਕੀਤਾ ਹੈ ਤਾਂ ਉਸ ਨੂੰ ਪੁੱਛ ਲਉ ਜੇਕਰ ਇਹ ਬੋਲਦਾ ਹੋਵੇ। |
فَرَجَعُوا إِلَىٰ أَنفُسِهِمْ فَقَالُوا إِنَّكُمْ أَنتُمُ الظَّالِمُونَ(64) ਫਿਰ ਉਨ੍ਹਾਂ ਨੇ ਆਪਣੇ ਮਨ ਵਿਚ ਸੋਚਿਆ ਅਤੇ ਉਹ ਆਪਸ ਵਿਚ ਇੱਕ ਦੂਸਰੇ ਨੂੰ ਕਹਿਣ ਲੱਗੇ ਕਿ ਅਸਲ ਵਿਚ ਆਪਾਂ ਹੀ ਝੂਠ ਉੱਪਰ ਹਾਂ। |
ثُمَّ نُكِسُوا عَلَىٰ رُءُوسِهِمْ لَقَدْ عَلِمْتَ مَا هَٰؤُلَاءِ يَنطِقُونَ(65) ਫਿਰ (ਉਨ੍ਹਾਂ ਨੇ) ਆਪਣੇ ਸਿਰਾਂ ਨੂੰ ਝੁਕਾ ਲਿਆ। ਹੇ ਇਬਰਾਹੀਮ! ਤੂਸੀ’ ਜਾਣਦੇ ਹੋ ਕਿ ਇਹ ਬੋਲਦੇ ਨਹੀਂ। |
قَالَ أَفَتَعْبُدُونَ مِن دُونِ اللَّهِ مَا لَا يَنفَعُكُمْ شَيْئًا وَلَا يَضُرُّكُمْ(66) ਇਬਰਾਹੀਮ ਨੇ ਕਿਹਾ, ਕੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਅਜਿਹੀਆਂ ਚੀਜ਼ਾਂ ਦੀ ਪੂਜਾ ਕਰਦੇ ਹੋਂ ਜਿਹੜੀਆਂ ਨਾ ਤੁਹਾਨੂੰ ਕੋਈ ਲਾਭ ਪਹੁੰਚਾ ਸਕਦੀਆਂ ਹਨ ਅਤੇ ਨਾ ਹਾਨੀ। |
أُفٍّ لَّكُمْ وَلِمَا تَعْبُدُونَ مِن دُونِ اللَّهِ ۖ أَفَلَا تَعْقِلُونَ(67) ਅਫ਼ਸੋਸ ਹੈ ਤੁਹਾਡੇ ਉੱਪਰ ਵੀ ਅਤੇ ਇਨ੍ਹਾਂ ਚੀਜ਼ਾਂ (ਬੁੱਤਾਂ) ਉੱਪਰ ਵੀ ਜਿਨ੍ਹਾਂ ਦੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੂਜਾ ਕਰਦੇ ਹੋ। ਕੀ ਤੁਸੀਂ ਸਮਝਦੇ ਨਹੀਂ। |
قَالُوا حَرِّقُوهُ وَانصُرُوا آلِهَتَكُمْ إِن كُنتُمْ فَاعِلِينَ(68) ਉਨ੍ਹਾਂ ਨੇ ਕਿਹਾ ਕਿ ਇਸ ਨੂੰ ਅੱਗ ਵਿਚ ਜਲਾ ਦੇਵੋ ਅਤੇ ਆਪਣੇ ਪੂਜਕਾਂ ਦੀ ਮਦਦ ਕਰੋਂ, ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ। |
قُلْنَا يَا نَارُ كُونِي بَرْدًا وَسَلَامًا عَلَىٰ إِبْرَاهِيمَ(69) ਅਸੀਂ ਕਿਹਾ ਹੈ ਅੱਗ! ਤੂੰ ਇਬਰਾਹੀਮ ਲਈ ਠੰਡੀ, ਸ਼ਾਂਤ ਅਤੇ ਸੁਰੱਖਿਅਤ ਬਣ ਜਾ। |
ਅਤੇ ਉਨ੍ਹਾਂ ਨੇ ਉਸ ਨਾਲ ਬੁਰਾਈ ਕਰਨੀ ਚਾਹੀ ਤਾਂ ਅਸੀਂ’ ਉਨ੍ਹਾਂ ਲੋਕਾਂ ਨੂੰ ਅਸਫ਼ਲ ਬਣਾ ਦਿੱਤਾ। |
وَنَجَّيْنَاهُ وَلُوطًا إِلَى الْأَرْضِ الَّتِي بَارَكْنَا فِيهَا لِلْعَالَمِينَ(71) ਅਤੇ ਅਸੀਂ ਉਸ ਨੂੰ ਅਤੇ ਲੂਤ ਨੂੰ ਬਚਾ ਕੇ ਉਸ ਧਰਤੀ ਵੱਲ ਲੈ ਗਏ ਜਿਸ ਵਿਚ ਅਸੀਂ ਸੰਸਾਰ ਵਾਲਿਆਂ ਲਈ ਬਰਕਤਾਂ ਰੱਖੀਆਂ ਹਨ। |
وَوَهَبْنَا لَهُ إِسْحَاقَ وَيَعْقُوبَ نَافِلَةً ۖ وَكُلًّا جَعَلْنَا صَالِحِينَ(72) ਅਤੇ ਅਸੀਂ_ਉਸ ਨੂੰ ਇਸਹਾਕ ਦਿੱਤਾ ਅਤੇ ਨਾਲ ਹੀ ਯਾਕੂਬ। ਅਤੇ ਅਸੀਂ ਇਨ੍ਹਾਂ ਸਾਰਿਆਂ ਨੂੰ ਸਦਾਚਾਰੀ ਸ਼ਣਾਇਆ। |
ਅਤੇ ਅਸੀਂ ਉਨ੍ਹਾਂ ਨੂੰ ਨਾਇਕ ਬਣਾਇਆ ਜਿਹੜੇ ਸਾਡੇ ਹੁਕਮ ਨਾਲ ਮਾਰਗ ਦਰਸ਼ਨ ਕਰਦੇ ਸੀ। ਅਸੀਂ ਉਨ੍ਹਾਂ ਨੂੰ ਚੰਗੇ ਕੰਮ, ਨਮਾਜ਼ ਅਤੇ ਜ਼ਕਾਤ ਅਦਾ ਕਰਨ ਦਾ ਹੁਕਮ ਭੇਜਿਆ ਅਤੇ ਉਹ ਸਾਡੀ ਇਬਾਦਤ ਕਰਨ ਵਾਲੇ ਸਨ। |
ਅਤੇ ਲੂਤ ਨੂੰ ਅਸੀਂ ਬਿਬੇਕ ਅਤੇ ਗਿਆਨ ਬਖਸ਼ਿਆ। ਅਤੇ ਉਸ ਨੂੰ ਉਸ ਬਸਤੀ ਤੋਂ ਮੁਕਤੀ ਦਿੱਤੀ ਜਿਸ ਦੇ ਲੋਕ ਬ਼ੂਰੇ ਕੰਮ ਕਰਦੇ ਸਨ। ਬੇਸ਼ੱਕ ਉਹ ਬਹੁਤ ਬ਼ੂਰੇ ਅਤੇ ਦੁਰਾਚਾਰੀ ਲੋਕ ਸਨ। |
وَأَدْخَلْنَاهُ فِي رَحْمَتِنَا ۖ إِنَّهُ مِنَ الصَّالِحِينَ(75) ਅਤੇ ਅਸੀਂ ਉਸ ਨੂੰ ਆਪਣੀ ਰਹਿਮਤ ਵਿਚ ਦਾਖ਼ਿਲ ਕੀਤਾ, ਬੇਸ਼ੱਕ ਉਹ ਭਲੇ ਲੋਕਾਂ ਵਿਚੋਂ ਸੀ। |
ਅਤੇ ਨੂਹ ਨੂੰ ਜਦੋਂ ਇਸ ਤੋਂ ਪਹਿਲਾਂ ਉਸ ਨੇ ਪੁਕਾਰਿਆ ਤਾਂ ਅਸੀਂ ਉਸ ਦੀ ਬੇਨਤੀ ਸਵੀਕਾਰ ਕੀਤੀ। ਤਾਂ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਹੁਤ ਵੱਡੇ ਦੁੱਖਾਂ ਤੋਂ ਮੁਕਤੀ ਦਿੱਤੀ। |
ਅਤੇ ਉਨ੍ਹਾਂ ਲੋਕਾਂ ਦੇ ਮੁਕਾਬਲੇ ਵਿਚ ਉਸ ਦੀ ਸਹਾਇਤਾ ਕੀਤੀ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ। ਬੇਸ਼ੱਕ ਉਹ ਬਹੁਤ ਬੂਰੇ ਲੋਕ ਸੀ। ਤਾਂ ਹੀ ਅਸੀਂ ਉਨ੍ਹਾਂ ਸਾਰਿਆਂ ਨੂੰ ਡਬੋਂ ਦਿੱਤਾ। |
ਅਤੇ ਦਾਊਦ ਅਤੇ ਸੁਲੇਮਾਨ ਨੂੰ ਜਦੋਂ ਉਹ ਦੋਵੇਂ ਖੇਤੀ ਦੇ ਸਬੰਧ ਵਿਚ ਫੈਸਲਾ ਕਰ ਰਹੇ ਸੀ, ਜਦੋਂ ਉਸ ਵਿਚ ਕੁਝ ਲੋਕਾਂ ਦੀਆਂ ਬੱਕਰੀਆਂ ਰਾਤ ਦੇ ਸਮੇਂ (ਖੇਤ) ਵਿਚ ਜਾ ਪਈਆਂ ਅਤੇ ਅਸੀ’ ਉਸ ਦੇ ਇਸ ਫ਼ੈਸਲੇ ਨੂੰ ਦੇਖ ਰਹੇ ਸੀ। |
ਤਾਂ ਅਸੀਂ ਸੁਲੇਮਾਨ ਨੂੰ ਇਸ ਦੀ ਸਮਝ ਦਿੱਤੀ। ਅਤੇ ਅਸੀਂ ਦੋਂਵਾਂ ਨੂੰ ਬਿਬੇਕ ਅਤੇ ਗਿਆਨ ਦਿੱਤਾ ਸੀ। ਅਤੇ ਅਸੀਂ ਦਾਊਦ ਦੇ ਅਧੀਨ ਕਰ ਦਿੱਤਾ ਪਹਾੜਾਂ ਨੂੰ, ਉਹ ਉਸ ਦੇ ਨਾਲ ਆਪਣੇ ਰੱਬ ਦੀ ਸਿਫ਼ਤ ਕਰਦੇ ਸੀ ਅਤੇ ਪੰਛੀਆਂ ਨੂੰ ਵੀ ਅਤੇ ਅਸੀਂ ਹੀ ਕਰਨ ਵਾਲੇ ਸੀ। |
وَعَلَّمْنَاهُ صَنْعَةَ لَبُوسٍ لَّكُمْ لِتُحْصِنَكُم مِّن بَأْسِكُمْ ۖ فَهَلْ أَنتُمْ شَاكِرُونَ(80) ਅਤੇ ਅਸੀਂ ਉਸ ਨੂੰ ਤੁਹਾਡੇ ਲਈ ਇੱਕ ਯੁੱਧ ਬਸਤਰ ਬਣਾਉਣ ਦਾ ਹੁਨਰ ਸਿਖਾਇਆ ਤਾਂ ਕਿ ਉਹ ਤੁਹਾਨੂੰ ਯੁੱਧ ਵਿਚ ਸੁਰੱਖਿਅਤ ਰੱਖੇ ਫਿਰ ਕੀ ਤੁਸੀ’ ਸ਼ੁਕਰ ਕਰਨ ਵਾਲੇ ਬਣਦੇ ਹੋ। |
ਅਤੇ ਅਸੀਂ ਸੂਲੇਮਾਨ ਲਈ ਤੇਜ ਹਵਾ ਨੂੰ ਵੱਸ ਵਿਚ ਕਰ ਦਿੱਤਾ ਜਿਹੜੀ ਉਸ ਦੇ ਹੁਕਮ ਨਾਲ ਉਸ ਖੇਤਰ ਵੱਲ ਚੱਲਦੀ ਸੀ ਜਿਸ ਵਿਚ ਅਸੀਂ ਬਰਕਤਾਂ ਰੱਖੀਆਂ ਸਨ। ਅਤੇ ਅਸੀਂ ਹਰੇਕ ਚੀਜ਼ ਨੂੰ ਜਾਣਨ ਵਾਲੇ ਹਾਂ। |
ਅਤੇ ਸੈਤਾਨਾਂ ਵਿਚੋਂ ਵੀ ਅਸੀਂ ਉਸ ਦਾ ਆਗਿਆਕਾਰੀ ਬਣਾ ਦਿੱਤਾ ਜਿਹੜੇ ਉਸ ਲਈ ਚੁੱਭੀ ਲਾਉਂਦੇ ਸੀ। ਅਤੇ ਇਸ ਤੋਂ’ ਬਿਨ੍ਹਾਂ ਦੂਜੇ ਕੰਮ ਕਰਦੇ ਸੀ ਅਤੇ ਅਸੀਂ’ ਹੀ ਉਸ ਨੂੰ ਸੰਭਾਲਣ ਵਾਲੇ ਸੀ। |
۞ وَأَيُّوبَ إِذْ نَادَىٰ رَبَّهُ أَنِّي مَسَّنِيَ الضُّرُّ وَأَنتَ أَرْحَمُ الرَّاحِمِينَ(83) ਅਤੇ ਅਯੂਬ ਨੂੰ ਜਦੋਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਮੈਨੂੰ ਬਿਮਾਰੀ ਲੱਗ ਗਈ ਹੈ ਅਤੇ ਤੁਸੀਂ ਸਭ ਰਹਿਮਤ ਕਰਨ ਵਾਲਿਆਂ ਤੋਂ ਵਧੀਕ ਰਹਿਮਤ ਵਾਲੇ ਹੋ। |
ਤਾਂ ਅਸੀਂ ਉਸ ਦੀ ਅਰਦਾਸ ਸਵੀਕਾਰ ਕੀਤੀ ਅਤੇ ਉਸ ਨੂੰ ਜਿਹੜਾ ਕਸ਼ਟ ਸੀ ਦੂਰ ਕਰ ਦਿੱਤਾ। ਅਤੇ ਅਸੀਂ ਉਸ ਨੂੰ ਉਸ ਦਾ ਪਰਿਵਾਰ ਬਖਸ਼ਿਆ ਅਤੇ ਉਸ ਦੇ ਨਾਲ ਉਸਦੇ ਬਰਾਬਰ ਹੋਰ ਵੀ, ਆਪਣੇ ਵੱਲੋਂ ਰਹਿਮਤ ਉਪਦੇਸ਼ ਬੰਦਗੀ ਕਰਨ ਵਾਲਿਆਂ ਲਈ। |
وَإِسْمَاعِيلَ وَإِدْرِيسَ وَذَا الْكِفْلِ ۖ كُلٌّ مِّنَ الصَّابِرِينَ(85) ਅਤੇ ਇਸਮਾਈਲ, ਇਦਰੀਸ ਅਤੇ ਜ਼ੁਲਕਿਫ਼ਲ ਨੂੰ ਵੀ ਇਹ ਸਾਰੇ ਧੀਰਜ ਰੱਖਣ ਵਾਲਿਆਂ ਵਿਚੋ’ ਸਨ। |
وَأَدْخَلْنَاهُمْ فِي رَحْمَتِنَا ۖ إِنَّهُم مِّنَ الصَّالِحِينَ(86) ਅਤੇ ਅਸੀਂ ਇਨ੍ਹਾਂ ਨੂੰ ਆਪਣੀ ਰਹਿਮਤ ਵਿਚ ਪ੍ਰਵੇਸ਼ ਦਿੱਤਾ। ਬੇਸ਼ੱਕ ਇਹ ਨੇਕ ਕੰਮ ਕਰਨ ਵਾਲਿਆਂ ਵਿਚੋ ਸਨ। |
ਅਤੇ ਮੱਛੀ ਵਾਲੇ (ਯੂਨਸ) ਨੂੰ ਵੀ ਜਦੋਂ ਕਿ ਉਹ ਆਪਣੀ ਕੌਮ ਨਾਲ ਨਰਾਜ਼ ਹੋ ਕੇ ਚਲਾ ਗਿਆ। ਫਿਰ ਉਸ ਨੇ ਇਹ ਸਮਝਿਆ ਕਿ ਅਸੀਂ ਉਸ ਨੂੰ ਨਹੀਂ ਫੜ੍ਹਾਂਗੇ। ਫਿਰ ਉਸ ਨੇ ਹਨੇਰੇ ਵਿਚ ਪੁਕਾਰਿਆ ਕਿ ਤੇਰੇ ਤੋਂ ਬਿਨ੍ਹਾਂ (ਮੇਰਾ) ਕੋਈ ਪੂਜਣਯੋਗ ਨਹੀਂ, ਤੂੰ ਪਵਿੱਤਰ ਹੈਂ, ਬੇਸ਼ੱਕ ਮੈਂ ਹੀ’ ਦੋਸ਼ੀ ਹਾਂ। |
فَاسْتَجَبْنَا لَهُ وَنَجَّيْنَاهُ مِنَ الْغَمِّ ۚ وَكَذَٰلِكَ نُنجِي الْمُؤْمِنِينَ(88) ਤਾਂ ਅਸੀਂ ਉਸ ਦੀ ਦੁਆ ਸਵੀਕਾਰ ਕੀਤੀ ਅਤੇ ਉਸ ਨੂੰ ਦੁੱਖ ਤੋਂ ਛੁਟਕਾਰਾ ਦਿੱਤਾ ਅਤੇ ਇਸੇ ਤਰ੍ਹਾਂ ਅਸੀਂ ਈਮਾਨ ਵਾਲਿਆਂ ਨੂੰ ਬਚਾ ਲੈਂਦੇ ਹਾਂ। |
وَزَكَرِيَّا إِذْ نَادَىٰ رَبَّهُ رَبِّ لَا تَذَرْنِي فَرْدًا وَأَنتَ خَيْرُ الْوَارِثِينَ(89) ਅਤੇ ਜ਼ਕਰੀਆ ਨੂੰ, ਜਦੋਂ ਉਸ ਨੇ ਆਪਣੇ ਰੱਬ ਨੂੰ ਪੂਕਾਰਿਆ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਇਕੱਲਾ ਨਾ ਛੱਡ ਅਤੇ ਤੂੰ ਸਰਵਸ੍ਰੇਸ਼ਟ ਵਾਰਿਸ ਹੈ। |
ਤਾਂ ਅਸੀਂ ਉਸ ਦੀ ਦੂਆ ਸਵੀਕਾਰ ਕੀਤੀ ਅਤੇ ਉਸ ਨੂੰ ਯਾਹਯਾ ਪ੍ਰਦਾਨ ਕੀਤਾ। ਅਤੇ ਉਸ ਦੀ ਪਤਨੀ ਨੂੰ ਉਸ ਲਈ ਬੱਚਾ ਜਣਨ ਦੇ ਕਾਬਿਲ ਬਣਾਇਆ। ਇਹ ਲੋਕ ਭਲੇ ਕਰਮਾਂ ਵਿਚ ਦੌੜਦੇ ਸਨ ਅਤੇ ਸਾਨੂੰ ਉਮੀਦ ਅਤੇ ਭੈਅ ਨਾਲ ਪੁਕਾਰਦੇ ਸਨ ਅਤੇ ਸਾਡੇ ਅੱਗੇ ਝੁਕਦੇ ਸਨ। |
ਅਤੇ ਉਹ ਔਰਤ ਜਿਸ ਨੇ ਆਪਣੀ ਪਵਿੱਤਰਾ ਨੂੰ ਬਚਾਇਆ ਅਤੇ ਅਸੀਂ ਉਸ ਅੰਦਰ ਆਪਣੀ ਆਤਮਾ ਫੂਕ ਦਿੱਤੀ ਅਤੇ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਸੰਸਾਰ ਵਾਲਿਆਂ ਲਈ ਇਕ ਨਿਸ਼ਾਨੀ ਬਣਾ ਦਿੱਤਾ। |
إِنَّ هَٰذِهِ أُمَّتُكُمْ أُمَّةً وَاحِدَةً وَأَنَا رَبُّكُمْ فَاعْبُدُونِ(92) ਅਤੇ ਇਹ ਤੁਹਾਡੀ ਇਨਸਾਨੀ ਬਰਾਦਰੀ ਇੱਕ ਹੀ ਸੰਤਾਨ ਹੈ ਅਤੇ ਮੈਂ ਹੀ ਤੁਹਾਡਾ ਰੱਬ ਹਾਂ ਇਸ ਲਈ ਤੁਸੀਂ ਮੇਰੀ ਹੀ ਇਬਾਦਤ ਕਰੋ। |
وَتَقَطَّعُوا أَمْرَهُم بَيْنَهُمْ ۖ كُلٌّ إِلَيْنَا رَاجِعُونَ(93) ਅਤੇ ਉਨ੍ਹਾਂ ਨੇ ਆਪਣਾ ਧਰਮ ਲੋਕਾਂ ਦੇ ਵਿਚਕਾਰ ਟੁੱਕੜੇ ਟੁੱਕੜੇ ਕਰ ਦਿੱਤਾ। ਤੁਸੀਂ ਸਾਰੇ ਸਾਡੇ ਕੋਲ ਆਉਣ ਵਾਲੇ ਹੋ। |
ਇਸ ਲਈ ਜਿਹੜਾ ਬੰਦਾ ਭਲੇ ਕਰਮ ਕਰੇਗਾ ਅਤੇ ਉਹ ਈਮਾਨ ਵਾਲਾ ਹੋਵੇਗਾ ਤਾਂ ਉਸ ਦੇ ਭਲੇ ਕੰਮਾਂ ਦਾ ਉਦਮ ਅਸਫ਼ਲ ਨਹੀਂ ਹੋਵੇਗਾ ਅਤੇ ਅਸੀਂ ਉਸ ਨੂੰ ਲਿਖ ਲੈਂਦੇ ਹਾਂ। |
وَحَرَامٌ عَلَىٰ قَرْيَةٍ أَهْلَكْنَاهَا أَنَّهُمْ لَا يَرْجِعُونَ(95) ਅਤੇ ਜਿਸ ਬਸਤੀ ਨੂੰ ਅਸੀਂ ਤਹਿਸ ਨਹਿਸ ਕਰ ਦਿੱਤਾ ਹੋਵੇ, ਉਨ੍ਹਾਂ ਲਈ ਸੰਭਵ ਨਹੀ ਹੈ ਉਹ (ਦੁਨੀਆਂ ਵੱਲ) ਪਰਤ ਆਉਣ। |
حَتَّىٰ إِذَا فُتِحَتْ يَأْجُوجُ وَمَأْجُوجُ وَهُم مِّن كُلِّ حَدَبٍ يَنسِلُونَ(96) ਇਥੋਂ ਤੱਕ ਕਿ ਜਦੋਂ ਯਾਜੂਜ ਅਤੇ ਮਾਜੂਜ ਖੌਲ੍ਹ ਦਿੱਤੇ ਜਾਣਗੇ ਅਤੇ ਉਹ ਹਰੇਕ ਉਚਾਈ ਤੋਂ ਨਿਕਲ ਜਾਣਗੇ। |
ਅਤੇ ਸੱਚਾ ਵਾਅਦਾ ਨੇੜੇ ਆਉਣ ਲੱਗੇਗਾ ਤਾਂ ਉਨ੍ਹਾਂ ਲੋਕਾਂ ਦੀਆਂ ਅੱਖਾਂ ਫਟੀਆਂ ਰਹਿ ਜਾਣਗੀਆਂ, ਜਿਨ੍ਹਾਂ ਨੇ ਇਨਕਾਰ ਕੀਤਾ ਸੀ। ਹਾਏ! ਸਾਡੀ ਮਾੜੀ ਕਿਸਮਤ ਅਸੀਂ ਇਸ ਤੋਂ ਅਗਿਆਨੀ ਬਣੇ ਰਹੇ, ਸਗੋਂ ਅਸੀਂ ਜ਼ਾਲਿਮ ਸੀ। |
إِنَّكُمْ وَمَا تَعْبُدُونَ مِن دُونِ اللَّهِ حَصَبُ جَهَنَّمَ أَنتُمْ لَهَا وَارِدُونَ(98) ਬੇਸ਼ੱਕ ਤੁਸੀਂ ਅਤੇ ਜਿਸ ਨੂੰ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੂਜਦੇ ਹੋ ਸਾਰੇ ਨਰਕ ਦਾ ਬਾਲਣ ਹਨ, ਤੁਸੀਂ ਉੱਤੇ ਹੀ ਜਾਣਾ ਹੈ। |
لَوْ كَانَ هَٰؤُلَاءِ آلِهَةً مَّا وَرَدُوهَا ۖ وَكُلٌّ فِيهَا خَالِدُونَ(99) ਜੇਕਰ ਇਹ ਅਸਲ ਵਿਚ ਪੂਜਣਯੋਗ ਹੁੰਦੇ “ਤਾਂ ਉਸ ਵਿਚ ਨਾ ਪੈਂਦੇ। ਇਹ ਸਾਰੇ ਉਸ ਵਿਚ ਹਮੇਸ਼ਾਂ ਰਹਿਣਗੇ। |
ਉਸ ਵਿਚ ਉਨ੍ਹਾਂ ਲਈ ਚੀਕਾਂ ਹਨ ਅਤੇ ਉਹ ਉਸ ਵਿਚ ਇਸ ਤੋਂ ਬਿਨ੍ਹਾਂ ਕੂਝ ਨਹੀਂ ਸੁਨਣਗੇ। |
إِنَّ الَّذِينَ سَبَقَتْ لَهُم مِّنَّا الْحُسْنَىٰ أُولَٰئِكَ عَنْهَا مُبْعَدُونَ(101) ਬੇਸ਼ੱਕ ਜਿਨ੍ਹਾਂ ਲਈ ਸਾਡੇ ਵੱਲੋਂ ਪਹਿਲਾਂ ਹੀ ਨੇਕੀ ਦਾ ਫ਼ੈਸਲਾ ਹੋ ਚੁੱਕਿਆ ਹੈ ਉਹ ਉਸ ਤੋਂ ਦੂਰ ਰੱਖੇ ਜਾਣਗੇ। |
لَا يَسْمَعُونَ حَسِيسَهَا ۖ وَهُمْ فِي مَا اشْتَهَتْ أَنفُسُهُمْ خَالِدُونَ(102) ਉਹ ਉਸ ਦੀ ਆਹਟ ਵੀ ਨਹੀਂ ਸੁਨਣਗੇ ਅਤੇ ਉਹ ਆਪਣੀਆਂ ਮਨਪਸੰਦ ਚੀਜ਼ਾਂ ਵਿਚ ਹਮੇਸ਼ਾਂ ਰਹਿਣਗੇ। |
ਉਨ੍ਹਾਂ ਨੂੰ ਇਹ ਵੱਡੀ ਘਸ਼ਰਾਹਟ ਦੁੱਖੀ ਨਹੀਂ ਕਰੇਗੀ। ਅਤੇ ਫ਼ਰਿਸ਼ਤੇ ਉਨ੍ਹਾਂ ਦਾ ਸਵਾਗਤ ਕਰਨਗੇ। ਇਹ ਹੈ ਤੁਹਾਡੇ ਉਹ ਦਿਨ, ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ। |
ਜਿਸ ਦਿਨ ਅਸੀਂ ਅਸਮਾਨ ਨੂੰ ਲਪੇਟ ਦੇਵਾਂਗੇ ਜਿਸ ਤਤ੍ਹਾਂ ਵਹੀਆਂ ਦੇ ਪੰਨੇ ਲਪੇਟ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਅਸੀਂ ਪਹਿਲਾਂ ਸ੍ਰਿਸ਼ਟੀ ਦਾ ਆਰੰਭ ਕੀਤਾ ਸੀ ਉਸੇ ਤਰ੍ਹਾਂ ਅਸੀਂ ਉਸ ਦੀ ਪੁਨਰ ਸਥਾਪਨਾ ਕਰਾਂਗੇ। ਇਹ ਸਾਡੇ ਜਿੰਮੇ ਵਾਅਦਾ ਹੈ ਅਸੀਂ ਇਸ ਨੂੰ ਕਰ ਕੇ ਰਹਾਂਗੇ। |
ਅਤੇ ਜਬੂਰ ਵਿਚ ਅਸੀਂ ਉਪਦੇਸ਼ ਤੋਂ ਬਾਅਦ ਲਿਖ ਚੁੱਕੇ ਹਾਂ ਕਿ ਧਰਤੀ ਦੇ ਵਾਰਿਸ ਸਾਡੇ ਸਦਾਚਾਰੀ ਬੰਦੇ ਹੋਣਗੇ। |
ਇਸ ਵਿਚ ਬੰਦਗੀ ਕਰਨ ਵਾਲਿਆਂ ਲਈ ਇਕ ਵੱਡੀ ਖ਼ਬਰ ਹੈ। |
ਅਤੇ ਅਸੀਂ ਤੁਹਾਨੂੰ ਤਾਂ ਸਿਰਫ਼ ਸੰਸਾਰ ਵਾਲਿਆਂ ਲਈ ਰਹਿਮਤ ਬਣਾ ਕੇ ਭੇਜਿਆ ਹੈ। |
قُلْ إِنَّمَا يُوحَىٰ إِلَيَّ أَنَّمَا إِلَٰهُكُمْ إِلَٰهٌ وَاحِدٌ ۖ فَهَلْ أَنتُم مُّسْلِمُونَ(108) ਆਖੋ, ਕਿ ਮੇਰੇ ਕੋਲ ਜਿਹੜੀ ਵਹੀ ਆਉਂਦੀ ਹੈ, ਉਹ ਇਹ ਹੈ, ਕਿ ਤੁਹਾਡਾ ਪੂਜਣਯੋਗ ਕੇਵਲ ਇੱਕ ਹੈ ਤਾਂ ਕੀ ਤੁਸੀਂ ਆਗਿਆਕਾਰੀ ਬਣਦੇ ਹੋ। |
ਇਸ ਲਈ ਜੇਕਰ ਉਹ ਮੂੰਹ ਮੋੜਨ ਤਾਂ ਕਹਿ ਦੇਵੇਂ ਕਿ ਮੈਂ ਤੁਹਾਨੂੰ ਸਪੱਸ਼ਟ ਰੂਪ ਵਿਚ ਸੂਚਿਤ ਕਰ ਚੁੱਕਾ ਹਾਂ। ਅਤੇ ਮੈਂ ਨਹੀਂ ਜਾਣਦਾ ਉਸ ਚੀਜ਼ ਸਾਰੇ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ ਕਿ ਉਹ ਨੇੜੇ ਹੈ ਜਾਂ ਦੂਰ। |
إِنَّهُ يَعْلَمُ الْجَهْرَ مِنَ الْقَوْلِ وَيَعْلَمُ مَا تَكْتُمُونَ(110) ਬੇਸ਼ੱਕ ਉਹ ਖੁੱਲ੍ਹੀਆਂ ਹੋਈਆਂ ਗੱਲਾਂ ਨੂੰ ਵੀ ਜਾਣਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਵੀ ਜਿਸ ਨੂੰ ਤੁਸੀਂ ਲੂਕਾਉਂਦੇ ਹੋ। |
وَإِنْ أَدْرِي لَعَلَّهُ فِتْنَةٌ لَّكُمْ وَمَتَاعٌ إِلَىٰ حِينٍ(111) ਅਤੇ ਮੈਨੂੰ ਪਤਾ ਨਹੀਂ’ ਸੰਭਵ ਹੈ ਉਹ ਤੁਹਾਡੇ ਲਈ ਇਮਤਿਹਾਨ ਹੋਵੇ ਅਤੇ ਲਾਭ ਉਠਾ ਲੈਣ ਦਾ ਇੱਕ ਮੌਕਾ ਹੋਵੇ। |
قَالَ رَبِّ احْكُم بِالْحَقِّ ۗ وَرَبُّنَا الرَّحْمَٰنُ الْمُسْتَعَانُ عَلَىٰ مَا تَصِفُونَ(112) ਪੈਗ਼ੰਬਰ ਨੇ ਆਖਿਆ, ਕਿ ਹੇ ਮੇਰੇ ਪਾਲਣਹਾਰ! ਸੱਚਾਈ ਨਾਲ ਫ਼ੈਸਲਾ ਕਰ ਦੇ। ਅਤੇ ਸਾਡਾ ਰੱਬ ਰਹਿਮਾਨ ਹੈ, ਉਸੇ ਤੋਂ ਅਸੀਂ ਉਨ੍ਹਾਂ ਗੱਲਾਂ ਲਈ ਸਹਾਇਤਾ ਮੰਗਦੇ ਹਾਂ ਜਿਹੜੀਆਂ ਤੁਸੀਂ ਬਿਆਨ ਕਰਦੇ ਹੋ। |
More surahs in Punjabi:
Download surah Al-Anbiya with the voice of the most famous Quran reciters :
surah Al-Anbiya mp3 : choose the reciter to listen and download the chapter Al-Anbiya Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب