ਅਲ-ਮਾਇਦਾ · 27/120
ਅਨੁਵਾਦ ਉਚਾਰਨ — ਅਲ-ਮਾਇਦਾ
۞ وَاتْلُ عَلَيْهِمْ نَبَأَ ابْنَيْ آدَمَ بِالْحَقِّ إِذْ قَرَّبَا قُرْبَانًا فَتُقُبِّلَ مِنْ أَحَدِهِمَا وَلَمْ يُتَقَبَّلْ مِنَ الْآخَرِ قَالَ لَأَقْتُلَنَّكَ ۖ قَالَ إِنَّمَا يَتَقَبَّلُ اللَّهُ مِنَ الْمُتَّقِينَ ۝٢٧
Watlu `alaihim naba abnai Aadama bilhaqq; iz qarrabaa qurbaanan fatuqubbila min ahadihimaa wa lam yutaqabbal minal aakhari qaala la aqtulannnaka qaala innamaa yataqabbalul laahu minal muttaqeen
📖 ਪੰਜਾਬੀ ਵਿੱਚ
27਼ (ਹੇ ਨਬੀ!) ਤੁਸੀਂ ਇਹਨਾਂ (ਨਾ-ਫ਼ਰਮਾਨਾਂ) ਨੂੰ ਆਦਮ ਦੇ ਪੁੱਤਰਾਂ (ਹਾਬੀਲ ਤੇ ਕਾਬੀਲ) ਦਾ ਕਿੱਸਾ ਵੀ ਠੀਕ-ਠੀਕ ਸੁਣਾ ਦਿਓ। ਜਦੋਂ ਉਹਨਾਂ ਦੋਵਾਂ ਨੇ (ਰੱਬ ਦੇ ਹਜ਼ੂਰ) ਇਕ ਕੁਰਬਾਨੀ ਪੇਸ਼ ਕੀਤੀ ਤਾਂ ਇਹਨਾਂ ਵਿੱਚੋਂ ਇਕ (ਹਾਬੀਲ) ਦੀ ਕੁਰਬਾਨੀ ਕਬੂਲ ਹੋ ਗਈ ਅਤੇ ਦੂਜੇ (ਕਾਬੀਲ) ਦੀ ਕਬੂਲ ਨਾ ਹੋਈ ਤਾਂ ਉਹ (ਈਰਖਾ ਵਿਚ ਆ ਕੇ) ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਮਾਰ ਦੇਵਾਂਗਾ1 ਤਾਂ ਉਸ ਨੇ (ਜਿਸ ਦੀ ਕੁਰਬਾਨੀ ਕਬੂਲ ਹੋਈ ਸੀ) ਕਿਹਾ ਕਿ ਅੱਲਾਹ ਤਾਂ ਉਸ ਤੋਂ ਡਰਨ ਵਾਲਿਆਂ ਦੀ ਹੀ ਕੁਰਬਾਨੀ ਕਬੂਲ ਕਰਦਾ ਹੇ।
🎧 ਸੁਣੋ

📜 ਆਇਤ 25-29 — ਅਲ-ਮਾਇਦਾ

25قَالَ رَبِّ إِنِّي لَا أَمْلِكُ إِلَّا نَفْسِي وَأَخِي ۖ فَافْرُقْ بَيْنَنَا وَبَيْنَ الْقَوْمِ الْفَاسِقِينَ
25਼ ਮੂਸਾ ਨੇ ਆਖਿਆ ਕਿ ਹੇ ਰੱਬਾ! ਮੈਨੂੰ ਤਾਂ ਛੁੱਟ ਆਪਣੇ ਆਪ ਤੋਂ ਅਤੇ ਆਪਣੇ ਭਰਾ (ਹਾਰੂਨ) ਤੋਂ ਹੋਰ ਕਿਸੇ ’ਤੇ ਕੋਈ ਜ਼ੋਰ ਨਹੀਂ, ਸੋ ਤੂੰ ਸਾਨੂੰ ਇਸ ਅਵਗਿਆਕਾਰੀ ਕੌਮ ਤੋਂ ਅੱਡ ਕਰਦੇ।
26قَالَ فَإِنَّهَا مُحَرَّمَةٌ عَلَيْهِمْ ۛ أَرْبَعِينَ سَنَةً ۛ يَتِيهُونَ فِي الْأَرْضِ ۚ فَلَا تَأْسَ عَلَى الْقَوْمِ الْفَاسِقِينَ
26਼ ਅੱਲਾਹ ਨੇ ਫ਼ਰਮਾਇਆ ਕਿ ਹੁਣ ਇਹਨਾਂ ਲਈ ਇਹ ਪਵਿੱਤਰ ਧਰਤੀ ਚਾਲੀ ਸਾਲਾਂ ਤੀਕ ਹਰਾਮ ਕਰ ਦਿੱਤੀ ਗਈ। ਹੁਣ ਇਹ ਇੱਧਰ-ਉੱਧਰ ਭਟਕੇ ਹੋਏ ਫਿਰਦੇ ਰਹਿਣਗੇ ਸੋ ਤੁਸੀਂ ਇਹਨਾਂ ਨਾ-ਫ਼ਰਮਾਨ ਲੋਕਾਂ ਦੀ ਚਿੰਤਾ ਨਾ ਕਰੋ।
27۞ وَاتْلُ عَلَيْهِمْ نَبَأَ ابْنَيْ آدَمَ بِالْحَقِّ إِذْ قَرَّبَا قُرْبَانًا فَتُقُبِّلَ مِنْ أَحَدِهِمَا وَلَمْ يُتَقَبَّلْ مِنَ الْآخَرِ قَالَ لَأَقْتُلَنَّكَ ۖ قَالَ إِنَّمَا يَتَقَبَّلُ اللَّهُ مِنَ الْمُتَّقِينَ
27਼ (ਹੇ ਨਬੀ!) ਤੁਸੀਂ ਇਹਨਾਂ (ਨਾ-ਫ਼ਰਮਾਨਾਂ) ਨੂੰ ਆਦਮ ਦੇ ਪੁੱਤਰਾਂ (ਹਾਬੀਲ ਤੇ ਕਾਬੀਲ) ਦਾ ਕਿੱਸਾ ਵੀ ਠੀਕ-ਠੀਕ ਸੁਣਾ ਦਿਓ। ਜਦੋਂ ਉਹਨਾਂ ਦੋਵਾਂ ਨੇ (ਰੱਬ ਦੇ ਹਜ਼ੂਰ) ਇਕ ਕੁਰਬਾਨੀ ਪੇਸ਼ ਕੀਤੀ ਤਾਂ ਇਹਨਾਂ ਵਿੱਚੋਂ ਇਕ (ਹਾਬੀਲ) ਦੀ ਕੁਰਬਾਨੀ ਕਬੂਲ ਹੋ ਗਈ ਅਤੇ ਦੂਜੇ (ਕਾਬੀਲ) ਦੀ ਕਬੂਲ ਨਾ ਹੋਈ ਤਾਂ ਉਹ (ਈਰਖਾ ਵਿਚ ਆ ਕੇ) ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਮਾਰ ਦੇਵਾਂਗਾ1 ਤਾਂ ਉਸ ਨੇ (ਜਿਸ ਦੀ ਕੁਰਬਾਨੀ ਕਬੂਲ ਹੋਈ ਸੀ) ਕਿਹਾ ਕਿ ਅੱਲਾਹ ਤਾਂ ਉਸ ਤੋਂ ਡਰਨ ਵਾਲਿਆਂ ਦੀ ਹੀ ਕੁਰਬਾਨੀ ਕਬੂਲ ਕਰਦਾ ਹੇ।
28لَئِن بَسَطتَ إِلَيَّ يَدَكَ لِتَقْتُلَنِي مَا أَنَا بِبَاسِطٍ يَدِيَ إِلَيْكَ لِأَقْتُلَكَ ۖ إِنِّي أَخَافُ اللَّهَ رَبَّ الْعَالَمِينَ
28਼ ਜੇ ਤੂੰ ਮੈਨੂੰ ਕਤਲ ਕਰਨ ਦੇ ਇਰਾਦੇ ਨਾਲ ਮੇਰੇ ਉੱਤੇ ਹੱਥ ਚੁੱਕੇਗਾਂ ਮੈਂ ਫੇਰ ਵੀ ਤੈਨੂੰ ਕਤਲ ਕਰਨ ਲਈ ਆਪਣਾ ਹੱਥ ਨਹੀਂ ਚੁੱਕਾਂਗਾ। ਬੇਸ਼ੱਕ ਮੈਂ ਤਾਂ ਅੱਲਾਹ ਤੋਂ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੇ, ਡਰਦਾ ਹਾਂ।
29إِنِّي أُرِيدُ أَن تَبُوءَ بِإِثْمِي وَإِثْمِكَ فَتَكُونَ مِنْ أَصْحَابِ النَّارِ ۚ وَذَٰلِكَ جَزَاءُ الظَّالِمِينَ
29਼ ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ ਗੁਨਾਹ ਅਤੇ ਆਪਣਾ ਗੁਨਾਹ, ਦੋਵੇਂ ਆਪਣੇ ਸਿਰ ਲੈ ਲਵੇਂ ਅਤੇ ਨਰਕੀਆਂ ਵਿਚ ਜਾ ਰਲੇਂ। ਜ਼ਾਲਮਾਂ ਦਾ ਇਹੋ ਬਦਲਾ ਹੇ।
ਅਲ-ਮਾਇਦਾਕੁਰਾਨ ਸੂਚੀ
120ਆਇਤ
MedinanRevelation
27ਆਇਤ

ਅਨੁਵਾਦ — ਅਲ-ਮਾਇਦਾ 27

ਸੂਰਾ ਅਲ-ਮਾਇਦਾ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ (ਹੇ ਨਬੀ!) ਤੁਸੀਂ ਇਹਨਾਂ (ਨਾ-ਫ਼ਰਮਾਨਾਂ) ਨੂੰ ਆਦਮ ਦੇ ਪੁੱਤਰਾਂ…

ਸੂਰਾ ਆਇਤ 27/120 — ਅਲ-ਮਾਇਦਾ المائدة (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮਾਇਦਾ ਸੁਣੋ, ਅਲ-ਮਾਇਦਾ ਅਨੁਵਾਦ, ਅਲ-ਮਾਇਦਾ mp3, ਅਲ-ਮਾਇਦਾ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers