ਆਲ-ਇਮਰਾਨ · 163/200
ਅਨੁਵਾਦ ਉਚਾਰਨ — ਆਲ-ਇਮਰਾਨ
هُمْ دَرَجَاتٌ عِندَ اللَّهِ ۗ وَاللَّهُ بَصِيرٌ بِمَا يَعْمَلُونَ ۝١٦٣
Hum darajaatun `indal laah; wallaahu baseerum bimaa ya`maloon
📖 ਪੰਜਾਬੀ ਵਿੱਚ
163਼ ਅੱਲਾਹ ਕੋਲ ਉਨਾਂ (ਦੋਵੇਂ ਤਰ੍ਹਾਂ ਦੇ) ਲੋਕਾਂ ਲਈ (ਵੱਖਰੇ ਵੱਖਰੇ) ਦਰਜੇ ਹਨ ਅਤੇ ਉਹਨਾਂ ਸਭ ਦੇ ਅਮਲਾਂ ਨੂੰ ਅੱਲਾਹ ਵੇਖ ਰਿਹਾ ਹੇ।
🎧 ਸੁਣੋ

📜 ਆਇਤ 161-165 — ਆਲ-ਇਮਰਾਨ

161وَمَا كَانَ لِنَبِيٍّ أَن يَغُلَّ ۚ وَمَن يَغْلُلْ يَأْتِ بِمَا غَلَّ يَوْمَ الْقِيَامَةِ ۚ ثُمَّ تُوَفَّىٰ كُلُّ نَفْسٍ مَّا كَسَبَتْ وَهُمْ لَا يُظْلَمُونَ
161਼ ਅਸੰਭਵ ਹੇ ਕਿ ਕਿਸੇ ਨਬੀ ਤੋਂ ਕਿਸੇ ਪ੍ਰਕਾਰ ਦੀ ਖ਼ਿਆਨਤ 1 (ਹੇਰਾ-ਫੇਰੀ) ਹੋਵੇ ਅਤੇ ਜੇ ਕੋਈ ਖ਼ਿਆਨਤ ਕਰੇਗਾ ਤਾਂ ਉਹ ਆਪਣੀ ਹੇਰਾ-ਫੇਰੀ ਨੂੰ ਲੈਕੇ ਕਿਆਮਤ ਦਿਹਾੜੇ (ਰੱਬ ਦੇ ਹਜ਼ੂਰ) ਹਾਜ਼ਿਰ ਹੋਵੇਗਾ, ਜਿੱਥੇ ਹਰ ਵਿਅਕਤੀ ਨੂੰ ਉਸ ਵੱਲੋਂ ਕੀਤੇ ਕੰਮਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਹੋਵੇਗਾ।
162أَفَمَنِ اتَّبَعَ رِضْوَانَ اللَّهِ كَمَن بَاءَ بِسَخَطٍ مِّنَ اللَّهِ وَمَأْوَاهُ جَهَنَّمُ ۚ وَبِئْسَ الْمَصِيرُ
162਼ ਉਹ ਵਿਅਕਤੀ ਜਿਹੜਾ (ਸਦਾ ਹੀ) ਅੱਲਾਹ ਨੂੰ ਖ਼ੁਸ਼ ਕਰਨ ਵਿਚ ਲੱਗਿਆ ਰਹਿੰਦਾ ਹੇ, ਕੀ ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੇ ਜਿਹੜਾ ਅੱਲਾਹ ਨੂੰ (ਆਪਣੇ ਕੰਮਾਂ ਕਾਰਨ ਸਦਾ) ਨਾਰਾਜ਼ ਰੱਖਦਾ ਹੇ ਅਤੇ ਜਿਨ੍ਹਾਂ ਦਾ ਟਿਕਾਣਾ ਨਰਕ ਹੇ ਜਿਹੜੀ ਬਹੁਤ ਹੀ ਭੈੜੀ ਥਾਂ ਹੇ?
163هُمْ دَرَجَاتٌ عِندَ اللَّهِ ۗ وَاللَّهُ بَصِيرٌ بِمَا يَعْمَلُونَ
163਼ ਅੱਲਾਹ ਕੋਲ ਉਨਾਂ (ਦੋਵੇਂ ਤਰ੍ਹਾਂ ਦੇ) ਲੋਕਾਂ ਲਈ (ਵੱਖਰੇ ਵੱਖਰੇ) ਦਰਜੇ ਹਨ ਅਤੇ ਉਹਨਾਂ ਸਭ ਦੇ ਅਮਲਾਂ ਨੂੰ ਅੱਲਾਹ ਵੇਖ ਰਿਹਾ ਹੇ।
164لَقَدْ مَنَّ اللَّهُ عَلَى الْمُؤْمِنِينَ إِذْ بَعَثَ فِيهِمْ رَسُولًا مِّنْ أَنفُسِهِمْ يَتْلُو عَلَيْهِمْ آيَاتِهِ وَيُزَكِّيهِمْ وَيُعَلِّمُهُمُ الْكِتَابَ وَالْحِكْمَةَ وَإِن كَانُوا مِن قَبْلُ لَفِي ضَلَالٍ مُّبِينٍ
164਼ ਬੇਸ਼ੱਕ ਅੱਲਾਹ ਨੇ ਮੁਸਲਮਾਨਾਂ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੇ ਕਿ ਉਹਨਾਂ ਵਿਚ ਖ਼ੁਦ ਉਹਨਾਂ ਲਈ ਇਕ ਰਸੂਲ ਭੇਜਿਆ ਜੋ ਉਹਨਾਂ ਨੂੰ ਇਸ (.ਕੁਰਆਨ) ਦੀਆਂ ਆਇਤਾਂ ਪੜ੍ਹਕੇ ਸੁਣਾਉਂਦਾ ਹੇ ਤੇ ਉਹਨਾਂ ਨੂੰ (ਸ਼ਿਰਕ ਤੋਂ) ਪਾਕ ਕਰਦਾ ਹੇ ਅਤੇ ਉਹਨਾਂ ਨੂੰ ਕਿਤਾਬ (.ਕੁਰਆਨ) ਤੇ ਹਿਕਮਤ (ਹਦੀਸ) ਦੀਆਂ ਗੱਲਾਂ ਸਿਖਾਉਂਦਾ ਹੇ। 1 ਜਦੋਂ ਕਿ ਇਸ (ਨਬੀ) ਤੋਂ ਪਹਿਲਾਂ ਇਹ ਲੋਕ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ।
165أَوَلَمَّا أَصَابَتْكُم مُّصِيبَةٌ قَدْ أَصَبْتُم مِّثْلَيْهَا قُلْتُمْ أَنَّىٰ هَٰذَا ۖ قُلْ هُوَ مِنْ عِندِ أَنفُسِكُمْ ۗ إِنَّ اللَّهَ عَلَىٰ كُلِّ شَيْءٍ قَدِيرٌ
165਼ ਉਸ ਸਮੇਂ ਤੁਹਾਡਾ ਕੀ ਹਾਲ ਸੀ ਜਦੋਂ ਤੁਹਾਡੇ ਉੱਤੇ (ਉਹਦ ਦੇ ਮੈਦਾਨ ਵਿਚ) ਇਕ ਮੁਸੀਬਤ ਆ ਪਈ ਤਾਂ ਤੁਸੀਂ ਕਹਿਣ ਲੱਗੇ ਕਿ ਇਹ ਮੁਸੀਬਤ ਕਿੱਥੋਂ ਆਈ ਹੇ? ਜਦੋਂ ਕਿ ਇਸ ਤੋਂ ਪਹਿਲਾਂ ਬਦਰ ਦੇ ਮੈਦਾਨ ਵਿਚ ਤੁਸੀਂ ਇਹਨਾਂ ਕਾਫ਼ਰਾਂ ਨੂੰ ਦੂਣੀ ਮੁਸੀਬਤ ਦੇ ਚੁੱਕੇ ਹੋ। ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਸਾਰੀਆਂ ਮੁਸੀਬਤਾਂ ਤੁਹਾਡੀਆਂ ਆਪਣੀਆਂ ਸਹੇੜੀਆਂ ਹੋਈਆ ਹਨ। ਬੇਸ਼ੱਕ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੇ।
ਆਲ-ਇਮਰਾਨਕੁਰਾਨ ਸੂਚੀ
200ਆਇਤ
MedinanRevelation
163ਆਇਤ

ਅਨੁਵਾਦ — ਆਲ-ਇਮਰਾਨ 163

ਸੂਰਾ ਆਲ-ਇਮਰਾਨ ਆਇਤ 163 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 163਼ ਅੱਲਾਹ ਕੋਲ ਉਨਾਂ (ਦੋਵੇਂ ਤਰ੍ਹਾਂ ਦੇ) ਲੋਕਾਂ ਲਈ (ਵੱਖਰੇ…

ਸੂਰਾ ਆਇਤ 163/200 — ਆਲ-ਇਮਰਾਨ آل عمران (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਆਲ-ਇਮਰਾਨ ਸੁਣੋ, ਆਲ-ਇਮਰਾਨ ਅਨੁਵਾਦ, ਆਲ-ਇਮਰਾਨ mp3, ਆਲ-ਇਮਰਾਨ pdf. ਆਇਤ 161–165. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers