ਅਲ-ਇਸਰਾ · 49/111
ਅਨੁਵਾਦ ਉਚਾਰਨ — ਅਲ-ਇਸਰਾ
وَقَالُوا أَإِذَا كُنَّا عِظَامًا وَرُفَاتًا أَإِنَّا لَمَبْعُوثُونَ خَلْقًا جَدِيدًا ۝٤٩
Wa qaalooo`a izaa kunnaa `izaamanw wa rufaatan `a innaa lamab`oosoona khalqan jadeedaa
📖 ਪੰਜਾਬੀ ਵਿੱਚ
49਼ ਉਹ ਕਹਿੰਦੇ ਹਨ ਕਿ ਜਦੋਂ ਅਸੀਂ ਹੱਡੀਆਂ ਅਤੇ ਚੂਰਾ-ਚੂਰਾ ਹੋ ਜਾਵਾਂਗੇ ਤਾਂ ਕੀ ਨਵੇਂ ਸਿਰਿਓਂ ਪੈਦਾ ਕਰਕੇ ਫੇਰ ਖੜੇ ਕੀਤੇ ਜਾਵਾਂਗੇ ?

🎧 ਸੁਣੋ


📜 ਆਇਤ 47-51 — ਅਲ-ਇਸਰਾ

47نَّحْنُ أَعْلَمُ بِمَا يَسْتَمِعُونَ بِهِ إِذْ يَسْتَمِعُونَ إِلَيْكَ وَإِذْ هُمْ نَجْوَىٰ إِذْ يَقُولُ الظَّالِمُونَ إِن تَتَّبِعُونَ إِلَّا رَجُلًا مَّسْحُورًا
47਼ ਹੇ ਨਬੀ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ (ਕਾਫ਼ਿਰ) .ਕੁਰਆਨ ਕਿਉਂ ਸੁਣਦੇ ਹਨ। ਅਸੀਂ ਇਹ ਵੀ ਜਾਣਦੇ ਹਾਂ ਜਦੋਂ ਉਹ ਕੰਨ ਲਾ ਕੇ ਤੁਹਾਡੀਆਂ ਗੱਲਾਂ ਸੁਣਦੇ ਹਨ ਅਤੇ ਜਦੋਂ ਉਹ (ਤੁਹਾਡੇ ਵਿਰੋਧ) ਕਾਨਾਫੂਸੀਆਂ ਕਰਦੇ ਹਨ ਅਤੇ ਜਦੋਂ ਉਹ ਜ਼ਾਲਮ (ਲੋਕਾਂ) ਨੂੰ ਆਖਦੇ ਹਨ ਕਿ ਤੁਸੀਂ ਇਸ ਵਿਅਕਤੀ ਦੇ ਪਿੱਛੇ ਨਾ ਲੱਗੋ, ਉਸ ਉੱਤੇ ਤਾਂ ਜਾਦੂ ਕੀਤਾ ਹੋਇਆ ਹੈ
48انظُرْ كَيْفَ ضَرَبُوا لَكَ الْأَمْثَالَ فَضَلُّوا فَلَا يَسْتَطِيعُونَ سَبِيلًا
48਼ (ਹੇ ਮੁਹੰਮਦ!) ਵੇਖੋ ਤਾਂ ਉਹ ਤੁਹਾਡੇ ਲਈ ਕਿਹੋ ਜਹੀਆਂ ਮਿਸਾਲਾਂ ਦੇ ਰਹੇ ਹਨ। ਉਹ ਤਾਂ ਭਟਕੇ ਹੋਏ ਲੋਕ ਹਨ, ਹੁਣ ਸਿੱਧੇ ਰਾਹ ਤੁਰਨਾਂ ਉਹਨਾਂ ਦੇ ਵੱਸ ਵਿਚ ਨਹੀਂ।
49وَقَالُوا أَإِذَا كُنَّا عِظَامًا وَرُفَاتًا أَإِنَّا لَمَبْعُوثُونَ خَلْقًا جَدِيدًا
49਼ ਉਹ ਕਹਿੰਦੇ ਹਨ ਕਿ ਜਦੋਂ ਅਸੀਂ ਹੱਡੀਆਂ ਅਤੇ ਚੂਰਾ-ਚੂਰਾ ਹੋ ਜਾਵਾਂਗੇ ਤਾਂ ਕੀ ਨਵੇਂ ਸਿਰਿਓਂ ਪੈਦਾ ਕਰਕੇ ਫੇਰ ਖੜੇ ਕੀਤੇ ਜਾਵਾਂਗੇ ?
50۞ قُلْ كُونُوا حِجَارَةً أَوْ حَدِيدًا
50਼ (ਹੇ ਨਬੀ!) ਤੁਸੀਂ ਆਖੋ ਕਿ ਭਾਵੇਂ ਤੁਸੀਂ ਪੱਥਰ ਬਣ ਜਾਓ ਜਾ ਲੋਹਾ (ਮੁੜ ਪੈਦਾ ਕੀਤੇ) ਜਾਵੋਗੇ।
51أَوْ خَلْقًا مِّمَّا يَكْبُرُ فِي صُدُورِكُمْ ۚ فَسَيَقُولُونَ مَن يُعِيدُنَا ۖ قُلِ الَّذِي فَطَرَكُمْ أَوَّلَ مَرَّةٍ ۚ فَسَيُنْغِضُونَ إِلَيْكَ رُءُوسَهُمْ وَيَقُولُونَ مَتَىٰ هُوَ ۖ قُلْ عَسَىٰ أَن يَكُونَ قَرِيبًا
51਼ ਜਾਂ ਹੋਰ ਕੋਈ ਅਜਿਹੀ ਚੀਜ਼ ਜਿਹੜੀ ਤੁਹਾਡੀ ਸੋਚ ਅਨੁਸਾਰ ਬਹੁਤ ਹੀ ਕਰੜੀ ਹੋਵੇ (ਤਾਂ ਵੀ ਮੁੜ ਪੈਦਾ ਕੀਤੇ ਜਾਓਗੇ)। ਜੇ ਉਹ ਪੁੱਛਣ ਕਿ ਉਹ ਕੌਣ ਹੈ ਜਿਹੜਾ ਸਾਨੂੰ ਮੁੜ ਸੁਰਜੀਤ ਕਰੇਗਾ ਤਾਂ ਜਵਾਬ ਦਿਓ ਕਿ ਉਹੀਓ ਅੱਲਾਹ (ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ। ਫੇਰ ਉਹ ਸਿਰ ਹਿਲਾ ਹਿਲਾ ਕੇ ਪੁੱਛਣਗੇ ਕਿ ਇਹ ਕਦੋਂ ਹੋਵੇਗਾ ? ਤੁਸੀਂ (ਹੇ ਨਬੀ!) ਆਖ ਦਿਓ ਕਿ ਅਚਰਜ ਨਹੀਂ ਕਿ ਉਹ ਵੇਲਾ ਨੇੜੇ ਹੀ ਆ ਲੱਗਿਆ ਹੋਵੇ।
ਅਲ-ਇਸਰਾਕੁਰਾਨ ਸੂਚੀ
111ਆਇਤ
MeccanRevelation
49ਆਇਤ

ਅਨੁਵਾਦ — ਅਲ-ਇਸਰਾ 49

ਸੂਰਾ ਅਲ-ਇਸਰਾ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ ਉਹ ਕਹਿੰਦੇ ਹਨ ਕਿ ਜਦੋਂ ਅਸੀਂ ਹੱਡੀਆਂ ਅਤੇ ਚੂਰਾ-ਚੂਰਾ…

ਸੂਰਾ ਆਇਤ 49/111 — ਅਲ-ਇਸਰਾ الإسراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਇਸਰਾ ਸੁਣੋ, ਅਲ-ਇਸਰਾ ਅਨੁਵਾਦ, ਅਲ-ਇਸਰਾ mp3, ਅਲ-ਇਸਰਾ pdf. ਆਇਤ 47–51. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers