Araf suresi çevirisi Pencapça
المص(1) ਅਲਿਫ. ਲਾਮ. ਮੀਮ. ਸਾਦ |
(ਹੇ ਮੁਹੰਮਦ!) ਇਹ ਕਿਤਾਬ ਜਿਹੜੀ ਤੁਹਾਡੇ ਉੱਤੇ ਉਤਾਰੀ ਗਈ ਹੈ, ਇਸ ਤੋਂ ਤੁਹਾਡਾ ਹਿਰਦਾ ਤੰਗ ਨਹੀਂ ਹੋਣਾ ਚਾਹੀਦਾ ਤਾਂ ਕਿ ਤੁਸੀਂ ਇਸ ਰਾਹੀਂ ਲੋਕਾਂ ਨੂੰ ਸੁਚੇਤ ਕਰੋ ਅਤੇ ਇਹ ਈਮਾਨ ਵਾਲਿਆਂ ਲਈ ਨਸੀਹਤ ਹੈ। |
ਜਿਹੜਾ ਤੁਹਾਡੇ ਰੱਬ ਵੱਲੋਂ ਤੁਹਾਡੇ ਉੱਪਰ ਉਤਰਿਆ ਹੈ, ਇਸ ਦਾ ਪਾਲਣ ਕਰੋ ਅਤੇ ਇਸ ਤੋਂ’ ਬਿਨ੍ਹਾਂ ਕਿਸੇ ਹੋਰ ਸਰਪ੍ਰਸਤਾਂ ਦੀ ਆਗਿਆ ਦਾ ਪਾਲਣ ਨਾ ਕਰੋ। ਤੁਸੀਂ ਬਹੁਤ ਹੀ ਘੱਟ ਉਪਦੇਸ਼ ਮੰਨਦੇ ਹੋ। |
وَكَم مِّن قَرْيَةٍ أَهْلَكْنَاهَا فَجَاءَهَا بَأْسُنَا بَيَاتًا أَوْ هُمْ قَائِلُونَ(4) ਅਤੇ ਹੋਰ ਕਿੰਨੀਆਂ ਹੀ ਬਸਤੀਆਂ ਹਨ ਜਿਨ੍ਹਾਂ ਨੂੰ ਅਸੀਂ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਉੱਪਰ ਸਾਡਾ ਕਹਿਰ ਰਾਤ ਨੂੰ ਆ ਪੁੱਜਾ ਜਾਂ ਦੁਪਹਿਰ ਨੂੰ, ਜਦੋਂ ਉਹ ਅਰਾਮ ਕਰ ਰਹੇ ਸਨ। |
فَمَا كَانَ دَعْوَاهُمْ إِذْ جَاءَهُم بَأْسُنَا إِلَّا أَن قَالُوا إِنَّا كُنَّا ظَالِمِينَ(5) ਫਿਰ ਜਦੋਂ ਸਾਡੀ ਤਾੜਨਾ ਉਨ੍ਹਾਂ ਉੱਪਰ ਆਈ ਤਾਂ ਉਹ ਇਸ ਤੋਂ ਬਿਨਾਂ ਕੁਝ ਨਾ ਕਹਿ ਸਕੇ ਕਿ ਅਸਲ ਵਿਚ ਅਸੀਂ ਜ਼ਾਲਿਮ ਸੀ। |
فَلَنَسْأَلَنَّ الَّذِينَ أُرْسِلَ إِلَيْهِمْ وَلَنَسْأَلَنَّ الْمُرْسَلِينَ(6) ਅਸੀਂ ਉਨ੍ਹਾਂ ਲੋਕਾਂ ਨੂੰ ਜ਼ਰੂਰ ਪੁੱਛਣਾ ਹੈ, ਜਿਨ੍ਹਾਂ ਪਾਸ ਰਸੂਲ ਭੇਜੇ ਗਏ ਸਨ ਅਤੇ ਅਸੀਂ ਜ਼ਰੂਰ ਰਸੂਲਾਂ ਤੋਂ ਪੁੱਛਣਾ ਹੈ। |
فَلَنَقُصَّنَّ عَلَيْهِم بِعِلْمٍ ۖ وَمَا كُنَّا غَائِبِينَ(7) ਫਿਰ ਅਸੀਂ ਉਨ੍ਹਾਂ ਦੇ ਸਾਹਮਣੇ ਆਪਣੇ ਗਿਆਨ ਦੇ ਨਾਲ ਸਾਰਾ ਕੁਝ ਵਖਿਆਣ ਕਰ ਦੇਵਾਂਗੇ ਅਤੇ ਅਸੀਂ ਕਿਤੇ ਗਾਇਬ ਤਾਂ ਨਹੀਂ ਸੀ |
وَالْوَزْنُ يَوْمَئِذٍ الْحَقُّ ۚ فَمَن ثَقُلَتْ مَوَازِينُهُ فَأُولَٰئِكَ هُمُ الْمُفْلِحُونَ(8) ਉਸ ਦਿਨ ਕੇਵਲ ਸੱਚ ਹੀ ਭਾਰੀ ਹੋਵੇਗਾ ਇਸ ਲਈ ਜਿਨ੍ਹਾਂ ਦੇ ਅਮਲ (ਚੰਗੇ) ਭਾਰੀ ਹੋਣਗੇ ਉਹ ਹੀ ਲੋਕ ਸਫ਼ਲ ਕਰਾਰ ਦਿੱਤੇ ਜਾਣਗੇ। |
ਅਤੇ ਜਿਨ੍ਹਾਂ ਲੋਕਾਂ ਦੇ ਭਾਰ ਹੌਲੇ ਹੋਣਗੇ ਉਹ ਲੌਕ ਹੀ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ। ਕਿਉਂਕਿ ਉਹ ਸਾਡੀਆਂ ਆਇਤਾਂ ਦੇ ਨਾਲ ਬੇਇਨਸਾਫ਼ੀ ਕਰਦੇ ਸੀ। |
وَلَقَدْ مَكَّنَّاكُمْ فِي الْأَرْضِ وَجَعَلْنَا لَكُمْ فِيهَا مَعَايِشَ ۗ قَلِيلًا مَّا تَشْكُرُونَ(10) ਅਤੇ ਅਸੀਂ ਤੁਹਾਨੂੰ ਧਰਤੀ ਉੱਪਰ ਥਾਂ ਦਿੱਤੀ ਅਤੇ ਅਸੀਂ ਤੁਹਾਡੇ ਲਈ ਇਸ ਵਿਚ ਜੀਵਨ ਜਿਊਣ ਲਈ ਸਮਾਨ ਰੱਖਿਆ। ਪਰੰਤੂ ਤੁਸੀਂ ਬਹੁਤ ਹੀ ਘੱਟ ਸ਼ੁਕਰ ਕਰਦੇ ਹੋ। |
ਅਤੇ ਅਸੀਂ’ ਤੁਹਾਨੂੰ ਪੈਦਾ ਕੀਤਾ ਫਿਰ ਅਸੀਂ ਤੁਹਾਡਾ ਰੂਪ ਬਣਾਇਆ। ਫਿਰ ਫ਼ਰਿਸ਼ਤਿਆ ਨੂੰ ਕਿਹਾ ਕਿ ਆਦਮ ਨੂੰ ਪ੍ਰਣਾਮ ਕਰੋ ਇਸ ਲਈ ਉਨ੍ਹਾਂ ਨੇ ਸਿਜਦਾ ਕੀਤਾ। ਪਰੰਤੂ ਇਹ ਇਬਲੀਸ ਸਿਜਦਾ ਕਰਨ ਵਾਲਿਆਂ ਵਿਚ ਸ਼ਾਮਲ ਨਾ ਹੋਇਆ। |
ਅੱਲਾਹ ਨੇ ਕਿਹਾ, ਕਿ ਤੈਨੂੰ ਕਿਸ ਚੀਜ਼ ਨੇ ਸਿਜਦਾ ਕਰਨ ਤੋਂ ਰੋਕਿਆ ਜਦੋਂ, ਕਿ ਮੈਂ ਤੈਨੂੰ ਹੁਕਮ ਦਿੱਤਾ ਸੀ। ਇਬਲੀਸ ਨੇ ਕਿਹਾ “ਮੈਂ ਇਸ ਤੋਂ ਚੰਗਾ ਹਾਂ”। ਤੂੰ ਮੈਨੂੰ ਅੱਗ ਤੋਂ ਬਣਾਇਆ ਹੈ ਅਤੇ ਆਦਮ ਨੂੰ ਮਿੱਟੀ ਤੋਂ। |
ਅੱਲਾਹ ਨੇ ਆਖਿਆ ’ਤੂੰ ਉੱਤਰ ਜਾ ਇੱਥੋਂ”। ਤੈਨੂੰ ਇਹ ਅਧਿਕਾਰ ਨਹੀਂ ਕਿ ਤੂੰ ਹੰਕਾਰ ਕਰੇ। ਇਸ ਲਈ ਨਿਕਲ ਜਾ ਇੱਥੋਂ, ਯਕੀਨਨ ਤੂੰ ਜ਼ਲੀਲ ਹੈ””। |
ਇਬਲੀਸ ਨੇ ਕਿਹਾ “ਮੈਨੂੰ ਉਸ ਦਿਨ ਤੱਕ ਮੌਕਾ ਦੇ ਜਦੋਂ ਇਹ ਸਾਰੇ ਲੋਕ ਉਠਾਏ ਜਾਣਗੇ `। |
ਅੱਲਾਹ ਨੇ ਕਿਹਾ “ਤੈਨੂੰ ਮੌਕਾ ਦਿੱਤਾ ਜਾਂਦਾ ਹੈ |
قَالَ فَبِمَا أَغْوَيْتَنِي لَأَقْعُدَنَّ لَهُمْ صِرَاطَكَ الْمُسْتَقِيمَ(16) ਇਬਲੀਸ ਨੇ ਕਿਹਾ “ਕਿਉਂਕਿ ਤੂੰ ਮੈਨੂੰ ਭਟਕਾਇਆ ਹੈ, ਮੈਂ ਵੀ ਉਨ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤੇਰੇ ਸਿੱਧੇ ਰਾਹ ਤੇ ਬੈਠਾਂਗਾ`। |
(ਫਿਰ ਉਨ੍ਹਾਂ ਦੇ ਸਾਹਮਣੇ ਤੋਂ ਉਨ੍ਹਾਂ ਦੇ ਪਿੱਛੇ ਤੋਂ, ਸੱਜੇ ਪਾਸੇ ਤੋਂ ਅਤੇ ਖੱਬੇ ਪਾਸੇ ਤੋਂ ਆਵਾਂਗਾ ਉਨ੍ਹਾਂ ਨੂੰ ਭਟਕਾਵਾਂਗਾਂ) ਫਿਰ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸ਼ੁਕਰ ਗੁਜ਼ਾਰ ਨਹੀਂ ਵੇਖੌਗੇ। |
ਅੱਲਾਹ ਨੇ ਕਿਹਾ “ਨਿਕਲ ਏਥੋਂ ਜ਼ਲੀਲ! ” ਜਿਹੜਾ ਕੋਈ ਤੇਰੇ ਦੱਸੇ ਅਨੁਸਾਰ ਚੱਲੇਗਾ ਮੈ’ ਉਨ੍ਹਾਂ ਨੂੰ ਤੇਰੇ ਸਹਿਤ (ਨਰਕਾਂ ਵਿਚ ਸੁੱਟ ਕੇ) ਨਰਕ ਨੂੰ ਭਰ ਦੇਵਾਂਗਾ। ““ |
ਅਤੇ ਹੇ ਆਦਮ! ਤੂੰ ਅਤੇ ਤੇਰੀ ਪਤਨੀ ਜੰਨਤ ਵਿਚ ਰਹੋਂ ਅਤੇ ਜਿੱਥੋਂ ਚਾਹੋਂ ਖਾਓ। ਪਰ ਇਸ ਦਰੱਖਤ ਦੇ ਕੋਲ ਨਾ ਜਾਣਾ ਨਹੀਂ ਤਾਂ ਤੁਸੀਂ ਪਾਪ ਕਰਨ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ। |
ਫਿਰ ਸੈਤਾਨ ਨੇ ਦੋਵਾਂ ਨੂੰ ਗੁੰਮਰਾਹ ਕੀਤਾ ਤਾਂ ਕਿ ਉਹ ਖੋਲ੍ਹ ਦੇਵੇ ਉਨ੍ਹਾਂ ਦੇ ਉਹ ਸ਼ਰਮ ਦੇ ਥਾਂ (ਗੁਪਤ ਅੰਗ) ਜਿਹੜੇ ਉਨ੍ਹਾਂ ਲਈ ਢੱਕੇ ਹੋਏ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਰੱਬ ਨੇ ਤੁਹਾਨੂੰ ਇਸ ਦਰੱਖ਼ਤ ਤੋਂ ਸਿਰਫ਼ ਇਸ ਲਈ ਰੋਕਿਆ ਹੈ ਕਿ ਕਿਤੇ ਤੁਸੀਂ ਦੋਵੇਂ ਫ਼ਰਿਸ਼ਤੇ ਨਾ ਬਣ ਜਾਵੋ ਜਾਂ ਅਮਰ ਨਾ ਹੋ ਜਾਵੋਂ। |
ਅਤੇ ਉਸਨੇ [ਅੱਲ੍ਹਾ ਦੀ] ਸਹੁੰ ਖਾ ਕੇ ਕਿਹਾ, "ਸੱਚਮੁੱਚ ਮੈਂ ਇਮਾਨਦਾਰ ਸਲਾਹਕਾਰਾਂ ਵਿੱਚੋਂ ਤੁਹਾਡੇ ਲਈ ਹਾਂ |
ਇਸ ਲਈ ਉਸਨੇ ਉਨ੍ਹਾਂ ਨੂੰ ਧੋਖਾ ਦੇ ਕੇ, ਉਨ੍ਹਾਂ ਨੂੰ ਡਿੱਗਣ ਲਈ ਮਜਬੂਰ ਕਰ ਦਿੱਤਾ. ਅਤੇ ਜਦੋਂ ਉਨ੍ਹਾਂ ਨੇ ਰੁੱਖ ਦਾ ਚੱਖਿਆ, ਤਾਂ ਉਨ੍ਹਾਂ ਦੇ ਨਿਜੀ ਅੰਗ ਉਨ੍ਹਾਂ ਲਈ ਸਪੱਸ਼ਟ ਹੋ ਗਏ, ਅਤੇ ਉਹ ਆਪਣੇ ਆਪ ਨੂੰ ਫਿਰਦੌਸ ਦੇ ਪੱਤਿਆਂ ਤੋਂ ਬੰਨ੍ਹਣ ਲੱਗੇ. ਅਤੇ ਉਨ੍ਹਾਂ ਦੇ ਪ੍ਰਭੂ ਨੇ ਉਨ੍ਹਾਂ ਨੂੰ ਬੁਲਾਇਆ," ਮੈਂ ਤੁਹਾਨੂੰ ਉਸ ਰੁੱਖ ਤੋਂ ਨਹੀਂ ਰੋਕਦਾ ਅਤੇ ਤੁਹਾਨੂੰ ਦੱਸਦਾ ਹਾਂ ਕਿ ਸ਼ੈਤਾਨ ਤੁਹਾਡੇ ਲਈ ਇਕ ਸਾਫ ਦੁਸ਼ਮਣ ਹੈ |
ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਰੱਬ! ਅਸੀਂ ਆਪਣੇ ਆਪ ਉੱਪਰ ਜ਼ੁਲਮ ਕੀਤਾ ਹੈ ਅਤੇ ਜੇਕਰ ਤੂੰ ਸਾਨੂੰ ਮੁਆਫ਼ ਨਾ ਕੀਤਾ ਅਤੇ ਸਾਡੇ ਉੱਪਰ ਰਹਿਮਤ ਨਾ ਕੀਤੀ ਤਾਂ ਅਸੀਂ ਘਾਟਾ ਖਾਣ ਵਾਲਿਆਂ ਵਿਚ ਸ਼ਾਮਿਲ ਹੋ ਜਾਵਾਂਗੇ। |
ਅੱਲਾਹ ਨੇ ਕਿਹਾ “ਉਤਰੋਂ, ਤੁਸੀਂ ਇੱਕ ਦੂਸਰੇ ਦੇ ਦੁਸ਼ਮਨ ਰਹੋਗੇ ਅਤੇ ਤੁਹਾਡੇ ਲਈ ਧਰਤੀ ਉੱਪਰ ਇੱਕ ਖਾਸ ਸਮੇਂ ਤੱਕ ਟਿਕਾਣਾ ਅਤੇ ਲਾਭ (ਜਿੰਦਗੀ ਜਿਊਣ ਦਾ ਸਮਾਨ) ਤਿਆਰ ਹੈ। “ |
قَالَ فِيهَا تَحْيَوْنَ وَفِيهَا تَمُوتُونَ وَمِنْهَا تُخْرَجُونَ(25) ਅੱਲਾਹ ਨੇ ਕਿਹਾ ਕਿ ਇਸੇ ਵਿਚ ਤੁਸੀਂ ਜੀਵੋਗੇ ਅਤੇ ਇਸੇ ਵਿਚ ਮਰੋਗੇ ਅਤੇ ਇਸੇ ਵਿੱਚੋਂ (ਕਿਆਮਤ ਦੇ ਦਿਨ ਜਿਉਂਦੇ) ਕੱਢੇ ਜਾਉਗੇ। |
ਹੇ ਆਦਮ ਦੀ ਔਲਾਦ! ਅਸੀਂ ਤੁਹਾਡੇ ਉੱਪਰ ਪਹਿਰਾਵਾ ਉਤਾਰਿਆ ਹੈ, ਤਾਂ ਕਿ ਤੁਹਾਡੇ ਸਰੀਰ ਦੇ ਗੁਪਤ ਅੰਗਾਂ ਨੂੰ ਢੱਕੇ ਅਤੇ ਤੁਹਾਡਾ ਸਰੀਰ ਸੁੰਦਰ ਦਿਖੇ। ਅਤੇ ਜਿਹੜਾ ਪ੍ਰਹੇਜ਼ਗਾਰੀ ਦਾ ਪਹਿਰਾਵਾ ਹੈ। ਉਹ ਇਸ ਤੋਂ ਵੀ ਵਧੀਆ ਹੈ। ਇਹ ਅੱਲਾਹ ਦੀਆਂ ਆਇਤਾਂ ਹਨ ਤਾਂ ਕਿ ਲੋਕ ਇਨ੍ਹਾਂ ਦਾ ਚਿੰਤਨ ਕਰਨ। |
ਹੇ ਆਦਮ ਦੀ ਔਲਾਦ! ਸੈਤਾਨ ਤੁਹਾਨੂੰ ਗੁੰਮਰਾਹ ਨਾ ਕਰ ਦੇਵੇ। ਜਿਵੇਂ ਤੁਹਾਡੇ ਮਾਂ-ਬਾਪ ਨੂੰ ਜੰਨਤ ਵਿਚੋਂ ਕੱਢਵਾਇਆ ਸੀ। ਉਸ ਨੇ ਉਨ੍ਹਾਂ ਦੇ ਕੱਪੜੇ ਉਤਰਵਾਏ ਤਾਂ ਕਿ ਉਹੂਨਾਂ ਨੂੰ ਉਨ੍ਹਾਂ ਦੇ ਸਾਹਮਣੇ ਨਿਰਵਸਤਰ ਕਰ ਦੇਵੇ। ਉਹ ਅਤੇ ਉਸ ਦੇ ਸਾਥੀ ਤੁਹਾਨੂੰ ਅਜਿਹੀ ਥਾਂ ਤੋਂ ਦੇਖਦੇ ਹਨ ਜਿੱਥੋਂ ਤੁਸੀਂ ਉਨ੍ਹਾਂ ਨੂੰ ਨਹੀਂ ਦੇਖ ਸਕਦੇ ਅਸੀਂ ਸ਼ੈਤਾਨਾਂ ਨੂੰ ਉਨ੍ਹਾਂ ਲੋਕਾਂ ਦਾ ਮਿੱਤਰ ਬਣਾ ਦਿੱਤਾ ਹੈ ਜਿਹੜੇ ਈਮਾਨ ਨਹੀਂ ਲਿਆਉਂਦੇ। |
ਅਤੇ ਜਦੋਂ ਉਹ ਕੋਈ ਅਸ਼ੀਲਲਤਾ ਕਰਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਆਪਣੇ ਵੱਡਿਆਂ ਨੂੰ ਇਸੇ ਤਰ੍ਹਾਂ ਕਰਦੇ ਹੋਏ ਵੇਖਿਆ ਹੈ ਅਤੇ ਅੱਲਾਹ ਨੇ ਸਾਨੂੰ ਇਸੇ ਦਾ ਹੁਕਮ ਦਿੱਤਾ ਹੈ। ਆਖੋਂ, ਅੱਲਾਹ ਕਦੇ ਵੀ ਬੂਰੇ ਕੰਮਾਂ ਲਈ ਹੁਕਮ ਨਹੀਂ ਦਿੰਦਾ। ਕੀ ਤੁਸੀਂ ਅੱਲਾਹ ਨੂੰ ਉਸ ਗੱਲ ਨਾਲ ਜੋੜਦੇ ਹੋ ਜਿਸ ਦੀ ਤੁਹਾਨੂੰ ਕੋਈ ਸਮਝ ਨਹੀਂ। |
ਆਖੋ ਕਿ ਮੇਰੇ ਰੱਬ ਨੇ ਇਨਸਾਫ਼ ਕਰਨ ਦਾ ਹੁਕਮ ਦਿੱਤਾ ਹੈ ਅਤੇ ਇਹ ਕਿ ਹਰੇਕ ਨਮਾਜ ਵੇਲੇ ਆਪਣਾ ਮੂੰਹ ਸਿੱਧਾ ਰੱਖੋਂ ਅਤੇ ਉਸ (ਅੱਲਾਹ) ਨੂੰ ਹੀ ਪੁਕਾਰੋ, ਉਸੇ ਦੇ ਦੀਨ ਨੂੰ ਖਾਲਿਸ ਸਕਦੇ ਹੋਏ। ਜਿਸ ਤਰ੍ਹਾਂ ਉਸ ਨੇ ਤੁਹਾਨੂੰ ਪਹਿਲਾਂ ਪੈਦਾ ਕੀਤਾ ਉਸੇ ਤਰ੍ਹਾਂ ਤੁਸੀਂ ਦੁਬਾਰਾ ਪੈਦਾ ਕੀਤੇ ਜਾਵੋਗੇ। |
ਇੱਕ ਵਰਗ ਨੂੰ ਉਸ ਨੇ ਚੰਗਾ ਰਾਹ ਦਿਖਾ ਦਿੱਤਾ ਅਤੇ ਇੱਕ ਵਰਗ ਅਜਿਹਾ ਹੈ ਕਿ ਉਸ ਉੱਪਰ ਗੁੰਮਰਾਹੀ ਸਾਬਤ ਹੋ ਚੁੱਕੀ ਹੈ। ਉਨ੍ਹਾਂ ਨੇ ਅੱਲਾਹ ਨੂੰ ਛੱਡ ਕੇ ਸੈਤਾਨਾਂ ਨੂੰ ਆਪਣਾ ਯਾਰ ਬਣਾ ਲਿਆ ਹੈ ਅਤੇ ਸਮਝਦੇ ਹਨ ਕਿ ਉਹ ਠੀਕ ਰਾਹ ਤੇ ਹਨ। |
ਹੇ ਆਦਮ ਦੀ ਔਲਾਦ! ਹਰੇਕ ਨਮਾਜ਼ ਦੇ ਸਮੇਂ ਆਪਣੇ ਕੱਪੜੇ ਪਹਿਨੋ ਅਤੇ ਖਾਉ-ਪੀਉਂ। ਹੱਦਾਂ ਦਾ ਉਲੰਘਣ ਨਾ ਕਰੋ। ਬੇਸ਼ੱਕ ਅੱਲਾਹ ਹੱਦਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
ਆਖੋਂ, ਅੱਲਾਹ ਦੀਆਂ ਖਾਣ- ਪੀਣ ਦੀਆਂ ਵਸਤੂਆਂ ਜਿਹੜੀਆਂ ਉਸਨੇ ਆਪਣੇ ਬੰਦਿਆਂ ਲਈ ਪੈਦਾ ਕੀਤੀਆਂ ਅਤੇ ਸੁੰਦਰਤਾ ਨੂੰ ਕਿਸ ਨੇ ਹਰਾਮ ਕੀਤਾ। ਆਖੋ, ਉਹ ਸੰਸਾਰਿਕ ਜੀਵਨ ਵਿਚ ਵੀ ਵਿਸ਼ਵਾਸ ਰੱਖਣ ਵਾਲਿਆ ਲਈ ਹੈ ਅਤੇ ਪ੍ਰਲੋਕ ਵਿਚ ਤਾਂ ਉਹ ਵਿਸ਼ੇਸ਼ ਰੂਪ ਵਿਚ ਉਨ੍ਹਾਂ ਲਈ ਹੀ ਹੋਣਗੀਆਂ। ਇਸ ਤਰ੍ਹਾਂ ਅਸੀਂ ਆਪਣੀਆਂ ਆਇਤਾਂ ਨੂੰ ਉਨ੍ਹਾਂ ਲੋਕਾਂ ਲਈ ਖੌਲ੍ਹ ਕੇ ਵਰਨਣ ਕਰਦੇ ਹਾਂ, ਜਿਹੜੇ ਜਾਨਣਾ ਚਾਹੁੰਦੇ ਹਨ। |
ਆਖੋ, ਮੇਰੇ ਰੱਬ ਨੇ ਤਾਂ ਸਿਰਫ਼ ਅਸ਼ਲੀਲ ਗੱਲਾਂ ਨੂੰ ਹਰਾਮ ਠਹਿਰਾਇਆ ਹੈ। ਭਾਵੇਂ ਉਹ ਖੁੱਲ੍ਹੀਆਂ ਹੋਣ ਜਾਂ ਛੁਪੀਆਂ ਹੋਈਆਂ ਹੋਣ। ਪਾਪ ਅਤੇ ਜ਼ਿਆਦਾਤਰ ਅੱਤਿਆਚਾਰਾਂ ਨੂੰ ਅਤੇ ਇਸ ਗੱਲ ਨੂੰ ਵੀ ਕਿ ਤੁਸੀਂ ਅੱਲਾਹ ਦੇ ਬਰਾਬਰ ਕਿਸੇ ਨੂੰ ਸ਼ਰੀਕ ਠਹਿਰਾਓ, ਜਿਸ ਦਾ ਉਸ ਨੇ ਕੋਈ ਸਬੂਤ ਨਹੀਂ ਉਤਾਰਿਆ ਅਤੇ ਇਹ ਕਿ ਤੁਸੀਂ ਅੱਲਾਹ ਨਾਲ ਅਜਿਹੀਆਂ ਗੱਲਾਂ ਜੋੜੋ, ਜਿਸ ਦਾ ਤੁਸੀਂ ਗਿਆਨ ਨਹੀ’ ਰੱਖਦੇ। |
ਅਤੇ ਹਰੇਕ ਵਰਗ ਦੇ ਲਈ ਇਕ ਸਮਾਂ ਨਿਸ਼ਚਿਤ ਹੈ। ਫਿਰ ਜਦੋਂ ਉਨ੍ਹਾਂ ਦਾ ਸਮਾਂ ਆ ਜਾਵੇਗਾ ਤਾਂ ਉਹ ਨਾ ਇੱਕ ਘੜੀ ਪਿੱਛੇ ਹੱਟ ਸਕਣਗੇ ਅਤੇ ਨਾ ਇੱਕ ਘੜੀ ਅੱਗੇ ਵੱਧ ਸਕਣਗੇ। |
ਹੇ ਆਦਮ ਦੀ ਔਲਾਦ! ਜੇਕਰ ਤੁਹਾਡੇ ਤਾਂ ਜਿਹੜਾ ਬੰਦਾ ਸੁਚੇਤ ਹੋਇਆ ਅਤੇ ਜਿਸ ਨੇ ਸੁਧਾਰ ਕਰ ਲਿਆ ਉਸ ਲਈ ਨਾ ਕੋਈ ਡਰ ਹੋਵੇਗਾ ਅਤੇ ਨਾ ਉਹ ਦੁਖੀ ਹੋਣਗੇ। |
ਅਤੇ ਜਿਹੜੇ ਲੋਕ ਮੇਰੀਆਂ ਆਇਤਾਂ ਨੂੰ ਝੁਨਲਾਉਣ ਅਤੇ ਹੰਕਾਰ ਕਰਨ ਉਹ ਲੋਕ ਨਰਕਾਂ ਦੇ ਭਾਗੀ ਹਨ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ। |
ਫਿਰ ਉਸ ਤੋਂ ਜ਼ਿਆਦਾ ਜ਼ਾਲਿਮ ਕੋਣ ਝੁਠਲਾਵੇ, ਉਨ੍ਹਾਂ ਦੇ ਨਸੀਬ ਦਾ ਜਿਹੜਾ ਹਿੱਸਾ ਲਿਖਿਆ ਹੋਇਆ ਹੈ ਉਹ ਉਨ੍ਹਾਂ ਤੱਕ ਪਹੁੰਚਦਾ ਰਹੇਗਾ। ਇੱਥੋਂ ਤੱਕ ਕਿ ਜਦੋਂ ਸਾਡੇ ਭੇਜੇ ਹੋਏ ਫ਼ਰਿਸ਼ਤੇ ਉਨ੍ਹਾਂ ਦੇ ਪ੍ਰਾਣ ਲੈਣ ਲਈ ਉਨ੍ਹਾਂ ਦੇ ਪਾਸ ਪਹੁੰਚਣਗੇ ਤਾਂ ਉਹ ਉਨ੍ਹਾਂ ਨੂੰ ਪੁੱਛਣਗੇ ਕਿ ਅੱਲਾਹ ਤੋਂ ਸਨ੍ਹਾਂ ਜਿਨ੍ਹਾਂ ਨੰ ਤੁਸੀਂ ਪੁਕਾਰਦੇ ਸੀ, ਹੁਣ ਉਹ ਕਿੱਥੇ ਹਨ। ਉਹ ਕਹਿਣਗੇ, ਕਿ ਉਹ ਸਾਰੇ ਸਾਡੇ ਤੋਂ ਖੁੱਸ ਗਏ। ਅਤੇ ਜਦੋਂ ਉਹ ਆਪਣੇ ਵਿਰੁੱਧ ਖੁਦ ਗਵਾਹੀ ਦੇਣਗੇ ਕਿ ਬੇਸ਼ੱਕ ਉਹ ਅਵਿੱਗਿਆ ਕਰਨ ਵਾਲੇ ਸੀ। |
ਅੱਲਾਹ ਆਖੇਗਾ, ਅੱਗ ਵਿਚ ਪ੍ਰਵੇਸ਼ ਕਰੋਂ, ਜਿੰਨਾਂ ਅਤੇ ਮਨੁੱਖਾਂ ਦੇ ਉਨ੍ਹਾਂ ਸਮੂਹਾਂ ਦੇ ਨਾਲ, ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਹਨ। ਜਦੋਂ ਵੀ ਕੋਈ ਵਰਗ ਨਰਕ ਵਿਚ ਪ੍ਰਵੇਸ਼ ਕਰੇਗਾ ਤਾਂ ਉਹ ਆਪਣੇ ਸਾਥੀ ਸਮੂਹ ਉੱਪਰ ਲਾਹਣਤਾਂ ਪਾਵੇਗਾ। ਇਥੋਂ ਤੱਕ ਕਿ ਜਦੋਂ ਉਹ ਉਸ ਵਿਚ ਇੱਕਠੇ ਹੋ ਜਾਣਗੇ ਤਾਂ ਉਨ੍ਹਾਂ ਦੇ ਬਾਅਦ ਵਾਲੇ ਆਪਣੇ ਪਹਿਲੇ ਵਾਲਿਆਂ ਦੇ ਸਬੰਧ ਵਿਚ ਕਹਿਣਗੇ ਹੇ ਸਾਡੇ ਰੱਬ! ਇਹ ਲੋਕ ਹੀ ਹਨ ਜਿਨ੍ਹਾਂ ਨੇ ਸਾਨੂੰ ਭਟਕਾਇਆ, ਇਸ ਲਈ ਤੂੰ ਇਨ੍ਹਾਂ ਨੂੰ ਅੱਗ ਵਿਚ ਦੁਗਣੀ ਸਜ਼ਾ ਦੇ। ਅੱਲਾਹ ਆਖੇਗਾ ਕਿ ਸਭ ਲਈ ਦੁਗਣੀ ਸਜ਼ਾ ਹੈ, ਪਰੰਤੂ ਤੁਸੀਂ ਨਹੀਂ ਜਾਣਦੇ। |
ਅਤੇ ਉਨ੍ਹਾਂ ਦੇ ਪਹਿਲੇ ਵਾਲੇ ਆਪਣੇ ਬਾਅਦ ਵਾਲਿਆਂ ਨੂੰ ਕਹਿਣਗੇ ਕਿ ਤੁਹਾਨੂੰ ਸਾਡੇ ਉੱਪਰ ਕੋਈ ਉੱਚਤਾ ਪ੍ਰਾਪਤ ਨਹੀਂ। ਇਸ ਲਈ ਆਪਣੀ ਕਮਾਈ ਦੇ ਅਨੁਸਾਰ ਸਜ਼ਾ ਦਾ ਸਵਾਦ ਚੱਖੋਂ। |
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਅਤੇ ਹੰਕਾਰ ਕੀਤਾ ਉਨ੍ਹਾਂ ਲਈ ਅਸਮਾਨ ਦੇ ਦਰਵਾਜ਼ੇ ਨਹੀਂ’ ਖੋਲ੍ਹੇ ਜਾਣਗੇ ਅਤੇ ਨਾ ਹੀ ਉਹ ਸਵਰਗ ਵਿਚ ਪ੍ਰਵੇਸ਼ ਕਰਨਗੇ ਜਿਨਾਂ ਚਿਰ ਊਠ ਸੂਈ ਦੇ ਨੱਕੇ ਵਿਚੋਂ ਨਾ ਲੰਘ ਜਾਵੇ (ਭਾਵ ਕਦੇ ਵੀ ਨਹੀਂ) ਅਸੀਂ ਅਪਰਾਧੀਆਂ ਨੂੰ ਅਜਿਹੀ ਹੀ ਸਜ਼ਾ ਦਿੰਦੇ ਹਾਂ। |
لَهُم مِّن جَهَنَّمَ مِهَادٌ وَمِن فَوْقِهِمْ غَوَاشٍ ۚ وَكَذَٰلِكَ نَجْزِي الظَّالِمِينَ(41) ਉਨ੍ਹਾਂ ਲਈ ਨਰਕ ਦਾ ਬਿਸਤਰਾ ਹੋਵੇਗਾ ਅਤੇ ਉਨ੍ਹਾਂ ਉੱਪਰ ਉਹੀ ਓਚਣਾ (ਸੌਣ ਦਿੰਦੇ ਰਹਾਂਗੇ।) |
ਅਤੇ ਜਿਹੜੇ ਲੋਕ ਭਰੋਸੇ ਵਾਲੇ ਹੋਏ ਉਨ੍ਹਾਂ ਨੇਕ ਕਰਮ ਕੀਤੇ ਇਹ ਲੋਕ ਹੀ ਜੰਨਤ ਵਾਲੇ ਹਨ ਅਤੇ ਇਸ ਵਿਚ ਹਮੇਸ਼ਾ ਰਹਿਣਗੇ। |
ਅਤੇ ਉਸ ਦੇ ਦਿਲ ਦੇ ਹਰੇਕ ਖੋਟ ਨੂੰ ਅਸੀਂ’ ਕੱਢ ਦੇਵਾਂਗੇ। ਉਨ੍ਹਾਂ ਦੇ ਥੱਲੇ ਨਹਿਰਾਂ ਵਹਿ ਰਹੀਆਂ ਹੋਣਗੀਆਂ ਅਤੇ ਉਹ ਕਹਿਣਗੇ ਕਿ ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ। ਜਿਸ ਨੇ ਸਾਨੂੰ ਇਥੋਂ ਤੱਕ ਪਹੁੰਚਾਇਆ ਅਤੇ ਅਸੀਂ ਰਸਤਾ ਪਾਉਣ ਵਾਲੇ ਨਹੀਂ ਸੀ। ਜੇਕਰ ਅੱਲਾਹ ਸਾਨੂੰ ਰਾਹ ਨਾ ਦਿਖਾਉਂਦਾ। ਸਾਡੇ ਰੱਬ ਦੇ ਪੈਗੰਬਰ ਸੱਚੀਆਂ ਗੱਲਾਂ ਲੈ ਕੇ ਆਏ ਸਨ। ਅਤੇ ਪੁਕਾਰਿਆ ਜਾਏਗਾ ਕਿ ਇਥੇ ਜੰਨਤ ਹੈ। ਜਿਸ ਦੇ ਤੁਸੀਂ ਅਧਿਕਾਰੀ ਘੋਸ਼ਿਤ ਕੀਤੇ ਗਏ ਹੋ। ਤੁਹਾਡੇ ਕਰਮਾਂ ਦੇ ਬਦਲੇ। |
ਅਤੇ ਜੰਨਤ ਵਾਲੇ ਨਰਕ ਵਾਲਿਆਂ ਨੂੰ ਪੂਕਾਰਣਗੇ ਕਿ ਇਸ ਵਿਚ ਸਾਡੇ ਰੱਬ ਨੇ ਜਿਹੜੀ ਪ੍ਰਤਿਗਿਆ ਕੀਤੀ ਸੀ ਅਸੀਂ ਉਸ ਨੂੰ ਸੱਚਾ ਪਾਇਆ ਹੈ, ਕੀ ਤੁਸੀਂ ਵੀ ਆਪਣੇ ਰੱਬ ਦੀ ਪ੍ਰਤਿਗਿਆ ਨੂੰ ਸੱਚਾ ਪਾਇਆ ਹੈ। ਉਹ ਕਹਿਣਗੇ ਹਾਂ। ਫਿਰ ਇੱਕ ਪੁਕਾਰਨ ਵਾਲਾ ਦੋਵਾਂ ਦੇ ਵਿਚ ਪੁਕਾਰੇਗਾ ਕਿ ਅੱਤਿਆਚਾਰੀਆਂ ਉੱਪਰ ਅੱਲਾਹ ਦੀ ਲਾਹਣਤ ਹੋਵੇ। |
الَّذِينَ يَصُدُّونَ عَن سَبِيلِ اللَّهِ وَيَبْغُونَهَا عِوَجًا وَهُم بِالْآخِرَةِ كَافِرُونَ(45) ਜਿਹੜੇ ਅੱਲਾਹ ਦੇ ਰਾਹ ਵਿਚੋਂ ਰੋਕਦੇ ਸਨ ਅਤੇ ਉਸ ਵਿਚ ਕਮੀਆਂ ਲੱਭਦੇ ਸਨ ਅਤੇ ਉਹ ਕਿਆਮਤ ਦੇ ਦਿਨ ਨੂੰ ਝੁਠਲਾਉਣ ਵਾਲੇ ਸਨ। |
ਅਤੇ ਦੋਵਾਂ ਦੇ ਵਿਚ ਇੱਕ ਓਟ ਹੋਵੇਗੀ। ਅਤੇ ਆਰਾਫ਼ ਦੇ ਉੱਪਰ ਕੁਝ ਲੋਕ ਹੋਣਗੇ ਜਿਹੜੇ ਹਰ ਇੱਕ ਨੂੰ ਉਨ੍ਹਾਂ ਦੇ ਲੱਛਣਾ ਤੋਂ ਪਛਾਨਣਗੇ ਅਤੇ ਉਹ ਜੰਨਤ ਵਾਲਿਆਂ ਨੂੰ ਪੁਕਾਰ ਕੇ ਕਹਿਣਗੇ ਕਿ ਤੁਹਾਡੇ ਉੱਪਰ ਸਲਾਮਤੀ ਹੋਵੇ, ਉਹ ਹੁਣ ਵੀ ਜੰਨਤ ਵਿਚ ਪ੍ਰਵੇਸ਼ ਨਹੀਂ’ ਹੋਏ ਹੋਣਗੇ, ਪਰੰਤੂ ਉਹ ਆਸਵੰਦ ਹੋਣਗੇ। |
ਅਤੇ ਜਦੋਂ ਨਰਕ ਵਾਲਿਆਂ ਦੇ ਵੱਲ ਉਨ੍ਹਾਂ ਦੀ ਨਜ਼ਰ ਫੇਰੀ ਜਾਵੇਗੀ ਤਾਂ ਉਹ ਕਹਿਣਗੇ ਕਿ ਹੇ ਸਾਡੇ ਰੱਬ! ਸਾਨੂੰ ਇਨ੍ਹਾਂ ਅੱਤਿਆਚਾਰੀ ਲੋਕਾਂ ਦੇ ਵਿਚ ਸ਼ਾਮਿਲ ਨਾ ਕਰਨਾ। |
ਅਤੇ ਆਰਾਫ਼ ਵਾਲੇ ਉਨ੍ਹਾਂ ਲੋਕਾਂ ਨੂੰ ਪੁਕਾਰਣਗੇ, ਜਿਨ੍ਹਾਂ ਨੂੰ ਉਹ ਉਨ੍ਹਾਂ ਦੇ ਲੱਛਣਾ ਤੋਂ ਪਛਾਣਦੇ ਹੋਣਗੇ। ਉਹ ਕਹਿਣਗੇ ਤੁਹਾਡਾ ਵਰਗ ਤੁਹਾਡੇ ਕੰਮ ਨਾ ਆਇਆ ਅਤੇ ਨਾ ਕੰਮ ਆਇਆ ਤੁਹਾਡਾ ਆਪਣੇ ਆਪ ਨੂੰ ਵੱਡਾ ਸਮਝਣਾ। |
ਕੀ ਇਹ ਲੋਕ ਹੀ ਹਨ, ਜਿਨ੍ਹਾਂ ਬਾਰੇ ਤੂਸੀਂ’ ਸਹੁੰਆਂ ਖਾ ਕੇ ਕਹਿੰਦੇ ਸੀ, ਕਿ ਇਨ੍ਹਾਂ ਉੱਪਰ ਅੱਲਾਹ ਕਦੇ ਵੀ ਆਪਣੀ ਰਹਿਮਤ ਨਹੀਂ _ਕਰੇਗਾ। ਜੰਨਤ ਵਿਚ ਪ੍ਰਵੇਸ਼ ਕਰ ਜਾਵੇਂ, ਹੁਣ ਨਾ ਤੁਹਾਡੇ ਉੱਪਰ ਕੋਈ ਡਰ ਹੈ ਅਤੇ ਨਾ ਤੁਸੀਂ ਦੁਖੀ ਹੋਵੇਗੇ। |
ਅਤੇ ਨਰਕ ਦੇ ਲੋਕ ਜੰਨਤ ਵਾਲਿਆਂ ਨੂੰ ਪੁਕਾਰਣਗੇ ਕਿ ਉਸ ਵਿਚੋ” ਕੁਝ ਪਾਣੀ ਸਾਡੇ ਉੱਪਰ ਵੀ ਪਾ ਦਿਉ ਜਿਹੜਾ ਅੱਲਾਹ ਨੇ ਤੁਹਾਨੂੰ ਪੀਣ ਲਈ ਦਿੱਤਾ ਹੈ। ਉਹ ਕਹਿਣਗੇ ਕਿ ਅੱਲਾਹ ਨੇ ਇਹ ਦੌਵਾਂ ਵਸਤੂਆਂ ਨੂੰ ਅਵੱਗਿਆਕਾਰੀਆਂ ਲਈ ਹਰਾਮ ਕਰ ਦਿੱਤਾ ਹੈ। |
ਉਹ ਜਿਨ੍ਹਾਂ ਨੇ ਆਪਣੇ ਧਰਮ ਦਾ ਤਮਾਸ਼ਾ ਬਣਾ ਲਿਆ ਸੀ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਛਲ ਰੱਖਿਆ ਸੀ। ਇਸ ਲਈ ਅੱਜ ਅਸੀਂ ਉਨ੍ਹਾਂ ਨੂੰ ਭੁਲਾ ਦੇਵਾਂਗੇ ਉਸੇ ਤਰ੍ਹਾਂ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਇਸ ਦਿਨ ਦੀ ਭੇਟ ਨੂੰ ਭੁੱਲਾ ਦਿੱਤਾ ਸੀ ਅਤੇ ਜਿਵੇ ਉਹ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਰਹੇ ਸਨ। |
وَلَقَدْ جِئْنَاهُم بِكِتَابٍ فَصَّلْنَاهُ عَلَىٰ عِلْمٍ هُدًى وَرَحْمَةً لِّقَوْمٍ يُؤْمِنُونَ(52) ਅਤੇ ਅਸੀਂ ਉਨ੍ਹਾਂ ਲੋਕਾਂ ਦੇ ਕੋਲ ਇੱਕ ਅਜਿਹੀ ਕਿਤਾਬ ਲਿਆਏ ਜਿਸ ਨੂੰ ਗਿਆਨ ਦੇ ਅਧਾਰ ਉੱਪਰ ਵਰਣਿਤ ਕੀਤਾ ਹੈ, ਉਨ੍ਹਾਂ ਲੋਕਾਂ ਲਈ ਮਾਰਗ ਦਰਸ਼ਨ ਅਤੇ ਰਹਿਮਤ ਹੈ, ਜਿਹੜੇ ਈਮਾਨ ਲਿਆਏ ਸਨ। |
ਕੀ ਹੁਣ ਉਹ ਇਸ ਉਡੀਕ ਵਿਚ ਹਨ ਕਿ ਉਨ੍ਹਾਂ ਦਾ ਸ਼ੱਕ ਪ੍ਰਗਟ ਹੋ ਜਾਵੇ। ਜਿਸ ਦਿਨ ਉਨ੍ਹਾਂ ਦਾ ਸ਼ੱਕ ਪ੍ਰਗਟ ਹੋ ਜਾਵੇਗਾ ਤਾਂ ਉਹ ਲੋਕ ਜਿਹੜੇ ਇਸ ਨੂੰ ਪਹਿਲਾਂ ਭੁੱਲੇ ਹੋਏ ਸਨ, ਬੋਲ ਉਠਣਗੇ ਕਿ ਬੇਸ਼ੱਕ ਸਾਡੇ ਰੱਬ ਦੇ ਰਸੂਲ ਸਚਾਈ ਲੈ ਕੇ ਆਏ ਸਨ। ਤਾਂ ਹੁਣ ਕੀ ਕੋਈ ਸਾਡੀ ਸਿਫ਼ਾਰਸ਼ ਕਰਨ ਵਾਲਾ ਹੈ ਕਿ ਉਹ ਸਾਡੀ ਸਿਫ਼ਾਰਸ਼ ਕਰੇ ਜਾਂ ਸਾਨੂੰ ਮੁੜ ਵਾਪਿਸ ਭੇਜ ਦਿੱਤਾ ਜਾਵੇ ਤਾਂ ਕਿ ਅਸੀਂ ਪਹਿਲਾ ਕੀਤੇ ਕਰਮਾਂ ਤੋਂ ਵੱਖਰੇ ਕੰਮ ਕਰੀਏ। ਉਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਅਤੇ ਉਹ ਉਨ੍ਹਾਂ ਤੋਂ ਖੁੱਸ ਗਿਆ ਜਿਸ ਨੂੰ ਉਹ ਘੜਿਆ ਕਰਦੇ ਸਨ। |
ਬੇਸ਼ੱਕ ਤੁਹਾਡਾ ਰੱਬ ਉਹ ਅੱਲਾਹ ਹੀ ਹੈ, ਜਿਸ ਨੇ ਅਸਮਾਨਾਂ ਅਤੇ ਧਰਤੀ ਦੀ ਰਚਨਾ 6 (ਛੇ) ਦਿਨਾ ਵਿਚ ਕੀਤੀ। ਫਿਰ ਉਹ ਸਿੰਘਾਸਣ ਤੇ ਬੈਠਾ। ਉਹ ਰਾਤ ਨੂੰ ਦਿਨ ਉੱਪਰ ਪਾਉਂਦਾ ਹੈ, ਦਿਨ ਉਸ ਦੇ ਪਿੱਛੇ ਦੌੜਦਾ ਹੋਇਆ ਲੱਗਿਆ ਆਉਂਦਾ ਹੈ। ਉਸ ਨੇ ਪੈਦਾ ਕੀਤੇ ਸੂਰਜ, ਚੰਦ ਅਤੇ ਤਾਰੇ। ਸਭ ਉਸ ਦੇ ਹੁਕਮ ਦੇ ਅਗਿਆਕਾਰੀ ਹਨ। ਯਾਦ ਰੱਖੋਂ ਪੈਦਾ ਕਰਨਾ ਉਸੇ ਦਾ ਕੰਮ ਹੈ ਅਤੇ ਹੁਕਮ ਕਰਨਾ ਵੀ। ਉਹ ਵੱਡੀਆਂ ਬਰਕਤਾਂ ਵਾਲਾ ਹੈ। ਅੱਲਾਹ ਸਾਰੇ ਸੰਸਾਰ ਦਾ ਪਾਲਣਹਾਰ ਹੈ। |
ادْعُوا رَبَّكُمْ تَضَرُّعًا وَخُفْيَةً ۚ إِنَّهُ لَا يُحِبُّ الْمُعْتَدِينَ(55) ਆਪਣੇ ਰੱਬ ਨੂੰ ਗਿੜਗਿੜਾਉਂਦੇ ਹੋਏ ਹੋਲੀ ਹੌਲੀ ਪੂਕਾਰੇ। ਬੇਸ਼ੱਕ ਉਹ ਹੱਦਾ ਦਾ ਉਲੰਘਣ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। |
ਅਤੇ ਧਰਤੀ ਉੱਪਰ ਵਿਗਾੜ ਪੈਦਾ ਨਾ ਕਰੋ ਉਸ ਦੇ ਸੁਧਾਰ ਦੇ ਬਾਅਦ ਅਤੇ ਉਸੇ ਨੂੰ ਡਰ ਅਤੇ ਉਮੀਦ ਦੇ ਨਾਲ ਪੁਕਾਰੋ। ਬੇਸ਼ੱਕ ਅੱਲਾਹ ਦੀ ਕਿਰਪਾ ਚੰਗੇ ਕੰਮ ਕਰਨ ਵਾਲਿਆਂ ਦੇ ਨੇੜੇ ਹੈ। |
ਅਤੇ ਉਹ ਅੱਲਾਹ ਹੀ ਹੈ, ਜਿਹੜਾ ਹਵਾਵਾਂ ਨੂੰ ਆਪਣੀ ਕਿਰਪਾ ਨਾਲ ਅੱਗੇ ਖੁਸ਼ਖ਼੍ਬਰੀ ਬਣਾ ਕੇ ਭੇਜਦਾ ਹੈ ਅਤੇ ਜਦੋਂ ਉਹ ਹਵਾ ਭਾਰੇ ਬੱਦਲਾਂ ਨੂੰ ਉਠਾ ਲੈਂਦੀ ਹੈ, ਤਾਂ ਅਸੀਂ ਉਸ ਨੂੰ ਕਿਸੇ ਖੁਸ਼ਕ ਜ਼ਮੀਨ ਵੱਲ ਹੱਕ ਦਿੰਦੇ ਹਾਂ ਫਿਰ ਅਸੀਂ ਉਸ ਰਾਹੀਂ ਪਾਣੀ ਉਤਾਰਦੇ ਹਾਂ, ਪਾਣੀ ਰਾਹੀ’ ਹਰੇਕ ਪ੍ਰਕਾਰ ਦੇ ਫ਼ਲ ਮੈਦਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਮੁਰਦਿਆਂ ਨੂੰ ਵੀ ਕੱਢਾਗੇ ਤਾਂ ਕਿ ਤੁਸੀਂ ਚਿੰਤਨ ਕਰੋ। |
ਅਤੇ ਜਿਹੜੀ ਜ਼ਮੀਨ ਚੰਗੀ ਹੈ। ਉਸ ਵਿਚੋਂ ਰੱਬ ਦੇ ਹੁਕਮ ਨਾਲ ਉਪਜ ਹੈਦਾ ਹੁੰਦੀ ਹੈ ਅਤੇ ਜਿਹੜੀ ਜ਼ਮੀਨ ਖਰਾਬ ਹੈ। ਉਥੋਂ ਉਪਜ ਘੱਟ ਪੈਦਾ ਹੁੰਦੀ ਹੈ। ਇਸ ਜਿਹੜੇ ਸ਼ੁਕਰ-ਗੁਜ਼ਾਰ ਹੁੰਦੇ ਹਨ। |
ਅਸੀਂ ਨੂਹ ਨੂੰ ਉਸ ਦੀ ਕੌਮ ਵੱਲ ਭੇਜਿਆ। ਨੂਹ ਨੇ ਕਿਹਾ ਹੇ ਮੇਰੀ ਕੋਮ! ਅੱਲਾਹ ਦੀ ਇਬਾਦਤ ਕਰੋ। ਉਸ ਤੋਂ ਇਲਾਵਾ ਤੁਹਾਡਾ ਕੋਈ ਪੂਜਣਯੋਗ ਨਹੀਂ। ਮੈਂ ਤੁਹਾਡੇ ਲਈ ਇੱਕ ਵੱਡੇ ਦਿਨ ਦੀ ਸਜ਼ਾ ਤੋਂ ਡਰਦਾ ਹਾਂ। |
قَالَ الْمَلَأُ مِن قَوْمِهِ إِنَّا لَنَرَاكَ فِي ضَلَالٍ مُّبِينٍ(60) ਉਸ ਦੀ ਕੌਮ ਦੇ ਵੱਡਿਆਂ ਨੇ ਕਿਹਾ, ਕਿ ਸਾਨੂੰ ਤਾਂ ਇਹ ਦਿਖਾਈ ਦਿੰਦਾ ਹੈ ਕਿ ਸਪੱਸ਼ਟ ਰੂਪ ਵਿਚ ਤੁਸੀਂ ਗੁੰਮਰਾਹੀ ਤੇ ਹੋ। |
قَالَ يَا قَوْمِ لَيْسَ بِي ضَلَالَةٌ وَلَٰكِنِّي رَسُولٌ مِّن رَّبِّ الْعَالَمِينَ(61) ਨੂਹ ਨੇ ਕਿਹਾ ਕਿ ਹੇ ਮੇਰੀ ਕੌਮ! ਮੇਰੇ ਵਿਚ ਕੋਈ ਗੁੰਮਰਾਹੀ ਨਹੀਂ, ਸਗੋਂ ਮੈਂ ਸਾਰੇ ਸੰਸਾਰ ਦੇ ਰੱਬ ਦਾ ਭੇਜਿਆ ਹੋਇਆ ਹਾਂ। |
أُبَلِّغُكُمْ رِسَالَاتِ رَبِّي وَأَنصَحُ لَكُمْ وَأَعْلَمُ مِنَ اللَّهِ مَا لَا تَعْلَمُونَ(62) ਤੁਹਾਨੂੰ ਆਪਣੇ ਰੱਬ ਦਾ ਹੁਕਮ ਪਹੁੰਚਾ ਰਿਹਾ ਹਾਂ ਅਤੇ ਤੁਹਾਡਾ ਸ਼ੁੱਭ ਚਿੰਤਕ ਹਾਂ। ਅਤੇ ਮੈਂ’ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ। |
ਕੀ ਤੁਹਾਨੂੰ ਇਸ ਉੱਪਰ ਕੋਈ ਹੈਰਾਨੀ ਹੋਈ ਹੈ ਕਿ ਤੁਹਾਡੇ ਰੱਬ ਦਾ ਉਪਦੇਸ਼ ਤੁਹਾਡੇ ਵਿਚੋਂ’ ਹੀਂ ਇੱਕ ਬੰਦੇ ਦੇ ਰਾਹੀਂ ਆਇਆ ਹੈ ਤਾਂ ਕਿ ਉਹ ਤੁਹਾਨੂੰ ਸਾਵਧਾਨ ਕਰੇ ਤਾਂ ਕਿ ਤੁਸੀਂ ਬੱਚੋਂ ਅਤੇ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ। |
ਉਨ੍ਹਾਂ ਨੇ ਉਸ ਨੂੰ ਝੂਠਲਾ ਦਿੱਤਾ। ਅਤੇ ਅਸੀਂ’ ਨੂਹ ਨੂੰ ਬਚਾ ਲਿਆ ਅਤੇ ਜਿਹੜੇ ਉਨ੍ਹਾਂ ਨਾਲ ਕਿਸ਼ਤੀ ਵਿਚ ਸਨ, ਉਨ੍ਹਾਂ ਲੋਕਾਂ ਨੂੰ ਵੀ ਬਚਾ ਲਿਆ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਡੋਬ ਦਿੱਤਾ ਜਿਹੜੇ ਯਕੀਨਨ ਅੰਨ੍ਹੇ ਸਨ ਅਤੇ ਜਿਨ੍ਹਾਂ ਨੇ ਸਾਡੀਆਂ ਆਇਦਾਂ ਨੂੰ ਝੁਠਲਾਇਆ ਸੀ। ਬੇਸ਼ਕ ਉਹ ਅੰਨ੍ਹੇ ਲੋਕ ਸਨ। |
ਅਤੇ ਆਦ ਦੇ ਵੱਲ ਅਸੀਂ ਉਸ ਦੇ ਭਰਾ ਹੂਦ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੋਂਗ ਨਹੀਂ। ਕੀ ਤੁਸੀਂ ਡਰਦੇ ਨਹੀਂ |
ਉਸ ਦੀ ਕੌਮ ਦੇ ਵਡੇਰੇ ਜਿਹੜੇ ਝੂਠਲਾ ਰਹੇ ਸਨ। ਕਹਿਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮੂਰਖਤਾ ਵਿਚ ਲਿਬੜੇ ਦੇਖਦੇ ਹਾਂ ਅਤੇ ਸਾਡਾ ਖਿਆਲ ਹੈ ਕਿ ਤੂਸੀਂ’ ਝੂਠੇ ਹੋ। |
قَالَ يَا قَوْمِ لَيْسَ بِي سَفَاهَةٌ وَلَٰكِنِّي رَسُولٌ مِّن رَّبِّ الْعَالَمِينَ(67) ਹੂਦ ਨੇ ਕਿਹਾ ਕਿ ਹੇ ਮੇਰੀ ਕੌਮ! ਮੈਂ ਮੂਰਖ ਨਹੀਂ ਬਲਕਿ ਮੈਂ ਸੰਸਾਰ ਦੇ ਪਾਲਣਹਾਰ ਦਾ ਸੰਦੇਸ਼ਵਾਹਕ ਹਾਂ। |
أُبَلِّغُكُمْ رِسَالَاتِ رَبِّي وَأَنَا لَكُمْ نَاصِحٌ أَمِينٌ(68) ਤੁਹਾਨੂੰ ਆਪਣੇ ਰੱਬ ਦਾ ਹੁਕਮ ਪਹੁੰਚਾ ਰਿਹਾ ਹਾਂ ਅਤੇ ਮੈ ਤੁਹਾਡਾ ਸ਼ੁੱਭਚਿੰਤਕ ਅਤੇ ਵਿਸ਼ਵਾਸ਼ ਪਾਤਰ ਹਾਂ। |
ਕੀ ਤੁਹਾਨੂੰ ਇਸ ਉੱਪਰ ਹੈਰਾਨਗੀ ਹੈ ਕਿ ਤੁਹਾਡੇ ਕੌਲ ਤੁਹਾਡੇ ਵਿਚੋਂ ਹੀ ਇੱਕ ਬੰਦੇ ਦੇ ਰਾਹੀਂ ਤੁਹਾਡੇ ਰੱਬ ਦਾ ਉਪਦੇਸ਼ ਆਇਆ ਹੈ ਤਾਂ ਕਿ ਉਹ ਤੁਹਾਨੂੰ ਸਵਧਾਨ ਕਰੇ। ਯਾਦ ਕਰੋਂ ਜਦੋਂ ਉਸ ਨੇ ਨੂਹ ਦੀ ਕੌਮ ਦੇ ਉੱਪਰ ’ਤ ਤੁਹਾਨੂੰ ਉਸ ਦਾ ਵਾਰਿਸ ਬਣਾਇਆ ਅਤੇ ਡੀਲ-ਡੌਲ ਵਿਚ ਵੀ ਤੁਹਾਨੂੰ ਜ਼ਿਆਦਾ ਤਕੜਿਆਂ ਕੀਤਾ। ਇਸ ਲਈ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋ, ਤਾਂ ਕਿ ਤੁਸੀਂ ਸਫ਼ਲਤਾ ਪ੍ਰਾਪਤ ਕਰੋ। |
ਹੂਦ ਦੀ ਕੌਮ ਨੇ ਕਿਹਾ, ਕਿ ਕੀ ਤੁਸੀ ਸਾਡੇ ਕੋਲ ਇਸ ਲਈ ਆਏ ਹੋ, ਕਿ ਅਸੀਂ ਕੇਵਲ ਇੱਕ ਅੱਲਾਹ ਦੀ ਬੰਦਗੀ ਕਰੀਏ ਅਤੇ ਉਸ ਨੂੰ ਛੱਡ ਦੇਈਏ ਜਿਸ ਦੀ ਪੂਜਾ ਸਾਡੇ ਵਡੇਰੇ ਕਰਦੇ ਆਏ ਹਨ। ਤਾਂ ਤੁਸੀਂ ਜਿਸ ਸਜ਼ਾ ਦੀ ਧਮਕੀ ਸਾਨੂੰ ਦਿੰਦੇ ਹੋ। ਉਹ ਲੈ ਆਉ ਜੇਕਰ ਤੂਸੀ’ ਸੱਚੇ ਹੋ। |
ਹੂਦ ਨੇ ਕਿਹਾ ਤੁਹਾਡੇ ਉੱਪਰ ਤੁਹਾਡੇ ਰੱਬ ਵਲੋਂ ਅਪਵਿਤੱਰਤਾ ਅਤੇ ਕ੍ਰੋਧ ਨੀਅਤ ਹੋ ਚੁੱਕਿਆ ਹੈ। ਕੀ ਤੁਸੀ’ ਮੇਰੇ ਨਾਲ ਉਨ੍ਹਾਂ ਨਾਵਾਂ ਲਈ ਝਗੜਦੇ ਹੋ ਜੋ ਤੁਸੀਂ ਅਤੇ ਤੁਹਾਡੇ ਵਡੇਰਿਆ ਨੇ ਰੱਖ ਲਏ ਹਨ। ਜਿਸ ਦਾ ਅੱਲਾਹ ਨੇ ਕੋਈ ਸਬੂਤ ਨਹੀਂ ਉਤਾਰਿਆ। ਤਾਂ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿਚ ਹਾਂ। |
ਫਿਰ ਅਸੀਂ ਆਪਣੀ ਕਿਰਪਾ ਨਾਲ ਬਚਾ ਲਿਆ ਉਹਨਾਂ ਨੂੰ ਜੋ ਉਸ (ਹੂਦ) ਦੇ ਨਾਲ ਸਨ। ਅਤੇ ਉਨ੍ਹਾਂ ਲੋਕਾਂ ਦੀ ਜੜ੍ਹ ਕੱਟ ਦਿੱਤੀ ਜਿਹੜੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਸੀ ਅਤੇ ਵਿਸ਼ਵਾਸ਼ ਨਹੀਂ ਕਰਦੇ ਸਨ। |
ਅਤੇ ਸਮੂਦ ਵੱਲ ਉਸ ਦੇ ਭਰਾ ਸਾਲੇਹ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੋਗ ਨਹੀਂ` ਤੁਹਾਡੇ ਕੌਲ ਤੁਹਾਡੇ ਰੱਬ ਵੱਲੋਂ ਇੱਕ ਸਪੱਸ਼ਟ ਪ੍ਰਤੀਕ ਆ ਗਿਆ ਹੈ। ਇਹ ਅੱਲਾਹ ਦੀ ਊਠਣੀ ਤੁਹਾਡੇ ਲਈ ਇੱਕ ਨਿਸ਼ਾਨੀ ਦੇ ਰੂਪ ਵਿਚ ਹੈ। ਇਸ ਲਈ ਇਸ ਨੂੰ ਛੱਡ ਦਿਉ ਤਾਂ ਕਿ ਉਹ ਅੱਲਾਹ ਦੀ ਧਰਤੀ ਤੇ ਖਾਵੇ ਅਤੇ ਉਸ ਨੂੰ ਕੋਈ ਕਸ਼ਟ ਨਾ ਪਹੁੰਚਾਉਣਾ, ਨਹੀਂ’ ਤਾਂ ਤੁਹਾਨੂੰ ਇੱਕ ਕਸ਼ਟਦਾਇਕ ਸਜ਼ਾ ਪਕੜ ਲਵੇਗੀ। |
ਅਤੇ ਯਾਦ ਕਰੋ ਜਦੋਂ ਅੱਲਾਹ ਨੇ ਆਦ ਦੇ ਬਾਅਦ ਤੁਹਾਨੂੰ ਉਨ੍ਹਾਂ ਦਾ ਵਾਰਿਸ ਬਣਾਇਆ ਅਤੇਂ ਤੁਹਾਨੂੰ ਧਰਤੀ ਉੱਪਰ ਟਿਕਾਣਾ ਦਿੱਤਾ ਤੁਸੀਂ ਉਸ ਦੇ ਮੈਦਾਨਾਂ ਵਿਚ ਭਵਨ ਬਣਾਉਂਦੇ ਹੋ ਅਤੇ ਪਹਾੜਾ ਨੂੰ ਕੱਟ ਕੇ ਘਰ ਬਣਾਉਂਦੇ ਹੋ। ਇਸ ਲਈ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋ ਅਤੇ ਧਰਤੀ ਉੱਪਰ ਵਿਗਾੜ ਪੈਦਾ ਕਰਦੇ ਨਾ ਫਿਰੋ। |
ਉਸ ਦੀ ਕੌਮ ਦੇ ਵਡੇਰੇ, ਜਿਨ੍ਹਾਂ ਨੇ ਹੰਕਾਰ ਕੀਤਾ ਅਤੇ ਉਹ ਮੋਮਿਨਾਂ ਨੂੰ ਬੋਲੇ, ਜਿਹੜੇ ਕਮਜ਼ੋਰ ਗਿਣੇ ਜਾਂਦੇ ਸਨ, ਕੀ ਤੁਹਾਨੂੰ ਵਿਸ਼ਵਾਸ਼ ਹੈ, ਕਿ ਸਾਲੇਹ ਆਪਣੇ ਰੱਬ ਦੇ ਭੇਜੇ ਹੋਏ ਹਨ। ਉਨ੍ਹਾਂਨੇ ਉੱਤਰ ਦਿੱਤਾ ਕਿ ਅਸੀਂ ਤਾਂ ਜੋ ਉਹ ਲੈ ਕੇ ਆਏ ਹਨ ਉਸ ਉੱਪਰ ਈਮਾਨ ਰੱਖਦੇ ਹਾਂ |
قَالَ الَّذِينَ اسْتَكْبَرُوا إِنَّا بِالَّذِي آمَنتُم بِهِ كَافِرُونَ(76) ਉਹ ਹੰਕਾਰੀ ਲੋਕ ਕਹਿਣ ਲੱਗੇ ਕਿ ਅਸੀਂ ਤਾਂ ਇਸ ਗੱਲ ਤੋਂ ਇਨਕਾਰ ਕਰਨ ਵਾਲੇ ਹਾਂ ਜਿਸ ਉੱਪਰ ਤੁਸੀਂ ਭਰੋਸਾ ਰੱਖਦੇ ਹੋ। |
ਫਿਰ ਉਨ੍ਹਾਂ ਨੇ ਊਠਣੀ ਨੂੰ ਕੱਟ ਦਿੱਤਾ ਅਤੇ ਆਪਣੇ ਰੱਬ ਦੇ ਆਦੇਸ਼ ਤੋਂ ਫਿਰ ਗਏ। ਅਤੇ ਉਨ੍ਹਾਂ ਨੇ ਕਿਹਾ ਕਿ ਹੇ ਸਾਲੇਹ! ਜੇਕਰ ਤੁਸੀਂ ਹੈਗੰਬਰ ਹੋ ਤਾਂ ਉਹ ਸਜ਼ਾ ਸਾਨੂੰ ਦੇਵੋ ਜਿਸ ਤੋਂ ਤੁਸੀਂ ਸਾਨੂੰ ਡਰਾਉਂਦੇ ਸੀ। |
فَأَخَذَتْهُمُ الرَّجْفَةُ فَأَصْبَحُوا فِي دَارِهِمْ جَاثِمِينَ(78) ਫਿਰ ਉਨ੍ਹਾਂ ਨੂੰ ਭੂਚਾਲ ਨੇ ਆ ਫੜਿਆ ਅਤੇ ਉਹ ਆਪਣੇ ਘਰ ਵਿਚ ਮੂਧੇ ਮੂੰਹ ਪਏ ਰਹਿ ਗਏ। |
ਅਤੇ ਸਾਲੇਹ ਇਹ ਕਹਿੰਦਾ ਉਨ੍ਹਾਂ ਦੀਆਂ ਬਸਤੀਆਂ ਵਿੱਚੋਂ ਨਿਕਲ ਗਿਆ ਕਿ ਹੈ ਮੋਰੀ ਕੌਮ! ਮੈਂ ਤੁਹਾਨੂੰ ਆਪਣੇ ਰੱਬ ਦਾ ਸੰਦੇਸ਼ ਪਹੁੰਚਾ ਦਿੱਤਾ ਸੀ ਅਤੇ ਮੈ’ ਤੁਹਾਡਾ ਭਲਾ ਚਾਹਿਆ ਪਰ ਤੁਸੀਂ ਸ਼ੁਭਚਿੰਤਕਾਂ ਨੂੰ ਪਸੰਦ ਨਹੀਂ ਕੀਤਾ। |
ਅਤੇ ਅਸੀਂ ਲੂਤ ਨੂੰ ਭੇਜਿਆ। ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਕੀ ਤੁਸੀਂ ਸਪੱਸ਼ਟ ਨਿਰਲੱਜਤਾ ਵਾਲੇ ਕੰਮ ਕਰਦੇ ਹੋ, ਜੋ ਤੁਹਾਡੇ ਤੋਂ ਪਹਿਲਾਂ ਸੰਸਾਰ ਵਿਚ ਕਿਸੇ ਨੇ ਨਹੀਂ ਕੀਤਾ। |
إِنَّكُمْ لَتَأْتُونَ الرِّجَالَ شَهْوَةً مِّن دُونِ النِّسَاءِ ۚ بَلْ أَنتُمْ قَوْمٌ مُّسْرِفُونَ(81) ਤੁਸੀਂ ਔਰਤਾਂ ਨੂੰ ਛੱਡ ਕੇ ਆਦਮੀਆਂ ਨਾਲ ਆਪਣੀ ਕਾਮ ਇੱਛਾ ਦੀ ਪੂਰਤੀ ਕਰਦੇ ਹੋ। ਸਗੋਂ’ ਤੁਸੀਂ ਹੱਦਾਂ ਤੋਂ ਅੱਗੇ ਵੱਧਣ ਵਾਲੇ ਲੋਕ ਹੋ। |
ਪਰੰਤੂ ਉਸਦੀ ਕੌਮ ਦਾ ਉਤਰ ਇਸ ਤੋਂ’ ਬਿਨਾਂ ਕੁਝ ਵੀ ਨਹੀਂ ਸੀ, ਕਿ ਇਸ ਨੂੰ ਆਪਣੀ ਬਸਤੀ ਵਿਚੋਂ ਕੱਢ ਦੇਵੋ। ਇਹ ਲੋਕ ਵੱਡੇ ਸਦਾਚਾਰੀ ਬਣਦੇ ਹਨ। |
فَأَنجَيْنَاهُ وَأَهْلَهُ إِلَّا امْرَأَتَهُ كَانَتْ مِنَ الْغَابِرِينَ(83) ਫਿਰ ਅਸੀਂ ਲੂਤ ਨੂੰ ਅਤੇ ਉਸ ਦੇ ਘਰ ਵਾਲਿਆਂ ਨੂੰ ਬਚਾ ਲਿਆ, ਬਿਨਾਂ ਉਸਦੀ ਪਤਨੀ ਦੇ ਜਿਹੜੀ ਪਿੱਛੇ ਰਹਿ ਜਾਣ ਵਾਲਿਆਂ “ਚ ਸੀ। |
وَأَمْطَرْنَا عَلَيْهِم مَّطَرًا ۖ فَانظُرْ كَيْفَ كَانَ عَاقِبَةُ الْمُجْرِمِينَ(84) ਅਤੇ ਅਸੀਂ ਉਨ੍ਹਾਂ ਉੱਪਰ ਪੱਥਰਾਂ ਦਾ ਮੀਂਹ ਪਾਇਆ ਫਿਰ ਪਾਪੀਆਂ ਦਾ ਦੇਖੋ ਕਿਹੋਂ ਜਿਹਾ ਹਸ਼ਰ ਹੋਇਆ। |
ਅਤੇ ਮਦਯਨ ਦੇ ਵੱਲ ਅਸੀਂ ਉਸ ਦੇ ਭਰਾ ਸ਼ੁਐਬ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋਂ। ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੌਗ ਨਹੀਂ। ਤੁਹਾਡੇ ਕੌਲ ਤੁਹਾਡੇ ਰੱਬ ਵੱਲੋਂ ਪ੍ਰਮਾਣ ਪਹੁੰਚ ਚੁੱਕਿਆ ਹੈ। ਇਸ ਲਈ ਨਾਪ-ਤੌਲ ਪੂਰੀ ਕਰੋਂ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਵਸਤੂਆਂ ਘੱਟ ਤੌਲ ਕੇ ਨਾ ਦੇਵੋ ਅਤੇ ਧਰਤੀ ਉੱਪਰ ਸੁਧਾਰ ਦੇ ਬਾਅਦ ਵਿਗਾੜ ਨਾ ਪਾਉਂ ਇਹ ਤੁਹਾਡੇ ਲਈ ਚੰਗਾ ਹੈ, ਜੇਕਰ ਤੁਸੀਂ ਸ਼ਰਧਾਵਾਨ ਹੋ। |
ਅਤੇ ਰਾਹਾਂ ਵਿਚ ਨਾ ਬੈਠੋ। ਅੱਲਾਹ ਦੇ ਰਾਹ ਵਿਚ ਡਰਾਵੋਂ। ਉਨ੍ਹਾਂ ਲੋਕਾਂ ਨੂੰ ਨਾ ਰੋਕੋ, ਜਿਹੜੇ ਈਮਾਨ ਲਿਆ ਚੁੱਕੇ ਹਨ ਅਤੇ ਉਸ ਮਾਰਗ ਵਿਚ ਕਮੀਆਂ ਨਾ ਭਾਲੋ ਅਤੇ ਯਾਦ ਕਰੋ ਜਦੋਂ ਤੁਸੀਂ ਬਹੁਤ ਥੌੜ੍ਹੇ ਸੀ, ਫਿਰ ਉਸ ਨੇ ਤੁਹਾਨੂੰ ਵਧਾ ਦਿੱਤਾ। ਅਤੇ ਵੇਖੋ ਵਿਗਾੜ ਪੈਦਾ ਕਰਨ ਵਾਲਿਆਂ ਦਾ ਕੀ ਹਾਲ ਹੋਇਆ। |
ਅਤੇ ਜੇਕਰ ਤੁਹਾਡੇ ਵਿਚੋ ਇੱਕ ਵਰਗ ਇਸ ਉੱਪਰ ਈਮਾਨ ਲਿਆਇਆ, ਜਿਹੜਾ ਦੇ ਕੇ ਮੈਂ ਭੇਜਿਆ ਗਿਆ ਹਾਂ ਅਤੇ ਇਕ ਸਮੂਹ ਈਮਾਨ ਨਹੀਂ ਲਿਆਇਆ ਤਾਂ ਉਡੀਕ ਕਰੋ ਉਂਦੋਂ ਤੱਕ ਜਦੋਂ ਅੱਲਾਹ ਸਾਡੇ ਵਿਚ ਫੈਸਲਾ ਨਾ ਕਰ ਦੇਵੇ, ਉਹ ਚੰਗਾ ਫ਼ੈਸਲਾ ਕਰਨ ਵਾਲਾ ਹੈ। |
ਕੌਮ ਦੇ ਵਡੇਰੇ ਜਿਹੜੇ, ਹੰਕਾਰ ਕਰਨ ਵਾਲੇ ਹਨ, ਉਨ੍ਹਾਂ ਨੇ ਕਿਹਾ ਹੇ ਸ਼ੁਐਬ! ਅਸੀਂ ਤੁਹਾਨੂੰ ਅਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਨਾਲ ਈਮਾਨ ਲਿਆਏ ਹਨ, ਆਪਣੀ ਬਸਤੀ ਵਿਚੋਂ’ ਕੱਢ ਦੇਵਾਂਗੇ ਜਾਂ ਤੁਸੀਂ ਸਾਡੀ ਕੌਮ ਵਿਚ ਵਾਪਿਸ ਆ ਜਾਉ। ਸ਼ੁਐਬ ਨੇ ਕਿਹਾ, ਕੀ ਅਸੀਂ ਜਦੋਂ ਅਸੰਤੁਸ਼ਟ ਹੋਈਏ ਤਾਂ ਵੀ। |
ਅਸੀਂ ਅੱਲਾਹ ਉੱਪਰ ਝੂਠ ਮੜ੍ਹਣ ਵਾਲੇ ਹੋਵਾਂਗੇ, ਜੇਕਰ ਅਸੀਂ’ ਤੁਹਾਡੇ ਵਿਚ ਵਾਪਿਸ ਮਿਲ ਜਾਈਏ। (ਉਹ ਵੀ) ਇਸ ਤੋਂ ਬਾਅਦ ਕਿ ਅੱਲਾਹ ਨੇ ਸਾਨੂੰ ਉਸ ਤੋਂ ਛੁਡਾ ਦਿੱਤਾ ਹੈ। ਅਤੇ ਸਾਡੇ ਤੋਂ ਇਹ ਸੰਭਵ ਨਹੀਂ ਕਿ ਅਸੀਂ ਵਾਪਿਸ ਚਲੇ ਜਾਈਏ। ਪਰੰਤੂ ਸਾਡਾ ਅੱਲਾਹ ਰੱਬ ਅਜਿਹਾ ਨਾ ਚਾਹੇ। ਸਾਡੇ ਰੱਬ ਨੇ ਹਰੇਕ ਵਸਤੂ ਨੂੰ ਆਪਣੇ ਗਿਆਨ ਦੇ ਘੇਰੇ ਵਿਚ ਲਿਆ ਹੋਇਆ ਹੈ। ਅਸੀਂ ਆਪਣੇ ਰੱਬ ਉੱਪਰ ਭਰੋਸਾ ਕੀਤਾ। ਹੇ ਸਾਡੇ ਰੱਬ! ਸਾਡੇ ਅਤੇ ਸਾਡੀ ਕੌਮ ਦੇ ਵਿਚ ਫੈਸਲਾ ਕਰ। ਤੂੰ ਚੰਗਾ ਫੈਸਲਾ ਕਰਨ ਵਾਲਾ ਹੈ। |
ਅਤੇ ਉਨ੍ਹਾਂ ਵਡੇਰਿਆਂ ਨੇ, ਜਿਨ੍ਹਾਂ ਨੇ ਉਸ ਦੀ ਕੌਮ ਵਿਚੋਂ ਇਨਕਾਰ ਕੀਤਾ ਸੀ ਅਤੇ ਕਿਹਾ ਸੀ, ਕਿ ਜੇਕਰ ਤੁਸੀਂ ਸ਼ੁਐਬ ਦੀਆਂ ਗੱਲਾਂ ਦਾ ਪਾਲਣ ਕਰੋਂਗੇ, ਤਾਂ ਨਸ਼ਟ ਹੋ ਜਾਵੌਗੇ। |
فَأَخَذَتْهُمُ الرَّجْفَةُ فَأَصْبَحُوا فِي دَارِهِمْ جَاثِمِينَ(91) ਫਿਰ ਉਨ੍ਹਾਂ ਨੂੰ ਭੂਚਾਲ ਨੇ ਪਕੜ ਲਿਆ। ਤਾਂ ਉਹ ਆਪਣੇ ਘਰਾਂ ਵਿਚ ਮਧੇ ਮੁੰਹ ਪਏ ਰਹਿ ਗਏ। |
ਜਿਨ੍ਹਾਂ ਨੇ ਸ਼ੁਐਬ ਨੂੰ ਝੁਠਲਾਇਆ ਸੀ। ਉਨ੍ਹਾਂ ਦੀ ਹਾਲਤ ਅਜਿਹੀ ਹੋ ਗਈ, ਮਾਨੋ ਉਹ ਬਸਤੀ ਵਿਚ ਵਸਦੇ ਹੀ ਨਹੀਂ ਸੀ। ਜਿਨ੍ਹਾਂ ਨੇ ਸ਼ੁਐਬ ਨੂੰ ਬੁਠਲਾਇਆ, ਉਹ ਹੀ ਘਾਟੇ ਵਿਚ ਰਹੇ |
ਉਸ ਸਮੇਂ ਸ਼ੁਐਬ ਉਨ੍ਹਾਂ ਤੋਂ ਮੂੰਹ ਮੋੜ ਕੇ ਜ਼ਲਾ ਗਿਆ, ਅਤੇ ਕਿਹਾ ਹੇ ਮੇਰੀ ਕੌਂਮ! ਮੈਂ ਤੁਹਾਨੂੰ ਆਪਣੇ ਰੱਬ ਦੇ ਸੰਦੇਸ਼ ਪਹੁੰਚਾ ਚੁੱਕਾ ਮੈਂ ਤੁਹਾਡਾ ਹਿੱਤ ਚਾਹਿਆ ਸੀ। ਹੁਣ ਮੈਂ ਅਵੱਗਿਆਕਾਰੀਆਂ ਲਈ ਕੀ ਪਸ਼ਚਾਤਾਪ ਕਰਾਂ। |
ਅਤੇ ਅਸੀਂ ਜਿਸ ਬਸਤੀ ਵਿਚ ਵੀ ਕੋਈ ਰਸੂਲ ਭੇਜਿਆ, ਉਸ ਦੇ ਵਾਸੀਆਂ ਨੂੰ ਅਸੀਂ (ਇਮਤਿਹਾਨ ਵਜੋਂ) ਤਕਲੀਫ਼ ਵਿਚ ਪਾਇਆ, ਤਾਂ ਕਿ ਉਹ ਰੱਬ ਵੱਲ ਅਕਰਸ਼ਿਤ ਹੋਣ। |
ਫਿਰ ਅਸੀਂ ਦੁੱਖ ਨੂੰ ਸੁੱਖ ਵਿਚ ਬਦਲ ਦਿੱਤਾ। ਇਥੋਂ ਤੱਕ ਕਿ ਉਨ੍ਹਾਂ ਨੇ ਖੂਬ ਉਨਤੀ ਕੀਤੀ, ਅਤੇ ਉਹ ਕਹਿਣ ਲੱਗੇ ਕਿ ਦੁੱਖ ਅਤੇ ਸੁੱਖ ਤਾਂ ਸਾਡੇ ਵਡੇਰਿਆਂ ਨੂੰ ਵੀ ਪਹੁੰਚਦਾ ਰਿਹਾ ਹੈ। ਫਿਰ ਅਸੀਂ ਉਨ੍ਹਾਂ ਨੂੰ ਅਚਾਨਕ ਫੜ੍ਹ ਲਿਆ ਅਤੇ ਉਹ ਇਸ ਦੀ ਕਲਪਨਾ ਵੀ ਨਹੀਂ ਕਰਦੇ ਸੀ। |
ਅਤੇ ਜੇਕਰ ਬਸਤੀਆਂ ਵਾਲੇ ਈਮਾਨ ਲਿਆਉਂਦੇ ਅਤੇ ਡਰਦੇ ਤਾਂ ਅਸੀਂ ਉਨ੍ਹਾਂ ਨੂੰ ਆਕਾਸ਼ ਅਤੇ ਧਰਤੀ ਦੇ ਤੋਹਫੇ ਬਖਸ਼ ਦਿੰਦੇ। ਪਰੰਤੂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਬਦਲੇ ਫੜ੍ਹ ਲਿਆ। |
أَفَأَمِنَ أَهْلُ الْقُرَىٰ أَن يَأْتِيَهُم بَأْسُنَا بَيَاتًا وَهُمْ نَائِمُونَ(97) ਫਿਰ ਕੀ ਬਸਤੀ ਵਾਲੇ ਇਸ ਤੋਂ ਭੈ-ਮੁਕਤ ਹੋ ਗਏ, ਕਿ ਉਨ੍ਹਾਂ ਉੱਪਰ ਸਾਡੀ ਆਫਤ ਰਾਤ ਦੇ ਸਮੇਂ ਆ ਪਵੇ ਜਦੋਂ ਉਹ ਸੌਦੇ ਹੋਣ। |
أَوَأَمِنَ أَهْلُ الْقُرَىٰ أَن يَأْتِيَهُم بَأْسُنَا ضُحًى وَهُمْ يَلْعَبُونَ(98) ਜਾਂ ਕੀ ਬਸਤੀ ਵਾਲੇ ਇਸ ਤੋਂ ਭੈ-ਮੁਕਤ ਹੋ ਗਏ ਕਿ ਸਾਡੀ ਆਫਤ ਉਨ੍ਹਾਂ ਉੱਪਰ ਦਿਨ ਚੜ੍ਹੇ ਆ ਪਹੁੰਚੇ ਜਦੋਂ ਉਹ ਖੇਡਦੇ ਹੋਣ। |
أَفَأَمِنُوا مَكْرَ اللَّهِ ۚ فَلَا يَأْمَنُ مَكْرَ اللَّهِ إِلَّا الْقَوْمُ الْخَاسِرُونَ(99) ਕੀ ਇਹ ਲੋਕ ਅੱਲਾਹ ਦੀਆਂ ਤਰਕੀਬਾਂ ਤੋਂ ਬੇਫਿਕਰ ਹੋ ਗਏ। ਅੱਲਾਹ ਦੀਆਂ ਤਰਕੀਬਾਂ ਤੋਂ ਉਹ ਲੋਕ ਹੀ ਨਿਡਰ ਹੁੰਦੇ ਹਨ, ਜਿਹੜੇ ਖ਼ਤਮ ਹੋਣ ਵਾਲੇ ਹੋਣ। |
ਕੀ ਉਨ੍ਹਾਂ ਨੂੰ ਉਨ੍ਹਾਂ ਤੋਂ ਪਹਿਲਾਂ ਹੋਏ ਲੋਕਾਂ ਤੋਂ ਸਿੱਖਿਆ ਨਹੀਂ ਮਿਲੀ, ਜਿਹੜੇ ਧਰਤੀ ਦੇ ਉਤਰਾਧਿਕਾਰੀ (ਵਾਰਿਸ) ਹੋਏ ਹਨ। ਜਦ ਕਿ ਅਸੀਂ ਜਦੋਂ ਚਾਹੀਏ ਉਨ੍ਹਾਂ ਦੇ ਪਾਪਾਂ ਲਈ ਉਨ੍ਹਾਂ ਨੂੰ ਫੜ੍ਹ ਲਈਏ। ਅਸੀਂ ਉਨ੍ਹਾਂ ਦੇ ਦਿਲਾਂ ਵਿਚ ਮੋਹਰ ਲਗਾ ਦਿੱਤੀ ਹੈ ਤਾਂ ਕਿ ਉਹ ਸਮਝ ਨਾ ਸਕਣ। |
ਇਹ ਉਹ ਬਸਤੀਆਂ ਹਨ, ਜਿਨ੍ਹਾਂ ਦੇ ਕੁਝ ਕਿੱਸੇ ਅਸੀਂ’ ਤੁਹਾਨੂੰ ਸੁਣਾ ਰਹੇ ਹਾਂ। ਉਨ੍ਹਾਂ ਦੇ ਕੋਲ ਸਾਡੇ ਰਸੂਲ ਆਇਤਾਂ ਲੈ ਕੇ ਆਏ ਤਾਂ ਇਹ ਕਦੇ ਨਾ ਹੋਇਆ ਕਿ ਉਹ ਈਮਾਨ ਲਿਆਉਂਦੇ ਉਸ ਗੱਲ ਉੱਪਰ ਜਿਸ ਤੋਂ ਪਹਿਲਾ ਇਨਕਾਰ ਕਰ ਚੁੱਕੇ ਸਨ। ਇਸ ਤਰ੍ਹਾਂ ਅੱਲਾਹ ਇਨਕਾਰ ਕਰਨ ਵਾਲਿਆਂ ਦੇ ਦਿਲਾਂ ਉੱਤੇ ਮੋਹਰ ਲਗਾ ਦਿੰਦਾ ਹੈ। |
وَمَا وَجَدْنَا لِأَكْثَرِهِم مِّنْ عَهْدٍ ۖ وَإِن وَجَدْنَا أَكْثَرَهُمْ لَفَاسِقِينَ(102) ਅਤੇ ਅਸੀਂ ਉਨ੍ਹਾਂ ਦੇ ਜ਼ਿਆਦਾਤਰ ਲੋਕਾਂ ਵਿਚ ਵਚਨਾਂ ਦਾ ਨਿਰਵਾਹ ਨਾ ਦੇਖਿਆ ਅਤੇ ਅਸੀਂ ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਇਨਕਾਰੀ ਪਾਇਆ। |
ਫਿਰ ਉਨ੍ਹਾਂ ਤੋਂ ਬਾਅਦ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਫਿਰਔਨ ਅਤੇ ਉਸ ਦੀ ਕੌਮ ਦੇ ਸਰਦਾਰਾਂ ਵੇ ਕੋਲ ਭੇਜਿਆ ਪਰੰਤੂ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਦੇ ਨਾਲ ਜ਼ੁਲਮ ਕੀਤਾ। ਤਾਂ ਦੇਖੋ ਵਿਗਾੜ ਪੈਦਾ ਕਰਨ ਵਾਲਿਆਂ ਦਾ ਕੀ ਸਿੱਟਾ ਨਿਕਲਿਆ। |
وَقَالَ مُوسَىٰ يَا فِرْعَوْنُ إِنِّي رَسُولٌ مِّن رَّبِّ الْعَالَمِينَ(104) ਅਤੇ ਮੂਸਾ ਨੇ ਕਿਹਾ ਹੇ ਫਿਰਨ! ਮੈਂ ਸੰਸਾਰ ਦੇ ਪਾਲਣਹਾਰ ਵਲੋਂ ਭੇਜਿਆ ਹੋਇਆ ਆਇਆ ਹਾਂ। |
ਮੇਰਾ ਫਰਜ਼ ਹੈ, ਕਿ ਅੱਲਾਹ ਦੇ ਨਾਂ ਬਾਰੇ ਕੋਈ ਵੀ ਗੱਲ ਸੱਚ ਤੋਂ ਬਿਨਾ ਨਾ ਕਹਾਂ। ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਖੁੱਲ੍ਹੀ ਨਿਸ਼ਾਨੀ ਲੈ ਕੇ ਆਇਆ ਹਾਂ। ਬਸ ਤੂੰ ਮੇਰੇ ਨਾਲ ਇਸਰਾਈਲ ਦੀ ਔਲਾਦ ਨੂੰ ਜਾਣਦੇ। |
قَالَ إِن كُنتَ جِئْتَ بِآيَةٍ فَأْتِ بِهَا إِن كُنتَ مِنَ الصَّادِقِينَ(106) ਫਿਰਔਨ ਨੇ ਕਿਹਾ ਜੇਕਰ ਤੁਸੀਂ ਕੋਈ ਨਿਸ਼ਾਨੀ ਲੈ ਕੇ ਆਏ ਹੋ ਅਤੇ ਜੇ ਸੱਚੇ ਹੋ ਤਾਂ ਉਹ ਪੇਸ਼ ਕਰੋ। |
ਤਾਂ ਮੂਸਾ ਨੇ ਆਪਣੀ ਡਾਂਗ ਸੁੱਟ ਦਿੱਤੀ ਤਾਂ ਅਚਾਨਕ ਉਹ ਡਾਂਗ ਇੱਕ ਅਜਗਰ (ਸੱਪ) ਬਣ ਗਈ। |
ਅਤੇ ਉਸ ਨੇ ਆਪਣਾ ਹੱਥ ਕੱਢਿਆ ਤਾਂ ਉਹ ਅਚਾਨਕ ਹੀ ਦੇਖਣ ਵਾਲਿਆਂ ਦੇ ਸਾਹਮਣੇ ਚਮਕਣ ਲੱਗਿਆ। |
قَالَ الْمَلَأُ مِن قَوْمِ فِرْعَوْنَ إِنَّ هَٰذَا لَسَاحِرٌ عَلِيمٌ(109) ਫਿਰਔਨ ਦੀ ਕੌਮ ਦੇ ਸਰਦਾਰਾਂ ਨੇ ਕਿਹਾ ਕਿ ਇਹ ਬੰਦਾ ਮਾਹਿਰ ਜਾਦੂਗਰ ਹੈ। |
يُرِيدُ أَن يُخْرِجَكُم مِّنْ أَرْضِكُمْ ۖ فَمَاذَا تَأْمُرُونَ(110) ਉਹ ਚਾਹੁੰਦਾ ਹੈ, ਕਿ ਤੁਹਾਨੂੰ ਤੁਹਾਡੀ ਜ਼ਮੀਨ ਵਿਚੋਂ ਕੱਢ ਦੇਵੇ। |
قَالُوا أَرْجِهْ وَأَخَاهُ وَأَرْسِلْ فِي الْمَدَائِنِ حَاشِرِينَ(111) ਹੁਣ ਤੁਹਾਡਾ ਕੀ ਵਿਚਾਰ ਹੈ। ਉਨ੍ਹਾਂ ਨੇ ਕਿਹਾ ਮੂਸਾ ਨੂੰ ਅਤੇ ਉਸ ਦੇ ਭਰਾ ਨੂੰ ਸਮਾਂ ਦੇਵੋ ਅਤੇ ਨਗਰਾਂ ਵਿਚ ਸੰਦੇਸ਼ ਵਾਹਕ ਭੇਜੋ। |
ਉਹ ਤੁਹਾਡੇ ਕੋਲ ਸਾਰੇ ਮਾਹਰ ਜਾਦੂਗਰ ਲੈ ਆਉਣ। |
وَجَاءَ السَّحَرَةُ فِرْعَوْنَ قَالُوا إِنَّ لَنَا لَأَجْرًا إِن كُنَّا نَحْنُ الْغَالِبِينَ(113) ਅਤੇ ਜਾਦੂਗਰ ਫਿਰਔਨ ਦੇ ਕੋਲ ਆਏ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨਾਮ ਤਾਂ ਜ਼ਰੂਰ ਮਿਲੇਗਾ ਜੇਕਰ ਅਸੀਂ ਸਫ਼ਲ ਰਹੇ। |
ਫਿਰਔਨ ਨੇ ਕਿਹਾ, ਕਿ ਜ਼ਰੂਰ ਤੁਸੀਂ ਮੇਰੇ ਨਜ਼ਦੀਕੀਆਂ ਵਿਚ ਸ਼ਾਮਿਲ ਹੋਵੌਗੇ। |
قَالُوا يَا مُوسَىٰ إِمَّا أَن تُلْقِيَ وَإِمَّا أَن نَّكُونَ نَحْنُ الْمُلْقِينَ(115) ਜਾਦੂਗਾਰਾਂ ਨੇ (ਮੂਸਾ ਨੂੰ) ਕਿਹਾ, ਜਾਂ ਤੁਸੀਂ ਸੁੱਟੋ ਜਾਂ ਅਸੀਂ ਸੁੱਟਣ ਵਾਲੇ ਬਣਦੇ ਹਾਂ। |
ਮੂਸਾ ਨੇ ਕਿਹਾ, ਤੁਸੀਂ ਹੀ’ ਸੁੱਟੋ। ਫਿਰ ਜਦੋਂ ਉਨ੍ਹਾਂ ਨੇ ਸੁੱਟਿਆ ਤਾਂ ਲੋਕਾਂ ਦੀਆਂ ਅੱਖਾਂ ਉੱਪਰ ਜਾਦੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਭੈਅ-ਭੀਤ ਕਰ ਦਿੱਤਾ ਅਤੇ ਬਹੁਤ ਵੱਡੇ ਕਰਤੱਬ ਦਿਖਾਏ। |
۞ وَأَوْحَيْنَا إِلَىٰ مُوسَىٰ أَنْ أَلْقِ عَصَاكَ ۖ فَإِذَا هِيَ تَلْقَفُ مَا يَأْفِكُونَ(117) ਅਸੀਂ ਸੂਸਾ ਨੂੰ ਆਦੇਸ਼ ਭੇਜਿਆ ਕਿ ਆਪਣੀ ਡਾਂਗ ਸੁੱਟ ਦੇਵੋ। ਤਾਂ ਅਚਾਨਕ ਉਹ (ਸੱਪ ਬਣ ਕੇ) ਉਸ ਨੂੰ ਨਿਗਲਣ ਲੱਗ ਪਿਆ ਜੋ (ਜਾਦੂਗ਼ਰਾਂ ਨੇ) ਬਣਾਇਆ ਸੀ। |
ਤਾਂ ਸੱਚ ਪ੍ਰਗਟ ਹੋ ਗਿਆ। ਜਿਹੜਾ ਕੁਝ ਉਨ੍ਹਾਂ ਨੇ ਬਣਾਇਆ ਸੀ; ਉਹ ਝੂਠ ਹੋ ਕੇ ਰਹਿ ਗਿਆ। |
ਆਖ਼ਿਰ ਉਹ ਲੋਕ ਜ਼ਲੀਲ ਹੋ ਕੇ ਹਾਰ ਗਏ। |
ਅਤੇ ਜਾਦੂਗ਼ਰ ਸਿੱਜਦੇ ਵਿਚ ਡਿੱਗ ਪਏ। |
ਉਨ੍ਹਾਂ ਨੇ ਕਿਹਾ ਅਸੀਂ ਸਾਰੇ ਸੰਸਾਰਾਂ ਦੇ ਰੱਬ ਉੱਪਰ ਈਮਾਨ ਲਿਆਏ। |
ਜਿਹੜਾ ਸੂਸਾ ਅਤ ਹਾਰੂਨ ਦਾ ਰੱਬ ਹੈ। |
ਪਹਿਲਾਂ ਮੂਸਾ ਉੱਪਰ ਇਮਾਨ ਲਿਆਏ। ਬੇਸ਼ੱਕ ਇਹ ਇੱਕ ਸਾਜਿਸ਼ ਹੈ, ਜਿਹੜੀ ਤੁਸੀਂ ਲੋਕਾਂ ਨੇ ਇਸ ਉਮੀਦ ਨਾਲ ਕੀਤੀ ਹੈ, ਕਿ ਤੁਸੀਂ ਇਸ ਨਗਰ ਦੇ ਵਾਸੀਆਂ ਨੂੰ ਏਥੋਂ ਕੱਢ ਦੇਵੋ, ਤਾਂ ਤੁਸੀਂ ਜਲਦੀ ਜਾਣ ਲਵੌਗੇ। |
لَأُقَطِّعَنَّ أَيْدِيَكُمْ وَأَرْجُلَكُم مِّنْ خِلَافٍ ثُمَّ لَأُصَلِّبَنَّكُمْ أَجْمَعِينَ(124) ਮੈ’ ਤੁਹਾਡੇ ਹੱਥ ਅਤੇ ਪੈਰ ਉਲਟੀਆਂ ਦਿਸ਼ਾਵਾਂ ਵਿਚ ਕੱਟਾਂਗਾ ਅਤੇ ਫਿਰ ਤੁਹਾਨੂੰ ਸੂਲੀ ਤੇ ਚੜ੍ਹਾ ਦੇਵਾਂਗਾ। |
ਉਨ੍ਹਾਂ ਨੇ ਕਿਹਾ ਅਸੀਂ ਆਪਣੇ ਰੱਬ ਵੱਲ ਜਾਣਾ ਹੈ। |
ਤੂੰ ਸਾਨੂੰ ਇਸ ਲਈ ਸਜ਼ਾ ਦੇਣਾ ਚਾਹੁੰਦਾ ਹੈ, ਕਿ ਜਦੋਂ ਰੱਬ ਦੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਗਈਆਂ, ਤਾਂ ਅਸੀਂ ਉਨ੍ਹਾਂ ਉੱਪਰ ਈਮਾਨ ਲੈ ਆਏ। ਹੇ ਪਾਲਣਹਾਰ! ਸਾਨੂੰ ਧੀਰਜ ਬਖਸ਼ ਅਤੇ ਸਾਡੀ ਮੌਤ ਇਸਲਾਮ ਦੀ ਹਾਲਤ ਵਿਚ ਹੀ ਹੋਵੇ। |
ਫਿਰਔਨ ਦੀ ਕੌਮ ਦੇ ਸਰਵਾਰਾਂ ਨੇ ਕਿਹਾ, ਕੀ ਫਿਰਔਨ! ਮੂਸਾ ਅਤੇ ਉਸ ਦੀ ਕੌਮ ਨੂੰ ਛੱਡ ਦੇਵੇਂਗਾ ਕਿ ਉਹ ਦੇਸ਼ ਵਿਚ ਬਦਅਮਨੀ ਫੈਲਾਉਣ ਅਤੇ ਇਹ ਤੈਨੂੰ ਅਤੇ ਤੇਰੇ ਦੇਵਤਿਆਂ ਨੂੰ ਛੱਡ ਦੇਣਗੇ। ਫਿਰਔਨ ਨੇ ਆਖਿਆ ਕਿ ਅਸੀਂ ਉਨ੍ਹਾਂ ਦੇ ਪੁੱਤਰਾਂ ਦੀ ਹੱਤਿਆ ਕਰਾਂਗੇ ਅਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਜੀਵਤ ਰੱਖਾਂਗੇ। ਅਸੀਂ ਉਨ੍ਹਾਂ ਉੱਪਰ ਪੂਰਨ ਕਾਬੂ ਰੱਖਦੇ ਹਾਂ। |
ਮੂਸਾ ਨੇ ਆਪਣੀ ਕੌਮ ਨੂੰ ਕਿਹਾ, ਕਿ ਅੱਲਾਹ ਤੋਂ ਮਦਦ ਮੰਗੋ ਅਤੇ ਧੀਰਜ ਰੱਖੋ। ਧਰਤੀ ਅੱਲਾਹ ਦੀ ਹੈ। ਉਹ ਆਪਣੇ ਬੰਦਿਆਂ ਵਿਚੋਂ ਜਿਸ ਨੂੰ ਚਾਹੁੰਦਾ ਹੈ। ਇਸ ਦਾ ਵਾਰਿਸ ਬਣਾ ਦਿੰਦਾ ਹੈ। ਅਤੇ ਆਖ਼ਰੀ ਸਫ਼ਲਤਾ ਅੱਲਾਹ ਤੋਂ ਡਰਣ ਵਾਲਿਆਂ ਲਈ ਹੈ। |
ਮੂਸਾ ਦੀ ਕੌਮ ਨੇ ਆਖਿਆ, ਅਸੀਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਸਤਾਏ ਗਏ ਅਤੇ ਤੁਹਾਡੇ ਆਉਣ ਤੋਂ ਬਾਅਦ ਵੀ। ਮੂਸਾ ਨੇ ਕਿਹਾ, ਤੁਹਾਡਾ ਰੱਬ ਤੁਹਾਡੇ ਦੁਸ਼ਮਨ ਨੂੰ ਨਸ਼ਟ ਕਰਕੇ, ਉਨ੍ਹਾਂ ਦੀ ਥਾਂ ਤੁਹਾਨੂੰ ਇਸ ਧਰਤੀ ਦਾ ਮਾਲਕ ਬਣਾ ਦੇਵੇਗਾ। ਫਿਰ ਵੇਖਦੇ ਹਾਂ ਤੁਸੀਂ ਕਿਹੋ ਜਿਹਾ ਕਰਮ ਕਰਦੇ ਹੋ। |
وَلَقَدْ أَخَذْنَا آلَ فِرْعَوْنَ بِالسِّنِينَ وَنَقْصٍ مِّنَ الثَّمَرَاتِ لَعَلَّهُمْ يَذَّكَّرُونَ(130) ਅਤੇ ਅਸੀਂ ਫਿਰਔਨ ਦੇ ਨਜ਼ਦੀਕੀਆਂ ਨੂੰ ਅਕਾਲ ਅਤੇ ਅਨਾਜ ਦੀ ਕਮੀ ਦੇ ਦਿੱਤੀ ਹੈ, ਤਾਂ ਕਿ ਉਨ੍ਹਾਂ ਨੂੰ ਸਿੱਖਿਆ ਮਿਲੇ। |
ਪਰੰਤੂ ਜਦੋਂ ਉਨ੍ਹਾਂ ਨੂੰ ਸਫ਼ਲਤਾ ਮਿਲਦੀ, ਤਾਂ ਉਹ ਕਹਿੰਦੇ ਕਿ ਇਹ ਸਾਡੇ ਲਈ ਹੈ, ਅਤੇ ਜੇਕਰ ਉਨ੍ਹਾਂ ਉੱਪਰ ਕੋਈ ਬਿਪਤਾ ਆਉਂਦੀ ਤਾਂ ਉਸ ਨੂੰ ਉਹ ਮੂਸਾ ਅਤੇ ਉਸ ਦੇ ਸਾਥੀਆਂ ਦਾ ਪ੍ਰਭਾਵ ਦੱਸਦੇ। ਸੁਣੋ ਉਨ੍ਹਾਂ ਦਾ ਦੁਰ- ਭਾਗ ਤਾਂ ਅੱਲਾਹ ਕੋਲ ਹੈ, ਪਰੰਤੂ ਉਨ੍ਹਾਂ ਵਿਚੋ ਜ਼ਿਆਦਾਤਰ ਨਹੀਂ ਜਾਣਦੇ। |
وَقَالُوا مَهْمَا تَأْتِنَا بِهِ مِنْ آيَةٍ لِّتَسْحَرَنَا بِهَا فَمَا نَحْنُ لَكَ بِمُؤْمِنِينَ(132) ਅਤੇ ਉਨ੍ਹਾਂ ਨੇ ਮੂਸਾ ਨੂੰ ਕਿਹਾ, ਸਾਨੂੰ ਆਪਣੇ ਜਾਦੂ ਦੇ ਪ੍ਰਭਾਵ ਵਿਚ ਕਰਨ ਲਈ ਤੁਸੀਂ ਚਾਹੇ ਕੋਈ ਵੀ ਨਿਸ਼ਾਨੀ ਲਿਆਉਂ। ਅਸੀਂ ਤੁਹਾਡੇ ਉੱਪਰ ਈਮਾਨ ਲਿਆਉਣ ਵਾਲੇ ਨਹੀਂ ਹਾਂ। |
ਫਿਰ ਅਸੀਂ ਉਨ੍ਹਾਂ ਉੱਪਰ ਤੂਫਾਨ ਭੇਜਿਆ ਟਿੱਡੀਆਂ, ਜੂੰਆਂ, ਡੱਡੂਆਂ ਅਤੇ ਖੂਨ ਦਾ। ਇਹ ਸਾਰੀਆਂ ਨਿਸ਼ਾਨੀਆਂ ਅਲੱਗ- ਅਲੱਗ ਦਿਖਾਈਆਂ। ਫਿਰ ਵੀ ਉਨ੍ਹਾਂ ਨੇ ਹੰਕਾਰ ਕੀਤਾ, ਕਿਉਂਕਿ ਉਹ ਅਪਰਾਧੀ ਲੋਕ ਸਨ। |
ਅਤੇ ਜਦੋਂ ਉਨ੍ਹਾਂ ਉੱਪਰ ਕੋਈ ਬਿਪਤਾ ਆਉਂਦੀ ਤਾਂ ਉਹ ਕਹਿੰਦੇ ਕਿ ਹੇ ਮੂਸਾ! ਆਪਣੇ ਰੱਬ ਕੋਲ ਸਾਡੇ ਲਈ ਅਰਦਾਸ ਕਰੋਂ। ਜਿਸ ਦਾ ਉਸ ਨੇ ਤੁਹਾਡੇ ਨਾਲ ਇਕਰਾਰ ਕਰ ਰੱਖਿਆ ਹੈ। ਜੇਕਰ ਤੁਸੀਂ ਸਾਡੇ ਉੱਪਰੋਂ ਬਿਪਤਾ ਹਟਾ ਦੇਵੋ ਤਾਂ ਅਸੀਂ ਜ਼ਰੂਰ ਤੁਹਾਡੇ ਭਰੋਸਾ ਪ੍ਰਗਟ ਕਰਾਂਗੇ ਅਤੇ ਤੁਹਾਡੇ ਨਾਲ ਇਜ਼ਰਾਈਲ ਦੀ ਸੰਤਾਨ ਨੂੰ ਜਾਣ ਦੇ ’ਗੇ। |
فَلَمَّا كَشَفْنَا عَنْهُمُ الرِّجْزَ إِلَىٰ أَجَلٍ هُم بَالِغُوهُ إِذَا هُمْ يَنكُثُونَ(135) ਫਿਰ ਜਦੋਂ ਅਸੀਂ ਉਨ੍ਹਾਂ ਤੋਂ ਕੁਝ ਸਮੇਂ ਲਈ ਬਿਪਤਾਵਾਂ ਦੂਰ ਕਰ ਦਿੱਤੀਆਂ, ਜਿਹੜੀਆਂ ਉਨ੍ਹਾਂ ਨੂੰ ਮਿਲਣੀਆਂ ਸਨ, ਤਾਂ ਉਹ ਉਸੇ ਸਮੇਂ ਵਾਅਦੇ ਨੂੰ ਤੋੜ ਦਿੰਦੇ। |
ਫਿਰ ਅਸੀਂ ਉਨ੍ਹਾਂ ਨੂੰ ਸਜ਼ਾ ਦਿੱਤੀ ਅਤੇ ਉਨ੍ਹਾਂ ਨੂੰ ਸਮੁੰਦਰ ਵਿਚ ਡਬੋਂ ਦਿੱਤਾ, ਕਿਉਂਕਿ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾ ਦਿੱਤਾ ਸੀ ਅਤੇ ਉਹ ਇਸ ਤੋਂ ਬੇਪਰਵਾਹ ਹੋਂ ਗਏ ਸਨ। |
ਅਤੇ ਜਿਹੜੇ ਲੋਕ ਕਮਜ਼ੋਰ ਸਮਝੇ ਜਾਂਦੇ ਸਨ। ਉਨ੍ਹਾਂ ਨੂੰ ਅਸੀਂ ਇਸ ਧਰਤੀ ਦੇ ਪੂਰਬ ਅਤੇ ਪੱਛਮ ਦਾ ਵਾਰਿਸ ਬਣਾ ਦਿੱਤਾ। ਜਿਸ ਵਿਚ ਅਸੀਂ ਬਰਕਤ ਰੱਖੀ ਸੀ ਅਤੇ ਇਜ਼ਰਾਈਲ ਦੀ ਸੰਤਾਨ ਲਈ ਤੇਰੇ ਰੱਬ ਦਾ ਚੰਗਾ ਵਚਨ ਪੂਰਾ ਹੋ ਗਿਆ। ਸਿਰਫ਼ ਇਸ ਲਈ ਕਿ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਅਸੀਂ ਫਿਰਔਨ ਅਤੇ ਉਸ ਦੀ ਕੌਮ ਦਾ ਉਹ ਸਾਰਾ ਕੁਝ ਨਸ਼ਟ ਕਰ ਦਿੱਤਾ ਜੋ ਉਹ ਬਣਾਉਂਦੇ ਸੀ ਅਤੇ ਜੋ ਉਹ ਚੜ੍ਹਾਉਂਦੇ ਸੀ। (ਭਾਵ ਉੱਚੇ ਮਹਿਲ) |
ਅਤੇ ਅਸੀਂ ਇਜ਼ਰਾਈਲ ਦੀ ਸੰਤਾਨ ਨੂੰ ਸਮੁੰਦਰ ਤੋਂ ਪਾਰ ਉਤਾਰ ਦਿੱਤਾ ਫਿਰ ਉਨ੍ਹਾਂ ਦਾ ਸਾਹਮਣਾ ਇੱਕ ਅਜਿਹੀ ਕੌਮ ਨਾਲ ਹੋਇਆ, ਜੋ ਆਪਣੀਆਂ ਮੂਰਤੀਆਂ ਦੀ ਪੂਜਾ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਸਾਡੀ ਪੂਜਾ ਲਈ ਵੀ ਇੱਕ ਮੂਰਤੀ ਬਣਾ ਦੇ, ਜਿਵੇਂ ਉਨ੍ਹਾਂ ਦੀਆਂ ਮੂਰਤੀਆਂ ਹਨ। ਮੂਸਾ ਨੇ ਕਿਹਾ, ਤੁਸੀਂ ਨਾ-ਦਾਨ ਲੋਕ ਹੋ। |
إِنَّ هَٰؤُلَاءِ مُتَبَّرٌ مَّا هُمْ فِيهِ وَبَاطِلٌ مَّا كَانُوا يَعْمَلُونَ(139) ਇਹ ਲੋਕ ਜਿਹੜੇ ਕਰਮਾਂ ਵਿਚ ਲਿਪਤ ਹਨ। ਉਹ ਨਸ਼ਟ ਹੋਣ ਵਾਲੇ ਹਨ, ਅਤੇ ਇਹ ਲੋਕ ਜੋ ਕੁਝ ਕਰ ਰਹੇ ਹਨ, ਉਹ ਸਭ ਧੋਖਾ (ਝੂਠ) ਹੈ। |
قَالَ أَغَيْرَ اللَّهِ أَبْغِيكُمْ إِلَٰهًا وَهُوَ فَضَّلَكُمْ عَلَى الْعَالَمِينَ(140) ਉਸ ਨੇ ਕਿਹਾ, ਕੀ ਮੈਂ ਅੱਲਾਹ ਤੋਂ ਬਿਨਾਂ ਤੁਹਾਡੇ ਲਈ ਕੋਈ ਹੋਰ ਪੂਜਣਯੋਗ ਤਲਾਸ਼ਾਂ। ਹਾਲਾਂਕਿ ਉੱਸ ਨੇ ਤੁਹਾਨੂੰ ਸਾਰੇ ਸੰਸਾਰ ਵਿਚ ਸ਼ਰੋਸ਼ਤਾ ਦਿੱਤੀ ਹੈ। |
ਅਤੇ ਚੇਤੇ ਕਰੋ ਜਦੋਂ ਅਸੀਂ ਫਿਰਔਨ ਵਾਲਿਆਂ ਤੋਂ ਤੁਹਾਨੂੰ ਮੁਕਤੀ ਬਖਸ਼ੀ, ਜਿਹੜੇ ਤੁਹਾਨੂੰ ਸਖ਼ਤ ਸਜ਼ਾਵਾਂ ਦੇ ਰਹੇ ਸਨ। ਉਹ ਤੁਹਾਡੇ ਪੁੱਤਰਾਂ ਦੀ ਹੱਤਿਆ ਕਰਦੇ ਸਨ ਅਤੇ ਤੁਹਾਡੀਆਂ ਔਰਤਾਂ ਨੂੰ ਜਿੰਦਾ ਰੱਖਦੇ ਸਨ ਅਤੇ ਇਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡਾ ਵੱਡਾ ਇਮਤਿਹਾਨ ਸੀ। |
ਅਤੇ ਅਸੀਂ ਮੂਸਾ ਨਾਲ ਤੀਹ (30) ਰਾਤਾਂ ਦਾ ਵਾਅਦਾ ਕੀਤਾ ਅਤੇ ਉਸ ਨੂੰ ਪੂਰਾ ਕੀਤਾ। ਦਸ (10) ਵੱਧ ਰਾਤਾਂ ਨਾਲ। ਤਾਂ ਉਸ ਦੇ ਰੱਬ ਦਾ ਸਮਾਂ ਚਾਲੀ (40) ਰਾਤਾਂ ਵਿਚ ਪੂਰਾ ਹੋਇਆ। ਅਤੇ ਮੂਸਾ ਨੇ ਆਪਣੇ ਭਾਈ ਹਾਰੂਨ ਨੂੰ ਕਿਹਾ, ਮੇਰੇ ਪਿੱਛੇ ਤੂੰ ਮੇਰੀਂ ਕੌਮ ਦੀ ਮੇਰੀ ਜਗ੍ਹਾ ਅਗਵਾਈ ਕਰਨੀ ਅਤੇ ਸੁਧਾਰ ਕਰਦੇ ਰਹਿਣਾ। ਵਿਗਾੜ ਪੈਦਾ ਕਰਨ ਵਾਲਿਆਂ ਦੇ ਰਾਹ ਨਹੀਂ’ ਚੱਲਣਾ। |
ਅਤੇ ਮੂਸਾ ਸਾਡੇ ਨਿਸ਼ਚਿਤ ਕੀਤੇ ਸਮੇਂ ਤੇ ਆ ਗਿਆ ਤਾਂ ਉਸ ਦੇ ਰੱਬ ਨੇ ਉਸ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਮੈਨੂੰ ਆਪਣਾ ਆਪਾ ਵਿਖਾਵੇਂ। ਮੈ’ ਤੁਹਾਨੂੰ ਵੇਖਾਂ। ਫ਼ਰਮਾਇਆ ਤੁਸੀਂ ਮੈਨੂੰ ਕਦੇ ਵੀ ਨਹੀਂ ਦੇਖ ਸਕਦੇ ਹਾਂ ਪਹਾੜ ਦੇ ਵੱਲ ਵੇਖੋ, ਜੇਕਰ ਉਹ ਆਪਣੇ ਸਥਾਨ ਉੱਪਰ ਟਿੱਕਿਆ ਰਹੇ, ਤਾਂ ਤੁਸੀਂ ਵੀ ਮੈਨੂੰ ਦੇਖ ਸਕੌਗੇ। ਫਿਰ ਜਦੋਂ ਉਸ ਦੇ ਰੱਬ ਨੇ ਪਹਾੜ ਉੱਪਰ ਆਪਣਾ ਨੂਰ ਦਾ ਪ੍ਰਕਾਸ਼ ਕੀਤਾ ਤਾਂ ਉਹ ਵਿਚ ਆਇਆ ਤਾਂ ਕਹਿਣ ਲੱਗਾ ਤੂੰ ਪਵਿੱਤਰ ਹੈ। ਮੈਂ ਤੇਰੇ ਵੱਲ ਮੁੜਦਾ ਹਾਂ ਅਤੇ ਮੈਂ ਸਭ ਤੋਂ ਪਹਿਲਾਂ ਤੇਰੇ ਤੇ ਈਮਾਨ ਲਿਆਉਣ ਵਾਲਾ ਹਾਂ। |
ਅੱਲਾਹ ਨੇ ਕਿਹਾ, ਹੇ ਮੂਸਾ! ਮੈਂ’ ਤੁਹਾਨੂੰ ਲੋਕਾਂ ਉੱਪਰ ਆਪਣੀ ਧੈਰੰਬਰੀ ਅਤੇ ਆਪਣੇ ਬੋਲਾਂ ਰਾਹੀਂ ਵਡਿਆਈ ਸ਼ਖ਼ਸ਼ੀ ਹੈ। ਫਿਰ ਹੁਣ ਲਵੋ ਜੋ ਕੁਝ ਮੈਂ ਤੁਹਾਨੂੰ ਦਿੱਤਾ ਹੈ ਅਤੇ ਸ਼ੁਕਰ-ਗੁਜ਼ਾਰ ਕਰਨ ਵਾਲਿਆਂ ਵਿਚ ਹੋਵੋ। |
ਅਤੇ ਅਸੀਂ ਉਹਨਾਂ ਲਈ ਤਖ਼ਤੀਆਂ ਉੱਪਰ ਹਰ ਤਰਾਂ ਦੇ ਉਪਦੇਸ਼ ਅਤੇ ਹਰੇਕ ਗੱਲ ਦਾ ਬਿਉਰਾ ਲਿਖ ਦਿੱਤਾ। ਹੁਣ ਇਸ ਨੂੰ ਦ੍ਰਿੜਤਾ ਨਾਲ ਫੜ੍ਹੋ ਅਤੇ ਆਪਣੀ ਕੌਮ ਨੂੰ ਅਦੇਸ਼ ਦੇਵੋ, ਕਿ ਉਨ੍ਹਾਂ ਦੇ ਚੰਗੇ ਮਨੋਰਥਾਂ ਦੀ ਪਾਲਣਾ ਕਰਨ। ਜਲਦੀ ਹੀ ਮੈਂ ਤੁਹਾਨੂੰ ਇਨਕਾਰੀਆਂ ਦਾ ਘਰ ਦਿਖਾਵਾਂਗਾ। |
ਮੈਂ ਆਪਣੀਆਂ ਆਇਤਾਂ ਤੋਂ ਉਨ੍ਹਾਂ ਲੋਕਾਂ ਨੂੰ ਬੇਮੁੱਖ ਕਰ ਦੇਵਾਂਗਾ। ਜੋ ਧਰਤੀ ਉੱਤੇ ਬੇਕਾਰ ਹੰਕਾਰ ਕਰਦੇ ਹਨ। ਅਤੇ ਜੇਕਰ ਉਹ ਹਰ ਪ੍ਰਕਾਰ ਦੀਆਂ ਨਿਸ਼ਾਨੀਆਂ ਦੇਖ ਲੈਣ ਤਾਂ ਵੀ ਉਹ ਉਨ੍ਹਾਂ ਉੱਪਰ ਵਿਸ਼ਵਾਸ ਨਾ ਕਰਨ। ਅਤੇ ਜੇਕਰ ਉਹ ਸਨਮਾਰਗ (ਚੰਗਾ ਰਾਹ) ਦੇਖਣ ਤਾਂ ਉਸ ਨੂੰ ਨਹੀਂ ਅਪਨਾਉਣਗੇ ਅਤੇ ਜੇਕਰ ਬੂਰਾ ਰਾਹ ਦੇਖਣ ਤਾਂ ਅਪਣਾ ਲੈਣਗੇ। ਵਿ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੂਠਾ ਕਿਹਾ ਅਤੇ ਉਨ੍ਹਾਂ ਤੋਂ ਆਪਣੇ ਆਪ ਨੂੰ ਬੇਮੁੱਖ ਰੱਖਿਆ। |
ਅਤੇ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਅਤੇ ਪ੍ਰਲੋਕ ਦੀ ਹੋਂਦ ਨੂੰ ਬੂਠਾ ਦੱਸਿਆ ਉਨ੍ਹਾਂ ਦੇ ਕਾਰਜ ਬੇਕਾਰ ਹੋ ਗਏ ਅਤੇ ਉਹ ਬਦਲੇ ਵਿਚ ਉਹ ਹੀ ਪਾਉਣਗੇ ਜੋ ਉਹ ਕਰਦੇ ਸਨ। |
ਅਤੇ ਉਨ੍ਹਾਂ ਤੋਂ ਪਿੱਛੋਂ ਮੂਸਾ ਦੀ ਕੌਮ ਨੇ ਆਪਣੇ ਗਹਿਣਿਆਂ ਦਾ ਇੱਕ ਵੱਡੇ ਦਾ ਧੜ ਬ਼ਣਾਇਆ। ਜਿਸ ਵਿਚੋਂ ਬਲ੍ਹਦ ਦੀ ਅਵਾਜ਼ ਨਿਕਲਦੀ ਸੀ। ਕੀ ਉਨ੍ਹਾਂ ਨੇ ਨਹੀਂ ਵੇਖਿਆ ਕਿ ਉਹ ਨਾ ਉਨ੍ਹਾਂ ਨਾਲ ਬੋਲਦਾ ਹੈ ਅਤੇ ਨਾ ਹੀ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ। ਉਸ ਨੂੰ ਉਨ੍ਹਾਂ ਨੇ ਆਪਣਾ ਪੂਜਕ ਬਣਾ ਲਿਆ। ਉਹ ਵੱਡੇ ਅਤਿਆਚਾਰੀ ਸਨ। |
ਅਤੇ ਜਦੋਂ’ ਉਨ੍ਹਾਂ ਨੇ ਪਸ਼ਚਾਤਾਪ ਕੀਤਾ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਕੁਰਾਹੇ ਪੈ ਗਏ ਸਨ ਤਾਂ ਉਨ੍ਹਾਂ ਨੇ ਕਿਹਾ, ਜੇਕਰ ਸਾਡੇ ਰੱਬ ਨੇ ਰਹਿਮਤ ਨਾ ਕੀਤੀ ਅਤੇ ਸਾਨੂੰ ਮੁਆਫ਼ ਨਾ ਕੀਤਾ ਤਾਂ ਯਕੀਨਨ ਅਸੀਂ ਬਰਬਾਦ ਹੋ ਜਾਵਾਂਗੇ। |
ਅਤੇ ਜਦੋਂ ਮੂਸਾ ਦੁੱਖ ਅਤੇ ਕ੍ਰੌਧ ਨਾਲ ਭਰਿਆ ਆਪਣੀ ਕੌਮ ਕੋਲ ਆਇਆ ਤਾਂ ਉਸ ਨੇ ਕਿਹਾ, ਕਿ ਤੁਸੀਂ ਮੇਰੇ ਤੋਂ ਬਾਅਦ ਬੇ-ਵਿਸ਼ਵਾਸ਼ੀ ਕੀਤੀ। ਕੀ ਤੁਸੀਂ ਆਪਣੇ ਰੱਬ ਦੇ ਹੁਕਮ ਮਿਲਣ ਤੋਂ ਪਹਿਲਾਂ ਹੀ ਕਾਹਲੀ ਦਿਖਾਈ। ਉਸ ਨੇ (ਗੁੱਸੇ ਨਾਲ ਤੌਰੇਤ ਦੀਆਂ) ਤਖ਼ਤੀਆਂ ਰੱਖ ਦਿੱਤੀਆਂ ਅਤੇ ਆਪਣੇ ਭਰਾ ਦਾ ਸਿਰ ਫੜ ਕੇ ਉਸ ਨੂੰ ਆਪਣੇ ਵੱਲ ’ਖਿਚਣ ਲੱਗਿਆ। ਹਾਰੂਨ ਨੇ ਕਿਹਾ, ਹੇ ਮੇਰੀ ਮਾਂ ਦੇ ਬੇਟੇ! ਲੋਕਾਂ ਨੇ ਮੈਨੂੰ ਦਸ਼ਾਅ ਲਿਆ। ਨੇੜੇ ਸਨ ਕਿ ਉਹ ਮੈਨੂੰ ਮਾਰ ਮੁਕਾਉਂਦੇ। ਇਸ ਲਈ ਤੂੰ ਦੁਸ਼ਮਣਾਂ ਨੂੰ ਮੇਰੇ ਉੱਪਰ ਹੱਸਣ ਦਾ ਮੌਕਾ ਨਾ ਦੇ ਅਤੇ ਮੈਨੂੰ ਜ਼ਾਲਿਮਾਂ ਦੇ ਨਾਲ ਨਾ ਗਿਣ। |
قَالَ رَبِّ اغْفِرْ لِي وَلِأَخِي وَأَدْخِلْنَا فِي رَحْمَتِكَ ۖ وَأَنتَ أَرْحَمُ الرَّاحِمِينَ(151) ਸੂਸਾ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੈਨੂੰ ਅਤੇ ਮੇਰੇ ਭਰਾ ਨੂੰ ਮੁਆਫ਼ ਕਰ ਦੇ ਅਤੇ ਆਪਣੀ ਕਿਰਪਾ ਦਾ ਪਾਤਰ ਬਣਾ। ਤੂੰ ਸਭ ਤੋਂ ਜ਼ਿਆਦਾ ਦਿਆਲੂ ਹੈ। |
ਯਕੀਨਨ ਜਿਨ੍ਹਾਂ ਲੋਕਾਂ ਨੇ ਵੱਛੇ ਨੂੰ ਪੂਜਨਯੋਂਗ ਬਣਾਇਆ। ਉਨ੍ਹਾਂ ਨੂੰ ਰੱਬ ਦੇ ਕ੍ਰੋਧ ਦਾ ਸ਼ਿਕਾਰ ਹੌਣਾ ਪਵੇਗਾ ਅਤੇ ਸੰਸਾਰਿਕ ਜੀਵਨ ਵਿਚ ਅਪਮਾਨ ਸਹਿਣਾ ਪਵੇਗਾ ਅਤੇ ਅਸੀਂ ਝੂਠ ਬੰਨ੍ਹਣ ਵਾਲਿਆਂ ਨੂੰ ਇਹੋ ਜਿਹਾ ਹੀ ਫ਼ਲ ਦਿੰਦੇ ਹਾਂ। |
ਅਤੇ ਜਿਨ੍ਹਾਂ ਲੋਕਾਂ ਨੇ ਮਾੜੇ ਕੰਮ ਕੀਤੇ ਫਿਰ ਤੌਬਾ ਕਰ ਲਈ ਅਤੇ ਈਮਾਨ ਲਿਆਏ ਤਾਂ ਤੇਰਾ ਰੱਬ ਮੁਆਫ਼ ਕਰਨ ਵਾਲਾ ਅਤੇ ਦਿਆਲੂ ਹੈ। |
ਅਤੇ ਜਦੋਂ ਮੂਸਾ ਦਾ ਗੁੱਸਾ ਠੰਢਾ ਹੋਇਆ ਤਾਂ ਉਸ ਨੇ ਤਖ਼ਤੀਆਂ ਚੁੱਕ ਲਈਆਂ, ਜਿਨ੍ਹਾਂ ਉੱਪਰ ਮਾਰਗ ਦਰਸ਼ਨ ਅਤੇ ਕਿਰਪਾ ਲਿਖੀ ਹੋਈ ਸੀ, ਉਨ੍ਹਾਂ ਲੋਕਾਂ ਲਈ ਜਿਹੜੇ ਆਪਣੇ ਰੱਬ ਤੋਂ ਡਰਦੇ ਹਨ। |
ਅਤੇ ਮੂਸਾ ਨੇ ਆਪਣੀ ਕੌਮ ਵਿਚੋਂ 70 ਵਿਅਕਤੀ ਚੁਣੇ, ਸਾਡੇ ਨਿਰਧਾਰਿਤ ਕੀਤੇ ਹੋਏ ਸਮੇਂ ਲਈ। ਫਿਰ ਜਦੋਂ ਉਨ੍ਹਾਂ ਨੂੰ ਭੂਚਾਲ ਨੇ ਗ੍ਰਸ ਲਿਆ ਤਾਂ ਮੂਸਾ ਨੇ ਆਖਿਆ ਕਿ ਹੇ ਪਾਲਣਹਾਰ! ਜੇਕਰ ਤੂੰ ਜ਼ਾਹੁੰਦਾ ਤਾਂ ਪਹਿਲਾਂ ਹੀ ਮੈਨੂੰ ਅਤੇ ਇਨ੍ਹਾਂ ਨੂੰ ਨਸ਼ਟ ਕਰ ਢਿੰਦਾ। ਕੀ ਤੂੰ ਸਾਨੂੰ ਅਜਿਹੇ ਕਰਮਾਂ ਲਈ ਖਤਮ ਕਰੇਗਾ ਜਿਹੜੇ ਸਾਡੇ ਨਾਲ ਦੇ ਮੂਰਖਾਂ ਨੇ ਕੀਤੇ ਹਨ। ਇਹ ਸਭ ਤੇਰੀ ਪ੍ਰੀਖਿਆ ਹੈ, ਤੂੰ ਜਿਸ ਨੂੰ ਚਾਹੇ ਇਸ ਤੋਂ ਭਟਕਾ ਦੇ ਅਤੇ ਜਿਸ ਨੂੰ ਬਾਹੇ ਸਨਮਾਰਗ ਬਖ਼ਸ਼ੇ। ਤੂੰ ਹੀ ਸਾਡਾ ਰੱਖਿਅਕ ਹੈ। ਹੁਣ ਸਾਨੂੰ ਮੁਆਫ਼ ਕਰ, ਸਾਡੇ ਤੇ ਰਹਿਮਤ ਕਰ, ਤੂੰ ਸਭ ਤੋਂ ਚੰਗਾ ਮੁਆਫ਼ ਕਰਨ ਵਾਲਾ ਹੈ। |
ਅਤੇ ਸਾਡੇ ਲਈ ਇਸ ਸੰਸਾਰ ਵਿਚ ਅਤੇ ਪ੍ਰਲੋਕ ਵਿਚ ਭਲਾਈ ਲਿਖ ਦੇ। ਅਸੀਂ ਤੇਰੇ ਵੱਲ ਝੂਕ ਗਏ। ਅੱਲਾਹ ਨੇ ਕਿਹਾ, ਮੈਂ ਸਜ਼ਾ ਉਸੇ ਨੂੰ ਦਿੰਦਾ ਹਾਂ, ਜਿਸ ਨੂੰ ਚਾਹੁੰਦਾ ਹਾਂ ਅਤੇ ਮੇਰੀ ਵਿਆਲਤਾ ਹਰੇਕ ਵਸਤੂ ਉੱਪਰ ਹੈ। ਮੈਂ ਇਸ ਨੂੰ ਲਿਖ ਦੇਵਾਂਗਾ ਭੈਅ ਰੱਖਣ ਵਾਲਿਆਂ ਲਈ ਅਤੇ ਉਨ੍ਹਾਂ ਲਈ` ਜਿਹੜੇ ਜ਼ਕਾਤ ਦਿੰਦੇ ਹਨ ਅਤੇ ਸਾਡੀਆਂ ਨਿਸ਼ਾਨੀਆਂ ਉੱਪਰ ਭਰੋਸਾ ਰੱਖਦੇ ਹਨ। |
ਜਿਹੜੇ ਲੋਕ ਪਾਲਣ ਕਰਨਗੇ ਇਸ ਰਸੂਲ ਦਾ ਜਿਹੜਾ ਨਬੀ ਊਮੀ (ਨਿਰਖਰ ਰਸੂਲ) ਹੈ, ਜਿਸ ਨੂੰ ਉਹ ਤੌਰੇਤ ਅਤੇ ਇੰਜੀਲ ਵਿਚ ਲਿਖਿਆ ਵੇਖਦੇ ਹਨ। ਉਹ ਉਨ੍ਹਾਂ ਨੂੰ ਭਲੇ ਕਰਮਾਂ ਦਾ ਆਦੇਸ਼ ਦਿੰਦਾ ਹੈ ਅਤੇ ਉਨ੍ਹਾਂ ਨੂੰ ਬੁਰਾਈ ਤੋਂ ਰੋਕਦਾ ਹੈ ਅਤੇ ਉਨ੍ਹਾਂ ਲਈ ਪਵਿੱਤਰ ਵਸਤੂਆਂ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਮਾੜੀਆਂ ਵਸਤੂਆਂ ਨੂੰ ਨਜਾਇਜ਼ ਕਰਾਰ ਦਿੰਦਾ ਹੈ ਅਤੇ ਉਨ੍ਹਾਂ ਉੱਪਰ (ਪਈਆਂ ਮੁਸ਼ਕਲਾਂ ਦੇ) ਭਾਰ ਅਤੇ ਪਾਬੰਦੀਆਂ ਨੂੰ ਹਟਾਉਂਦਾ ਹੈ, ਜਿਹੜੀ ਉਨ੍ਹਾਂ ਉੱਪਰ ਲੱਗੀਆਂ ਹੋਈਆਂ ਸਨ। ਇਸ ਲਈ ਜਿਨ੍ਹਾਂ ਲੋਕਾਂ ਨੇ ਉਸ ਉੱਪਰ ਵਿਸ਼ਵਾਸ਼ ਕੀਤਾ ਉਸ ਦਾ ਆਦਰ ਕੀਤਾ ਅਤੇ ਉਸ ਦੀ ਸਹਾਇਤਾ ਕੀਤੀ ਅਤੇ ਜਿਨ੍ਹਾਂ ਨੇ ਉਸ ਨੂਰ ਦਾ ਪਾਲਣ ਕੀਤਾ ਜੋ ਉਨ੍ਹਾਂ ਨਾਲ ਉਤਾਰਿਆ ਗਿਆ ਹੈ ਤਾਂ ਉਹੀ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। |
ਕਹੋ, ਹੇ ਲੋਕੋ! ਬੇਸ਼ੱਕ ਮੈਂ ਅੱਲਾਹ ਦਾ ਸੁਨੇਹਾਕਾਰ ਹਾਂ ਤੁਹਾਡੇ ਸਾਰਿਆਂ ਵੱਲ ਜਿਸ ਦੀ ਸਤਾ ਹੈ ਆਕਾਸ਼ਾਂ ਅਤੇ ਧਰਤੀ ਉੱਪਰ। ਉਸ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਉਹ ਜੀਵਨ ਬਖ਼ਸ਼ਦਾ ਅਤੇ ਮੌਤ ਦਿੰਦਾ ਹੈ। ਇਸ ਲਈ ਈਮਾਨ ਲਿਆਉ ਅੱਲਾਹ ਅਤੇ ਉਸ ਦੇ ਰਸੂਲ ਉੱਮੀ ਅਤੇ ਨਬੀ ਉੱਪਰ। ਜਿਹੜਾ ਭਰੋਸਾ ਰੱਖਦਾ ਹੈ ਅੱਲਾਹ ਤੇ ਉਸ ਵੱਲ (ਅਵਤਿਰਿਤ ਹੋਏ) ਸਾਰੇ ਸ਼ਬਦਾਂ ਤੇ ਅਤੇ ਉਸਦਾ ਪਾਲਣ ਕਰੋਂ ਤਾਂ ਕਿ ਤੁਸੀਂ ਚੰਗੇ ਰਾਹ ਨੂੰ ਪ੍ਰਾਪਤ ਕਰੋ। |
وَمِن قَوْمِ مُوسَىٰ أُمَّةٌ يَهْدُونَ بِالْحَقِّ وَبِهِ يَعْدِلُونَ(159) ਅਤੇ ਮੂਸਾ ਦੀ ਕੌਮ ਵਿਚ ਇੱਕ ਅਜਿਹਾ ਵਰਗ ਵੀ ਹੈ। ਜਿਹੜਾ ਸੱਚ ਦੇ ਅਨੁਸਾਰ ਮਾਰਗ ਦਰਸ਼ਨ ਕਰਦਾ ਹੈ ਅਤੇ ਉਸ ਅਨੁਸਾਰ ਹੀ ਇਨਸਾਫ ਕਰਦਾ ਹੈ। |
ਅਤੇ ਅਸੀਂ ਉਨ੍ਹਾਂ ਨੂੰ ਬਾਰਾਂ ਘਰਾਣਿਆਂ ਵਿਚ ਵੰਡ ਕੇ ਉਨ੍ਹਾਂ ਦੇ ਵੱਖ-ਵੱਖ ਵਰਗ ਬਣਾ ਦਿੱਤੇ। ਅਤੇ ਜਦੋਂ ਮੂਸਾ ਦੀ ਕੌਮ ਨੇ ਪਾਣੀ ਮੰਗਿਆ ਤਾਂ ਅਸੀਂ ਮੂਸਾ ਨੂੰ ਹੁਕਮ ਕੀਤਾ ਕਿ ਫਲਾਣੀ ਚੱਟਾਨ ਉੱਪਰ ਆਪਣੀ ਡਾਂਗ ਮਾਰੋਂ ਤਾਂ ਉਸ ਵਿੱਚੋਂ ਪਾਣੀ ਦੇ ਬਾਰਾਂ (12) ਸੋਮੇ ਫੁੱਟ ਪਏ। ਹਰੇਕ ਸਮੂਹ ਨੇ ਆਪਣਾ ਆਪਣਾ ਪਾਣੀ ਪੀਣ ਦਾ ਸਥਾਨ ਪਛਾਣ ਲਿਆ। ਅਤੇ ਅਸੀਂ ਉਨ੍ਹਾਂ ਉੱਪਰ ਬੱਦਲਾਂ ਦੀ ਛਾਂ ਕੀਤੀ ਅਤੇ ਉਨ੍ਹਾਂ ਉੱਪਰ ਮੰਨ ਅਤੇ ਸਲਵਾ ਉਤਾਰਿਆ। ਖਾਉ ਪਵਿੱਤਰ ਚੀਜ਼ਾਂ ਵਿਜ਼ੋਂ’ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ। ਅਤੇ ਉਨ੍ਹਾਂ ਨੇ ਸਾਡਾ ਕੁਝ ਨਹੀਂ ਵਿਗਾੜਿਆ ਸਗੋਂ ਉਹ ਆਪਣਾ ਹੀ ਨੁਕਸਾਨ ਕਰਦੇ ਰਹੇ। |
ਅਤੇ ਜਦੋਂ’ ਉਨ੍ਹਾਂ ਨੂੰ ਕਿਹਾ ਗਿਆ ਕਿ ਉਸ ਬਸਤੀ ਵਿਚ ਜਾ ਕੇ ਵੱਸ ਜਾਉ। ਉਸ ਵਿਚੋਂ ਜਿਥੋਂ ਮਰਜੀ ਖਾਉ ਅਤੇ ਕਹੋ ਸਾਨੂੰ ਮੁਆਫ਼ ਕਰ ਦੇ ਅਤੇ ਦਰਵਾਜ਼ੇ ਵਿਚ ਝੂਕੇ ਹੋਏ ਅੰਦਰ ਵੜੋਂ ਤਾਂ ਅਸੀਂ ਤੁਹਾਡੇ ਪਾਪ ਮੁਆਫ਼ ਕਰ ਦੇਵਾਂਗੇ। ਅਸੀਂ ਚੰਗਾ ਕੰਮ ਕਰਨ ਵਾਲਿਆਂ ਨੂੰ ਜ਼ਿਆਦਾ ਦਿੰਦੇ ਹਾਂ। |
ਫਿਰ ਉਨ੍ਹਾਂ ਵਿਚੋਂ ਜ਼ਾਲਿਮਾਂ ਨੇ ਦੂਸਰਾ ਸ਼ਬਦ ਬਦਲ ਦਿੱਤਾ। ਉਸ ਤੋਂ ਸ੍ਹਾਂ ਜੋ ਉਨ੍ਹਾਂ ਨੂੰ ਕਿਹਾ ਗਿਆ ਸੀ। ਫਿਰ ਅਸੀਂ ਉਨ੍ਹਾਂ ਉੱਪਰ ਅਸਮਾਨ ਤੋਂ ਕਹਿਰ ਵਰਸਾਇਆ ਕਿਉਂਕਿ ਉਹ ਜ਼ੁਲਮ ਕਰਦੇ ਸਨ। |
ਅਤੇ ਉਨ੍ਹਾਂ ਨੂੰ ਉਸ ਬਸਤੀ ਦੀ ਹਾਲਤ ਪੁੱਛੋ ਜਿਹੜੀ ਨਦੀ ਦੇ ਕੰਢੇ ਤੇ ਸੀ, ਜਦੋਂ ਉਹ ਸਬਤ (ਸ਼ਨੀਵਾਰ) ਦੇ ਸਬੰਧ ਵਿਚ ਉਲੰਘਣਾ ਕਰਦੇ। ਜਦੋਂ’ ਉਨ੍ਹਾਂ ਦੇ ਸ਼ਨੀਵਾਰ ਦੇ ਦਿਨ ਉਨ੍ਹਾਂ ਦੀਆਂ ਮੱਛੀਆਂ ਪਾਣੀ ਤੋਂ ਉੱਪਰ ਆਉਂਦੀਆਂ ਅਤੇ ਬਾਕੀ ਦਿਨ ਉਹ ਮੱਛੀਆਂ ਉੱਪਰ ਨਹੀਂ ਆਉਂਦੀਆਂ। ਉਨ੍ਹਾਂ ਦਾ ਅਸੀਂ ਇਸ ਤਰਾਂ ਇਮਤਿਹਾਨ ਲਿਆ ਕਿਉਂਕਿ ਉਹ ਨਾ-ਫ਼ੁਰਮਾਨੀ ਕਰਦੇ ਸਨ। |
ਅਤੇ ਜਦੋਂ ਦੇ ਰਹੇ ਹੋ ਜਿਨ੍ਹਾਂ ਨੂੰ ਅੱਲਾਹ ਨਾਸ਼ ਕਰਨ ਵਾਲਾ ਜਾਂ ਕਠੋਰ ਸਜ਼ਾ ਦੇਣ ਵਾਲਾ ਹੈ। ਉਨ੍ਹਾਂ ਨੇ ਕਿਹਾ ਤੁਹਾਡੇ ਰੱਬ ਦੇ ਸਾਹਮਣੇ ਦੋਸ਼ ਮੁਕਤ ਹੋਣ ਲਈ ਅਤੇ ਇਸ ਲਈ ਕਿ ਸ਼ਾਇਦ ਉਹ ਡਰਨ। |
ਫਿਰ ਜਦੋਂ’ ਉਨ੍ਹਾਂ ਨੇ ਉਹ ਗੱਲਾਂ ਭੂਲਾ ਦਿੱਤੀਆ ਜਿਹੜੀਆਂ ਉਨ੍ਹਾਂ ਨੂੰ ਯਾਦ ਕਰਵਾਈਆਂ ਗਈਆਂ ਸਨ ਤਾਂ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਕੀਤਾ ਇੱਕ ਸਖ਼ਤ ਮੁਸੀਬਤ ਵਿਚ ਫੜ ਲਿਆ। ਇਹ ਇਸ ਲਈ ਕਿ ਉਹ ਨਾ- ਫ਼ੁਰਮਾਨੀ ਕਰਦੇ ਸਨ। |
فَلَمَّا عَتَوْا عَن مَّا نُهُوا عَنْهُ قُلْنَا لَهُمْ كُونُوا قِرَدَةً خَاسِئِينَ(166) ਫਿਰ ਜਦੋਂ ਉਹ ਉਸ ਕੰਮ ਵਿਚ ਵੱਧ ਫਸਣ ਲੱਗੇ ਜਿਸ ਤੋਂ ਉਹ ਰੋਕੇ ਗਏ ਸਨ ਤਾਂ ਅਸੀਂ’ ਉਨ੍ਹਾਂ ਨੂੰ ਕਿਹਾ ਜ਼ਲੀਲ ਬਾਂਦਰ ਬਣ ਜਾਉ। |
ਅਤੇ ਜਦੋਂ ਤੁਹਾਡੇ ਰੱਬ ਨੇ ਘੋਸ਼ਣਾ ਕਰ ਦਿੱਤੀ ਕਿ ਉਹ ਯਹੂਦੀਆਂ ਉੱਪਰ ਪ੍ਰਲੋਕ ਦੇ ਦਿਨ ਤੱਕ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਭੇਜਦਾ ਰਹੇਗਾ, ਜਿਹੜੇ ਉਨ੍ਹਾਂ ਨੂੰ ਬਹੁਤ ਸਖ਼ਤ ਸਜਾ ਦੇਣ। ਬੇਸ਼ੱਕ ਤੇਰਾ ਰੱਬ ਜਲਦੀ ਸਜ਼ਾ ਦੇਣ ਵਾਲਾ ਅਤੇ ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਦਿਆਲੂ ਹੈ। |
ਅਤੇ ਅਸੀਂ ਉਨ੍ਹਾਂ ਨੂੰ ਵੱਖ-ਵੱਖ ਜਥਿਆਂ ਵਿਚ ਧਰਤੀ ਉੱਪਰ ਖਿੰਡਾ ਦਿੱਤਾ। ਉਨ੍ਹਾਂ ਵਿਚੋਂ ਕੁਝ ਚੰਗੇ ਹਨ ਅਤੇ ਕੁਝ ਉਨ੍ਹਾਂ ਤੋਂ ਵੱਖਰੇ। ਅਤੇ ਅਸੀਂ ਉਨ੍ਹਾਂ ਦੀ ਚੰਗੇ ਅਤੇ ਮਾੜੇ ਹਾਲਾਤ ਵਿਚ ਇਮਤਿਹਾਨ ਲਿਆ ਤਾਂ ਕਿ ਉਹ ਰੱਬ ਵੱਲ ਮੁੜ ਆ ਜਾਣ। |
ਫਿਰ ਉਨ੍ਹਾਂ ਤੋਂ ਪਿਛੋਂ ਆਏ ਕਪੁੱਤ ਲੋਕ, ਜਿਹੜੇ ਕਿਤਾਬ ਦੇ ਵਾਰਿਸ ਬਣੇ। ਉਹ ਇਸ ਸੰਸਾਰ ਦਾ ਸਮਾਨ ਇਕੱਠਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਨਿਸ਼ਚਿਤ ਤੋਰ ਤੇ ਬਖ਼ਸ਼ ਦਿੱਤਾ ਜਾਵੇਗਾ। ਅਤੇ ਜੇਕਰ ਅਜਿਹਾ ਹੀ ਸੰਸਾਰਿਕ ਸਮਾਨ ਹੁਣ ਉਨ੍ਹਾਂ ਦੇ ਸਾਹਮਣੇ ਆਵੇ ਤਾਂ ਉਸ ਨੂੰ ਲੈ ਲੇਣਗੇ। ਕੀ ਉਨ੍ਹਾਂ ਤੋਂ ਕਿਤਾਬ ਵਿਚ ਇਸ ਦਾ ਵਚਨ ਨਹੀਂ ਲਿਆ ਗਿਆ ਹੈ। ਕਿ ਉਹ ਅੱਲਾਹ ਦੇ ਨਾਮ ਤੇ ਸੱਚ ਤੋਂ ਬਿਨ੍ਹਾਂ ਕੋਈ ਹੋਰ ਗੱਲ ਨਾ ਕਹਿਣ। ਅਤੇ ਉਨ੍ਹਾਂ ਨੇ ਪੜ੍ਹਿਆ ਹੈ, ਜੋ ਕੁਝ ਉਸ ਵਿਚ ਲਿਖਿਆ ਹੈ ਅਤੇ ਡਰਨ ਵਾਲਿਆਂ ਲਈ ਪ੍ਰਲੋਕ ਦਾ ਘਰ ਚੰਗਾ ਹੈ, ਕੀ ਤੁਸੀਂ ਨਹੀਂ ਸਮਝਦੇ। |
ਅਤੇ ਜਿਹੜੇ ਲੋਕ ਅੱਲਾਹ ਦੀ ਕਿਤਾਬ ਨੂੰ ਦ੍ਰਿੜਤਾ ਨਾਲ ਪਕੜਦੇ ਹਨ ਅਤੇ ਨਮਾਜ਼ ਸਥਾਪਿਤ ਕਰਦੇ ਹਨ, ਬਿਨ੍ਹਾਂ ਸ਼ੱਕ ਅਸੀਂ ਸੁਧਾਰ ਕਰਨ ਵਾਲਿਆਂ ਦਾ ਫ਼ਲ ਖਤਮ ਨਹੀਂ ਕਰਾਂਗੇ। |
ਅਤੇ ਜਦੋਂ ਅਸੀਂ’ ਪਹਾੜ ਨੂੰ ਉਨ੍ਹਾਂ ਦੇ ਉੱਪਰ ਚੁੱਕਿਆ ਜਿਵੇਂ ਕੋਈ ਛੱਤਰ ਹੋਵੇ। ਅਤੇ ਉਨ੍ਹਾਂ ਨੇ ਸਮਝਿਆ ਕਿ ਉਹ ਉਨ੍ਹਾਂ ਉੱਪਰ ਆ ਡਿੱਗੇਗਾ। ਚੁੱਕੋ ਦ੍ਰਿੜਤਾ ਨਾਲ ਉਸ ਵਸਤੂ ਨੂੰ ਜਿਹੜੀ ਅਸੀਂ ਤੁਹਾਨੂੰ ਦਿੱਤੀ ਹੈ ਅਤੇ ਯਾਦ ਰੱਖੋ ਜੋ ਕੁਝ ਇਸ ਵਿਚ ਹੈ ਤਾਂ ਜੋ ਤੁਸੀਂ ਬਚ ਸਕੋ। |
ਅਤੇ ਜਦੋਂ ਤੇਰੇ ਰੱਬ ਨੇ ਆਦਮ ਦੇ ਪੁੱਤਰਾਂ ਦੀਆਂ ਪਿੱਠਾਂ ਵਿਚੋਂ ਉਨ੍ਹਾਂ ਦੀ ਔਲਾਦ ਨੂੰ ਕੱਢਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਉੱਪਰ ਹੀ’ ਗਵਾਹ ਠਹਿਰਾਇਆ, ਕਿ ਮੈਂ ਤੁਹਾਡਾ ਰੱਬ ਨਹੀਂ’ ਹਾਂ। ਉਨ੍ਹਾਂ ਨੇ ਕਿਹਾ, ਹਾਂ ਅਸੀਂ ਸਵੀਕਾਰ ਕਰਦੇ ਹਾਂ। ਇਹ ਇਸ ਲਈ ਹੋਇਆ ਕਿ ਕਿਤੇ ਤੁਸੀਂ (ਪ੍ਰਲੋਕ ਵਿੱਚ) ਚੁੱਕੇ ਜਾਣ ਦੇ ਦਿਨ ਕਹਿਣ ਲੱਗ ਪਵੋਂ ਕਿ ਸਾਨੂੰ ਤਾਂ ਇਸ ਦੀ ਖ਼ਬਰ ਨਹੀਂ ਸੀ। |
ਜਾਂ ਕਹੋ ਕਿ ਸਾਡੇ ਵੱਡੇਰਿਆਂ ਨੇ ਪਹਿਲਾਂ ਤੋਂ ਸ਼ਿਰਕ (ਸ਼ਰੀਕ ਠਹਿਰਾਉਣਾ) ਕੀਤਾ ਸੀ ਅਤੇ ਅਸੀਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਕੁਲ ਵਿੱਚੋਂ ਹੋਏ। ਕੀ ਤੂੰ ਸਾਨੂੰ ਉਨ੍ਹਾਂ ਕਰਮਾਂ ਲਈ ਹਲਾਕ ਕਰੈਂਗਾ?ਜਿਹੜੇ ਸਾਡੇ ਵੱਡੇਰਿਆ ਨੇ ਕੀਤੇ। |
وَكَذَٰلِكَ نُفَصِّلُ الْآيَاتِ وَلَعَلَّهُمْ يَرْجِعُونَ(174) ਅਤੇ ਇਸ ਤਰ੍ਹਾਂ ਅਸੀਂ ਆਪਣੀਆਂ ਨਿਸ਼ਾਨੀਆਂ ਸਪੱਸ਼ਟ ਬਿਆਨ ਕਰਦੇ ਹਾਂ ਤਾਂ ਕਿ ਉਹ ਪਰਤ ਜਾਣ। |
ਅਤੇ ਉਨ੍ਹਾਂ ਨੂੰ ਉਸ ਆਦਮੀ ਦਾ ਹਾਲ ਸੁਣਾਉ ਜਿਸ ਨੂੰ ਅਸੀਂ ਆਪਣੀਆਂ ਆਇਤਾਂ (ਦੀਨ ਦਾ ਗਿਆਨ) ਦਿੱਤੀਆਂ ਸਨ ਅਤੇ ਉਹ ਉਨ੍ਹਾਂ ਵਿਚੋਂ ਨਿਕਲ ਭੱਜਿਆ। ਫਿਰ ਸ਼ੈਤਾਨ ਉਸ ਦੇ ਪਿੱਛੇ ਲੱਗ ਗਿਆ ਅਤੇ ਉਹ ਕੁਰਾਹੀਆਂ ਵਿਚ ਸ਼ਾਮਿਲ ਹੋ ਗਿਆ। |
ਅਤੇ ਜੇਕਰ ਅਸੀਂ’ ਚਾਹੁੰਦੇ ਤਾਂ ਉਸ ਨੂੰ ਇਨ੍ਹਾਂ ਆਵਿਤਾਂ ਦੇ ਰਾਹੀਂ ਉੱਚਾ ਚੁੱਕ ਦਿੰਦੇ ਪਰ ਉਹ ਤਾਂ ਜ਼ਮੀਨ (ਸੰਸਾਰ) ਦਾ ਹੋ ਕੇ ਰਹਿ ਗਿਆ ਅਤੇ ਆਪਣੀਆਂ ਇਛਾਵਾਂ ਦਾ ਪਾਲਣ ਕਰਨ ਲੱਗਿਆ। ਉਸ ਦਾ ਹਾਲ ਉਸ ਕੁੱਤੇ ਵਰਗਾ ਹੈ ਜਿਸ ਉੱਪਰ ਤੁਸੀਂ ਭਾਰ ਲੱਦ ਦਿਉ ਤਾਂ ਵੀ ਉਹ ਹੱਫਦਾ ਹੈ ਅਤੇ ਛੱਡ ਦੇਵੋਂ ਤਾਂ ਵੀ ਹੱਫਦਾ ਹੈ। ਇਹੀ ਹਾਲ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ। ਇਸ ਲਈ ਤੁਸੀਂ ਇਹ ਹਾਲ ਉਨ੍ਹਾਂ ਨੂੰ ਸੁਣਾਉ ਤਾਂ ਕਿ ਉਹ ਚਿੰਤਨ ਕਰਨ। |
سَاءَ مَثَلًا الْقَوْمُ الَّذِينَ كَذَّبُوا بِآيَاتِنَا وَأَنفُسَهُمْ كَانُوا يَظْلِمُونَ(177) ਕਿੰਨੀ ਬੂਰੀ ਮਿਸਾਲ ਹੈ ਉਨ੍ਹਾਂ ਲੋਕਾਂ ਦੀ, ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਅਤੇ ਉਹ ਆਪਣਾ ਹੀ ਨੁਕਸਾਨ ਕਰਦੇ ਰਹੇ। |
مَن يَهْدِ اللَّهُ فَهُوَ الْمُهْتَدِي ۖ وَمَن يُضْلِلْ فَأُولَٰئِكَ هُمُ الْخَاسِرُونَ(178) ਅੱਲਾਹ ਜਿਸ ਨੂੰ ਰਾਹ ਦਿਖਾਏ ਉਹ ਹੀ ਚੰਗੇ ਰਾਹ ਵਾਲਾ ਹੁੰਦਾ ਹੈ ਅਤੇ ਜਿਸਨੂੰ ਉਹ ਭਟਕਾ ਦੇਵੇ ਉਹ ਹੀ ਨੁਕਸਾਨ ਉਠਾਉਣ ਵਾਲੇ ਹੁੰਦੇ ਹਨ। |
ਅਤੇ ਅਸੀਂ ਜਿੰਨਾਂ ਅਤੇ ਮਨੁੱਖਾਂ ਵਿਚੋਂ ਬਹੁਤਿਆਂ ਨੂੰ ਨਰਕ ਲਈ ਪੈਦਾ ਕੀਤਾ ਹੈ। ਉਨ੍ਹਾਂ ਵੇ ਦਿਲ ਹਨ ਜਿਨ੍ਹਾ ਨਾਲ ਉਹ ਸਮਝਦੇ ਨਹੀਂ, ਉਨ੍ਹਾਂ ਦੀਆਂ ਸੁਣਦੇ ਨਹੀਂ। ਉਹ ਅਜਿਹੇ ਹਨ, ਜਿਵੇ’ ਡੰਗਰ, ਸਗੋ ਉਸ ਤੋਂ ਵੀ ਜ਼ਿਆਦਾ ਭਟਕੇ ਰੋਏ। ਇਹ ਹੀ ਬੇਮੁੱਖ ਲੋਕ ਹਨ। |
ਅਤੇ ਸਾਰੇ ਚੰਗੇ ਨਾਮ ਅੱਲਾਹ ਲਈ ਜੋ ਉਸ ਦੇ ਨਾਵਾਂ ਨੂੰ ਵਿਗਾੜਦੇ ਹਨ। ਉਹ ਆਪਣੇ ਕਰਮਾਂ ਦਾ ਫ਼ਲ ਪਾਉਣਗੇ। |
وَمِمَّنْ خَلَقْنَا أُمَّةٌ يَهْدُونَ بِالْحَقِّ وَبِهِ يَعْدِلُونَ(181) ਅਤੇ ਅਸੀਂ ਜਿਨ੍ਹਾਂ ਨੂੰ ਪੈਦਾ ਕੀਤਾ ਹੈ ਉਨ੍ਹਾਂ ਵਿਚੋਂ ਇੱਕ ਵਰਗ ਅਜਿਹਾ ਵੀ ਹੈ, ਜਿਹੜਾ ਸਚਾਈ ਦੇ ਅਨੁਸਾਰ ਲੋਕਾਂ ਦਾ ਰਾਹ ਦਸੇਰਾ ਹੈ ਅਤੇ ਉਸੇ ਅਨੁਸਾਰ ਇਨਸਾਫ ਕਰਦਾ ਹੈ। |
وَالَّذِينَ كَذَّبُوا بِآيَاتِنَا سَنَسْتَدْرِجُهُم مِّنْ حَيْثُ لَا يَعْلَمُونَ(182) ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਤਾਂ ਅਸੀਂ ਉਨ੍ਹਾਂ ਨੂੰ ਹੋਲੀ ਹੋਲੀ ਇਸ ਤਰਾਂ ਫੜ੍ਹਾਂਗੇ, ਕਿ ਉਨ੍ਹਾਂ ਨੂੰ ਖ਼ਬਰ ਤੱਕ ਨਾ ਹੋਵੇਗੀ। |
ਮੈਂ ਉਨ੍ਹਾਂ ਨੂੰ ਢਿੱਲ ਦਿੰਦਾ ਹਾਂ ਬੇਸ਼ੱਕ ਮੇਰਾ ਦਾਅ ਬਹੁਤ ਮਜ਼ਬੂਤ ਹੈ। |
أَوَلَمْ يَتَفَكَّرُوا ۗ مَا بِصَاحِبِهِم مِّن جِنَّةٍ ۚ إِنْ هُوَ إِلَّا نَذِيرٌ مُّبِينٌ(184) ਕੀ ਇਨ੍ਹਾਂ ਲੋਕਾਂ ਨੇ ਵਿਚਾਰ ਨਹੀਂ ਕੀਤਾ ਕਿ ਉਨ੍ਹਾਂ ਦੇ ਸਾਥੀ (ਪੈਗ਼ੰਬਰ) ਨੂੰ ਕੋਈ ਪਾਗਲਪਣ ਨਹੀਂ ਹੈ। ਉਹ ਤਾਂ ਸਪੱਸ਼ਟ ਸਾਵਧਾਨ ਕਰਨ ਵਾਲਾ ਹੈ। |
ਕੀ ਉਨ੍ਹਾਂ ਨੇ ਆਕਾਸ਼ਾਂ ਅਤੇ ਧਰਤੀ ਦੀ ਵਿਵਸਥਾ ਉੱਪਰ ਨਜ਼ਰ ਨਹੀਂ ਪਾਈ ਅਤੇ ਜਿਹੜਾ ਕੁਝ ਅੱਲਾਹ ਨੇ ਪੈਦਾ ਕੀਤਾ ਹੈ, ਉਸ ਉੱਤੇ ਵੀ ਅਤੇ ਇਸ ਗੱਲ ਉੱਪਰ ਵੀ, ਕਿ ਹੋ ਸਕਦਾ ਹੈ ਉਨ੍ਹਾਂ ਦਾ ਸਮਾਂ ਨੇੜੇ ਆ ਗਿਆ ਹੈ। ਤਾਂ ਇਸ ਤੋਂ ਬਾਅਦ ਉਹ ਕਿਸ ਗੱਲ ਉੱਪਰ ਈਮਾਨ ਲਿਆਉਣਗੇ। |
مَن يُضْلِلِ اللَّهُ فَلَا هَادِيَ لَهُ ۚ وَيَذَرُهُمْ فِي طُغْيَانِهِمْ يَعْمَهُونَ(186) ਜਿਸ ਨੂੰ ਅੱਲਾਹ ਮਾਰਗ ਵਹੀਨ ਕਰ ਦੇਵੇ ਉਸ ਦਾ ਕੋਈ ਰਾਹ ਦਿਖਾਉਣ ਵਾਲਾ ਨਹੀਂ। ਉਹ ਉਸ ਨੂੰ ਇਨਕਾਰ ਦੀ ਹਾਲਤ ਵਿਚ ਭਟਕਦਾ ਹੋਇਆ ਛੱਡ ਦਿੰਦਾ ਹੈ। |
ਉਹ ਤੁਹਾਡੇ ਤੋਂ ਕਿਆਮਤ ਦੇ ਸਬੰਧ ਵਿਚ ਪੁੱਛਦੇ ਹਨ ਕਿ ਉਹ ਕਦੋਂ ਆਵੇਗੀ। ਆਖੋ, ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਕੋਲ ਹੈ। ਉਹ ਹੀ ਉਸ ਨੂੰ ਨਿਸ਼ਚਿਤ ਸਮੇ ਤੇ ਪ੍ਰਗਟ ਕਰੇਗਾ। ਉਹ ਧਰਤੀ ਅਤੇ ਆਕਾਸ਼ਾਂ ਵਿਚ ਭਾਰੀ ਹੋ ਰਹੀ ਹੈ। ਉਹ ਜਦੋ ਤੁਹਾਡੇ ਉੱਪਰ ਆਵੇਗੀ ਤਾਂ ਅਚਾਨਕ ਆਏਗੀ। ਉਹ ਤੁਹਾਨੂੰ ਪੁੱਛਦੇ ਹਨ ਜਿਵੇਂ ਕਿ ਤੁਸੀਂ ਉਸ ਬਾਰੇ ਖੋਜ ਕਰ ਚੁੱਕੇ ਹੋ। ਕਹੋ, ਇਸ ਦਾ ਗਿਆਨ ਤਾਂ ਸਿਰਫ਼ ਅੱਲਾਹ ਕੋਲ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ। |
ਆਖੋਂ, ਸੈਂ ਮਾਲਕ ਨਹੀਂ ਹਾਂ, ਆਪਣੇ ਆਪੈ ਦੀ ਭਲਾਈ ਅਤੇ ਬੁਰਾਈ ਦਾ, ਪਰ ਜੋ ਅੱਲਾਹ ਚਾਹੇ ਅਤੇ ਜੇਕਰ ਮੈਂ ਗੁਪਤ ਗੱਲਾਂ ਨੂੰ ਜਾਣਦਾ ਤਾਂ ਮੈਂ ਬਹੁਤ ਸਾਰੇ ਲਾਭ ਆਪਣੇ ਲਈ ਪ੍ਰਾਪਤ ਕਰ ਲੈਂਦਾ ਅਤੇ ਮੈਨੂੰ ਕੋਈ ਨੁਕਸਾਨ ਨਾ ਹੁੰਦਾ। ਮੈਂ ਤਾਂ ਕੇਵਲ ਇੱਕ ਸੁਚੇਤ ਕਰਨ |
ਉਹ ਹੀ ਹੈ, ਜਿਸ ਨੇ ਤੁਹਾਨੂੰ ਇੱਕ ਜਾਨ ਤੋਂ ਪੈਦਾ ਕੀਤਾ ਅਤੇ ਉਸੇ ਤੋਂ ਬਣਾਇਆ ਉਸ ਦਾ ਜੋੜਾ, ਤਾਂ ਜੋ ਤੁਸੀਂ ਉਸ ਨਾਲ ਸੰਤੁਸ਼ਟੀ ਪ੍ਰਾਪਤ ਕਰੋ। ਜਦੋਂ ਮਰਦ ਨੇ ਔਰਤ ਨੂੰ ਢੱਕ ਲਿਆ ਤਾਂ ਉਸ ਨੂੰ ਇੱਕ ਹਲਕਾ ਜਿਹਾ ਗਰਭ ਠਹਿਰ ਗਿਆ। ਫਿਰ ਉਹ ਉਸ ਨੂੰ ਲੈ ਕੇ ਫਿਰਦੀ ਰਹੀ। ਫਿਰ ਜਦੋ ਉਹ ਬੋਝਲ ਹੋ ਗਈ ਤਾਂ ਦੋਵਾਂ ਨੇ ਮਿਲ ਕੇ ਆਪਣੇ ਰੱਬ ਅੱਲਾਹ ਕੋਲ ਅਰਦਾਸ ਕੀਤੀ। ਜੇਕਰ ਤੂੰ ਸਾਨੂੰ ਸਿਹਤਮੰਦ ਔਲਾਦ ਦਿੱਤੀ ਤਾਂ ਅਸੀਂ ਤੇਰੇ ਸ਼ੁਕਰਗੁਜ਼ਾਰ ਹੋਵਾਂਗੇ। |
ਪਰ ਜਦੋਂ ਅੱਲਾਹ ਨੇ ਉਨ੍ਹਾਂ ਨੂੰ ਸਿਹਤਮੰਦ ਔਲਾਦ ਦੇ ਦਿੱਤੀ ਤਾਂ ਉਹ ਉਸ ਦੀ ਬਖਸ਼ੀ ਹੋਈ ਵਸਤੂ (ਔਲਾਦ) ਵਿਚ ਦੂਜੇ (ਬੁੱਤਾਂ) ਨੂੰ ਉਸ ਦਾ ਸ਼ਰੀਕ ਮੁਕੱਰਰ ਕਰਨ ਲੱਗ ਪਏ। ਅੱਲਾਹ ਸ੍ਰੇਸ਼ਟ ਹੈ, ਸ਼ਿਰਕ ਦੀਆਂ ਉਨ੍ਹਾਂ ਗੱਲਾਂ ਤੋਂ, ਜਿਹੜੇ ਉਹ ਲੋਕ ਕਰਦੇ ਹਨ। |
أَيُشْرِكُونَ مَا لَا يَخْلُقُ شَيْئًا وَهُمْ يُخْلَقُونَ(191) ਕੀ ਉਹ ਅਜਿਹੇਆਂ ਨੂੰ ਸ਼ਰੀਕ ਬਣਾਉਂਦੇ ਹਨ, ਜੋ ਕਿਸੇ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਸਗੋਂ ਉਹ ਖੁਦ ਪੈਦਾ ਕੀਤੇ ਹੋਏ ਹਨ। |
وَلَا يَسْتَطِيعُونَ لَهُمْ نَصْرًا وَلَا أَنفُسَهُمْ يَنصُرُونَ(192) ਅਤੇ ਉਹ ਨਾ ਤਾਂ ਕਿਸੇ ਤਰ੍ਹਾਂ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹਨ ਅਤੇ ਨਾ ਹੀ ਆਪਣੀ ਸਹਾਇਤਾ ਕਰ ਸਕਦੇ ਹਨ। |
ਅਤੇ ਜੇਕਰ ਤੂਸੀਂ’ ਉਨ੍ਹਾਂ ਨੂੰ ਮਾਰਗ ਦਰਸ਼ਨ ਦੇ ਲਈ ਪੁਕਾਰੋ ਤਾਂ ਤੁਹਾਡੀ ਪੁਕਾਰ ਨਾ ਸੁਨਣਗੇ। ਉਨ੍ਹਾਂ ਲਈ ਤੁਹਾਡਾ ਪੁਕਾਰਣਾ ਨਾ ਪੁਕਾਰਣਾ ਇੱਕੋ ਜਿਹਾ ਹੈ। |
ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੁਕਾਰਦੇ ਹੋ, ਉਹ ਤਾਂ ਤੁਹਾਡੇ ਵਰਗੇ ਬੰਦੇ ਹੀ ਹਨ। ਤਾਂ ਤੁਸੀਂ ਉਨ੍ਹਾਂ ਨੂੰ ਪੁਕਾਰ ਕੇ ਵੇਖੋਂ। ਉਹ ਤੁਹਾਨੂੰ ਜਵਾਬ ਦੇਣ, ਜੇਕਰ ਤੁਸੀਂ ਸੱਚੇ ਹੋ। |
ਕੀ ਉਨ੍ਹਾਂ ਦੇ ਕੋਲ ਪੈਰ ਹਨ, ਕਿ ਉਨ੍ਹਾਂ ਨਾਲ ਚੱਲ ਸਕਣ। ਕੀ ਉਨ੍ਹਾਂ ਦੇ ਹੱਥ ਹਨ ਕਿ ਉਨ੍ਹਾਂ ਨਾਲ ਫੜ੍ਹ ਸਕਣ। ਕੀ ਉਨ੍ਹਾਂ ਦੀਆਂ ਅੱਖਾਂ ਹਨ ਕਿ ਉਹ ਉਨ੍ਹਾਂ ਨਾਲ ਦੇਖ ਸਕਣ। ਕੀ ਉਨ੍ਹਾਂ ਦੇ ਕੰਨ ਹਨ ਕਿ ਉਹ ਉਨ੍ਹਾਂ ਨਾਲ ਸੁਣ ਸਕਣ। ਆਖੋ, ਤੁਸੀਂ ਆਪਣੇ ਸ਼ਰੀਕਾਂ ਨੂੰ ਬੁਲਾਉਂ। ਫਿਰ ਤੁਸੀਂ ਸਭ ਮੇਰੇ ਵਿਰੁੱਧ ਯੋਜਨਾ ਬਨਾਉਂ ਅਤੇ ਮੈਨੂੰ ਮੌਕਾ ਨਾ ਦੇਵੋ। |
إِنَّ وَلِيِّيَ اللَّهُ الَّذِي نَزَّلَ الْكِتَابَ ۖ وَهُوَ يَتَوَلَّى الصَّالِحِينَ(196) ਹਕੀਕਤ ਵਿਚ ਮੇਰਾ ਕੰਮ ਬਨਾਉਣ ਵਾਲਾ ਮੇਰਾ ਅੱਲਾਹ ਹੈ, ਜਿਸ ਨੇ ਕਿਤਾਬ ਉਤਾਰੀ ਅਤੇ ਉਹ ਨੇਕ ਬੰਦਿਆਂ ਦਾ ਕਾਰਜ ਸਵਾਰਦਾ ਹੈ। |
وَالَّذِينَ تَدْعُونَ مِن دُونِهِ لَا يَسْتَطِيعُونَ نَصْرَكُمْ وَلَا أَنفُسَهُمْ يَنصُرُونَ(197) ਅਤੇ ਜਿਸ ਨੂੰ ਤੁਸੀਂ ਪੁਕਾਰਦੇ ਹੋ। ਉਸ (ਰੱਬ) ਤੋਂ ਬਿਨਾ ਤਾਂ ਉਹ ਨਾ ਤੁਹਾਡੀ ਮਦਦ ਕਰ ਸਕਦੇ ਹਨ ਅਤੇ ਨਾ ਹੀ ਆਪਣੀ ਆਪ ਸਹਾਇਤਾ ਕਰ ਸਕਦੇ ਹਨ। |
ਫਿਰ ਜੇਕਰ ਤੂਸੀਂ ਉਨ੍ਹਾਂ ਨੂੰ ਅੱਲਾਹ ਦੇ ਰਾਹ ਵੱਲ ਸ਼ੁਲਾਉਂਦੇ ਹੋ, ਤਾਂ ਤੁਹਾਡੀ ਗੱਲ ਨਹੀਂ ਸੁਨਣਗੇ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਡੇ ਵੱਲ ਵੇਖ ਰਹੇ ਹਨ। ਪਰ ਉਹ ਕੂਝ ਨਹੀ’ ਵੇਖਦੇ। |
خُذِ الْعَفْوَ وَأْمُرْ بِالْعُرْفِ وَأَعْرِضْ عَنِ الْجَاهِلِينَ(199) ਮੁਆਫ਼ ਕਰੋਂ, ਚੰਗੇ ਕੰਮਾਂ ਦਾ ਹੁਕਮ ਦੇਵੋ ਅਤੇ ਅਗਿਆਨੀਆਂ ਨਾਲ ਨਾ ਉਲਝੋ। |
وَإِمَّا يَنزَغَنَّكَ مِنَ الشَّيْطَانِ نَزْغٌ فَاسْتَعِذْ بِاللَّهِ ۚ إِنَّهُ سَمِيعٌ عَلِيمٌ(200) ਜੇਕਰ ਤੁਹਾਨੂੰ ਕੋਈ ਵਸਵਸਾ (ਬੁਰਾ ਖਿਆਲ) ਸ਼ੈਤਾਨ ਵੱਲੋਂ ਆਵੇ ਤਾਂ ਅੱਲਾਹ ਦੀ ਸ਼ਰਣ ਮੰਗੋ। ਬੇਸ਼ੱਕ ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਜਿਹੜੇ ਲੋਕ ਭੈਅ ਰੱਖਦੇ ਹਨ, ਜਦੋਂ ਕਦੇ ਵੀ ਸ਼ੈਤਾਨ ਦੇ ਪ੍ਰਭਾਵ ਵਿਚ ਕੋਈ ਬੂਰਾ ਖਿਆਲ ਉਨ੍ਹਾਂ ਨੂੰ ਛੁਹ ਜਾਂਦਾ ਤਾਂ ਉਹ ਉਸੇ ਵੇਲੇ ਤੁਰੰਤ ਚੌਂਕ ਪੈਂਦੇ ਹਨ ਅਤੇ ਉਨ੍ਹਾਂ ਨੂੰ ਉਸੇ ਵੇਲੇ ਸਮਝ ਆ ਜਾਂਦੀ ਹੈ। |
وَإِخْوَانُهُمْ يَمُدُّونَهُمْ فِي الْغَيِّ ثُمَّ لَا يُقْصِرُونَ(202) ਅਤੇ ਜਿਹੜੇ ਸ਼ੈਤਾਨ ਦੇ ਭਰਾ ਹਨ ਉਹ ਉਨ੍ਹਾਂ ਨੂੰ ਬੁਰੇ ਰਾਹ ਵੱਲ ਖਿੱਚ ਕੇ ਲਈ ਜਾਂਦੇ ਹਨ। ਫਿਰ ਇਸ ਵਿਚ ਉਹ ਕੋਈ ਘਾਟ ਨਹੀਂ ਕਰਦੇ। |
ਅਤੇ ਜਦੋਂ’ ਤੁਸੀਂ ਉਨ੍ਹਾਂ ਦੇ ਸਾਹਮਣੇ ਕੋਈ ਨਿਸ਼ਾਨੀ (ਕੁਰਆਨੀ ਆਇਤ) ਨਹੀਂ ਲਿਆਏ ਤਾਂ ਉਹ ਕਹਿੰਦੇ ਹਨ ਕਿ ਕਿਉਂ ਨਾ ਤੁਸੀਂ ਕੁਝ ਆਪਣੇ ਵੱਲੋਂ ਬਣਾ ਲਿਆਏ। ਆਖੋ, ਮੈਂ ਤਾਂ ਉਸੇ ਦਾ ਪਾਲਣ ਕਰਦਾ ਹਾਂ ਜਿਹੜਾ ਮੇਰੇ ਰੱਬ ਵੱਲੋਂ ਮੇਰੇ ਲਈ ਉਤਾਰਿਆ ਜਾਂਦਾ ਹੈ, ਇਹ ਬਿਬੇਕ ਦੀਆਂ ਗੱਲਾਂ ਤੁਹਾਡੇ ਰੱਬ ਵੱਲੋਂ ਹਨ। ਚੰਗਾਂ ਰਾਹ (ਸਨਮਮਾਰਗ) ਅਤੇ ਰੱਬੀ ਕਿਰਪਾ ਉਨ੍ਹਾਂ ਲੋਕਾਂ ਲਈ ਜਿਹੜੇ ਰੱਬ ਤੇ ਵਿਸ਼ਵਾਸ਼ ਰੱਖਦੇ ਹਨ। |
وَإِذَا قُرِئَ الْقُرْآنُ فَاسْتَمِعُوا لَهُ وَأَنصِتُوا لَعَلَّكُمْ تُرْحَمُونَ(204) ਅਤੇ ਜਦੋਂ ਕੁਰਆਨ ਪੜ੍ਹਿਆ ਜਾਏ ਤਾਂ ਉਸ ਨੂੰ ਧਿਆਨ ਨਾ ਸੁਣੋ ਅਤੇ ਚੁੱਪ ਰਹੋ ਤਾਂ ਕਿ ਤੁਹਾਡੇ ਤੇ ਕਿਰਪਾ ਕੀਤੀ ਜਾਵੇ। |
ਅਤੇ ਆਪਣੇ ਰੱਬ ਨੂੰ ਆਪਣੇ ਹਿਰਦੇ ਵਿਚ ਸਹਿਜੇ ਸਹਿਜੇ ਨਿਮਰਤਾ ਅਤੇ ਭੈਅ ਨਾਲ, ਸਵੇਰੇ ਸ਼ਾਮ ਯਾਦ ਕਰੋ। ਗਾਫ਼ਿਲ ਨਾ ਬਣੋ। |
ਜਿਹੜੇ (ਫ਼ਰਿਸ਼ਤੇ) ਤੇਰੇ ਰੱਬ ਕੋਲ ਹਨ। ਉਹ ਉਸਦੀ ਇਬਾਦਤ ਤੋਂ ਹੰਕਾਰ ਵਿਚ ਮੂੰਹ ਨਹੀਂ ਮੋੜਦੇ, ਉਹ ਉਸਦੀ ਪਵਿੱਤਰ ਹਸਤੀ ਨੂੰ ਯਾਦ ਕਰਦੇ ਹਨ ਅਤੇ ਉਸੇ ਨੂੰ ਸਿਜਦਾ ਕਰਦੇ ਹਨ। |
Pencapça diğer sureler:
En ünlü okuyucuların sesiyle Araf Suresi indirin:
Surah Al-Araf mp3: yüksek kalitede dinlemek ve indirmek için okuyucuyu seçerek
Ahmed El Agamy
Saad Al Ghamdi
Saud Al Shuraim
Abdul Basit
Abdullah Basfar
Abdullah Al Juhani
Ali Al Hudhaifi
Fares Abbad
Maher Al Muaiqly
Muhammad Jibril
Al Minshawi
Al Hosary
Mishari Al-afasi
Nasser Al Qatami
Yasser Al Dosari
Bizim için dua et, teşekkürler