ਅਲ-ਆਰਾਫ · 140/206
ਅਨੁਵਾਦ ਉਚਾਰਨ — ਸੂਰਾ ਅਲ-ਆਰਾਫ
قَالَ أَغَيْرَ اللَّهِ أَبْغِيكُمْ إِلَٰهًا وَهُوَ فَضَّلَكُمْ عَلَى الْعَالَمِينَ ۝١٤٠
Qaala a-ghairal laahi abgheekum ilaahanw wa Huwa faddalakum `alal `aalameen
📖 ਪੰਜਾਬੀ ਵਿੱਚ
140਼ ਮੂਸਾ ਨੇ ਆਖਿਆ! ਕੀ ਮੈਂ ਅੱਲਾਹ ਨੂੰ ਛੱਡ ਕੇ ਤੁਹਾਡੇ ਲਈ ਕਿਸੇ ਹੋਰ ਇਸ਼ਟ ਦੀ ਭਾਲ ਕਰਾਂ? ਜਦੋਂ ਕਿ ਉਸ ਨੇ ਤੁਹਾਨੂੰ ਸਾਰੇ ਜਹਾਨਾਂ ਵਾਲਿਆਂ ਉੱਤੇ ਵਡਿਆਈ ਬਖ਼ਸ਼ੀ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 138-142 — ਸੂਰਾ ਅਲ-ਆਰਾਫ

138وَجَاوَزْنَا بِبَنِي إِسْرَائِيلَ الْبَحْرَ فَأَتَوْا عَلَىٰ قَوْمٍ يَعْكُفُونَ عَلَىٰ أَصْنَامٍ لَّهُمْ ۚ قَالُوا يَا مُوسَى اجْعَل لَّنَا إِلَٰهًا كَمَا لَهُمْ آلِهَةٌ ۚ قَالَ إِنَّكُمْ قَوْمٌ تَجْهَلُونَ
138਼ ਜਦੋਂ ਅਸੀਂ ਬਨੀ ਇਸਰਾਈਲ ਨੂੰ ਸਮੁੰਦਰੋਂ ਪਾਰ ਲੰਘਾ ਦਿੱਤਾ ਤਾਂ ਉਹ ਅਜਿਹੀ ਕੌਮ ਦੇ ਕੋਲੋਂ ਦੀ ਹੋ ਕੇ ਲੰਘੇ ਜਿਹੜੀ ਆਪਣੇ ਬੁਤਾਂ ਦੀ ਪੂਜਾ ਕਰ ਰਹੇ ਸੀ। ਉਹ ਆਖਣ ਲੱਗੇ ਕਿ ਹੇ ਮੂਸਾ! ਸਾਡੇ ਲਈ ਵੀ ਇਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ। ਉਸ (ਮੂਸਾ) ਨੇ ਕਿਹਾ ਕਿ ਤੁਸੀਂ ਲੋਕ ਤਾਂ ਨਿਰੇ ਜਾਹਲ ਹੋ।
139إِنَّ هَٰؤُلَاءِ مُتَبَّرٌ مَّا هُمْ فِيهِ وَبَاطِلٌ مَّا كَانُوا يَعْمَلُونَ
139਼ ਇਹ ਲੋਕੀ ਜਿਹੜੇ ਕੰਮ ਵਿਚ ਰੁਝੇ ਹੋਏ ਹਨ ਇਹ ਸਭ ਤਾਂ ਨਸ਼ਟ ਹੋਣ ਵਾਲਾ ਹੈ ਅਤੇ ਜੋ ਵੀ ਇਹ ਕਰ ਰਹੇ ਹਨ ਉਹ ਉੱਕਾ ਹੀ ਗ਼ਲਤ ਹੈ।
140قَالَ أَغَيْرَ اللَّهِ أَبْغِيكُمْ إِلَٰهًا وَهُوَ فَضَّلَكُمْ عَلَى الْعَالَمِينَ
140਼ ਮੂਸਾ ਨੇ ਆਖਿਆ! ਕੀ ਮੈਂ ਅੱਲਾਹ ਨੂੰ ਛੱਡ ਕੇ ਤੁਹਾਡੇ ਲਈ ਕਿਸੇ ਹੋਰ ਇਸ਼ਟ ਦੀ ਭਾਲ ਕਰਾਂ? ਜਦੋਂ ਕਿ ਉਸ ਨੇ ਤੁਹਾਨੂੰ ਸਾਰੇ ਜਹਾਨਾਂ ਵਾਲਿਆਂ ਉੱਤੇ ਵਡਿਆਈ ਬਖ਼ਸ਼ੀ ਹੈ।
141وَإِذْ أَنجَيْنَاكُم مِّنْ آلِ فِرْعَوْنَ يَسُومُونَكُمْ سُوءَ الْعَذَابِ ۖ يُقَتِّلُونَ أَبْنَاءَكُمْ وَيَسْتَحْيُونَ نِسَاءَكُمْ ۚ وَفِي ذَٰلِكُم بَلَاءٌ مِّن رَّبِّكُمْ عَظِيمٌ
141਼ (ਹੇ ਬਨੀ-ਇਸਰਾਈਲ!) ਉਹ ਵੇਲਾ ਵੀ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਫ਼ਿਰਔਨੀਆਂ ਤੋਂ ਛੁਟਕਾਰਾ ਦੁਆਇਆ ਸੀ। ਉਹ ਤੁਹਾਨੂੰ ਕਰੜੇ ਅਜ਼ਾਬ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਕਤਲ ਕਰ ਸੁੱਟਦੇ ਸੀ ਅਤੇ ਤੁਹਾਡੀਆਂ ਇਸਤਰੀਆਂ (ਧੀਆਂ) ਨੂੰ ਜਿਉਂਦੀਆਂ ਰਹਣਿ ਦਿੰਦੇ ਸੀ, ਇਸ ਵਿਚ ਤੁਹਾਡੇ ਪਾਲਣਹਾਰ ਵੱਲੋਂ ਵੱਡੀ ਭਾਰੀ ਅਜ਼ਮਾਇਸ਼ ਸੀ।
142۞ وَوَاعَدْنَا مُوسَىٰ ثَلَاثِينَ لَيْلَةً وَأَتْمَمْنَاهَا بِعَشْرٍ فَتَمَّ مِيقَاتُ رَبِّهِ أَرْبَعِينَ لَيْلَةً ۚ وَقَالَ مُوسَىٰ لِأَخِيهِ هَارُونَ اخْلُفْنِي فِي قَوْمِي وَأَصْلِحْ وَلَا تَتَّبِعْ سَبِيلَ الْمُفْسِدِينَ
142਼ ਅਸੀਂ ਮੂਸਾ ਤੋਂ ਤੂਰ ਪਹਾੜ ’ਤੇ ਤੀਹ ਰਾਤਾਂ ਬਿਤਾਉਣ ਦਾ ਵਚਨ ਲਿਆ ਅਤੇ ਮਗਰੋਂ ਦਸ ਦਿਨ ਹੋਰ ਵਧਾ ਦਿੱਤੇ। ਸੋ ਉਹਨਾਂ ਦੇ ਪਾਲਣਹਾਰ ਦਾ (ਕੋਹੇ-ਤੂਰ ’ਤੇ ਮੂਸਾ ਨੂੰ) ਮਿਲਣ ਦਾ ਸਮਾਂ ਪੂਰੇ ਚਾਲੀ ਰਾਤਾਂ ਦਾ ਹੋ ਗਿਆ। (ਜਾਣ ਤੋਂ ਪਹਿਲਾਂ) ਮੂਸਾ ਨੇ ਆਪਣੇ ਭਰਾ ਹਾਰੂਨ ਨੂੰ ਕਿਹਾ ਕਿ ਤੂੰ ਮੇਰੇ ਮਗਰੋਂ ਮੇਰੀ ਕੌਮ ਦੀ ਜਾਨਸ਼ੀਨੀ ਕਰੀਂ ਅਤੇ ਇਹਨਾਂ ਦਾ ਸੁਧਾਰ ਕਰਦਾ ਰਹੀਂ ਅਤੇ ਵਿਗੜੇ ਹੋਏ ਲੋਕਾਂ ਦੇ ਰਸਤੇ ਨਾ ਤੁਰੀਂ।
ਅਲ-ਆਰਾਫਕੁਰਾਨ ਸੂਚੀ
206ਆਇਤ
MeccanRevelation
140ਆਇਤ

ਅਨੁਵਾਦ — ਅਲ-ਆਰਾਫ 140

ਸੂਰਾ ਅਲ-ਆਰਾਫ ਆਇਤ 140 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 140਼ ਮੂਸਾ ਨੇ ਆਖਿਆ! ਕੀ ਮੈਂ ਅੱਲਾਹ ਨੂੰ ਛੱਡ ਕੇ…

ਸੂਰਾ ਆਇਤ 140/206 — ਸੂਰਾ ਅਲ-ਆਰਾਫ الأعراف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਆਰਾਫ ਸੁਣੋ, ਸੂਰਾ ਅਲ-ਆਰਾਫ ਅਨੁਵਾਦ, ਸੂਰਾ ਅਲ-ਆਰਾਫ mp3, ਸੂਰਾ ਅਲ-ਆਰਾਫ pdf. ਆਇਤ 138–142. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers