ਅਲ-ਕਸਸ · 62/88
ਅਨੁਵਾਦ ਉਚਾਰਨ — ਸੂਰਾ ਅਲ-ਕਸਸ
وَيَوْمَ يُنَادِيهِمْ فَيَقُولُ أَيْنَ شُرَكَائِيَ الَّذِينَ كُنتُمْ تَزْعُمُونَ ۝٦٢
Wa Yawma yunaadeehim fa-yaqoolu aina shurakaaa `iyal lazeena kuntum taz`umoon
📖 ਪੰਜਾਬੀ ਵਿੱਚ
62਼ ਅਤੇ ਜਿਸ ਦਿਨ ਅੱਲਾਹ ਉਹਨਾਂ ਨੂੰ ਆਵਾਜ਼ ਮਾਰੇਗਾ ਅਤੇ ਪੁੱਛੇਗਾ ਕਿ ਤੁਸੀਂ ਜਿਨ੍ਹਾਂ ਨੂੰ ਆਪਣੇ ਗੁਮਾਨਾਂ ਵਿਚ ਮੇਰਾ ਸ਼ਰੀਕ ਬਣਾਉਂਦੇ ਸੀ ਉਹ (ਅੱਜ) ਕਿੱਥੇ ਹਨ?

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 60-64 — ਸੂਰਾ ਅਲ-ਕਸਸ

60وَمَا أُوتِيتُم مِّن شَيْءٍ فَمَتَاعُ الْحَيَاةِ الدُّنْيَا وَزِينَتُهَا ۚ وَمَا عِندَ اللَّهِ خَيْرٌ وَأَبْقَىٰ ۚ أَفَلَا تَعْقِلُونَ
60਼ ਅਤੇ ਤੁਹਾਨੂੰ ਜੋ ਵੀ ਦਿੱਤਾ ਹੋਇਆ ਹੈ ਉਹ ਤਾਂ ਕੇਵਲ ਸੰਸਾਰਿਕ ਜੀਵਨ ਦੀ ਸਮੱਗਰੀ ਹੈ ਅਤੇ ਉਸ ਦਾ ਸੁਹਪਣ ਹੈ, ਪਰ ਜੋ ਕੁੱਝ ਅੱਲਾਹ ਦੇ ਕੋਲ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਲੰਮੇ ਸਮੇਂ ਲਈ ਹੈ। ਕੀ ਤੁਸੀਂ ਅਕਲ ਨਹੀਂ ਰੱਖਦੇ?
61أَفَمَن وَعَدْنَاهُ وَعْدًا حَسَنًا فَهُوَ لَاقِيهِ كَمَن مَّتَّعْنَاهُ مَتَاعَ الْحَيَاةِ الدُّنْيَا ثُمَّ هُوَ يَوْمَ الْقِيَامَةِ مِنَ الْمُحْضَرِينَ
61਼ ਕੀ ਉਹ ਵਿਅਕਤੀ ਜਿਸ ਨਾਲ ਅਸੀਂ ਨੇਕ ਵਾਅਦਾ ਕੀਤਾ ਹੋਵੇ, ਜਿਸ ਨੂੰ ਉਹ ਪ੍ਰਾਪਤ ਕਰਨ ਵਾਲਾ ਹੈ, ਕਦੇ ਉਸ ਵਿਅਕਤੀ ਵਾਂਗ ਹੋ ਸਕਦਾ ਹੈ ਜਿਸ ਨੂੰ ਅਸੀਂ ਸੰਸਾਰਿਕ ਜੀਵਨ ਦੀ ਸਮੱਗਰੀ ਦੇ ਛੱਡੀ ਹੋਵੇ ਅਤੇ ਅੰਤ ਕਿਆਮਤ ਵਾਲੇ ਦਿਨ ਸਜ਼ਾ ਲਈ ਪੇਸ਼ ਹੋਣ ਵਾਲਿਆਂ ਵਿੱਚੋਂ ਹੋਵੇ।
62وَيَوْمَ يُنَادِيهِمْ فَيَقُولُ أَيْنَ شُرَكَائِيَ الَّذِينَ كُنتُمْ تَزْعُمُونَ
62਼ ਅਤੇ ਜਿਸ ਦਿਨ ਅੱਲਾਹ ਉਹਨਾਂ ਨੂੰ ਆਵਾਜ਼ ਮਾਰੇਗਾ ਅਤੇ ਪੁੱਛੇਗਾ ਕਿ ਤੁਸੀਂ ਜਿਨ੍ਹਾਂ ਨੂੰ ਆਪਣੇ ਗੁਮਾਨਾਂ ਵਿਚ ਮੇਰਾ ਸ਼ਰੀਕ ਬਣਾਉਂਦੇ ਸੀ ਉਹ (ਅੱਜ) ਕਿੱਥੇ ਹਨ?
63قَالَ الَّذِينَ حَقَّ عَلَيْهِمُ الْقَوْلُ رَبَّنَا هَٰؤُلَاءِ الَّذِينَ أَغْوَيْنَا أَغْوَيْنَاهُمْ كَمَا غَوَيْنَا ۖ تَبَرَّأْنَا إِلَيْكَ ۖ مَا كَانُوا إِيَّانَا يَعْبُدُونَ
63਼ ਉਹ ਲੋਕ ਜਿਨ੍ਹਾਂ ਲਈ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੋਵੇਗਾ, ਉਹ ਆਖਣਗੇ ਕਿ ਹੇ ਸਾਡੇ ਪਾਲਣਹਾਰ! ਇਹੋ ਉਹ ਲੋਕ ਹਨ, ਜਿਨ੍ਹਾਂ ਨੂੰ ਅਸੀਂ ਕੁਰਾਹੇ ਪਾਇਆ ਸੀ। ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ, ਜਿੱਦਾਂ ਅਸੀਂ ਆਪ ਭਟਕੇ ਫਿਰਦੇ ਸੀ। ਅਸੀਂ ਤੇਰੇ ਹਜ਼ੂਰ ਐਲਾਨ ਕਰਦੇ ਹਾਂ ਕਿ ਉਹ ਸਾਡੀ ਬੰਦਗੀ ਨਹੀਂ ਸੀ ਕਰਦੇ।
64وَقِيلَ ادْعُوا شُرَكَاءَكُمْ فَدَعَوْهُمْ فَلَمْ يَسْتَجِيبُوا لَهُمْ وَرَأَوُا الْعَذَابَ ۚ لَوْ أَنَّهُمْ كَانُوا يَهْتَدُونَ
64਼ ਅਤੇ ਕਿਹਾ ਜਾਵੇਗਾ ਕਿ ਤੁਸੀਂ ਆਪਣੇ ਸ਼ਰੀਕਾਂ ਨੂੰ ਬੁਲਾਓ, ਉਹ (ਮੁਸ਼ਰਿਕ) ਉਹਨਾਂ ਨੂੰ ਬੁਲਾਉਣਗੇ ਪਰ ਉਹ (ਸ਼ਰੀਕ) ਉਹਨਾਂ ਨੂੰ ਕੋਈ ਉੱਤਰ ਨਹੀਂ ਦੇਣਗੇ ਅਤੇ ਉਹ ਸਾਰੇ (ਮੁਸ਼ਰਿਕ ਤੇ ਸ਼ਰੀਕ) ਅਜ਼ਾਬ ਨੂੰ ਵੇਖਣਗੇ। ਕਿੰਨਾਂ ਚੰਗਾ ਹੁੰਦਾ ਜੇ ਇਹ (ਮੁਸ਼ਰਿਕ ਤੇ ਕਾਫ਼ਿਰ) ਸਿੱਧੇ ਰਾਹ ਤੁਰੇ ਹੁੰਦੇ।
ਅਲ-ਕਸਸਕੁਰਾਨ ਸੂਚੀ
88ਆਇਤ
MeccanRevelation
62ਆਇਤ

ਅਨੁਵਾਦ — ਅਲ-ਕਸਸ 62

ਸੂਰਾ ਅਲ-ਕਸਸ ਆਇਤ 62 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 62਼ ਅਤੇ ਜਿਸ ਦਿਨ ਅੱਲਾਹ ਉਹਨਾਂ ਨੂੰ ਆਵਾਜ਼ ਮਾਰੇਗਾ ਅਤੇ…

ਸੂਰਾ ਆਇਤ 62/88 — ਸੂਰਾ ਅਲ-ਕਸਸ القصص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਸਸ ਸੁਣੋ, ਸੂਰਾ ਅਲ-ਕਸਸ ਅਨੁਵਾਦ, ਸੂਰਾ ਅਲ-ਕਸਸ mp3, ਸੂਰਾ ਅਲ-ਕਸਸ pdf. ਆਇਤ 60–64. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers