ਅਨ-ਨਿਸਾ · 120/176
ਅਨੁਵਾਦ ਉਚਾਰਨ — ਅਨ-ਨਿਸਾ
يَعِدُهُمْ وَيُمَنِّيهِمْ ۖ وَمَا يَعِدُهُمُ الشَّيْطَانُ إِلَّا غُرُورًا ۝١٢٠
Ya`iduhum wa yuman neehim wa maa ya`iduhumush Shaitaanu illaa ghurooraa
📖 ਪੰਜਾਬੀ ਵਿੱਚ
120਼ ਇਹ (ਸ਼ੈਤਾਨ ਸ਼ਿਰਕ ਕਰਨ ਵਾਲਿਆਂ ਨਾਲ) ਝੂਠੇ ਵਾਅਦੇ ਕਰਦਾ ਹੇ ਅਤੇ ਉਹਨਾਂ ਨੂੰ ਆਸਾਂ ਦੁਆਉਂਦਾ ਹੇ। (ਯਾਦ ਰਖੋ) ਕਿ ਸ਼ੈਤਾਨ ਦੇ ਸਾਰੇ ਵਾਅਦੇ ਕੇਵਲ ਧੋਖੇ ਹੀ ਹਨ, ਛਲ-ਕਪਟ ਤੋਂ ਛੁੱਟ ਹੋਰ ਕੁੱਝ ਨਹੀਂ।

🎧 ਸੁਣੋ


📜 ਆਇਤ 118-122 — ਅਨ-ਨਿਸਾ

118لَّعَنَهُ اللَّهُ ۘ وَقَالَ لَأَتَّخِذَنَّ مِنْ عِبَادِكَ نَصِيبًا مَّفْرُوضًا
118਼ ਅੱਲਾਹ ਨੇ ਉਸ (ਸ਼ੈਤਾਨ) ਨੂੰ ਫ਼ਿਟਕਾਰਿਆ ਹੇ ਅਤੇ ਉਸ ਨੇ ਕਿਹਾ ਹੋਇਆ ਹੇ ਕਿ ਹੇ ਰਬਾ! ਮੈਂ ਤੇਰੇ ਬੰਦਿਆਂ ਵਿੱਚੋਂ ਇਕ ਨਿਯਤ ਹਿੱਸਾ ਲੈ ਕੇ ਰਹਾਂਗਾ।
119وَلَأُضِلَّنَّهُمْ وَلَأُمَنِّيَنَّهُمْ وَلَآمُرَنَّهُمْ فَلَيُبَتِّكُنَّ آذَانَ الْأَنْعَامِ وَلَآمُرَنَّهُمْ فَلَيُغَيِّرُنَّ خَلْقَ اللَّهِ ۚ وَمَن يَتَّخِذِ الشَّيْطَانَ وَلِيًّا مِّن دُونِ اللَّهِ فَقَدْ خَسِرَ خُسْرَانًا مُّبِينًا
119਼ ਅਤੇ ਉਹਨਾਂ ਨੂੰ ਕੁਰਾਹੇ ਪਾਉਂਦਾ ਰਹਾਂਗਾ ਅਤੇ ਉਹਨਾਂ ਨੂੰ (ਕਾਮਯਾਬੀ) ਦੀਆਂ ਝੂਠੀਆਂ ਆਸਾਂ ਦਿਵਾਉਂਦਾ ਰਹਾਂਗਾ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ (ਬੁਤਾਂ ਦੇ ਚੜ੍ਹਾਵੇ ਲਈ) ਜਾਨਵਰਾਂ ਦੇ ਕੰਨ ਚੀਰਨਗੇ ਅਤੇ ਉਹਨਾਂ ਨੂੰ ਹੁਕਮ ਦੇਵਾਂਗਾ ਤਾਂ ਉਹ ਰੱਬੀ ਬਣਤਰ ਵਿਚ ਅਦਲਾ ਬਦਲੀ ਕਰਨਗੇ। (ਹੇ ਲੋਕੋ! ਕੰਨ ਖੋਲ ਕੇ ਸੁਣ ਲਓ) ਕਿ ਜਿਹੜਾ ਕੋਈ ਵਿਅਕਤੀ ਅੱਲਾਹ ਨੂੰ ਛੱਡ ਕੇ ਸ਼ੈਤਾਨ ਨੂੰ ਆਪਣਾ ਮਿੱਤਰ ਬਣਾਵੇਗਾ ਉਹ ਸਪਸ਼ਟ ਰੂਪ ਵਿਚ ਘਾਟੇ ਵਿਚ ਜਾਵੇਗਾ।
120يَعِدُهُمْ وَيُمَنِّيهِمْ ۖ وَمَا يَعِدُهُمُ الشَّيْطَانُ إِلَّا غُرُورًا
120਼ ਇਹ (ਸ਼ੈਤਾਨ ਸ਼ਿਰਕ ਕਰਨ ਵਾਲਿਆਂ ਨਾਲ) ਝੂਠੇ ਵਾਅਦੇ ਕਰਦਾ ਹੇ ਅਤੇ ਉਹਨਾਂ ਨੂੰ ਆਸਾਂ ਦੁਆਉਂਦਾ ਹੇ। (ਯਾਦ ਰਖੋ) ਕਿ ਸ਼ੈਤਾਨ ਦੇ ਸਾਰੇ ਵਾਅਦੇ ਕੇਵਲ ਧੋਖੇ ਹੀ ਹਨ, ਛਲ-ਕਪਟ ਤੋਂ ਛੁੱਟ ਹੋਰ ਕੁੱਝ ਨਹੀਂ।
121أُولَٰئِكَ مَأْوَاهُمْ جَهَنَّمُ وَلَا يَجِدُونَ عَنْهَا مَحِيصًا
121਼ ਇਹਨਾਂ ਲੋਕਾਂ ਦਾ ਆਖ਼ਰੀ ਟਿਕਾਣਾ ਨਰਕ ਹੇ, ਜਿੱਥੋਂ ਉਹਨਾਂ ਨੂੰ ਕੋਈ ਛੁਟਕਾਰਾ ਨਹੀਂ ਮਿਲੇਗਾ।
122وَالَّذِينَ آمَنُوا وَعَمِلُوا الصَّالِحَاتِ سَنُدْخِلُهُمْ جَنَّاتٍ تَجْرِي مِن تَحْتِهَا الْأَنْهَارُ خَالِدِينَ فِيهَا أَبَدًا ۖ وَعْدَ اللَّهِ حَقًّا ۚ وَمَنْ أَصْدَقُ مِنَ اللَّهِ قِيلًا
122਼ ਅਤੇ ਜਿਹੜੇ ਲੋਕ (ਰੱਬ, ਰਸੂਲ, .ਕੁਰਆਨ, ਫ਼ਰਿਸ਼ਤਿਆਂ ਅਤੇ ਆਖ਼ਿਰਤ ਉੱਤੇ) ਈਮਾਨ ਲਿਆਉਣਗੇ, ਭਲੇ ਤੇ ਨੇਕ ਕੰਮ ਕਰਣਗੇ ਅਸੀਂ ਉਹਨਾਂ ਨੂੰ ਸਵਰਗਾਂ ਵਿਚ ਦਾਖ਼ਲ ਕਰਾਂਗੇ, ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਇਹ ਸਦਾ ਰਹਿਣਗੇ। ਇਹ (ਮੋਮਿਨਾਂ ਨਾਲ) ਅੱਲਾਹ ਦਾ ਵਾਅਦਾ ਹੇ, ਜਿਹੜਾ ਸੱਚਾ ਹੇ। ਉਹ ਕੌਣ ਹੇ ਜਿਹੜਾ ਆਪਣੀ ਗੱਲ ਵਿਚ ਅੱਲਾਹ ਤੋਂ ਵੱਧ ਕੇ ਸੱਚਾ ਹੋਵੇ?
ਅਨ-ਨਿਸਾਕੁਰਾਨ ਸੂਚੀ
176ਆਇਤ
MedinanRevelation
120ਆਇਤ

ਅਨੁਵਾਦ — ਅਨ-ਨਿਸਾ 120

ਸੂਰਾ ਅਨ-ਨਿਸਾ ਆਇਤ 120 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 120਼ ਇਹ (ਸ਼ੈਤਾਨ ਸ਼ਿਰਕ ਕਰਨ ਵਾਲਿਆਂ ਨਾਲ) ਝੂਠੇ ਵਾਅਦੇ ਕਰਦਾ…

ਸੂਰਾ ਆਇਤ 120/176 — ਅਨ-ਨਿਸਾ النساء (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਿਸਾ ਸੁਣੋ, ਅਨ-ਨਿਸਾ ਅਨੁਵਾਦ, ਅਨ-ਨਿਸਾ mp3, ਅਨ-ਨਿਸਾ pdf. ਆਇਤ 118–122. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers